Home /News /lifestyle /

Amul Price Hike: ਅਮੂਲ ਦਾ ਦੁੱਧ, ਦਹੀਂ, ਲੱਸੀ ਅੱਜ ਤੋਂ ਮਹਿੰਗੀ, 5 ਫੀਸਦੀ ਜੀਐਸਟੀ ਦਾ ਅਸਰ

Amul Price Hike: ਅਮੂਲ ਦਾ ਦੁੱਧ, ਦਹੀਂ, ਲੱਸੀ ਅੱਜ ਤੋਂ ਮਹਿੰਗੀ, 5 ਫੀਸਦੀ ਜੀਐਸਟੀ ਦਾ ਅਸਰ

  • Share this:

    GST ਕਾਉਂਸਿਲ ਵੱਲੋਂ ਪੈਕਡ ਫੂਡ ਪ੍ਰੋਡਕਟਸ ਉਤੇ 5% GST ਲਗਾਉਣ ਤੋਂ ਬਾਅਦ ਮੰਗਲਵਾਰ ਤੋਂ ਅਮੂਲ ਦਾ ਦਹੀਂ, ਲੱਸੀ ਅਤੇ ਮੱਖਣ ਮਹਿੰਗਾ ਹੋ ਗਿਆ ਹੈ। ਕੰਪਨੀ ਨੇ ਕਿਹਾ ਕਿ ਫਲੇਵਰਡ ਦੁੱਧ ਦੀਆਂ ਬੋਤਲਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਅਜਿਹੇ 'ਚ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਦੁੱਧ ਦੇ ਪੈਕਟਾਂ ਦੀ ਕੀਮਤ ਵੀ ਵਧ ਜਾਵੇਗੀ।

    18 ਅਪ੍ਰੈਲ ਤੋਂ ਇਨ੍ਹਾਂ ਉਤਪਾਦਾਂ 'ਤੇ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਅੱਜ ਤੋਂ ਇਨ੍ਹਾਂ ਦੀਆਂ ਕੀਮਤਾਂ 'ਚ ਵੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ-ਯੂਪੀ ਦੀ ਗੱਲ ਕਰੀਏ ਤਾਂ 200 ਗ੍ਰਾਮ ਦਹੀਂ ਹੁਣ 16 ਰੁਪਏ ਦੀ ਬਜਾਏ 17 ਰੁਪਏ 'ਚ ਮਿਲੇਗਾ, ਜਦਕਿ 400 ਗ੍ਰਾਮ ਦਹੀਂ ਦਾ ਪੈਕੇਟ ਹੁਣ 30 ਰੁਪਏ ਦੀ ਬਜਾਏ 32 ਰੁਪਏ 'ਚ ਮਿਲੇਗਾ।

    ਇਸੇ ਤਰ੍ਹਾਂ 1 ਕਿਲੋ ਦਹੀ ਦਾ ਪੈਕੇਟ ਹੁਣ 65 ਰੁਪਏ ਦੀ ਬਜਾਏ 69 ਰੁਪਏ ਵਿੱਚ ਵਿਕ ਰਿਹਾ ਹੈ। ਅਮੂਲ ਫਲੇਵਰਡ ਦੁੱਧ ਦੀ ਬੋਤਲ ਵੀ ਹੁਣ 20 ਰੁਪਏ ਦੀ ਬਜਾਏ 22 ਰੁਪਏ ਵਿੱਚ ਵਿਕ ਰਹੀ ਹੈ।

    ਮੁੰਬਈ ਵਿੱਚ ਅਮੂਲ ਉਤਪਾਦ ਹੋਰ ਮਹਿੰਗੇ ਹੋ ਗਏ ਹਨ

    ਅਮੂਲ ਨੇ ਹੁਣ ਮੁੰਬਈ ਵਿੱਚ ਆਪਣੇ 200 ਗ੍ਰਾਮ ਦਹੀਂ ਦੇ ਕੱਪ ਨੂੰ 21 ਰੁਪਏ ਕਰ ਦਿੱਤਾ ਹੈ, ਜੋ ਪਹਿਲਾਂ 20 ਰੁਪਏ ਵਿੱਚ ਸੀ। ਇਸੇ ਤਰ੍ਹਾਂ 400 ਗ੍ਰਾਮ ਦਹੀਂ ਦਾ ਕੱਪ ਹੁਣ 42 ਰੁਪਏ ਵਿੱਚ ਮਿਲੇਗਾ, ਜੋ ਪਹਿਲਾਂ 40 ਰੁਪਏ ਵਿੱਚ ਮਿਲਦਾ ਸੀ। ਇੱਥੋਂ ਤੱਕ ਕਿ 400 ਗ੍ਰਾਮ ਦਹੀਂ ਵੀ ਹੁਣ 32 ਰੁਪਏ ਵਿੱਚ ਮਿਲ ਰਿਹਾ ਹੈ, ਜੋ ਪਹਿਲਾਂ 30 ਰੁਪਏ ਵਿੱਚ ਮਿਲਦਾ ਸੀ। 1 ਕਿਲੋ ਦਾ ਪੈਕੇਟ ਵੀ ਹੁਣ 65 ਰੁਪਏ ਦੀ ਬਜਾਏ 69 ਰੁਪਏ 'ਚ ਮਿਲੇਗਾ।

    ਹੋਰ ਕੰਪਨੀਆਂ ਵੀ ਜਲਦੀ ਹੀ ਕੀਮਤ ਵਧਾਉਣਗੀਆਂ

    GST ਲਾਗੂ ਹੋਣ ਤੋਂ ਬਾਅਦ ਅਮੂਲ ਨੇ ਕੀਮਤ ਵਧਾਉਣ ਦਾ ਪਹਿਲਾ ਫੈਸਲਾ ਲਿਆ ਹੈ। ਬਾਜ਼ਾਰ ਮਾਹਿਰਾਂ ਨੇ ਹੁਣ ਇਹ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਜਲਦੀ ਹੀ ਹੋਰ ਕੰਪਨੀਆਂ ਵੀ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣਗੀਆਂ।

    ਅਮੂਲ ਤੋਂ ਇਲਾਵਾ ਆਨੰਦ, ਪਰਾਗ, ਕੈਲਾਸ਼, ਮਦਰ ਡੇਅਰੀ, ਗੋਪਾਲ ਅਤੇ ਮਧੂਸੂਦਨ ਵਰਗੀਆਂ ਕੰਪਨੀਆਂ ਵੀ ਦਹੀਂ, ਮੱਹੀ, ਦੁੱਧ, ਪਨੀਰ, ਘਿਓ ਆਦਿ ਸਪਲਾਈ ਕਰਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਕੰਪਨੀਆਂ ਦਾ ਦਹੀਂ, ਮੱਖਣ ਅਤੇ ਲੱਸੀ ਜਲਦੀ ਹੀ ਮਹਿੰਗੀ ਹੋ ਜਾਵੇਗੀ।

    Published by:Gurwinder Singh
    First published:

    Tags: Amul-icecream-franchise, New rates of GST