• Home
  • »
  • News
  • »
  • lifestyle
  • »
  • AN EASY ROUTINE WILL ELIMINATE SWELLING IN THE FEET AND STIFFNESS IN THE KNEES GH AK

Health Tips: ਪੈਰਾਂ 'ਚ ਸੋਜ ਤੇ ਗੋਡਿਆਂ 'ਚ ਜਕੜਨ ਨੂੰ ਦੂਰ ਕਰੇਗੀ ਇਕ ਆਸਾਨ ਰੁਟੀਨ, ਹੁਣੇ ਅਪਣਾਓ

ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਤੁਸੀਂ ਲਗਾਤਾਰ ਬੈਠੇ ਰਹਿਣ ਨਾਲ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹੋ, ਤੁਹਾਨੂੰ 30 ਮਿੰਟ ਲਗਾਤਾਰ ਬੈਠਣ ਤੋਂ ਬਾਅਦ ਘੱਟੋ-ਘੱਟ 3 ਮਿੰਟ ਲਈ ਖੁਦ ਨੂੰ ਹਿਲਾਉਣਾ ਚਾਹੀਦਾ, ਜਾਂ ਦੂਜੇ ਸ਼ਬਦਾਂ ਵਿੱਚ ਕਹੀਏ 'ਤੇ ਥੋੜੀ ਜਿਹੀ ਕਸਰਤ ਇਸ ਲਈ ਕਾਫ਼ੀ ਹੋਵੇਗੀ।

Health Tips: ਪੈਰਾਂ 'ਚ ਸੋਜ ਤੇ ਗੋਡਿਆਂ 'ਚ ਜਕੜਨ ਨੂੰ ਦੂਰ ਕਰੇਗੀ ਇਕ ਆਸਾਨ ਰੁਟੀਨ, ਹੁਣੇ ਅਪਣਾਓ (ਸੰਕੇਤਿਕ ਫੋਟੋ)

Health Tips: ਪੈਰਾਂ 'ਚ ਸੋਜ ਤੇ ਗੋਡਿਆਂ 'ਚ ਜਕੜਨ ਨੂੰ ਦੂਰ ਕਰੇਗੀ ਇਕ ਆਸਾਨ ਰੁਟੀਨ, ਹੁਣੇ ਅਪਣਾਓ (ਸੰਕੇਤਿਕ ਫੋਟੋ)

  • Share this:
    ਕੋਰੋਨਾ ਕਾਰਨ ਘਰੋਂ ਕੰਮ ਕਰਨਾ ਕਈਆਂ ਲਈ ਸੁਵਿਧਾ ਬਣਿਆ ਤੇ ਕਈਆਂ ਲਈ ਮੁਸ਼ਕਿਲ। ਪਰ ਇਹ ਗੱਲ ਮੰਨਣੀ ਹੋਵੇਗੀ ਕਿ ਘਰੋਂ ਕੰਮ ਕਰਨ ਨਾਲ ਸਾਡੀ ਜੀਵਨ ਸ਼ੈਲੀ ਵਿੱਚ ਬਦਲਾਅ ਹੋਇਆ ਹੈ। ਜ਼ਿਆਦਾਤਰ ਸਮਾਂ ਘਰ 'ਚ ਬੈਠੇ ਰਹਿਣਾ ਕੰਮ ਕਰਦੇ ਰਹਿਣਾ, ਆਰਾਮ ਕਰਨਾ ਤੇ ਕਸਰਤ ਘੱਟ ਕਰਨਾ ਸਾਡੇ ਜੀਵਨ ਦੀ ਆਮ ਰੁਟੀਨ ਬਣ ਗਈ ਹੈ। ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਜੇ ਕਿ ਅਜਿਹੀ ਜੀਵਨ ਸ਼ੈਲੀ ਕਾਰਨ ਸਰੀਰ ਵਿੱਚ ਜਕੜਨ ਤੇ ਦਰਦ ਦੀ ਸੰਭਾਵਨਾ ਵੱਧ ਜਾਂਦੀ ਹੈ।

    ਐਨਡੀਟੀਵੀ ਵਿੱਚ ਛਪੇ ਲੇਖ ਮੁਤਾਬਿਕ ਪੋਸ਼ਣ ਵਿਗਿਆਨੀ ਰੁਜੁਤਾ ਦਿਵੇਕਰ ਨੇ ਇਸ ਮੁੱਦੇ ਨੂੰ ਲੈ ਕੇ ਇਕ ਛੋਟੀ ਜਿਹੀ ਰੁਟੀਨ ਤਿਆਰ ਕੀਤੀ ਹੈ ਤੇ ਇਸ ਨੂੰ ਵੀਡੀਓ ਦੇ ਰੂਪ ਵਿਚ ਪੋਸਟ ਕੀਤਾ ਹੈ। ਇਸ ਕਸਰਤ ਰੁਟੀਨ ਨੂੰ ਤੁਸੀਂ ਕੰਮ ਕਰਦੇ ਹੋਏ ਅਪਣਾ ਸਕਦੇ ਹੋ। ਇਹ ਕਸਰਤ ਰੁਟੀਨ ਗੋਡੇ, ਲੱਤਾਂ ਅਤੇ ਪੈਰਾਂ ਨੂੰ ਟਾਰਗਿਟ ਕਰਦੀ ਹੈ। ਇੱਕ ਇੰਸਟਾਗ੍ਰਾਮ ਪੋਸਟ ਵਿੱਚ, ਰੁਜੁਤਾ ਨੇ ਇਹ ਵੀ ਦੱਸਿਆ ਕਿ ਇਹ ਅਭਿਆਸ ਪਿੱਠ ਅਤੇ ਗਿੱਟੇ ਦੇ ਦਰਦ ਤੋਂ ਰਾਹਤ ਪ੍ਰਦਾਨ ਕਰਨਗੇ।

    ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਤੁਸੀਂ ਲਗਾਤਾਰ ਬੈਠੇ ਰਹਿਣ ਨਾਲ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹੋ, ਤੁਹਾਨੂੰ 30 ਮਿੰਟ ਲਗਾਤਾਰ ਬੈਠਣ ਤੋਂ ਬਾਅਦ ਘੱਟੋ-ਘੱਟ 3 ਮਿੰਟ ਲਈ ਖੁਦ ਨੂੰ ਹਿਲਾਉਣਾ ਚਾਹੀਦਾ, ਜਾਂ ਦੂਜੇ ਸ਼ਬਦਾਂ ਵਿੱਚ ਕਹੀਏ 'ਤੇ ਥੋੜੀ ਜਿਹੀ ਕਸਰਤ ਇਸ ਲਈ ਕਾਫ਼ੀ ਹੋਵੇਗੀ।

    ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਲੰਬੇ ਸਮੇਂ ਤੱਕ ਬੈਠਣ ਦੇ ਦੌਰਾਨ, ਸਾਡੀਆਂ ਲੱਤਾਂ ਵਿੱਚ ਜਕੜਨ ਆ ਜਾਂਗੀ ਹੈ। ਵੱਧ ਤੋਂ ਵੱਧ ਆਰਾਮ ਪਾਉਣ ਲਈ ਪੈਰਾਂ ਦੀਆਂ ਉਂਗਲਾਂ ਨੂੰ ਜਿੰਨਾ ਸੰਭਵ ਹੋ ਸਕੇ ਖਿੱਚਣ ਦੀ ਸਲਾਹ ਦਿੱਤੀ ਜਾਂਦੀ ਹੈ। ਪੈਰਾਂ ਦੇ ਸਮਤਲ ਹਿੱਸੇ ਨੂੰ ਜ਼ਮੀਨ ਤੇ ਰੱਖੋ ਤੇ ਉਂਗਲੀਆਂ ਨੂੰ ਉੱਪਰ ਵੱਲ ਖਿੱਚੋ। ਇਸ ਨਾਲ ਮਾਂਸਪੇਸ਼ੀਆਂ ਵਿੱਚ ਖਿੱਚ ਪਵੇਗੀ ਤੇ ਤੁਹਾਨੂੰ ਆਰਾਮ ਮਿਲੇਗਾ। ਰੁਜੁਤਾ ਦਿਵੇਕਰ ਨੇ ਦਿਖਾਇਆ ਕਿ ਅਸੀਂ ਆਪਣੇ ਪੈਰਾਂ ਨੂੰ ਖਿੱਚਣ ਲਈ ਆਪਣੇ ਘਰ ਦੀ ਕੰਧ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ। ਇਸ ਲਈ ਤੁਹਾਨੂੰ ਕੰਧ ਵੱਲ ਮੂੰਹ ਕਰ ਕੇ ਪੈਰਾਂ ਦੀਆਂ ਉਂਗਲੀਆਂ ਨੂੰ ਦੀਵਾਰ ਨਾਲ ਉੱਪਰ ਵੱਲ ਲਗਾਉਣਾ ਹੋਵੇਗਾ। ਇੰਝ ਕਰਦੇ ਹੋਏ ਪਿੱਠ ਨੂੰ ਸਿੱਧਾ ਰੱਖਣਾ ਹੋਵੇਗਾ। ਵਰਕ ਫਰੋਮ ਹੋਮ ਕਰਨ ਵਾਲੇ ਜ਼ਿਆਦਾਤਰ ਲੋਕਾਂ ਲਈ ਅਜਿਹੀ ਐਕਸਰਸਾਈਜ਼ ਕਾਫ਼ੀ ਕਾਰਗਰ ਸਾਬਿਤ ਹੋ ਸਕਦੀ ਹੈ।

    Manish
    First published: