Home /News /lifestyle /

ਸ਼ਾਨਦਾਰ ਇਲੈਕਟ੍ਰਿਕ ਬਾਈਕ ਮਿੰਟਾਂ 'ਚ ਹੋ ਜਾਂਦੀ ਫੋਲਡ, ਟਾਪ ਸਪੀਡ 40 ਕਿਲੋਮੀਟਰ

ਸ਼ਾਨਦਾਰ ਇਲੈਕਟ੍ਰਿਕ ਬਾਈਕ ਮਿੰਟਾਂ 'ਚ ਹੋ ਜਾਂਦੀ ਫੋਲਡ, ਟਾਪ ਸਪੀਡ 40 ਕਿਲੋਮੀਟਰ

ਸ਼ਾਨਦਾਰ ਇਲੈਕਟ੍ਰਿਕ ਬਾਈਕ ਮਿੰਟਾਂ 'ਚ ਹੋ ਜਾਂਦੀ ਫੋਲਡ, ਟਾਪ ਸਪੀਡ 40 ਕਿਲੋਮੀਟਰ

ਸ਼ਾਨਦਾਰ ਇਲੈਕਟ੍ਰਿਕ ਬਾਈਕ ਮਿੰਟਾਂ 'ਚ ਹੋ ਜਾਂਦੀ ਫੋਲਡ, ਟਾਪ ਸਪੀਡ 40 ਕਿਲੋਮੀਟਰ

ਇਲੈਕਟ੍ਰਿਕ ਬਾਈਕ ਕੰਪਨੀ ਨੇ ਆਪਣੀ ਫੋਲਡਿੰਗ ਈ-ਬਾਈਕ (Folding Electric Bike) ਲਾਂਚ ਕਰ ਦਿੱਤਾ ਹੈ। ਇਸ ਨੂੰ ਈ-ਬਾਈਕ ਕੰਪਨੀਆਂ ਦੀਆਂ ਵੱਡੀਆਂ ਈ-ਬਾਈਕਸ ਦੀ ਤਰ੍ਹਾਂ ਹੀ ਕਰੂਜ਼ਰ ਵਾਈਬ ਅਤੇ ਸਟਾਈਲਿੰਗ ਦਿੱਤੀ ਗਈ ਹੈ। ਪਰ ਇਹ ਆਕਾਰ ਵਿਚ ਛੋਟੀ ਅਤੇ ਪੋਰਟੇਬਲ ਵੀ ਹੈ। ਇਹ ਇਸਦੀ ਖ਼ਾਸੀਅਤ ਹੈ।

ਹੋਰ ਪੜ੍ਹੋ ...
  • Share this:

    ਅੱਜ ਦੇ ਸਮੇਂ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਵੱਖ ਵੱਖ ਕੰਪਨੀਆਂ ਵੀ ਆਏ ਦਿਨ ਨਵੇਂ ਇਲੈਕਟ੍ਰਿਕ ਵਾਹਨ ਲਾਂਚ ਕਰ ਰਹੀਆਂ ਹਨ। ਇਲੈਕਟ੍ਰਿਕ ਬਾਈਕ ਕੰਪਨੀ ਨੇ ਆਪਣੀ ਫੋਲਡਿੰਗ ਈ-ਬਾਈਕ (Folding Electric Bike) ਲਾਂਚ ਕਰ ਦਿੱਤਾ ਹੈ। ਇਸ ਨੂੰ ਈ-ਬਾਈਕ ਕੰਪਨੀਆਂ ਦੀਆਂ ਵੱਡੀਆਂ ਈ-ਬਾਈਕਸ ਦੀ ਤਰ੍ਹਾਂ ਹੀ ਕਰੂਜ਼ਰ ਵਾਈਬ ਅਤੇ ਸਟਾਈਲਿੰਗ ਦਿੱਤੀ ਗਈ ਹੈ। ਪਰ ਇਹ ਆਕਾਰ ਵਿਚ ਛੋਟੀ ਅਤੇ ਪੋਰਟੇਬਲ ਵੀ ਹੈ। ਇਹ ਇਸਦੀ ਖ਼ਾਸੀਅਤ ਹੈ। ਆਓ ਜਾਣਦੇ ਹਾਂ ਇਸਦੇ ਫੀਚਰਸ ਬਾਰੇ-

    ਤੁਹਾਨੂੰ ਦੱਸ ਦੇਈਏ ਕਿ ਮਾਡਲ F ਇੱਕ ਘੱਟ ਸਟੈਪ-ਥਰੂ ਹਾਈਡ੍ਰੋਫਾਰਮਡ ਐਲੂਮੀਨੀਅਮ ਚੈਸੀ ਅਤੇ 24-ਇੰਚ ਦੇ ਪਹੀਏ ਦੀ ਵਰਤੋਂ ਕਰਦਾ ਹੈ। ਕੰਪਨੀ ਦੀਆਂ ਵੱਡੀਆਂ ਈ-ਬਾਈਕਸ 'ਚ 26-ਇੰਚ ਦੇ ਵ੍ਹੀਲਸ ਦੀ ਵਰਤੋਂ ਕੀਤੀ ਗਈ ਹੈ। ਇਸਦੇ ਟਾਇਰ 3 ਇੰਚ ਚੌੜੇ ਹਨ। ਇਹ ਟਾਇਰ ਫੈਟੀ ਟਾਇਰਾਂ ਅਤੇ ਨੈਰੋ ਸਟਰੀਟ ਟਾਇਰਾਂ ਦੇ ਵਿਚਕਾਰ ਦੇ ਡਾਇਆਮੀਟਰ ਦੇ ਨਾਲ ਆਉਂਦੇ ਹਨ। ਟੂ ਫੈਟਸ ਟਾਇਰਾ ਨਾਲ ਇਨ੍ਹਾਂ ਦੀ ਤੁਲਨਾ ਕੀਤੀ ਜਾਵੇ, ਤਾਂ ਮਾਡਲ F ਟਾਇਰ ਬੈਲੂਨ ਟਾਇਰ ਸ਼੍ਰੇਣੀ ਵਿੱਚ ਆਉਂਦੇ ਹਨ।

    ਫੋਲਡਿੰਗ ਇਲੈਕਟ੍ਰਿਕ ਬਾਈਕ ਦੇ ਫੀਚਰ

    ਮਾਡਲ ਐੱਫ ਫਰੇਮ ਨੂੰ ਫਰੰਟ ਸਸਪੈਂਸ਼ਨ ਫੋਰਕ ਅਤੇ ਏਕੀਕ੍ਰਿਤ ਬੈਟਰੀ ਮਿਲਦੀ ਹੈ, ਜੋ ਡਾਊਨਟਿਊਬ ਨਾਲ ਸੁਰੱਖਿਅਤ ਹੁੰਦੀ ਹੈ। ਇਸ ਤੋਂ ਪਹਿਲਾਂ, ਰੈਡ ਪਾਵਰ ਨੇ ਹਾਲ ਹੀ ਵਿੱਚ ਇੱਕ ਫੋਲਡੇਬਲ ਇਲੈਕਟ੍ਰਿਕ ਬਾਈਕ ਵੀ ਲਾਂਚ ਕੀਤੀ ਸੀ। ਕੰਪਨੀ ਮੁਤਾਬਕ ਇਹ ਈ-ਬਾਈਕ ਸਿੰਗਲ ਚਾਰਜ 'ਚ 72 ਕਿਲੋਮੀਟਰ ਦੀ ਰੇਂਜ ਦੇਣ 'ਚ ਸਮਰੱਥ ਹੈ। RadExpand 5 ਦੀ ਟਾਪ ਸਪੀਡ 32 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਸ ਦਾ ਵਜ਼ਨ ਸਿਰਫ਼ 28 ਕਿਲੋ ਹੈ ਅਤੇ ਇਸਨੂੰ ਚੁੱਕਣਾ ਬਹੁਤ ਆਸਾਨ ਹੈ।



    ਇਸ ਇਲੈਕਟ੍ਰਿਕ ਬਾਈਕ 'ਚ ਮਾਈਕ੍ਰੋਸ਼ਿਫਟ TS71-7 ਸ਼ਿਫਟ ਲੀਵਰ ਦਿਤਾ ਗਿਆ ਹੈ। ਜੋ ਕਿ ਈ-ਬਾਈਕ ਨੂੰ ਸੱਤ ਗਿਅਰਸ ਦੇ ਵਿਚਕਾਰ ਸ਼ਿਫਟ ਕਰਨ 'ਚ ਮਦਦ ਕਰਦਾ ਹੈ। ਈ-ਬਾਈਕ ਦੇ ਦੋਵੇਂ ਪਹੀਆਂ 'ਤੇ ਮਕੈਨੀਕਲ ਡਿਸਕ ਬ੍ਰੇਕ ਸ਼ਾਮਿਲ ਹਨ ਅਤੇ ਇਸ ਨਾਲ ਬਿਹਤਰ ਬ੍ਰੇਕਿੰਗ ਮਿਲਦੀ ਹੈ। ਬਾਈਕ ਦਾ ਪਿਛਲਾ ਰੈਕ 25 ਕਿਲੋਗ੍ਰਾਮ ਤੱਕ ਦਾ ਭਾਰ ਚੁੱਕ ਸਕਦਾ ਹੈ ਜਦਕਿ ਈ-ਬਾਈਕ ਕੁੱਲ 125 ਕਿਲੋਗ੍ਰਾਮ ਦਾ ਭਾਰ ਚੁੱਕ ਸਕਦੀ ਹੈ। ਬਿਹਤਰ ਵਿਜ਼ੂਅਲ ਅਤੇ ਸੁਰੱਖਿਆ ਲਈ LED ਲਾਈਟਾਂ ਦਿੱਤੀਆਂ ਗਈਆਂ ਹਨ, ਜ਼ਿਕਰਯੋਗ ਹੈ ਕਿ ਇਸ ਬਾਈਕ ਦੇ ਨਾਲ ਤੁਸੀਂ ਰਿਵਿਊ ਮਿਰਰ, ਫਰੰਟ ਬਾਸਕੇਟ ਅਤੇ ਫੋਨ ਮਾਊਂਟ ਨੂੰ ਵੀ ਵਿਕਲਪਿਕ ਐਕਸੈਸਰੀਜ਼ ਵਜੋਂ ਲੈ ਸਕਦੇ ਹੋ।

    First published:

    Tags: Auto news, Biker, Electric