Home /News /lifestyle /

Resume & Job: ਜਲਦ ਨੌਕਰੀ ਦਿਵਾ ਸਕਦਾ ਹੈ ਇੱਕ ਪ੍ਰਭਾਵਸ਼ਾਲੀ Resume, ਜ਼ਰੂਰ ਜੋੜੋ ਇਹ ਗੱਲਾਂ

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਅਸੀਂ ਨੌਕਰੀ ਦੀ ਤਲਾਸ਼ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਇਕ ਵਧੀਆ ਤੇ ਦਮਦਾਰ ਰੈਜ਼ਿਊਮੇ (Resume) ਤਿਆਰ ਕਰਨਾ। ਹੁਣ ਸਵਾਲ ਇਹ ਹੈ ਕਿ ਇੱਕ ਵਧੀਆ ਰੈਜ਼ਿਊਮੇ (Resume) ਕਿਹੋ ਜਿਹਾ ਹੁੰਦਾ ਹੈ? ਇਸ ਵਿੱਚ ਉਹ ਸਾਰੇ ਪਹਿਲੂ ਹੁੰਦੇ ਹਨ ਜੋ ਤੁਹਾਨੂੰ ਨੌਕਰੀ ਦੇਣ ਵਾਲੇ ਨੂੰ ਇਹ ਯਕੀਨ ਦਿਵਾਉਂਦੇ ਹਨ ਕਿ ਤੁਸੀਂ ਇੱਕ ਕਾਬਿਲ ਉਮੀਦਵਾਰ ਹੋ, ਜਿਸਦੀ ਉਨ੍ਹਾਂ ਨੂੰ ਲੋੜ ਹੈ। ਤੁਸੀਂ ਇੰਟਰਨੈੱਟ ਉੱਤੇ ਰੈਜ਼ਿਊਮੇ (Resume) ਦੇ ਕਈ ਤਰ੍ਹਾਂ ਦੇ ਫਾਰਮੈਟ ਵੀ ਵੇਖੇ ਹੋਣਗੇ। ਹੁਣ ਫਾਰਮੈਟ ਤੇ ਡਿਜ਼ਾਈਨ ਦੀ ਗੱਲ ਛੱਡ ਦੇਈਏ ਤਾਂ ਫਿਰ ਬਚਦਾ ਹੈ ਰੈਜ਼ਿਊਮੇ (Resume) ਵਿੱਚ ਲਿਖਿਆ ਹੋਇਆ ਤੁਹਾਡਾ ਵੇਰਵਾ।

ਹੋਰ ਪੜ੍ਹੋ ...
  • Share this:

ਆਪਣੇ ਰੈਜ਼ਿਊਮੇ 'ਚ ਜ਼ਰੂਰ ਜੋੜੋ ਇਹ ਗੱਲਾਂ

ਤੁਸੀਂ ਇੱਕ ਰੈਜ਼ਿਊਮੇ (Resume) ਵਿੱਚ ਆਪਣੇ ਹੁਨਰ ਬਾਰੇ ਕਿਵੇਂ ਦਸਦੇ ਹੋ ਤੇ ਜਾਣਕਾਰੀ ਦੱਸਣ ਵਿੱਚ ਕਿਨ੍ਹਾਂ ਤਰੀਕਿਆਂ ਨੂੰ ਫਾਲੋ ਕਰਦੇ ਹੋ, ਇਸੇ ਉੱਤੇ ਹੀ ਸਲੈਕਟਰ ਤੁਹਾਡਾ ਰੈਜ਼ਿਊਮੇ (Resume) ਸ਼ਾਰਟਲਿਸਟ ਕਰਦਾ ਹੈ ਤੇ ਤੁਸੀਂ ਆਪਣੀ ਨੌਕਰੀ ਦੇ ਇੱਕ ਕਦਮ ਹੋਰ ਨੇੜੇ ਆ ਜਾਂਦੇ ਹੋ। ਅੱਜ ਅਸੀਂ ਤੁਹਾਨੂੰ ਕੁੱਝ ਖਾਸ ਗੱਲਾਂ ਦੱਸਾਂਗੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇੱਕ ਵਧੀਆ ਰੈਜ਼ਿਊਮੇ (Resume) ਤਿਆਰ ਕਰ ਸਕਦੇ ਹੋ।

- ਸਭ ਤੋਂ ਪਹਿਲਾਂ ਸਪਸ਼ਟ ਤੌਰ 'ਤੇ ਉਨ੍ਹਾਂ ਪ੍ਰੋਜੈਕਟਾਂ ਦਾ ਜ਼ਿਕਰ ਜ਼ਰੂਰ ਕਰੋ ਜਿਨ੍ਹਾਂ ਵਿੱਚ ਤੁਸੀਂ ਕੰਮ ਕੀਤਾ ਹੈ ਜਾਂ ਤੁਸੀਂ ਜਿਨ੍ਹਾਂ ਦਾ ਹਿੱਸਾ ਰਹੇ ਹੋ। ਇਸ ਦੀ ਮਹੱਤਤਾ ਨੂੰ ਸਮਝੋ ਤੇ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।

-ਆਪਣੇ ਹੁਨਰ ਦਾ ਜ਼ਿਕਰ ਕਰੋ ਅਤੇ ਅਜਿਹੀਆਂ ਉਦਾਹਰਣਾਂ ਦਾ ਜ਼ਿਕਰ ਕਰੋ ਤੇ ਦੱਸੋ ਕਿ ਤੁਸੀਂ ਤਕਨੀਕੀ ਤੌਰ 'ਤੇ ਉੱਨਤ ਹੋ। ਆਪਣੇ ਸਕਿੱਲਸ ਬਾਰੇ ਵੀ ਪੂਰੀ ਜਾਣਕਾਰੀ ਦਿਓ ਤਾਂ ਜੋ ਸਲੈਕਟਰ ਇਹ ਦੇਖ ਸਕੇ ਕਿ ਤੁਸੀਂ ਪ੍ਰਾਬਲਮ ਸਾਲਵਿੰਗ ਸਕਿੱਲਸ ਰਖਦੇ ਹੋ।

-ਕੁੱਝ ਜ਼ਿਆਦਾ ਹੀ ਵਧਾਅ-ਚੜ੍ਹਾਅ ਕੇ ਨਾ ਲਿਖੋ, ਇਸ ਨਾਲ ਸਲੈਕਟਰ ਨੂੰ ਤੁਹਾਡੀ ਕਾਬਲੀਅਤ ਉੱਤੇ ਸ਼ੱਕ ਹੋ ਸਕਦਾ ਹੈ।

-ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇੱਕ ਰੈਜ਼ਿਊਮੇ (Resume) ਤੁਹਾਡੀ ਪਛਾਣ ਹੈ, ਅਤੇ ਇੱਕ ਜਾਬ ਸਲੈਕਟਰ ਕੋਲ ਤੁਹਾਡੇ ਰੈਜ਼ਿਊਮੇ (Resume) ਨੂੰ ਅਗਲੇ ਪੱਧਰ ਤੱਕ ਲਿਜਾਣ ਦੀ ਸ਼ਕਤੀ ਹੈ। ਇਸ ਲਈ ਉਦਾਹਰਣਾਂ ਅਤੇ ਡੇਟਾ ਦੇ ਨਾਲ ਇੱਕ ਪ੍ਰਭਾਵਸ਼ਾਲੀ ਰੈਜ਼ਿਊਮੇ (Resume) ਬਣਾਉਣਾ ਤੇ ਇਸ ਰਾਹੀਂ ਆਪਣੀਆਂ ਯੋਗਤਾਵਾਂ ਨੂੰ ਉਜਾਗਰ ਕਰਨਾ ਸਭ ਤੋਂ ਵਧੀਆ ਹੋਵੇਗਾ।

-ਜੇ ਤੁਸੀਂ ਮੈਨੇਜਮੈਂਟ ਵਿੱਚ ਕਿਸੇ ਪੁਜ਼ੀਸ਼ਨ ਲਈ ਅਪਲਾਈ ਕਰ ਰਹੇ ਹੋ ਤਾਂ ਆਪਣੇ ਰੈਜ਼ਿਊਮੇ (Resume)ਵਿੱਚ ਅਜਿਹੇ ਰੋਲਸ ਬਾਰੇ ਜ਼ਰੂਰ ਦੱਸੋਂ ਜਿਵੇਂ ਕਿ ਤੁਸੀਂ ਕਾਲਜ ਵਿੱਚ ਕਿਸੇ ਸਟੱਡੀ ਕਲੱਬ ਦੇ ਮੈਨੇਜਰ ਰਹੇ ਹੋ ਜਾਂ ਕਿਸੇ ਸਪੋਰਟਸ ਟੀਮ ਦੇ ਕੈਪਟਨ ਰਹੇ ਹੋ। ਇਸ ਨਾਲ ਤੁਸੀਂ ਬਿਨਾਂ ਦੱਸੇ ਆਪਣੇ ਟੀਮ ਮੈਨੇਜਮੈਂਟ ਸਕਿੱਲ ਇੰਟਰਵਿਊਅਰ ਨੂੰ ਦਸ ਦਿਓਗੇ।

ਇੱਕ ਪ੍ਰਭਾਵਸ਼ਾਲੀ ਰੈਜ਼ਿਊਮੇ (Resume) ਇੱਕ ਚੰਗੀ ਤਰ੍ਹਾਂ ਪਰਿਭਾਸ਼ਿਤ ਅਤੇ ਢਾਂਚਾਗਤ ਇੰਟਰਵਿਊ ਪ੍ਰਕਿਰਿਆ ਨੂੰ ਵੀ ਸਿਰੇ ਚਾੜ੍ਹ ਸਕਦਾ ਹੈ। ਕਿਉਂਕਿ ਇੱਕ ਚੰਗੀ ਤਰ੍ਹਾਂ ਸੰਗਠਿਤ ਰੈਜ਼ਿਊਮੇ (Resume) ਜਿਸ ਵਿੱਚ ਸਾਰੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਸ਼ਾਮਲ ਹੁੰਦੀਆਂ ਹਨ, ਉਮੀਦਵਾਰ ਦੀ ਸ਼ਖਸੀਅਤ, ਨੌਕਰੀ ਪ੍ਰਤੀ ਵਚਨਬੱਧਤਾ ਅਤੇ ਭਵਿੱਖ ਦੇ ਕਰੀਅਰ ਲਈ ਤਿਆਰੀ ਬਾਰੇ ਬਹੁਤ ਕੁਝ ਦਸਦਾ ਹੈ। ਇੱਕ ਸਰਵੇਖਣ ਦੇ ਮੁਤਾਬਿਕ ਜੇ ਤੁਹਾਡਾ ਰੈਜ਼ਿਊਮੇ (Resume) ਢਾਂਚਾਗਤ ਤਰੀਕੇ ਨਾਲ ਬਣਿਆ ਹੋਇਆ ਹੈ ਤਾਂ ਸਲੈਕਟਰ ਤੁਹਾਡੇ ਨਾਲ ਜ਼ਿਆਦਾ ਸਮੇਂ ਤੱਕ ਗੱਲ ਕਰੇਗਾ, ਇਸ ਦੀ ਸੰਭਾਵਨਾ ਦੋ ਜਾਂ ਤਿੰਨ ਗੁਣਾ ਜ਼ਿਆਦਾ ਹੁੰਦੀ ਹੈ।

ਵੈਸੇ ਕਈਆਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਇੱਕ ਰੈਜ਼ਿਊਮੇ (Resume) ਜਿਸ ਨੂੰ ਦੇਖਣਦਾ ਸਮਾਂ ਸ਼ਾਇਦ ਹੀ ਕਿਸੇ ਰਿਕਰੂਟਰ ਨੂੰ ਲਗਦਾ ਹੈ, ਭਲਾ ਉਸ ਨਾਲ ਤੁਹਾਡੀ ਨੌਕਰੀ ਕਿਵੇਂ ਪੱਕੀ ਹੋ ਸਕਦੀ ਹੈ। ਖੈਰ ਇਸ ਦਾ ਜਵਾਬ ਜ਼ਿਆਦਾ ਗੁੰਝਲਦਾਰ ਨਹੀਂ ਹੈ।

ਤੁਹਾਡੇ ਰੈਜ਼ਿਊਮੇ (Resume) ਦੀ ਬਣਤਰ ਤੇ ਢਾਂਚਾ ਹੀ ਇਸ ਨੂੰ ਸੰਭਵ ਬਣਾਉਂਦਾ ਹੈ। ਇੰਟਰਵਿਊ ਦੇ ਅਗਲੇ ਰਾਊਂਡ ਤੱਕ ਪਹੁੰਚਣ ਵਾਲੇ 43 ਫੀਸਦੀ ਕੈਂਡੀਡੇਟਸ ਦਾ ਰੈਜ਼ਿਊਮੇ (Resume) ਅਜਿਹਾ ਹੀ ਹੁੰਦਾ ਹੈ। ਜੇ ਕੈਂਡੀਡੇਟ ਨੌਕਰੀ ਦੀ ਗੰਭੀਰਤਾ ਨੂੰ ਸਮਝਦਾ ਹੈ ਤੇ ਆਪਣੇ ਰੋਲ ਨੂੰ ਜਾਣਦਾ ਹੈ ਤਾਂ ਇੱਕ ਪ੍ਰਭਾਵਸ਼ਾਲੀ ਰੈਜ਼ਿਊਮੇ (Resume) ਨਾਲ ਇੰਟਰਵਿਊ ਚੋਂ 71% ਸਕਾਰਾਤਮਕ ਨਤੀਜੇ ਹਾਸਲ ਹੁੰਦੇ ਹਨ।
Published by:rupinderkaursab
First published:

Tags: Government jobs, Job, Job For Freshers, Jobs In IT Sector, Lifestyle

ਅਗਲੀ ਖਬਰ