HOME » NEWS » Life

Whatsapp 'ਚ ਆਏ ਸ਼ਾਨਦਾਰ ਨਵੇਂ ਫੀਚਰਸ ਅਤੇ ਢੇਰਾਂ emoji, ਤੁਰੰਤ ਅਪਡੇਟ ਕਰੋ ਐਪ

News18 Punjabi | News18 Punjab
Updated: October 9, 2020, 3:05 PM IST
share image
Whatsapp 'ਚ ਆਏ ਸ਼ਾਨਦਾਰ ਨਵੇਂ ਫੀਚਰਸ ਅਤੇ ਢੇਰਾਂ emoji, ਤੁਰੰਤ ਅਪਡੇਟ ਕਰੋ ਐਪ
Whatsapp 'ਚ ਆਏ ਸ਼ਾਨਦਾਰ ਨਵੇਂ ਫੀਚਰਸ (File photo)

Whatsapp ਨੇ ਆਪਣੇ ਐਪਸ ਵਿੱਚ ਕਈ ਬਦਲਾਅ ਕੀਤੇ ਹਨ। ਇਸ ਵਿਚ ਕਈ ਫੀਚਰਸ ਦੇ ਨਾਲ ਬਹੁਤ   ਸਾਰੇ ਨਵੇਂ ਇਮੋਜੀ ਜੋੜ ਦਿੱਤੇ ਗਏ ਹਨ।

  • Share this:
  • Facebook share img
  • Twitter share img
  • Linkedin share img
Whatsapp ਨੇ ਆਪਣੇ ਐਪਸ ਵਿੱਚ ਕਈ ਬਦਲਾਅ ਕੀਤੇ ਹਨ। ਇਸ ਵਿਚ ਕਈ ਫੀਚਰਸ ਦੇ ਨਾਲ ਬਹੁਤ   ਸਾਰੇ ਨਵੇਂ ਇਮੋਜੀ ਜੋੜ ਦਿੱਤੇ ਗਏ ਹਨ। ਨਵੇਂ ਫੀਚਰਸ ਜਾਂ ਇਮੋਜੀ ਦਾ ਲੁਤਫ ਲੈਣ ਲਈ ਤੁਰੰਤ ਐਪ ਨੂੰ ਅਪਡੇਟ ਕਰੋ। ਦਰਅਸਲ, ਵਾਟਸਐਪ ਇਸ ਫੀਚਰਸ ਨੂੰ ਕਾਫੀ ਸਮੇਂ ਤੋਂ ਆਪਣੇ ਐਪ ਦੇ ਬੀਟਾ ਵਰਜਨ ਵਿੱਚ ਟੈੱਸਟ ਕਰ ਰਿਹਾ ਸੀ। ਹੁਣ ਸਾਰੇ ਯੂਜਰਸ ਲਈ ਸਟੇਬਲ ਐਪ ਵਿੱਚ ਇਹ ਫੀਚਰ ਰੋਲ ਆਊਟ ਕਰ ਦਿੱਤਾ ਗਿਆ ਅਤੇ ਹੁਣ ਇਸ ਐਡਵਾਂਸਡ ਸਰਚ ਦਾ ਵਿਕਲਪ ਵੀ ਯੂਜਰਸ ਨੂੰ ਐਪ ਵਿੱਚ ਮਿਲ ਰਿਹਾ ਹੈ।

ਵਾਟਸ ਐਪ ਐਡਵਾਂਸ ਸਰਚ
ਜਿਵੇਂ ਤੁਹਾਡਾ ਐਪ ਅਪਡੇਟ ਹੋ ਜਾਂਦਾ ਹੈ,  ਤੁਸੀਂ ਸਰਚ ਆਈਕਨ ਉੱਤੇ ਟੈਪ ਕਰੋਗੇ, ਇਸ ਵਿਚ ਬਦਲਾਅ ਦਿਖਾਈ ਦੇਵੇਗਾ। ਵਾਟਸ ਐਪ ਯੂਜਰਸ ਫੋਟੋ, ਵੀਡੀਉ, ਲਿੰਕਸ, ਆਡਿਉ, gif ਅਤੇ ਡਾਕੂਮੈਂਟਸ ਸਰਚ ਕਰ ਸਕੋਗੇ। ਹੁਣ ਤੁਸੀਂ ਆਸਾਨੀ ਨਾਲ ਕੋਈ ਵੀ ਫਾਈਲ ਸਰਚ ਕਰਨੀ ਹੋਵੇ ਤਾਂ ਉਹ ਆਰਾਮ ਨਾਲ ਕਰ ਸਕਦੇ ਹੋ।
ਇਵੇ ਕੰਮ ਕਰੇਗਾ ਨਵਾਂ ਫੀਚਰ

ਪਹਿਲਾ ਕੰਮ ਐਪ ਅਪਡੇਟ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਤੁਹਾਨੂੰ ਵਾਟਸ ਐਪ ਖੋਲਣਾ ਹੈ।  ਇੱਥੇ ਟਾਪ ਰਾਈਟ ਕਾਰਨਰ ਵਿੱਚ ਵਿੱਖ ਰਹੇ ਸਰਚ ਆਇਕਨ ਉੱਤੇ ਟੈਪ ਕਰਦੇ ਹੀ ਤੁਹਾਨੂੰ ਛੇ ਆਪਸ਼ਨ ਵਿਖਾਈ ਦੇਣਗੇ।ਇਹ ਕ੍ਰਮ ਵਿਚ ਫੋਟੋ ,  ਵਿਡਿਉ,  ਲਿੰਕਸ,  gifs ,  ਆਡਿਉ ਅਤੇ ਡਾਕੂਮੈਂਟਸ ਹਨ।

ਢੇਰ ਸਾਰੇ ਨਵੇਂ ਇਮੋਜੀ ਵੀ ਮਿਲੇ

ਅਡਵਾਂਸ ਸਰਚ ਦਾ ਆਪਸ਼ਨ ਯੂਜਰਸ ਲਈ ਮੈਸਿਜ ਅਤੇ ਮੀਡੀਆ ਫਾਈਲਸ ਨੂੰ ਫਿਲਟਰ ਕਰ ਦਿੰਦਾ ਹੈ। ਇਸ ਅਡਵਾਂਸ ਫੀਚਰ ਦੇ ਇਲਾਵਾ ਵਾਟਸਐਪ ਦੇ ਆਇਕਨ ਪੈਕ ਵਿੱਚ ਢੇਰ ਸਾਰੇ ਨਵੇਂ ਇਮੋਜੀ ਵੀ ਸ਼ਾਮਿਲ ਕੀਤੇ ਗਏ ਹਨ। ਇਸ ਸਾਲ ਅਗਸਤ ਵਿੱਚ ਸਾਹਮਣੇ ਆਇਆ ਸੀ ਕਿ ਐਪ ਵਿੱਚ ਯੂਜਰਸ ਨੂੰ 138 ਨਵੇਂ ਇਮੋਜੀ ਦਿੱਤੇ ਜਾਣਗੇ। ਐਪ ਵਿੱਚ ਆਏ ਨਵੇਂ ਇਮੋਜੀ ਵਿੱਚ ਵੀਲ ਚੇਅਰ ਉੱਤੇ ਬੈਠੇ ਲੋਕ, ਹੱਥ, ਟੇਂਪਲ, ਨਵੀਂ ਕਲੋਜਿੰਗ,  ਆਟੋ,  ਯੋਗ ਕਰਦੇ ਲੋਕ ,  LGBTQ ਕਪਲਸ ਅਤੇ ਕੁੱਝ ਸਾਈਨ - ਲੈਂਗਵੇਜ ਸਿੰਬਲਸ ਵੀ ਸ਼ਾਮਿਲ ਹਨ।
Published by: Ashish Sharma
First published: October 9, 2020, 3:05 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading