Home /News /lifestyle /

ਸਰਦੀਆਂ ‘ਚ ਜ਼ਰੂਰ ਬਣਾਓ ਔਲੇ ਦੀ ਸਬਜ਼ੀ, ਸਿਹਤ ਲਈ ਹੈ ਬਹੁਤ ਫ਼ਾਇਦੇਮੰਦ, ਜਾਣੋ ਰੈਸਿਪੀ

ਸਰਦੀਆਂ ‘ਚ ਜ਼ਰੂਰ ਬਣਾਓ ਔਲੇ ਦੀ ਸਬਜ਼ੀ, ਸਿਹਤ ਲਈ ਹੈ ਬਹੁਤ ਫ਼ਾਇਦੇਮੰਦ, ਜਾਣੋ ਰੈਸਿਪੀ

ਸਰਦੀਆਂ ‘ਚ ਜ਼ਰੂਰ ਬਣਾਓ ਔਲੇ ਦੀ ਸਬਜ਼ੀ, ਸਿਹਤ ਲਈ ਹੈ ਬਹੁਤ ਫ਼ਾਇਦੇਮੰਦ, ਜਾਣੋ ਰੈਸਿਪੀ

ਸਰਦੀਆਂ ‘ਚ ਜ਼ਰੂਰ ਬਣਾਓ ਔਲੇ ਦੀ ਸਬਜ਼ੀ, ਸਿਹਤ ਲਈ ਹੈ ਬਹੁਤ ਫ਼ਾਇਦੇਮੰਦ, ਜਾਣੋ ਰੈਸਿਪੀ

ਔਲੇ ਸਾਡੀ ਸਿਹਤ ਲਈ ਵਰਦਾਨ ਹਨ। ਹੁਣ ਔਲਿਆਂ ਦਾ ਸੀਜਨ ਚੱਲ ਰਿਹਾ ਹੈ। ਬਾਜ਼ਾਰ ਵਿੱਚ ਤਾਜੇ ਔਲੇ ਮਿਲ ਰਹੇ ਹਨ। ਇਨ੍ਹਾਂ ਦਾ ਸੇਵਨ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਸਾਡੀ ਸਿਹਤ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਇਨ੍ਹਾਂ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਸਾਡੀ ਇਮਿਊਨਿਟੀ ਨੂੰ ਵਧਾਉਣ ਵਿੱਚ ਬਹੁਤ ਮਦਦਗਾਰ ਹੁੰਦੇ ਹਨ।

ਹੋਰ ਪੜ੍ਹੋ ...
  • Share this:

ਔਲੇ ਸਾਡੀ ਸਿਹਤ ਲਈ ਵਰਦਾਨ ਹਨ। ਹੁਣ ਔਲਿਆਂ ਦਾ ਸੀਜਨ ਚੱਲ ਰਿਹਾ ਹੈ। ਬਾਜ਼ਾਰ ਵਿੱਚ ਤਾਜੇ ਔਲੇ ਮਿਲ ਰਹੇ ਹਨ। ਇਨ੍ਹਾਂ ਦਾ ਸੇਵਨ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਸਾਡੀ ਸਿਹਤ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਇਨ੍ਹਾਂ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਸਾਡੀ ਇਮਿਊਨਿਟੀ ਨੂੰ ਵਧਾਉਣ ਵਿੱਚ ਬਹੁਤ ਮਦਦਗਾਰ ਹੁੰਦੇ ਹਨ। ਹਨ। ਡਾਕਰਟਰ ਵੀ ਸਰਦੀਆਂ ਵਿੱਚ ਔਲਾ ਖਾਣ ਦੀ ਸਲਾਹ ਦਿੰਦੇ ਹਨ। ਔਲੇ ਨੂੰ ਕਈ ਤਰ੍ਹਾਂ ਨਾਲ ਖਾਂਧਾ ਜਾ ਸਕਦਾ ਹੈ। ਲੋਕ ਅਕਸਰ ਹੀ ਔਲੇ ਦਾ ਮੁਰੱਬਾ, ਚਟਨੀ ਜਾਂ ਅਚਾਰ ਦੇ ਰੂਪ ਵਿੱਚ ਸੇਵਨ ਕਰਦੇ ਹਾਂ। ਪਰ ਕੀ ਤੁਸੀਂ ਕਦੇ ਔਲੇ ਦੀ ਸਬਜ਼ੀ ਬਣਾ ਕੇ ਖਾਧੀ ਹੈ। ਔਲੀ ਦੀ ਸਬਜ਼ੀ ਬਹੁਤ ਹੀ ਸਵਾਦ ਬਣਦੀ ਹੈ ਅਤੇ ਇਸਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਅੱਜ ਅਸੀਂ ਤੁਹਾਡੇ ਨਾਲ ਔਲੇ ਦੀ ਸਬਜ਼ੀ ਬਣਾਉਣ ਦੀ ਰੈਸਿਪੀ ਸਾਂਝੀ ਕਰ ਰਹੇ ਹਾਂ।

ਔਲੇ ਦੀ ਸਬਜ਼ੀ ਬਣਾਉਣ ਲਈ ਲੋੜੀਂਦੀ ਸਮੱਗਰੀ

ਔਲੇ ਦੀ ਸਬਜ਼ੀ ਬਣਾਉਣ ਲਈ ਤੁਹਾਨੂੰ 15 ਤੋਂ 20 ਔਲੇ, ਅੱਧਾ ਚਮਚ ਜੀਰਾ, 1 ਚਮਚ ਹਲਦੀ ਪਾਊਡਰ, ਅੱਧ ਚਮਚ ਕਾਲੀ ਮਿਰਚ ਪਾਊਡਰ, ਤੇਲ, ਚੁਟਕੀ ਭਰ ਹਿੰਗ ਤੇ ਸਵਾਦ ਅਨੁਸਾਰ ਨਮਕ ਦੀ ਲੋੜ ਪਵੇਗੀ।

ਔਲੇ ਦੀ ਸਬਜ਼ੀ ਬਣਾਉਣ ਦੀ ਰੈਸਿਪੀ


  • ਔਲੇ ਦੀ ਸਬਜ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਔਲਿਆਂ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਧੋ ਲਵੋ। ਇਸ ਤੋਂ ਬਾਅਦ ਇਨ੍ਹਾਂ ਵਿੱਚ ਚਾਕੂ ਦੀ ਮਦਦ ਨਾਲ ਲੰਬਾ ਚੀਰਾ ਲਗਾਓ।

  • ਇੱਕ ਪੈਨ ਵਿੱਚ ਤੇਲ ਗਰਮ ਕਰੋ। ਇਸ ਵਿੱਚ ਜੀਰਾ ਤੇ ਹਿੰਗ ਪਾਓ। ਇਸ ਤੋਂ ਬਾਅਦ ਇਸ ਵਿੱਚ ਔਲੇ ਪਾਓ ਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹੋ।

  • ਇਸ ਤੋਂ ਬਾਅਦ ਇਸ ਵਿੱਚ ਕਾਲੀ ਮਿਰਚ ਪਾਊਡਰ, ਹਲਦੀ ਪਾਊਡਰ ਤੇ ਨਮਕ ਆਦਿ ਪਾ ਕੇ ਚੰਗੀ ਤਰ੍ਹਾਂ ਮਿਲਾਓ।

  • ਮਸਾਲੇ ਪਾਉਣ ਤੋਂ ਬਾਅਦ ਇਸ ਵਿੱਚ ਥੋੜਾ ਜਿਹਾ ਪਾਣੀ ਪਾਓ ਅਤੇ ਇਸ ਨੂੰ 7 ਤੋਂ 10 ਮਿੰਟ ਲਈ ਚੰਗੀ ਤਰ੍ਹਾਂ ਪਕਾਓ।

  • ਜਦੋਂ ਔਲੇ ਚੰਗੀ ਤਰ੍ਹਾਂ ਨਰਮ ਹੋ ਜਾਣ ਤਾਂ ਗੈਸ ਬੰਦ ਕਰ ਦਿਓ। ਇਸ ਤਰ੍ਹਾਂ ਤੁਹਾਡੀ ਔਲੇ ਦੀ ਸਬਜ਼ੀ ਬਣ ਕੇ ਤਿਆਰ ਹੈ।

  • ਔਲੇ ਦੀ ਸਬਜ਼ੀ ਨੂੰ ਤੁਸੀਂ ਰੋਟੀ ਜਾਂ ਪਰਾਠੇ ਨਾਲ ਸਰਵ ਕਰ ਸਕਦੇ ਹੋ। ਇਸ ਸਬਜ਼ੀ ਨੂੰ ਕੁਝ ਦਿਨਾਂ ਲਈ ਸਟੋਰ ਕਰਕੇ ਵੀ ਰੱਖਿਆ ਜਾ ਸਕਦਾ ਹੈ। ਇਸਨੂੰ ਸਟੋਰ ਕਰਨ ਲਈ ਕੱਚ ਜਾਂ ਚੀਨੀ ਦੇ ਕੰਨਟੇਨਰ ਦੀ ਹੀ ਵਰਤੋਂ ਕਰੋ। ਇਸ ਨਾਲ ਇਹ ਸਬਜ਼ੀ ਖ਼ਰਾਬ ਨਹੀਂ ਹੋਵੇਗੀ।

Published by:Drishti Gupta
First published:

Tags: Health care, Healthy Food, Recipe