ਫ਼ਰਿਜ ਨਾਲੋਂ ਬੜਾ ਗੁਣਕਾਰੀ 'ਮਿੱਟੀ ਦੇ ਘੜੇ' ਦਾ ਪਾਣੀ, ਜਾਣੋ 5 ਹੈਰਾਨ ਕਰਨ ਵਾਲੇ ਫ਼ਾਇਦੇ....

News18 Punjab
Updated: May 15, 2019, 4:02 PM IST
ਫ਼ਰਿਜ ਨਾਲੋਂ ਬੜਾ ਗੁਣਕਾਰੀ 'ਮਿੱਟੀ ਦੇ ਘੜੇ' ਦਾ ਪਾਣੀ, ਜਾਣੋ 5 ਹੈਰਾਨ ਕਰਨ ਵਾਲੇ ਫ਼ਾਇਦੇ....
ਫ਼ਰਿਜ ਨਾਲੋਂ ਜ਼ਿਆਦਾ ਗੁਣਕਾਰੀ 'ਮਿੱਟੀ ਦੇ ਘੜੇ' ਦਾ ਪਾਣੀ, ਜਾਣੋ 5 ਹੈਰਾਨ ਕਰਨ ਵਾਲੇ ਫ਼ਾਇਦੇ....
News18 Punjab
Updated: May 15, 2019, 4:02 PM IST
ਜ਼ਮੀਨ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਦਾਰਥ ਮਿਲਦੇ ਹਨ। ਇਸ ਦੇ ਕਾਰਨ ਮਿੱਟੀ ਨਾਲ ਬਣੇ ਘੜੇ ਵਿੱਚ ਪੀਣ ਵਾਲੇ ਪਾਣੀ ਨੂੰ ਸਿਹਤ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਸਾਡੇ ਪੁਰਖੇ ਮਿੱਟੀ ਘੜੇ ਦੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਇਸ ਲਈ ਉਨ੍ਹਾਂ ਨੇ ਇਸ ਵਿੱਚ ਪਾਣੀ ਪੀਣਾ ਸ਼ੁਰੂ ਕੀਤਾ। ਗਰਮੀਆਂ ਵਿੱਚ ਖ਼ਾਸ ਕਰ ਕੇ ਇਸ ਦੀ ਵਰਤੋ ਕੀਤੀ ਜਾਂਦੀ ਹੈ। ਕਿਉਂਕਿ ਇਸ ਵਿੱਚ ਪਾਣੀ ਬਹੁਤ ਠੰਢਾ ਰਹਿੰਦਾ ਹੈ।

ਆਯੁਰਵੈਦ ਡਾਕਟਰ ਅਬਰਾਰ ਮੁਲਤਾਨੀ ਕਹਿੰਦੇ ਹਨ ਕਿ ਮਿੱਟੀ ਦੇ ਘੜੇ ਦਾ ਪਾਣੀ ਪੀਣ ਨਾਲ ਮੈਗਨੀਸ਼ੀਅਮ ਮਿਲਦਾ ਹੈ, ਜੋ ਕਿ ਡਿਪਰੈਸ਼ਨ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਸੇ ਤਰ੍ਹਾਂ ਹੀ ਇਹ ਕੈਲਸ਼ੀਅਮ ਦਾ ਸਰੋਤ ਹੈ। ਜਿਹੜਾ ਹੱਡੀਆਂ ਤੇ ਜੋੜਾਂ ਦੇ ਦਰਦ ਲਈ ਫ਼ਾਇਦੇਮੰਦ ਹੈ।

ਮਿੱਟੀ ਤੋਂ ਬਣੇ ਘੜੇ ਦੇ ਪਾਣੀ ਪੀਣ ਦੇ 5 ਫ਼ਾਇਦੇ- 

1. ਮਿੱਟੀ ਦੇ ਬਣੇ ਘੜੇ ਵਿੱਚ ਪਾਣੀ ਮੌਸਮ ਦੇ ਹਿਸਾਬ ਨਾਲ ਠੰਢਾ ਰਹਿੰਦਾ ਹੈ। ਇਹ ਘੜੇ ਦੀ ਗੁਣਵੱਤਾ ਹੈ, ਜੋ ਕਿਸੇ ਹੋਰ ਚੀਜ਼ ਵਿਚ ਉਪਲਬਧ ਨਹੀਂ ਹੈ। ਇਹ ਸਿਰਫ਼ ਪਾਣੀ ਠੰਢਾ ਹੀ ਨਹੀਂ ਕਰਦਾ ਬਲਕਿ ਸਾਡੇ ਸਰੀਰ ਵਿੱਚ ਪਾਣੀ ਦੇ ਨਾਲ ਕਈ ਅਜਿਹੀ ਜ਼ਰੂਰੀ ਚੀਜ਼ਾਂ ਪਹੁੰਚਾਉਂਦਾ ਹੈ, ਜਿਹੜੀ ਜ਼ਮੀਨ ਵਿੱਚ ਪਾਈ ਜਾਂਦੀ ਹੈ।

2. ਮਿੱਟੀ ਵਿੱਚ ਕੁਦਰਤੀ ਏਲਕਲਾਈਨ ਹੁੰਦਾ ਹੈ, ਜੋ ਸਰੀਰ ਵਿਚ ਪੀ.ਐੱਚ ਸੰਤੁਲਨ ਬਰਕਰਾਰ ਰੱਖਣ ਲਈ ਕੰਮ ਕਰਦਾ ਹੈ। ਮਨੁੱਖੀ ਸਰੀਰ ਇਸ ਦੇ ਤੇਜ਼ਾਬੀ ਸੁਭਾਅ ਲਈ ਜਾਣਿਆ ਜਾਂਦਾ ਹੈ। ਅਜਿਹੇ ਤਰੀਕੇ ਨਾਲ ਏਲਕਲਾਈਨ ਮਿੱਟੀ ਤੇਜ਼ਾਬੀ ਵਾਟਰ ਵਿੱਚ ਰਿਐਕਟ ਕਰ ਪੀ ਐੱਚ ਬੈਲੰਸ ਨੂੰ ਸੰਤੁਲਿਤ ਕਰਦੀ ਹੈ। ਇਸ ਨਾਲ ਐਸਿਡਿਟੀ ਤੇ ਗੈਸਟ੍ਰੋਨੋਮਿਕ ਪੇਨ ਵਿੱਚ ਰਾਹਤ ਮਿਲਦੀ ਹੈ।

 

3.ਮਿੱਟੀ ਦੇ ਘੜੇ ਵਿੱਚ ਪਾਣੀ ਪੀਣ ਨਾਲ ਮੇਟਬੋਲਿਜਮ ਬੂਸਟ ਹੁੰਦਾ ਹੈ। ਜਦਕਿ ਪਲਾਸਟਿਕ ਬੋਤਲ ਤੇ ਕੰਟੇਨਰਸ ਵਿੱਚ ਪਾਣੀ ਪੀਣ ਨਾਲ ਖ਼ਤਰਨਾਕ ਕੈਮੀਕਲ ਵਰਗੇ ਬੀਪੀਏ ਪਾਇਆ ਜਾਂਦਾ ਹੈ। ਇਹ ਟੇਸਟੋਸਟੇਰੋਨ ਲੈਵਲ ਨੂੰ ਸੰਤੁਲਿਤ ਕਰਦਾ ਹੈ। ਜਦਕਿ ਪਲਾਸਟਿਕ ਇਸ ਨੂੰ ਘੱਟ ਕਰਦਾ ਹੈ। ਇਸ ਵਿੱਚ ਜਿਹੜੇ ਮਿਨਰਜ ਪਾਏ ਜਾਂਦੇ ਹਨ, ਉਨ੍ਹਾਂ ਵਿੱਚ ਡਾਈਜੇਕਸ਼ ਵਿੱਚ ਸੁਧਾਰ ਹੁੰਦਾ ਹੈ।4. ਇਹ ਗਲੇ ਦੇ ਲਈ ਵੀ ਕਾਫ਼ੀ ਲਾਭਦਾਇਕ ਹੁੰਦਾ ਹੈ। ਕਫ਼ ਤੇ ਕੋਲਡ ਦਾ ਸ਼ਿਕਾਰ ਹੋਣ ਵਾਲਿਆਂ ਦੇ ਲਈ ਘੜੇ ਦਾ ਪਾਣੀ ਪੀਣਾ ਕਾਫ਼ੀ ਉਚਿੱਤ ਮੰਨਿਆ ਜਾਂਦਾ ਹੈ। ਗਰਮੀਆਂ ਵਿੱਚ ਜਿਹੜੇ ਲੋਕ ਸਾਹ ਲੈਣ ਦੀ ਬਿਮਾਰੀ ਨਾਲ ਪੀੜਤ ਰਹਿੰਦੇ ਹਨ। ਉਨ੍ਹਾਂ ਦੇ ਲਈ ਘੜੇ ਦਾ ਪਾਣੀ ਬੈੱਸਟ ਹੁੰਦਾ ਹੈ। ਫ੍ਰਿੱਜ ਦਾ ਪਾਣੀ ਕਾਫ਼ੀ ਜ਼ਿਆਦਾ ਠੰਢਾ ਹੁੰਦਾ ਹੈ ਅਤੇ ਇਸ ਨੂੰ ਪੀਣ ਨਾਲ ਗਲੇ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਹਨ।

5. ਗਰਮੀਆਂ ਵਿੱਚ ਸਨ ਸਟ੍ਰੋਕ(ਲੂ) ਬਹੁਤ ਸਾਧਾਰਨ ਗੱਲ ਹੈ। ਮਿੱਟੀ ਦਾ ਘੜਾ ਇਸ ਤੋਂ ਵੀ ਬਚਾਉਂਦਾ ਹੈ। ਕਿਉਂਕਿ ਇਹ ਸਰੀਰ ਨੂੰ ਜ਼ਰੂਰੀ ਨਿਊਟ੍ਰਿਐਂਟਸ ਤੇ ਵਿਟਾਮਿਨ ਉਪਲਬਧ ਕਰਵਾਉਂਦਾ ਹੈ। ਇਸ ਨਾਲ ਸਰੀਰ ਦਾ ਗਲੂਕੋਜ ਮੇਂਟੇਨ ਰਹਿੰਦਾ ਹੈ ਤੇ ਇਹ ਹੀਟ ਸਟ੍ਰੋਕ ਤੋਂ ਬਚਾਉਂਦਾ ਹੈ। ਮਿੱਟੀ ਦੇ ਘੜੇ ਨੂੰ ਹਰ ਦੋ ਤਿੰਨ ਵਿੱਚ ਚੰਗੀ ਤਰ੍ਹਾਂ ਸਾਫ਼ ਕਰ ਇਸਤੇਮਾਲ ਕਰਨਾ ਚਾਹੀਦਾ।
First published: May 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...