Home /News /lifestyle /

ਅਮਰੀਕਾ ਨੇ ਬਣਾਇਆਂ ਅਜਿਹਾ ਰੋਬੋਟ ਵਕੀਲ ਜੋ ਕੋਰਟ 'ਚ ਦੇਵੇਗਾ ਦਲੀਲਾਂ ਅਤੇ ਰੱਖੇਗਾ ਆਪਣਾ ਪੱਖ

ਅਮਰੀਕਾ ਨੇ ਬਣਾਇਆਂ ਅਜਿਹਾ ਰੋਬੋਟ ਵਕੀਲ ਜੋ ਕੋਰਟ 'ਚ ਦੇਵੇਗਾ ਦਲੀਲਾਂ ਅਤੇ ਰੱਖੇਗਾ ਆਪਣਾ ਪੱਖ

ਯੂਐਸ ਆਧਾਰਿਤ ਸਟਾਰਟਅੱਪ ਡੂ ਨਾਟ ਪਲੇਅ ਨੇ ਬਣਾਇਆ ਰੋਬੋਟ ਵਕੀਲ

ਯੂਐਸ ਆਧਾਰਿਤ ਸਟਾਰਟਅੱਪ ਡੂ ਨਾਟ ਪਲੇਅ ਨੇ ਬਣਾਇਆ ਰੋਬੋਟ ਵਕੀਲ

ਅਮਰੀਕਾ 'ਚ ਦੁਨੀਆਂ ਦਾ ਪਹਿਲਾ ਏਆਈ ਟੈਕਨਾਲੋਜੀ ਤੋਂ 'ਰੋਬੋਟ ਵਕੀਲ' ਬਣਾ ਦਿੱਤਾ ਹੈ ਜੋ ਵਕੀਲ ਵਾਂਗ ਕੋਰਟ ਦੇ ਵਿੱਚ ਦਲੀਲਾਂ ਦੇ ਸਕੇਗਾ । ਫਿਲਹਾਲ ਇਹ ਅਜੇ ਓਵਰ ਸਪੀਡਿੰਗ ਤੋਂ ਮਾਮਲਿਆਂ ਵਿੱਚ ਆਪਣੀ ਸਲਾਹ ਦੇਵੇਗਾ । ਯੂਐਸ-ਆਧਾਰਿਤ ਸਟਾਰਟਅੱਪ ਡੂ ਨਾਟ ਪਲੇਅ ਨੇ ਇਸ ਨੂੰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਇਸ ਰੋਬੋਟ ਦੇ ਵੱਲੋਂ ਅਗਲੇ ਮਹੀਨੇ ਯਾਨੀ ਫਰਵਰੀ ਤੋਂ ਅਮਰੀਕੀ ਅਦਾਲਤ ਵਿੱਚ ਬਹਿਸ ਕਰੇਗਾ।

ਹੋਰ ਪੜ੍ਹੋ ...
  • Last Updated :
  • Share this:

ਆਰਟੀਫਿਸ਼ਲ ਇੰਟੇਲੀਜੈਂਸ ਟੈਕਨਾਲੋਜੀ ਸਾਡੀ ਜਿੰਦਗੀ ਅਤੇ ਸਾਡੀ ਵਰਤੋਂ ਵਿੱਚ ਆਉਣ ਵਾਲੀਆਂ  ਚੀਜ਼ਾਂ ਤੱਕ ਬਹੁਤ ਤੇਜ਼ੀ ਨਾਲ ਆਪਣੀ ਪਹੁੰਚ ਬਣਾ ਰਹੀ ਹੈ। ਜਿਵੇਂ ਕਿ ਅਦਾਲਤ ਵਿੱਚ ਕੋਈ ਕੇਸ ਲੜਨਾ ਹੋਵੇ ਅਤੇ ਦਲੀਲਾਂ ਇੱਕ ਰੋਬੋਟ ਦੇ ਰਿਹਾ ਹੋਵੇ । ਕੀ ਇਹ ਕਲਪਨਾ ਸੱਚ ਹੋ ਸਕਦੀ ਹੈ ? ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ 'ਚ ਦੁਨੀਆਂ ਦਾ ਪਹਿਲਾ ਏਆਈ ਟੈਕਨਾਲੋਜੀ ਤੋਂ 'ਰੋਬੋਟ ਵਕੀਲ' ਬਣਾ ਦਿੱਤਾ ਹੈ ਜੋ ਵਕੀਲ ਵਾਂਗ ਕੋਰਟ ਦੇ ਵਿੱਚ ਦਲੀਲਾਂ ਦੇ ਸਕੇਗਾ । ਫਿਲਹਾਲ ਇਹ ਅਜੇ ਓਵਰ ਸਪੀਡਿੰਗ ਤੋਂ ਮਾਮਲਿਆਂ ਵਿੱਚ ਆਪਣੀ ਸਲਾਹ ਦੇਵੇਗਾ । ਯੂਐਸ-ਆਧਾਰਿਤ ਸਟਾਰਟਅੱਪ ਡੂ ਨਾਟ ਪਲੇਅ ਨੇ ਇਸ ਨੂੰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਇਸ ਰੋਬੋਟ ਦੇ ਵੱਲੋਂ ਅਗਲੇ ਮਹੀਨੇ ਯਾਨੀ ਫਰਵਰੀ ਤੋਂ ਅਮਰੀਕੀ ਅਦਾਲਤ ਵਿੱਚ ਬਹਿਸ ਕਰੇਗਾ।

ਇਸ ਨੂੰ ਲੈ ਕੈ ਡੂ ਨਾਟ ਪਲੇਅ ਦੇ ਸੰਸਥਾਪਕ ਅਤੇ ਸੀਈਓ ਜੋਸ਼ੂਆ ਬ੍ਰਾਊਨਰ ਨੇ ਜਾਣਕਾਰੀ ਦਿੱਤੀ ਹੈ ਕਿ ਕਾਨੂੰਨ ਲਗਭਗ ਕੋਡ ਅਤੇ ਭਾਸ਼ਾ ਦਾ ਮਿਲਾਨ ਰੂਪ ਹੀ ਹੈ ਜਿਸ ਕਾਰਨ ਏਆਈਆਈ ਦਾ ਕੋਈ ਵੀ ਉਪਯੋਗ ਕੀਤਾ ਜਾ ਸਕਦਾ ਹੈ।ਦਰਅਸਲ ਇਹ ਪਹਿਲਾ ਮੌਕਾ ਹੋਵੇਗਾ ਕਿ ਏਆਈ ਆਧਾਰਤ ਇੱਕ ਰੋਬੋਟ ਵਕੀਲ ਦੇ ਤੌਰ 'ਤੇ ਅਦਾਲਤ ਵਿੱਚ ਜਿਰਹਾਲ ਕਰਦਾ ਹੋਇਆ ਨਜ਼ਰ ਆਵੇਗਾ । ਕੰਪਨੀ ਦੇ ਮੁਤਾਬਕ ਇਹ ਰੋਬੋਟ ਇੱਕ ਸਮਾਰਟਫੋਨ ਦੇ ਵਾਂਗ ਕੰਮ ਕਰਦਾ ਹੈ ।  ਜੋ ਅਦਾਲਤ ਦੀ ਕਾਰਵਾਈ ਮੌਕੇ ਪ੍ਰਤੀਵਾਦੀਆਂ ਨੂੰ ਨਿਰਦੇਸ਼ਤ ਕਰਦਾ ਹੈ ਕਿ ਕਿਵੇਂ ਇੱਕ ਈਰਪੀਸ ਦੇ ਮਾਧਿਅਮ ਤੋਂ ਜਵਾਬ ਦੇਣਾ ਹੈ। ਉਸ ਨੂੰ ਦੱਸੇਗਾ ਕਿ ਕਿਸ ਤਰ੍ਹਾਂ ਜੁਰਮਾਨਾ ਅਤੇ ਹੋਰ ਭੁਗਤਾਨ ਕਰਨ ਤੋਂ ਬਚਣਾ ਹੈ।

ਹਾਲਾਂਕਿ ਕਈ ਦੇਸ਼ਾਂ ਦੀਆਂ  ਅਦਾਲਤਾਂ ਦੇ ਵਿੱਚ ਇੰਟਰਨੈੱਟ ਐਕਸੈਸ ਵਾਲੇ ਫ਼ੋਨ ਅਤੇ ਹੋਰ ਗੈਜੇਟਸ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ।ਅਮਰੀਕ ਦੇ ਸੁਪਰੀਮ ਕੋਰਟ ਦੇ ਵੱਲੋਂ ਕੋਰਟ ਰੂਮ ਵਿੱਚ ਤਕਨੀਕੀ ਉਪਕਰਨਾਂ ਦੀ ਵਰਤੋਂ ਕਰਨ ਦੇ ਉੱਪਰ ਬੈਨ ਲਗਾਇਆ ਗਿਆ ਹੈ । ਜਿਸ ਨੂੰ ਲੈ ਕੇ  ਬਰਾਊਨਰ ਨੇ ਕਿਹਾ ਕਿ ਉਨ੍ਹਾਂ ਦੀ ਵੱਲੋਂ ਕੰਪਨੀ ਕੋਰਟ 'ਚ ਹਾਈਰਿੰਗ ਐਕਸੈਸਬਿਿਲਟੀ ਦੀਆਂ ਹਿਦਾਇਤਾਂ ਦਾ ਪਾਲਨ ਕੀਤਾ ਗਿਆ ਹੈ ।

Published by:Shiv Kumar
First published:

Tags: America, Lawyer, Robot, Tech News, Tech updates, Technology