Home /News /lifestyle /

Laptop ਲੈਣ ਦਾ ਸਹੀ ਮੌਕਾ, 16 ਤੋਂ 28 ਹਜ਼ਾਰ ਰੁਪਏ ਦਾ ਮਿਲ ਰਿਹਾ ਬੰਪਰ ਡਿਸਕਾਊਂਟ

ਦਿਵਾਲੀ ਦਾ ਤਿਉਹਾਰ ਆਉਂਦੇ ਹੀ ਲੋਕਾਂ ਨੂੰ ਸੇਲ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਕਈ ਵਾਰ ਲੋਕ ਕੋਈ ਮਹਿੰਗੀ ਇਲੈਕਟ੍ਰਾਨਿਕ ਆਈਟਮ ਇਸ ਲਈ ਨਹੀਂ ਖਰੀਦਦੇ, ਕਿਉਂਕਿ ਉਹ ਕਿਸੇ ਸੇਲ ਦੀ ਉਡੀਕ ਕਰ ਰਹੇ ਹੁੰਦੇ ਹਨ। ਭਾਰਤ ਵਿੱਚ ਅਜਿਹੀ ਸੇਲ ਤਿਉਹਾਰਾਂ ਦੇ ਸੀਜ਼ਨ ਵਿੱਚ ਸ਼ੁਰੂ ਹੁੰਦੀ ਹੈ। ਅਜਿਹੀ ਹੀ ਇੱਕ ਸੇਲ ਐਮਾਜ਼ਾਨ ਉੱਤੇ ਚੱਲ ਰਹੀ ਹੈ ਜਿਸ ਤੋਂ ਤੁਸੀਂ ਸਭ ਚੰਗੀ ਤਰ੍ਹਾਂ ਵਾਕਿਫ ਹੋਵੋਗੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਦੀ।

ਹੋਰ ਪੜ੍ਹੋ ...
  • Share this:

ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਵਿੱਚ ਇਸ ਵਾਰ ਲੈਪਟਾਪ ਕਾਫੀ ਸਸਤੇ ਦਾਮ ਵਿੱਚ ਮਿਲ ਰਹੇ ਹਨ ਤੇ ਹਜ਼ਾਰਾਂ ਰੁਪਏ ਦਾ ਡਿਸਕਾਉਂਟ ਤੇ ਬੈਂਕ ਆਫਰ ਵੀ ਨਾਲ ਦਿੱਤੇ ਜਾ ਰਹੇ ਹਨ। ਤੁਹਾਨੂੰ ਦਸ ਦੇਈਏ ਕਿ HP, Lenovo, Asus ਤੇ Dell ਦੇ ਲੈਪਟਾਪ ਉੱਤੇ ਬੰਪਰ ਡਿਸਕਾਉਂਟ ਮਿਲ ਰਿਹਾ ਹੈ ਤੇ ਖਾਸ ਗੱਲ ਇਹ ਹੈ ਕਿ ਇਸ ਲਿਸਟ ਦੇ ਸਾਰੇ ਲੈਪਟਾਰ ਇੰਟੈਲ i3 11th ਜਨਰੇਸ਼ਨ ਪ੍ਰੋਸੈਸਰ ਦੇ ਨਾਲ ਆਉਂਦੇ ਹਨ। ਆਓ ਜਾਣਦੇ ਹਾਂ ਇਸ ਬਾਰੇ...

Dell Vostro 3420: ਇਸ ਲੈਪਟਾਪ ਨੂੰ Amazon ਸੇਲ 'ਚ 16,500 ਰੁਪਏ ਦੀ ਛੋਟ 'ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਲੈਪਟਾਪ ਦੀ ਕੀਮਤ 40,000 ਰੁਪਏ ਹੋ ਜਾਵੇਗੀ। ਦੱਸ ਦੇਈਏ ਕਿ ਇਸ ਦੀ ਅਸਲੀ ਕੀਮਤ 56,578 ਰੁਪਏ ਹੈ। Dell Vostro 3420 ਲੈਪਟਾਪ 14-ਇੰਚ ਦੀ ਫੁੱਲ HD ਡਿਸਪਲੇਅ ਦੇ ਨਾਲ ਆਉਂਦਾ ਹੈ। ਇਸ ਵਿੱਚ ਇੰਟੈਲ i3 11th ਜਨਰੇਸ਼ਨ ਪ੍ਰੋਸੈਸਰ ਮਿਲਦਾ ਹੈ। ਇਸ ਵਿੱਚ ਤੁਹਾਨੂੰ 8GB RAM ਅਤੇ 512GB SSD ਸਟੋਰੇਜ ਮਿਲੇਗੀ।

Asus VivoBook Ultra K14: Amazon ਸੇਲ 'ਚ ਇਸ ਨੂੰ 58,990 ਰੁਪਏ ਦੀ ਬਜਾਏ ਸਿਰਫ 39,990 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ 'ਤੇ ਗਾਹਕਾਂ ਨੂੰ 19,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। Asus VivoBook Ultra K14 ਲੈਪਟਾਪ ਵਿੱਚ 8GB ਰੈਮ ਅਤੇ 512GB ਸਟੋਰੇਜ ਮਿਲੇਗੀ। ਇਸ ਲੈਪਟਾਪ ਵਿੱਚ ਇੰਟੈਲ i3 11th ਜਨਰੇਸ਼ਨ ਪ੍ਰੋਸੈਸਰ ਮਿਲਦਾ ਹੈ।

Lenovo IdeaPad Slim 3: ਸੇਲ 'ਚ ਇਸ ਨੂੰ 62,390 ਰੁਪਏ ਦੀ ਬਜਾਏ ਸਿਰਫ 33,990 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ 'ਤੇ ਗਾਹਕਾਂ ਨੂੰ ਕੁੱਲ 28,400 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। Lenovo ਦਾ IdeaPad Slim 3 ਲੈਪਟਾਪ 14-ਇੰਚ ਦੀ ਫੁੱਲ HD ਡਿਸਪਲੇਅ ਤੇ 8GB ਰੈਮ ਨਾਲ 512GB ਸਟੋਰੇਜ ਮਿਲੇਗੀ। ਇਸ ਲੈਪਟਾਪ ਵਿੱਚ ਇੰਟੈਲ i3 11th ਜਨਰੇਸ਼ਨ ਪ੍ਰੋਸੈਸਰ ਮਿਲਦਾ ਹੈ।

HP 14s: ਇਸ ਲੈਪਟਾਪ ਨੂੰ ਸੇਲ 'ਚ 36,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਗਾਹਕਾਂ ਨੂੰ ਇਸ 'ਤੇ 11,200 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਦੀ ਅਸਲੀ ਕੀਮਤ 47,206 ਰੁਪਏ ਹੈ। HP 14s 14-ਇੰਚ ਦੀ ਫੁੱਲ HD ਡਿਸਪਲੇਅ ਦੇ ਨਾਲ ਆਉਂਦਾ ਹੈ ਅਤੇ ਲੈਪਟਾਪ ਇੰਟੈਲ i3 11th ਜਨਰੇਸ਼ਨ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਵਿੱਚ 8GB RAM ਅਤੇ 256GB SSD ਸਟੋਰੇਜ ਦੇ ਨਾਲ ਆਉਂਦਾ ਹੈ।

Published by:Drishti Gupta
First published:

Tags: Amazon, Amazon Mega Electronic Sale, Laptop