How to Make Amla Murabba: ਸਭ ਨੂੰ ਸਰਦੀਆਂ ਵਿੱਚ ਆਂਵਲੇ ਦਾ ਮੁਰੱਬਾ ਖਾਣਾ ਚਾਹੀਦਾ ਹੈ। ਵਿਟਾਮਿਨ ਸੀ, ਕਾਰਬੋਹਾਈਡਰੇਟ, ਫਾਈਬਰ, ਵਿਟਾਮਿਨ ਈ, ਵਿਟਾਮਿਨ ਏ, ਆਇਰਨ ਅਤੇ ਕੈਲਸ਼ੀਅਮ ਨਾਲ ਭਰਪੂਰ ਆਂਵਲਾ ਬਹੁਤ ਸਿਹਤਮੰਦ ਹੁੰਦਾ ਹੈ। ਇਹ ਸਰਦੀਆਂ ਵਿੱਚ ਸਰੀਰ ਨੂੰ ਵਧੇਰੇ ਲਾਭ ਦਿੰਦਾ ਹੈ। ਇਸ ਲਈ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਕਈ ਲੋਕ ਕੱਚਾ ਆਂਵਲਾ ਖਾਣਾ ਪਸੰਦ ਕਰਦੇ ਹਨ ਜਦੋਂ ਕਿ ਕਈਆਂ ਨੂੰ ਆਂਵਲੇ ਦਾ ਮੁਰੱਬਾ ਜ਼ਿਆਦਾ ਪਸੰਦ ਹੁੰਦਾ ਹੈ। ਆਂਵਲੇ ਦਾ ਮੁਰੱਬਾ ਕਮਰ ਦਾ ਦਰਦ, ਗੋਡਿਆਂ ਦਾ ਦਰਦ ਅਤੇ ਅੱਖਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ, ਨਾਲ ਹੀ ਇਹ ਭਾਰ ਵਧਾਉਣ ਵਿੱਚ ਵੀ ਮਦਦ ਕਰਦਾ ਹੈ। ਇਸ ਨੂੰ ਬਣਾਉਣ ਦਾ ਕਰੀਕਾ ਬਹੁਤ ਆਸਾਨ ਹੈ ਤੇ ਇਸ ਲਈ ਜ਼ਿਆਦਾ ਸਮਾਨ ਦੀ ਵੀ ਲੋੜ ਨਹੀਂ ਹੁੰਦੀ। ਆਓ ਜਾਣਦੇ ਹਾਂ ਆਂਵਲੇ ਦਾ ਮੁਰੱਬਾ ਬਣਾਉਣ ਦੀ ਵਿਧੀ...
ਆਂਵਲੇ ਦਾ ਮੁਰੱਬਾ ਬਣਾਉਣ ਲਈ ਸਮੱਗਰੀ
ਆਂਵਲਾ - 15-20, ਇਲਾਇਚੀ ਪਾਊਡਰ - 1/4 ਚਮਚ, ਖੰਡ - ਢਾਈ ਕੱਪ (ਸਵਾਦ ਅਨੁਸਾਰ), ਕੇਸਰ - 1/2 ਚੂੰਡੀ
ਆਂਵਲੇ ਦਾ ਮੁਰੱਬਾ ਬਣਾਉਣ ਦੀ ਰੈਸਿਪੀ
-ਸਭ ਤੋਂ ਪਹਿਲਾਂ ਆਂਵਲੇ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਸੂਤੀ ਕੱਪੜੇ ਨਾਲ ਇਕ-ਇਕ ਕਰਕੇ ਸਾਰੇ ਆਂਵਲਿਆਂ ਨੂੰ ਪੂੰਝ ਲਓ।
-ਹੁਣ ਆਂਵਲੇ ਦੇ ਚਾਰੇ ਪਾਸੇ ਕਾਂਟੇ ਜਾਂ ਚਾਕੂ ਦੀ ਮਦਦ ਨਾਲ ਛੇਕ ਬਣਾ ਲਓ। ਸਾਰੇ ਆਂਵਲੇ ਵਿੱਚ ਛੇਕ ਕਰੋ ਅਤੇ ਇੱਕ ਭਾਂਡੇ ਵਿੱਚ ਅਲੱਗ-ਅਲੱਗ ਰੱਖੋ।
-ਹੁਣ ਇਕ ਪੈਨ ਵਿਚ 4-5 ਕੱਪ ਪਾਣੀ ਪਾਓ ਅਤੇ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ।
-ਜਦੋਂ ਪਾਣੀ ਗਰਮ ਹੋ ਜਾਵੇ ਤਾਂ ਇਸ ਵਿੱਚ ਆਂਵਲਾ ਪਾਓ ਅਤੇ ਅੱਗ ਨੂੰ ਵਧਾ ਕੇ ਘੱਟੋ-ਘੱਟ 10 ਮਿੰਟ ਤੱਕ ਉਬਾਲੋ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਆਂਵਲੇ ਨੂੰ ਪਾਣੀ ਤੋਂ ਵੱਖ ਕਰ ਦਿਓ।
-ਇਸ ਤੋਂ ਬਾਅਦ ਇਕ ਹੋਰ ਬਰਤਨ 'ਚ ਤਿੰਨ ਕੱਪ ਪਾਣੀ ਅਤੇ ਚੀਨੀ ਪਾ ਕੇ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ। ਜਦੋਂ ਪਾਣੀ ਅਤੇ ਚੀਨੀ ਚੰਗੀ ਤਰ੍ਹਾਂ ਮਿਲ ਜਾਣ ਅਤੇ ਚਾਸ਼ਨੀ ਉਬਲਣ ਲੱਗੇ ਤਾਂ ਇਸ ਵਿਚ ਆਂਵਲਾ ਪਾ ਦਿਓ।
-ਆਂਵਲਾ ਪਾਉਣ ਤੋਂ ਬਾਅਦ ਗੈਸ ਦੀ ਅੱਗ ਨੂੰ ਘੱਟ ਕਰੋ ਅਤੇ ਆਂਵਲੇ ਨੂੰ ਚਾਸ਼ਨੀ ਵਿਚ 30 ਤੋਂ 40 ਮਿੰਟ ਤੱਕ ਪਕਾਓ। ਇਸ ਨੂੰ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਆਂਵਲਾ ਪੂਰੀ ਤਰ੍ਹਾਂ ਨਰਮ ਨਹੀਂ ਹੋ ਜਾਂਦਾ
-ਇਸ ਗੱਲ ਦਾ ਵੀ ਧਿਆਰ ਰੱਖੋ ਕਿ ਆਂਵਲਾ ਚਾਸ਼ਨੀ ਵਿੱਚ ਚੰਗੀ ਤਰ੍ਹਾਂ ਮਿਲ ਜਾਵੇ।
-ਹੁਣ ਆਂਵਲੇ ਨੂੰ ਕੱਚ ਦੇ ਜਾਰ ਵਿਚ ਚਾਸ਼ਨੀ ਵਿਚ ਭਰ ਕੇ 48 ਘੰਟਿਆਂ ਲਈ ਛੱਡ ਦਿਓ।
-ਅਜਿਹਾ ਕਰਨ ਨਾਲ ਆਂਵਲਾ ਚੀਨੀ ਦੇ ਰਸ ਨੂੰ ਚੰਗੀ ਤਰ੍ਹਾਂ ਜਜ਼ਬ ਕਰ ਲਵੇਗਾ।
-48 ਘੰਟੇ ਬਾਅਦ ਆਂਵਲੇ ਨੂੰ ਕੱਢੋ ਤੇ ਚਾਸ਼ਨੀ 'ਚ ਇਲਾਇਚੀ ਪਾਊਡਰ ਅਤੇ ਕੇਸਰ ਮਿਲਾ ਕੇ ਉਬਾਲ ਲਓ। ਇਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ 2-3 ਤਾਰਾਂ ਦੀ ਚਾਸ਼ਨੀ ਨਾ ਬਣ ਜਾਵੇ।
-ਇਸ ਤੋਂ ਬਾਅਦ ਆਂਵਲੇ ਨੂੰ ਦੁਬਾਰਾ ਚਾਸ਼ਨੀ 'ਚ ਮਿਲਾ ਕੇ 5 ਮਿੰਟ ਤੱਕ ਉਬਾਲ ਲਓ। ਇਸ ਤੋਂ ਬਾਅਦ ਆਂਵਲੇ ਦੇ ਮੁਰੱਬੇ ਨੂੰ ਠੰਡਾ ਹੋਣ ਦਿਓ। ਤੁਹਾਡਾ ਆਂਵਲੇ ਦਾ ਮੁਰੱਬਾ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।