Home /News /lifestyle /

Amazon Fab Phones Fest - Power Banks ਤੇ Headphones 999 ਰੁਪਏ ਵਿੱਚ ਉਪਲਬਧ

Amazon Fab Phones Fest - Power Banks ਤੇ Headphones 999 ਰੁਪਏ ਵਿੱਚ ਉਪਲਬਧ

 • Share this:
  ਕਈ ਲੋਕਾਂ ਨੂੰ ਆਨਲਾਈਨ ਸ਼ੋਪਿੰਗ ਦਾ ਬੜਾ ਸ਼ੌਕ ਹੁੰਦਾ ਹੈ ਅਤੇ ਉਹ ਆਏ ਦਿਨ ਕਿਸੀ ਨਾ ਕਿਸੀ ਸ਼ੋਪਿੰਗ ਸਾਈਟ ਤੋਂ ਆਪਣੀ ਜ਼ਰੂਰਤ ਅਤੇ ਮਨ ਮੁਤਾਬਿਕ ਕੁੱਝ ਨਾ ਕੁੱਝ ਪਸੰਦੀਦਾ ਚੀਜ਼ਾਂ ਮੰਗਵਾਉਂਦੇ ਰਹਿੰਦੇ ਹਨ। ਫਿਰ ਭਾਵੇਂ ਉਹ ਕੱਪੜੇ/ਡ੍ਰੈਸਿਜ਼ ਹੋਣ, ਇਲੈੱਕਟ੍ਰਾਨਿਕ ਗੈਜੇਟਸ ਹੋਣ, ਸਮਾਰਟਫੋਨਜ਼ ਹੋਣ, ਕੌਸਮੈਟਿਕ ਪ੍ਰੋਡਕਟਸ ਹੋਣ ਜਾਂ ਫਿਰ ਅਜਿਹੀਆਂ ਹੋਰ ਕਈ ਚੀਜ਼ਾਂ ਜਿਹੜੀਆਂ ਕਿ ਆਨਲਾਈਨ ਬੜੀ ਆਸਾਨੀ ਨਾਲ ਮਿਲ ਜਾਂਦੀਆਂ ਹਨ ਅਤੇ ਜ਼ਿਆਦਾਤਰ ਲੋਕ ਅਜਿਹੇ ਹੁੰਦੇ ਹਨ ਜਿਹੜੇ ਹਮੇਸ਼ਾ ਇਨ੍ਹਾਂ ਪ੍ਰੋਡਕਟਸ ਜਾਂ ਅਜਿਹੀਆਂ ਆਨਲਾਈਨ ਡੀਲਜ਼ 'ਤੇ ਡਿਸਕਾਊਂਟ ਅਤੇ ਸੇਲ ਦੇ ਇੰਤਜ਼ਾਰ ਵਿੱਚ ਰਹਿੰਦੇ ਹਨ।

  ਕਈ ਤਿਉਹਾਰਾਂ ਜਾਂ ਖ਼ਾਸ ਮੌਕਿਆਂ 'ਤੇ ਇਨ੍ਹਾਂ ਆਨਲਾਈਨ ਸਾਈਟਾਂ ਵੱਲੋਂ ਵੀ ਆਪਣੇ ਉਪਭੋਗਤਾਵਾਂ ਨੂੰ ਬੈੱਸਟ ਡੀਲਜ਼ ਦੀ ਸੌਗਾਤ ਦਾ ਆਫ਼ਰ ਦਿੱਤਾ ਜਾਂਦਾ ਹੈ ਜਿੱਥੇ ਉਹ ਆਪਣੀ ਪਸੰਦ ਅਨੁਸਾਰ ਉਚਿੱਤ/ਵਾਜਿਬ ਮੁੱਲ 'ਤੇ ਕਈ ਚੀਜ਼ਾਂ ਖਰੀਦ ਸਕਦੇ ਹਨ ਅਤੇ ਹੁਣ ਅਜਿਹਾ ਹੀ ਇੱਕ ਫੈਸਟੀਵਲ ਆਨਲਾਈਨ ਸ਼ੋਪਿੰਗ ਕਰਨ ਵਾਲਿਆਂ ਲਈ ਇੱਕ ਖੁਸ਼ਖਬਰੀ ਲੈ ਕੇ ਆਇਆ ਹੈ ਜੋ ਕਿ ਐਮਾਜ਼ੋਨ ਵੱਲੋਂ ਸ਼ੁਰੂ ਕੀਤਾ ਗਿਆ ਹੈ।

  ਜੀ ਹਾਂ ਅਸੀਂ ਗੱਲ ਕਰ ਰਹੇ ਹਾਂ, 'ਐਮਾਜ਼ੋਨ ਫੈਬ ਫੋਨਜ਼ ਫੈਸਟ' ਦੀ ਜੋ ਕਿ ਹੁਣ ਸ਼ੁਰੂ ਹੋ ਚੁੱਕਾ ਹੈ। ਇਹ ਈ-ਟੇਲਰ ਚਾਰ ਦਿਨਾਂ ਦੇ ਇਸ ਫੈਸਟੀਵਲ ਵਿੱਚ ਕਈ ਸਮਾਰਟਫੋਨਜ਼, ਹੈੱਡਫੋਨਜ਼, ਪਾਵਰ ਬੈਂਕਸ ਅਤੇ ਹੋਰ ਮੋਬਾਈਲ ਐਕਸੈਸਰੀਜ਼ 'ਤੇ ਵਧੀਆ ਡੀਲਜ਼ ਅਤੇ ਡਿਸਕਾਊਂਟ/ਛੂਟ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਚਾਰ ਦਿਨਾਂ ਦਾ ਫੈਸਟੀਵਲ 22 ਤੋਂ 25 ਫਰਵਰੀ ਤੱਕ ਚੱਲੇਗਾ। ਇਸ ਫੈਸਟੀਵਲ ਵਿੱਚ ਅਜਿਹੀਆਂ ਕੁੱਝ ਸ਼ਾਨਦਾਰ ਡੀਲਜ਼ ਦਾ ਆਫ਼ਰ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਤੁਸੀਂ 999 ਰੁਪਏ ਦੇ ਅੰਦਰ ਪਾਵਰ ਬੈਂਕਸ ਅਤੇ ਹੈੱਡਫੋਨਜ਼ ਖਰੀਦ ਸਕਦੇ ਹੋ। ਆਓ ਇਨ੍ਹਾਂ ਬਾਰੇ ਜਾਣਦੇ ਹਾਂ...

  1.) ਬੋਟ ਬਾਸਹੈੱਡਜ਼ 100 ਇਨ-ਈਅਰ ਵਾਇਰਡ ਈਅਰਫੋਨਜ਼ (Boat Bassheads 100 in-ear wired earphones) - 349 ਰੁਪਏ ਵਿੱਚ ਉਪਲਬਧ (ਅਸਲ ਕੀਮਤ 999 ਰੁਪਏ)

  650 ਰੁਪਏ ਦੀ ਛੂਟ/ਡਿਸਕਾਊਂਟ ਤੋਂ ਬਾਅਦ boAt ਦੇ ਇਹ ਵਾਇਰਡ ਈਅਰਫੋਨਜ਼ 349 ਰੁਪਏ ਵਿੱਚ ਵਿਕ ਰਹੇ ਹਨ। ਇਨ੍ਹਾਂ ਈਅਰਫੋਨਜ਼ ਵਿੱਚ ਬਲੈਕ, ਵ੍ਹਾਈਟ, ਫਿਊਰੀਅਸ ਰੈੱਡ ਅਤੇ ਟਾਫੀ ਪੰਕ ਕਲਰ ਵਿਕਲਪ/ਆਪਸ਼ਨ ਵੀ ਮੌਜੂਦ ਹਨ। ਇਹ ਈਅਰਫੋਨਜ਼ ਇੱਕ ਇਨ-ਲਾਈਨ ਮਾਈਕ ਦੇ ਨਾਲ ਆਉਂਦੇ ਹਨ ਅਤੇ ਇਹ 3.5 ਜੈਕ ਵਾਲੇ ਸਾਰੇ ਡਿਵਾਈਸਿਜ਼ ਨਾਲ ਕਮਪੈਟੀਬਲ ਹਨ।

  2.) ਐੱਮ.ਆਈ. 10000mAh ਐੱਲ.ਆਈ-ਪੋਲੀਮਰ ਪਾਵਰ ਬੈਂਕ 2ਆਈ (Mi 10000mAh Li-Polymer Power Bank 2i) - 899 ਰੁਪਏ ਵਿੱਚ ਉਪਲਬਧ (ਅਸਲ ਕੀਮਤ 1,299 ਰੁਪਏ)

  ਬਲੈਕ, ਬਲੂ ਅਤੇ ਰੈੱਡ ਕਲਰ ਦੇ ਵਿਕਲਪਾਂ ਨਾਲ ਉਪਲਬਧ ਸ਼ਾਓਮੀ ਦਾ ਇਹ ਪਾਵਰ ਬੈਂਕ 899 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਹ ਪਾਵਰ ਬੈਂਕ 10,000mAh ਦੀ ਬੈਟਰੀ ਨਾਲ ਆਉਂਦਾ ਹੈ ਅਤੇ 4000mAh ਦੀ ਬੈਟਰੀ ਵਾਲੇ ਸਮਾਰਟਫੋਨ ਨੂੰ 1.4 ਗੁਣਾ ਚਾਰਜ ਕਰਨ ਦਾ ਦਾਅਵਾ ਕਰਦਾ ਹੈ। ਇਸ ਵਿੱਚ ਇੱਕੋ ਸਮੇਂ ਦੋ ਫੋਨਜ਼ ਨੂੰ ਚਾਰਜ ਕਰਨ ਲਈ ਡੁਅਲ-ਯੂ.ਐੱਸ.ਬੀ. (dual-USB) ਆਉਟਪੁੱਟ ਦਿੱਤਾ ਗਿਆ ਹੈ।

  3.) ਪੈਟ੍ਰੋਨ ਟੈਂਜੈਂਟ ਲਾਈਟ ਮੈਗਨੈਟਿਕ ਇਨ-ਈਅਰ ਵਾਇਰਲੈੱਸ ਬਲੂਟੁੱਥ ਹੈੱਡਫੋਨਜ਼ (Ptron Tangent Lite Magnetic in-ear wireless Bluetooth headphones) - 449 ਰੁਪਏ 'ਚ ਉਪਲਬਧ (ਅਸਲ ਕੀਮਤ 1,800 ਰੁਪਏ)

  1,301 ਰੁਪਏ ਦੀ ਛੂਟ ਦੇ ਨਾਲ ਇਹ ਵਾਇਰਲੈੱਸ ਨੈੱਕਬੈਂਡ ਡਿਜ਼ਾਈਨਡ ਈਅਰਫੋਨਜ਼ 449 ਰੁਪਏ ਵਿੱਚ ਵਿਕ ਰਹੇ ਹਨ। ਇਹ 6 ਘੰਟੇ ਦੀ ਬੈਟਰੀ ਲਾਈਫ਼ ਦਾ ਦਾਅਵਾ ਕਰਦੇ ਹਨ  ਅਤੇ ਇਹ ਪਸੀਨਾ ਰੋਧਕ ਈਅਰਟਿੱਪਸ ਨਾਲ ਆਉਂਦੇ ਹਨ। ਇਨ੍ਹਾਂ ਨੂੰ ਬਲੈਕ, ਬਲੈਕ ਐਂਡ ਗ੍ਰੀਨ, ਬਲੈਕ ਐਂਡ ਗ੍ਰੇ, ਬਲੈਕ ਐਂਡ ਰੈੱਡ ਅਤੇ ਬਲੈਕ ਐਂਡ ਯੈਲੋ - ਪੰਜ ਰੰਗ ਵਿਕਲਪਾਂ ਵਿੱਚ ਖਰੀਦਿਆ ਜਾ ਸਕਦਾ ਹੈ।

  4.) ਰੀਅਲਮੀ 10000mAh ਪਾਵਰ ਬੈਂਕ 2i (Realme 10000mAh power bank 2i) - 799 ਰੁਪਏ 'ਚ ਉਪਲਬਧ (ਅਸਲ ਕੀਮਤ 1,499 ਰੁਪਏ)

  ਰੀਅਲਮੀ ਪਾਵਰ ਬੈਂਕ 700 ਰੁਪਏ ਦੀ ਛੋਟ ਦੇ ਬਾਅਦ 799 ਰੁਪਏ ਵਿੱਚ ਵਿਕ ਰਿਹਾ ਹੈ। ਇਹ 12W ਟੂ-ਵੇਅ ਫਾਸਟ ਚਾਰਜ ਸਪੋਰਟ ਦੀ ਪੇਸ਼ਕਸ਼ ਕਰਦਾ ਹੈ। ਇਸ ਪਾਵਰ ਬੈਂਕ ਵਿੱਚ ਦੋ ਪੋਰਟਸ ਹਨ ਜੋ ਇਸ ਨੂੰ ਇੱਕੋ ਸਮੇਂ ਦੋ ਡਿਵਾਈਸਿਜ਼ ਨੂੰ ਚਾਰਜ ਕਰਨ ਦੇ ਕਾਬਿਲ ਬਣਾਉਂਦੇ ਹਨ।

  5.) ਇਨਟੈੱਕਸ 10000mAh ਪਾਵਰ ਬੈਂਕ (Intex 10000mAh power bank) - 649 ਰੁਪਏ ਵਿੱਚ ਉਪਲਬਧ (ਅਸਲ ਕੀਮਤ 1,299 ਰੁਪਏ)

  ਸਿਰਫ਼ ਚਿੱਟੇ ਰੰਗ ਦੇ ਵਿਕਲਪ ਨਾਲ ਉਪਲਬਧ ਇਨਟੈੱਕਸ ਦਾ ਇਹ 10000mAh ਦਾ ਬੈਟਰੀ ਪਾਵਰ ਬੈਂਕ ਐਮਾਜ਼ੋਨ 'ਤੇ 649 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਇਹ 2 USB ਪੋਰਟਸ, ਇੱਕ ਟਾਈਪ-ਸੀ ਪੋਰਟ ਅਤੇ ਇੱਕ ਮਾਈਕ੍ਰੋ USB ਪੋਰਟ ਦੀ ਪੇਸ਼ਕਸ਼ ਕਰਦਾ ਹੈ।

  6.) ਫਲਾਈਬੋਟ ਬਲੇਜ਼ ਬਲੂਟੁੱਥ ਵਾਇਰਲੈੱਸ ਇਨ-ਈਅਰ ਈਅਰਫੋਨ (Flybot Blaze Bluetooth wireless in-ear earphone) - 699 ਰੁਪਏ ਵਿੱਚ ਉਪਲਬਧ (ਅਸਲ ਕੀਮਤ 2,499 ਰੁਪਏ)

  ਫਲਾਈਬੋਟ ਦੇ ਇਹ ਈਅਰਬਡਜ਼ 1,800 ਰੁਪਏ ਦੀ ਛੋਟ ਮਿਲਣ ਤੋਂ ਬਾਅਦ ਐਮਾਜ਼ੋਨ 'ਤੇ 699 ਰੁਪਏ ਵਿੱਚ ਵਿਕ ਰਹੇ ਹਨ। ਇਹ ਬਲੂਟੁੱਥ 4.2 ਦੀ ਪੇਸ਼ਕਸ਼ ਕਰਦੇ ਹਨ ਅਤੇ ਕੁਆਲਕੋਮਜ਼ ਦੇ CSR8635 ਚਿਪਸੈੱਟ (Qualcomm’s CSR8635 Chipset) ਦੁਆਰਾ ਸੰਚਾਲਿਤ ਹੁੰਦੇ ਹਨ।

  7.) ਸਿਸਕਾ 10000mAh ਪਾਵਰ ਬੈਂਕ (Syska 10000mAh power bank) - 699 ਰੁਪਏ 'ਚ ਉਪਲਬਧ (ਅਸਲ ਕੀਮਤ 1,599 ਰੁਪਏ)

  ਸਿਸਕਾ ਦੇ ਇਸ ਪਾਵਰ ਬੈਂਕ ਵਿੱਚ ਇੱਕ ਟ੍ਰਿਪਲ USB ਸਲੋਟ ਹੈ ਅਤੇ ਇਹ LED ਟਾਰਚ ਲਾਈਟ ਦੇ ਨਾਲ ਆਉਂਦਾ ਹੈ। ਇਹ ਐਮਾਜ਼ੋਨ 'ਤੇ 900 ਰੁਪਏ ਦੀ ਛੂਟ ਨਾਲ ਵਿਕ ਰਿਹਾ ਹੈ ਅਤੇ ਇਸ ਨੂੰ 699 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

  8.) ਐਂਬਰੇਨ 15000mAh ਪਾਵਰ ਬੈਂਕ (Ambrane 15000mAh power bank) - 999 ਰੁਪਏ 'ਚ ਉਪਲਬਧ (ਅਸਲ ਕੀਮਤ 2,499 ਰੁਪਏ)

  ਐਂਬਰੇਨ ਪਾਵਰ ਬੈਂਕ 1,500 ਰੁਪਏ ਦੀ ਛੋਟ ਦੇ ਬਾਅਦ 999 ਰੁਪਏ 'ਤੇ ਵਿਕ ਰਿਹਾ ਹੈ। ਇਹ 15000mAh ਦੀ ਬੈਟਰੀ ਅਤੇ ਡੁਅਲ ਆਊਟਪੁੱਟ ਸਪੋਰਟ, ਇੱਕ ਟਾਈਪ-ਸੀ ਪੋਰਟ ਅਤੇ ਮਾਈਕ੍ਰੋ USB ਪੋਰਟ ਦੀ ਪੇਸ਼ਕਸ਼ ਕਰਦਾ ਹੈ।

  9.) ਜੀਓਨੀ 10000mAh ਪਾਵਰ ਬੈਂਕ (Gionee 10000mAh power bank) - 549 ਰੁਪਏ ਵਿੱਚ ਉਪਲਬਧ (ਅਸਲ ਕੀਮਤ 1,499 ਰੁਪਏ)

  950 ਰੁਪਏ ਦੀ ਛੂਟ ਤੋਂ ਬਾਅਦ ਜੀਓਨੀ ਦਾ ਇਹ ਪਾਵਰ ਬੈਂਕ ਐਮਾਜ਼ੋਨ 'ਤੇ 549 ਰੁਪਏ 'ਚ ਵਿਕ ਰਿਹਾ ਹੈ। ਉਪਭੋਗਤਾ ਇਸ ਪਾਵਰ ਬੈਂਕ ਨਾਲ ਇੱਕ ਸਮੇਂ 'ਤੇ ਦੋ ਡਿਵਾਈਸਿਜ਼ ਨੂੰ ਚਾਰਜ ਕਰ ਸਕਦੇ ਹਨ।

  10.) ਲੀਫ ਬਾਸ ਵਾਇਰਲੈੱਸ ਬਲੂਟੁੱਥ ਹੈੱਡਫੋਨਜ਼ (Leaf Bass wireless Bluetooth headphones) - 999 ਰੁਪਏ 'ਚ ਉਪਲਬਧ (ਅਸਲ ਕੀਮਤ 1,999 ਰੁਪਏ)

  1000 ਰੁਪਏ ਦੇ ਡਿਸਕਾਊਂਟ ਤੋਂ ਬਾਅਦ ਲੀਫ ਦੇ ਇਹ ਹੈੱਡਫੋਨਜ਼ 999 ਰੁਪਏ ਵਿੱਚ ਵਿਕ ਰਹੇ ਹਨ। ਇਹ ਸਿੰਗਲ ਚਾਰਜ ਤੋਂ ਬਾਅਦ 10 ਘੰਟੇ ਤੱਕ ਚੱਲਣ ਦੀ ਸਮਰੱਥਾ ਰੱਖਦੇ ਹਨ ਅਤੇ ਡੀਪ ਬਾਸ ਲਈ 40mm ਡਰਾਈਵਰਜ਼ ਨਾਲ ਆਉਂਦੇ ਹਨ।

  ਉਪਰੋਕਤ ਡੀਲਜ਼ ਤੋਂ ਇਲਾਵਾ ਅਜਿਹੀਆਂ ਹੋਰ ਵੀ ਕਈ ਬੈੱਸਟ ਡੀਲਜ਼ ਹਨ ਜੋ ਕਿ ਇਸ ਫੈਸਟੀਵਲ ਵਿੱਚ ਐਮਾਜ਼ੋਨ ਵੱਲੋਂ ਆਪਣੇ ਉਪਭੋਗਤਾਵਾਂ ਨੂੰ ਆਫਰ ਕੀਤੀਆਂ ਜਾ ਰਹੀਆਂ ਹਨ।
  Published by:Anuradha Shukla
  First published:

  Tags: Amazon, Smartphone

  ਅਗਲੀ ਖਬਰ