ਦਿੱਗਜ ਈ-ਕਾਮਰਸ ਕੰਪਨੀ Amazon ਨੇ ਕੰਪਨੀ ਵਿਚ ਛਾਂਟੀ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮੁੱਖ ਕਾਰਜਕਾਰੀ ਅਧਿਕਾਰੀ ਐਂਡੀ ਜੇਸੀ ਨੇ ਕਿਹਾ ਕਿ ਕੰਪਨੀ ਕਾਰੋਬਾਰ ਨਾਲ ਸਬੰਧਤ ਗਤੀਵਿਧੀਆਂ ਦੇ ਮੱਦੇਨਜ਼ਰ 2023 ਵਿੱਚ ਵੀ ਨੌਕਰੀਆਂ ਵਿੱਚ ਕਟੌਤੀ ਕਰੇਗੀ।
ਇਸ ਦੇ ਲਈ ਕੰਪਨੀ ਦੇ ਸਾਰੇ ਸੀਨੀਅਰ ਆਪਣੀ ਟੀਮ ਨਾਲ ਕੰਮ ਕਰ ਰਹੇ ਹਨ ਅਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਦੇ ਆਧਾਰ ਉਤੇ ਫੈਸਲੇ ਲੈਣਗੇ। ਕਿਉਂਕਿ ਇਹ ਸਾਡੇ ਗਾਹਕਾਂ ਅਤੇ ਵਪਾਰਕ ਗਤੀਵਿਧੀਆਂ ਦੀ ਬਿਹਤਰੀ ਲਈ ਵਧੇਰੇ ਮਾਇਨੇ ਰੱਖਦਾ ਹੈ।
ਸੀਈਓ ਜੇਸੀ ਨੇ ਕਿਹਾ, “ਇਸ ਸਾਲ ਇਹ ਸਮੀਖਿਆ ਇਸ ਲਈ ਵਧੇਰੇ ਮੁਸ਼ਕਲ ਬਣੀ ਹੋਈ ਹੈ ਕਿ ਕੀ ਆਰਥਿਕਤਾ ਵਿੱਚ ਚੁਣੌਤੀਪੂਰਨ ਸਥਿਤੀਆਂ ਜਾਰੀ ਰਹਿਣਗੀਆਂ। ਅਸੀਂ ਪਿਛਲੇ ਕਈ ਸਾਲਾਂ ਵਿੱਚ ਤੇਜ਼ੀ ਨਾਲ ਲੋਕਾਂ ਨੂੰ ਨਿਯੁਕਤ ਕੀਤਾ ਹੈ।"
ਕਰਮਚਾਰੀਆਂ ਨੂੰ ਦਿੱਤੀ ਗਈ ਸੰਭਾਵਿਤ ਛਾਂਟੀ ਦੀ ਸੂਚਨਾ
ਜੇਸੀ ਨੇ ਕਿਹਾ ਕਿ ਲੋਕਾਂ ਨੂੰ ਕੰਪਨੀ ਦੇ ਉਪਕਰਣਾਂ ਅਤੇ ਕਿਤਾਬਾਂ ਦੇ ਕਾਰੋਬਾਰਾਂ ਵਿਚ ਸੂਚਿਤ ਕੀਤਾ ਗਿਆ ਸੀ ਅਤੇ ਐਮੇਜ਼ਨ ਦੇ "ਪੀਪਲ, ਐਕਸਪੀਰੀਅੰਸ ਐਂਡ ਟੈਕਨਾਲੋਜੀ" ਸੰਗਠਨ ਵਿਚੋਂ ਕੁਝ ਜਿਸ ਵਿੱਚ ਭਰਤੀ ਕਰਨ ਵਾਲੇ ਅਤੇ ਮਨੁੱਖੀ ਸਰੋਤ ਪੇਸ਼ੇਵਰ ਸ਼ਾਮਲ ਹਨ, ਨੂੰ ਬਾਏਆਉਟਸ ਆਫਰ ਕੀਤਾ ਗਿਆ ਸੀ।
ਬਲੂਮਬਰਗ ਦੁਆਰਾ ਪ੍ਰਾਪਤ ਦਸਤਾਵੇਜ਼ਾਂ ਦੇ ਅਨੁਸਾਰ, ਬਹੁਤ ਸਾਰੇ ਕਰਮਚਾਰੀਆਂ ਨੂੰ ਨਵੀਂ ਨੌਕਰੀ ਲੱਭਣ ਲਈ 60 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਾਰਜਕਾਲ ਦੇ ਅਧਾਰ ਉਤੇ ਨੌਕਰੀ ਤੋਂ ਨਿਕਲਣ ਉਤੇ ਮੁਆਵਜ਼ਾ ਦਿੱਤਾ ਜਾਵੇਗਾ, ਜੇਕਰ ਉਹ ਕੋਈ ਭੂਮਿਕਾ ਨਿਭਾਉਣ ਵਿਚ ਅਸਫਲ ਰਹਿੰਦੇ ਹਨ।
2023 ਦੇ ਸ਼ੁਰੂ ਵਿੱਚ ਤਸਵੀਰ ਸਾਫ਼ ਹੋ ਜਾਵੇਗੀ
ਉਨ੍ਹਾਂ ਨੇ ਕਿਹਾ, "ਸਾਡੀ ਸਾਲਾਨਾ ਯੋਜਨਾ ਪ੍ਰਕਿਰਿਆ ਨਵੇਂ ਸਾਲ ਤੱਕ ਚੱਲਦੀ ਹੈ, ਜਿਸ ਦਾ ਮਤਲਬ ਹੈ ਕਿ ਸਟਾਫ ਦੀ ਭੂਮਿਕਾ ਵਿੱਚ ਹੋਰ ਨੌਕਰੀਆਂ ਵਿੱਚ ਕਟੌਤੀ ਹੋਵੇਗੀ। ਅਸੀਂ ਇਸ ਸਬੰਧੀ ਆਪਣੀ ਪ੍ਰਕਿਰਿਆ ਜਾਰੀ ਰੱਖਾਂਗੇ। ਇਹ ਫੈਸਲਿਆਂ ਦੇ ਬਾਰੇ ਵਿਚ 2023 ਦੇ ਸ਼ੁਰੂ ਵਿੱਚ ਪ੍ਰਭਾਵਿਤ ਕਰਮਚਾਰੀਆਂ ਅਤੇ ਸੰਸਥਾਵਾਂ ਨੂੰ ਸੂਚਿਤ ਕੀਤਾ ਜਾਵੇਗਾ।
ਦੱਸ ਦਈਏ ਕਿ ਐਮੇਜ਼ਨ ਦੁਨੀਆ ਭਰ ਵਿੱਚ "ਕਾਰਪੋਰੇਟ ਅਤੇ ਤਕਨਾਲੋਜੀ" ਵਿੱਚ 10,000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੰਪਨੀ ਦਾ ਇਹ ਫੈਸਲਾ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਹੋਰ ਪ੍ਰਮੁੱਖ ਟੈਕਨਾਲੋਜੀ ਕੰਪਨੀਆਂ ਨੇ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਇਹਨਾਂ ਵਿੱਚੋਂ, ਮੇਟਾ ਅਤੇ ਟਵਿੱਟਰ ਪ੍ਰਮੁੱਖ ਹਨ। ਇਸ ਦੇ ਨਾਲ ਹੀ ਇਨ੍ਹਾਂ ਕੰਪਨੀਆਂ ਨੇ ਨਵੀਂ ਭਰਤੀ ਨੂੰ ਵੀ ਹੌਲੀ ਕਰ ਦਿੱਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amazon, Amazon Mega Electronic Sale, Amazon Summer Sale