Home /News /lifestyle /

Milk Price Hike : ਕੱਲ੍ਹ ਤੋਂ 2 ਰੁਪਏ ਮਹਿੰਗਾ ਹੋ ਜਾਵੇਗਾ ਅਮੂਲ ਤੇ ਮਦਰ ਡੇਅਰੀ ਦਾ ਦੁੱਧ, ਹਰ ਪੈਕੇਟ ਦੀ ਕੀਮਤ ਚਾਰ ਫੀਸਦੀ ਵਧੇਗੀ

ਡੇਅਰੀ ਫੈਡਰੇਸ਼ਨ ਨੇ ਕਿਹਾ ਕਿ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਕੀਮਤਾਂ ਵਧਾਉਣਾ ਜ਼ਰੂਰੀ ਸੀ। ਪਸ਼ੂਆਂ ਦਾ ਚਾਰਾ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਮਹਿੰਗਾ ਹੋ ਗਿਆ ਹੈ, ਜਦੋਂ ਕਿ ਅਸੀਂ ਕਿਸਾਨਾਂ ਨੂੰ ਪਿਛਲੇ ਸਾਲ ਨਾਲੋਂ 8-9 ਫੀਸਦੀ ਵੱਧ ਭੁਗਤਾਨ ਵੀ ਕਰ ਰਹੇ ਹਾਂ। ਅਜਿਹੇ 'ਚ ਸਾਡੇ ਕੋਲ ਕੀਮਤਾਂ ਵਧਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।

ਹੋਰ ਪੜ੍ਹੋ ...
  • Share this:
    ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਅਮੂਲ ਦੁੱਧ ਕੱਲ੍ਹ ਯਾਨੀ 17 ਅਗਸਤ ਤੋਂ ਹੋਰ ਮਹਿੰਗਾ ਹੋ ਜਾਵੇਗਾ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਮੰਗਲਵਾਰ ਨੂੰ ਕਿਹਾ ਕਿ ਅਮੂਲ ਬ੍ਰਾਂਡ ਦੇ ਤਹਿਤ ਵਿਕਣ ਵਾਲੇ ਸਾਰੇ ਤਰ੍ਹਾਂ ਦੇ ਦੁੱਧ ਦੀ ਕੀਮਤ ਬੁੱਧਵਾਰ ਤੋਂ 4 ਫੀਸਦੀ ਵਧ ਜਾਵੇਗੀ। ਇਸ ਤੋਂ ਬਾਅਦ ਮਦਰ ਡੇਅਰੀ ਨੇ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

    GCMMF ਮੁਤਾਬਕ ਅਮੂਲ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵਧਾਈ ਜਾ ਰਹੀ ਹੈ। ਅਜਿਹੇ 'ਚ ਕੱਲ੍ਹ ਤੋਂ ਅਮੂਲ ਗੋਲਡ ਦੇ 500 ਮਿਲੀਲੀਟਰ ਦੇ ਪੈਕੇਟ ਦੀ ਕੀਮਤ 31 ਰੁਪਏ ਹੋ ਜਾਵੇਗੀ, ਜਦਕਿ ਅਮੂਲ ਤਾਜ਼ਾ ਦਾ 500 ਮਿਲੀਲੀਟਰ ਪੈਕੇਟ 25 ਰੁਪਏ ਅਤੇ ਅਮੂਲ ਸ਼ਕਤੀ ਦਾ ਅੱਧਾ ਲੀਟਰ ਪੈਕੇਟ 28 ਰੁਪਏ 'ਚ ਵਿਕੇਗਾ।

    ਫੈਡਰੇਸ਼ਨ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ ਦੇ ਮੁਕਾਬਲੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਬਹੁਤ ਘੱਟ ਹੈ। ਵਧੀਆਂ ਕੀਮਤਾਂ ਦਾ ਅਸਰ ਗੁਜਰਾਤ, ਦਿੱਲੀ-ਐਨਸੀਆਰ, ਪੱਛਮੀ ਬੰਗਾਲ, ਮੁੰਬਈ ਸਮੇਤ ਕਈ ਰਾਜਾਂ 'ਚ ਦੇਖਣ ਨੂੰ ਮਿਲੇਗਾ। ਇਸ ਸਾਲ ਦੋਵਾਂ ਕੰਪਨੀਆਂ ਵੱਲੋਂ ਇਹ ਦੂਜਾ ਵਾਧਾ ਹੈ।

    ਡੇਅਰੀ ਫੈਡਰੇਸ਼ਨ ਨੇ ਕਿਹਾ ਕਿ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਕੀਮਤਾਂ ਵਧਾਉਣਾ ਜ਼ਰੂਰੀ ਸੀ। ਪਸ਼ੂਆਂ ਦਾ ਚਾਰਾ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਮਹਿੰਗਾ ਹੋ ਗਿਆ ਹੈ, ਜਦੋਂ ਕਿ ਅਸੀਂ ਕਿਸਾਨਾਂ ਨੂੰ ਪਿਛਲੇ ਸਾਲ ਨਾਲੋਂ 8-9 ਫੀਸਦੀ ਵੱਧ ਭੁਗਤਾਨ ਵੀ ਕਰ ਰਹੇ ਹਾਂ। ਅਜਿਹੇ 'ਚ ਸਾਡੇ ਕੋਲ ਕੀਮਤਾਂ ਵਧਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।

    ਦੁੱਧ ਉਤਪਾਦਕਾਂ ਨੂੰ 80 ਫੀਸਦੀ ਅਦਾਇਗੀ
    ਫੈਡਰੇਸ਼ਨ ਅਨੁਸਾਰ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦੀ ਵਿਕਰੀ ਤੋਂ ਹੋਣ ਵਾਲੀ ਹਰ ਇੱਕ ਰੁਪਏ ਦੀ ਕਮਾਈ ਵਿੱਚੋਂ 80 ਪੈਸੇ ਦੁੱਧ ਉਤਪਾਦਕਾਂ ਨੂੰ ਅਦਾ ਕੀਤੇ ਜਾਂਦੇ ਹਨ। ਕੀਮਤਾਂ ਵਿੱਚ ਤਾਜ਼ਾ ਵਾਧੇ ਨਾਲ, ਅਸੀਂ ਆਪਣੇ ਉਤਪਾਦਕਾਂ ਨੂੰ ਵਧੇਰੇ ਲਾਭ ਦੇਣ ਦੇ ਯੋਗ ਹੋਵਾਂਗੇ, ਤਾਂ ਜੋ ਉਹ ਵਧੇਰੇ ਦੁੱਧ ਪੈਦਾ ਕਰਨ ਲਈ ਉਤਸ਼ਾਹਿਤ ਹੋ ਸਕਣ।

    ਧਿਆਨ ਯੋਗ ਹੈ ਕਿ ਜੀਸੀਐਮਐਮਐਫ ਦੇਸ਼ ਭਰ ਵਿੱਚ ਹਰ ਰੋਜ਼ ਲਗਭਗ 1.5 ਕਰੋੜ ਲੀਟਰ ਦੁੱਧ ਵੇਚਦਾ ਹੈ। ਇਸ ਵਿਚੋਂ ਇਕੱਲੇ ਗੁਜਰਾਤ ਵਿਚ 60 ਲੱਖ ਲੀਟਰ ਹੈ। ਇਸ ਤੋਂ ਇਲਾਵਾ 35 ਲੱਖ ਲੀਟਰ ਦੁੱਧ ਦਿੱਲੀ-ਐਨਸੀਆਰ ਤੋਂ ਅਤੇ 20 ਲੱਖ ਲੀਟਰ ਮਹਾਰਾਸ਼ਟਰ ਤੋਂ ਆਉਂਦਾ ਹੈ।
    Published by:Gurwinder Singh
    First published:

    Tags: Amul-icecream-franchise

    ਅਗਲੀ ਖਬਰ