Home /News /lifestyle /

ਯੋਧਿਆਂ ਨਾਲ ਭਰਿਆ ਇੱਕ ਐਪੀਸੋਡ, BYJU'S Young Genius ਦੇ ਦਰਸ਼ਕਾਂ ਦੀ ਉਡੀਕ ਕਰ ਰਿਹਾ ਹੈ

ਯੋਧਿਆਂ ਨਾਲ ਭਰਿਆ ਇੱਕ ਐਪੀਸੋਡ, BYJU'S Young Genius ਦੇ ਦਰਸ਼ਕਾਂ ਦੀ ਉਡੀਕ ਕਰ ਰਿਹਾ ਹੈ

ਯੋਧਿਆਂ ਨਾਲ ਭਰਿਆ ਇੱਕ ਐਪੀਸੋਡ, BYJU'S Young Genius ਦੇ ਦਰਸ਼ਕਾਂ ਦੀ ਉਡੀਕ ਕਰ ਰਿਹਾ ਹੈ

ਯੋਧਿਆਂ ਨਾਲ ਭਰਿਆ ਇੱਕ ਐਪੀਸੋਡ, BYJU'S Young Genius ਦੇ ਦਰਸ਼ਕਾਂ ਦੀ ਉਡੀਕ ਕਰ ਰਿਹਾ ਹੈ

#BYJUSYoungGenius2 'ਤੇ ਇਸ ਹਫਤੇ ਦੋ ਨੌਜਵਾਨ ਯੋਧਿਆਂ ਨੂੰ ਦੇਖਣ ਲਈ ਤਿਆਰ ਰਹੋ

  • Share this:

ਨੌਜਵਾਨ ਹੁਨਰਬਾਜ਼ਾਂ ਦੇ ਦਿਲਾਂ ਵਿੱਚ, ਜੇ ਕਿਸੇ ਚੀਜ਼ ਦਾ ਅਭਿਆਸ ਕਰਨ ਅਤੇ ਉਸ ਨੂੰ ਫਾਲੋ ਕਰਨ ਦੀ ਸੁਭਾਵਕ ਇੱਛਾ ਪੈਦਾ ਹੋ ਜਾਵੇ, ਤਾਂ ਉਹਨਾਂ ਦੇ ਚੁਣੇ ਹੋਏ ਖੇਤਰ ਵਿੱਚ ਉਹਨਾਂ ਨੂੰ ਹੌਲੀ-ਹੌਲੀ ਉੱਤਮਤਾ ਹਾਸਲ ਕਰਦਿਆਂ ਦੇਖਣ ਵਿੱਚ ਖੁਸ਼ੀ ਹੁੰਦੀ ਹੈ। BYJU'S Young Genius ਦੇ ਨਵੀਨਤਮ ਐਪੀਸੋਡ ਵਿੱਚ ਅਜਿਹੇ ਹੀ ਕੁਝ ਕਮਾਲ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਪਹਿਲਾ, ਚੁੱਪਚਾਪ ਪ੍ਰਾਚੀਨ ਭਾਰਤੀ ਮਾਰਸ਼ਲ ਆਰਟ ਵਿੱਚ ਆਪਣੀ ਪਛਾਣ ਬਣਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ ਅਤੇ ਦੂਜਾ, ਜੋ ਇਸ ਧਰਤੀ ਨੂੰ ਸਾਰਿਆਂ ਲਈ ਇੱਕ ਹਰਿਆ-ਭਰਿਆ ਸਥਾਨ ਬਣਾਉਣ ਵਾਸਤੇ, ਜਾਗਰੂਕਤਾ ਫੈਲਾਉਣ ਲਈ ਸੈਸ਼ਨਾਂ ਦਾ ਆਯੋਜਨ ਕਰ ਰਹੀ ਹੈ।

ਇਸ ਹਫਤੇ #BYJUSYoungGeniusSeason2 'ਤੇ ਅਜਿਹੇ ਹੁਨਰਬਾਜ਼ਾਂ ਬਾਰੇ ਜਾਣਨ ਲਈ ਤੁਹਾਡੇ ਲਈ ਬਹੁਤ ਕੁਝ ਸ਼ਾਮਲ ਕੀਤਾ ਗਿਆ ਹੈ।

ਕਲਾਰੀਪਯੱਟੂ ਦੇ ਵਿਆਖਿਆਕਾਰ ਨੀਲਕੰਦਨ ਨਾਇਰ ਨੂੰ ਮਿਲੋ -

10 ਸਾਲ ਦੇ ਨੀਲਕੰਦਨ ਨਾਇਰ ਲਈ, ਕਲਾਰੀਪਯੱਟੂ ਸਿਰਫ਼ ਮਾਰਸ਼ਲ ਆਰਟ ਦਾ ਰੂਪ ਨਹੀਂ ਹੈ, ਸਗੋਂ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਹੈ। ਨਾਇਰ ਛੇ ਸਾਲ ਦੀ ਉਮਰ ਤੋਂ ਇਹ ਪ੍ਰਾਚੀਨ ਮਾਰਸ਼ਲ ਆਰਟ ਸਿੱਖ ਰਿਹਾ ਹੈ ਅਤੇ ਹਾਲੇ ਤੱਕ ਕਈ ਇਨਾਮ ਜਿੱਤ ਚੁੱਕਾ ਹੈ।

ਵਰਤਮਾਨ ਵਿੱਚ, ਨਾਇਰ ਨੇ ਅਰੇਬੀਅਨ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਸੰਬਰ 2020 ਨੂੰ 30 ਮਿੰਟਾਂ ਵਿੱਚ ਸਭ ਤੋਂ ਵੱਧ ਬੈਕਵਰਡ ਵਾਕਓਵਰ (422 ਬੈਕਵਰਡ ਵਾਕਓਵਰ) ਦਾ ਰਿਕਾਰਡ ਦਰਜ ਕਰਵਾਇਆ ਹੈ। ਉਸਨੇ ਸ਼੍ਰੀ ਅਥਰਬੱਪੂ ਗੁਰੱਕਲ ਸਮਾਰਕ ਕਲਾਮ ਸਵਿੱਟੂ ਸੰਪ੍ਰਦਾਇਮ ਮੁਕਾਬਲਾ, 2020 ਵਿੱਚ ਵਾਦੀ ਕਰੱਕਲ ਸਬ ਜੂਨੀਅਰ ਬੁਆਏਜ਼ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ।

ਵਰਤਮਾਨ ਵਿੱਚ, ਨਾਇਰ ਅਲਾਪੁਝਾ ਦੀ ਇੱਕ ਅਕੈਡਮੀ ਵਿੱਚ ਕਲਾਰੀ ਸਿੱਖ ਰਿਹਾ ਹੈ ਅਤੇ ਪਹਿਲਾਂ ਹੀ ਵਿਦਯੁਤ ਜਾਮਵਾਲ, ਆਨੰਦ ਮਹਿੰਦਰਾ ਅਤੇ ਬਾਬਾ ਰਾਮਦੇਵ ਵਰਗੇ ਕਈ ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕਾ ਹੈ। ਇਸ ਐਪੀਸੋਡ ਵਿੱਚ, ਨਾਇਰ ਆਪਣੀ ਤੇਜ਼ ਰਫਤਾਰ ਨਾਲ ਵਿਦਯੁਤ ਜਮਵਾਲ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਵਿਦਯੁਤ ਬੱਚੇ ਅਤੇ ਉਸਦੇ ਪਰਿਵਾਰ ਲਈ ਆਪਣਾ ਸਮਰਥਨ ਪ੍ਰਗਟ ਕਰਦਿਆਂ, ਉਹਨਾਂ ਨੂੰ ਪੰਜ ਲੱਖ ਦੀ ਰਕਮ ਦਿੰਦਾ ਹੈ, ਤਾਂਕਿ ਬੱਚਾ ਆਪਣੇ ਹੁਨਰ ਨੂੰ ਹੋਰ ਵੀ ਚੰਗੀ ਤਰ੍ਹਾਂ ਨਿਖਾਰ ਸਕੇ।

ਬਾਲ ਜੀਨੀਅਸ ਪਹਿਲਾਂ ਹੀ ਸੋਟੀ, ਤਲਵਾਰ ਅਤੇ ਢਾਲ ਦੀ ਵਰਤੋਂ ਵਿੱਚ ਮਾਹਰ ਹੈ ਅਤੇ ਵਰਤਮਾਨ ਵਿੱਚ ਤ੍ਰਿਸ਼ੂਲ ਚਲਾਉਣ ਦੀ ਸਿਖਲਾਈ ਲੈ ਰਿਹਾ ਹੈ। ਕਲਾਰੀ ਨੂੰ ਸਾਰੀਆਂ ਮਾਰਸ਼ਲ ਆਰਟਸ ਦੀ ਮਾਂ ਮੰਨਣ ਵਾਲੇ ਨਾਇਰ ਬਾਰੇ ਸਭ ਤੋਂ ਦਿਲਚਸਪ ਗੱਲ ਉਸਦਾ ਜਨੂੰਨ ਅਤੇ ਫੋਕਸ ਹੈ, ਜਿਨ੍ਹਾਂ ਰਾਹੀਂ ਉਹ ਆਪਣੀ ਕਲਾ ਨੂੰ ਹਰ ਵੇਲੇ ਨਿਖਾਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਸਦੇ ਉਸਤਾਦ ਨੇ ਦੱਸਿਆ ਕਿ ‘ਨੌਜਵਾਨ ਹੁਨਰਬਾਜ਼ ਨੇ ਕਦੇ ਵੀ ਕੁਝ ਨਹੀਂ ਮੰਗਿਆ ਅਤੇ ਹਮੇਸ਼ਾਂ ਸਖਤ ਮਿਹਨਤ ਕੀਤੀ ਹੈ।’

ਵਾਤਾਵਰਣ ਨੂੰ ਪਿਆਰ ਕਰਨ ਵਾਲੀ ਪ੍ਰਸਿੱਧੀ ਸਿੰਘ ਦੀ ਹਰੀ-ਭਰੀ ਯਾਤਰਾ ਦਾ ਹਿੱਸਾ ਬਣੋ -

ਚੇਂਗਲਪੱਟੂ, ਤਾਮਿਲਨਾਡੂ ਵਿੱਚ ਰਹਿਣ ਵਾਲੀ, ਨੌਂ ਸਾਲਾਂ ਦੀ ਪ੍ਰਸਿੱਧੀ ਸਿੰਘ, ਦੇਸ਼ ਦੇ ਸਭ ਤੋਂ ਭਾਵੁਕ ਈਕੋ-ਵਾਰੀਅਰ ਵਿੱਚੋਂ ਇੱਕ ਹੈ। ਉਸਨੂੰ 4400 ਬੂਟੇ ਲਗਾ ਕੇ ਸੱਤ ਜੰਗਲ ਬਣਾਉਣ ਲਈ ਇੰਡੀਆ ਬੁੱਕ ਆਫ਼ ਰਿਕਾਰਡ, 2020 ਵੱਲੋਂ ਮਾਨਤਾ ਪ੍ਰਾਪਤ ਹੈ। ਪਰ ਇਸਨੇ ਉਸਨੂੰ ਇੱਕ ਹੋਰ ਵੱਡੇ ਟੀਚੇ ਬਾਰੇ ਸੋਚਣ ਤੋਂ ਨਹੀਂ ਰੋਕਿਆ। ਕਰੀਬ 23 ਹਜ਼ਾਰ ਬੂਟੇ ਲਗਾਉਣ ਤੋਂ ਬਾਅਦ, ਸਿੰਘ ਇਸ ਸਾਲ ਦੇ ਅੰਤ ਤੱਕ ਇੱਕ ਲੱਖ ਬੂਟੇ ਲਗਾਉਣਾ ਚਾਹੁੰਦੀ ਹੈ।

ਸਿੰਘ ਹਮੇਸ਼ਾਂ ਬੂਟੇ ਲਗਾਉਣ ‘ਤੇ ਜ਼ੋਰ ਦਿੰਦੀ ਹੈ ਅਤੇ ਉਸ ਨੇ ਆਪਣੇ ਦਾਦਾ ਜੀ ਦੀ ਮਦਦ ਨਾਲ 2020 ਵਿੱਚ ਪ੍ਰਸਿੱਧੀ ਐਨਵਾਇਰਮੈਂਟ ਅਤੇ ਸੋਸ਼ਲ ਵੈਲਫੇਅਰ ਸੋਸਾਇਟੀ ਦੀ ਸਥਾਪਨਾ ਕੀਤੀ ਸੀ। ਉਸਦੇ ਕੰਮ ਨੇ ਬਹੁਤ ਸਾਰੇ ਲੋਕਾਂ ਨੂੰ ਪੌਦੇ ਲਗਾਉਣ, ਰਹਿੰਦ-ਖੂੰਹਦ ਤੋਂ ਖਾਦ ਬਣਾਉਣ, ਰੀਸਾਈਕਲਿੰਗ ਅਤੇ ਨਿੰਮ, ਸੁਆਹ ਅਤੇ ਕੇਲੇ ਦੀ ਛਿੱਲਣ ਤੋਂ ਬਣੇ ਕੁਦਰਤੀ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਹੈ।

ਇਸ ਐਪੀਸੋਡ ਵਿੱਚ, ਸਿੰਘ ਨੇ ਸੈਲੀਬ੍ਰਿਟੀ ਗੈਸਟ - ਵਿਦਯੁਤ ਜਾਮਵਾਲ ਨੂੰ ਆਪਣੇ G3 ਪ੍ਰੋਜੈਕਟ ਦੇ ਬਾਰੇ ਵੀ ਦੱਸਿਆ ਹੈ, ਜਿੱਥੇ 3 G ਦਾ ਅਰਥ ਹੈ 'ਜਨਰੇਟ ਆਕਸੀਜਨ', 'ਗਰੋ ਯੂਅਰ ਓਨ ਫੂਡ' ਅਤੇ 'ਗਿਵ ਬੈਕ ਟੂ ਸੋਸਾਇਟੀ' ਅਤੇ ਅਦਾਕਾਰ ਨੇ ਪ੍ਰਸਿੱਧੀ ਨੂੰ ਆਪਣਾ ਸਮਰਥਨ ਦਿੰਦੇ ਹੋਏ ਉਸ ਨਾਲ ਮਿਲ ਕੇ 100 ਪੌਦੇ ਲਗਾਉਣ ਦਾ ਵਾਅਦਾ ਕੀਤਾ। ਇੰਨਾ ਹੀ ਨਹੀਂ, ਈਕੋ-ਵਾਰੀਅਰ ਦੇ ਕੰਮ ਦੀ ਤਾਰੀਫ਼ ਕਰਨ ਲਈ, ਦੁਨੀਆ ਭਰ ਦੇ ਲੋਕਾਂ ਵੱਲੋਂ ਬਣਾਈਆਂ ਗਈਆਂ ਵਾਲੀਆਂ ਵੀਡੀਓ ਦੇਖਣਾ, ਸੱਚ ਵਿੱਚ ਇੱਕ ਕਮਾਲ ਦਾ ਤਜਰਬਾ ਸੀ।


ਤੁਹਾਨੂੰ ਸੁਣ ਕੇ ਸ਼ਾਇਦ ਹੈਰਾਨੀ ਹੋਵੇਗੀ ਕਿ ਉਸ ਦੇ ਪੁਰਸਕਾਰਾਂ ਵਿੱਚ, ਸਮਾਜ ਸੇਵਾ ਸ਼੍ਰੇਣੀ, 2021 ਵਿੱਚ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜਿਹੇ ਵੱਡੇ ਇਨਾਮ ਸ਼ਾਮਲ ਹਨ ਅਤੇ ਉਸ ਨੂੰ ਚੇਨਈ ਦੇ ਸਮਾਜ ਭਲਾਈ ਵਿਭਾਗ ਵੱਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਯੋਜਨਾ ਦੇ ਤਹਿਤ ਤਾਮਿਲਨਾਡੂ ਦਾ ਬ੍ਰਾਂਡ ਅੰਬੈਸਡਰ ਵੀ ਨਿਯੁਕਤ ਕੀਤਾ ਗਿਆ ਹੈ। ਦੂਜੇ ਪਾਸੇ, ਉਸਦੀ ਈਕੋ-ਆਰਮੀ, ਇੱਕ ਦਰਜਨ ਦੇਸ਼ਾਂ ਤੱਕ ਵੱਧ ਚੁੱਕੀ ਹੈ ਅਤੇ ਉਨ੍ਹਾਂ ਨੇ ਮਿਲ ਕੇ ਕੁਦਰਤੀ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਆਪਣੇ ਸਥਾਨਕ ਵਾਤਾਵਰਣ ਵਿੱਚ ਵਧਣ-ਫੁੱਲਣ ਦੀ ਸਹੂਲਤ ਦੇਣ ਲਈ, ਫਲਾਂ ਵਾਲੇ ਜੰਗਲ ਬਣਾਏ ਹਨ।

ਭਾਵੇਂ ਗੱਲ ਪ੍ਰਾਚੀਨ ਮਾਰਸ਼ਲ ਆਰਟ ਦੀ ਹੋਵੇ ਜਾਂ ਧਰਤੀ ਨੂੰ ਫਿਰ ਤੋਂ ਹਰਿਆ-ਭਰਿਆ ਬਣਾਉਣ ਵਿੱਚ ਸਹਿਯੋਗ ਕਰਨ ਦੀ, ਇਹਨਾਂ ਦੋ ਯੋਧਿਆਂ ਨੂੰ ਵੱਖੋ-ਵੱਖ ਖੇਤਰਾਂ ਵਿੱਚ ਮਾਹਰਤ ਹਾਸਲ ਕਰਦਿਆਂ ਅੱਗੇ ਵਧਦੇ ਹੋਏ ਦੇਖਣਾ, Network18 ਦੀ ਪਹਿਲਕਦਮੀ - BYJU'S Young Genius ਦੇ ਸੀਜ਼ਨ 2 ਦੇ ਇਸ ਐਪੀਸੋਡ ਨੂੰ, ਅਹਿਮ ਅਤੇ ਪ੍ਰੇਰਨਾਦਾਇਕ ਬਣਾਉਂਦਾ ਹੈ। ਆਖਰਕਾਰ, ਜੇ ਇਹ ਨੌਜਵਾਨ ਜੀਨੀਅਸ ਆਪਣੀ ਉਮਰ ਵਿੱਚ ਇੰਨਾ ਕੁਝ ਕਰ ਸਕਦੇ ਹਨ, ਤਾਂ ਉਨ੍ਹਾਂ ਦੀ ਹੀ ਉਮਰ ਦੇ ਜਾਂ ਉਨ੍ਹਾਂ ਤੋਂ ਵੱਡੀ ਉਮਰ ਦੇ ਹੋਰ ਬੱਚੇ ਵੀ ਇਸ ਦੁਨੀਆ ਨੂੰ ਇੱਕ ਸ਼ਾਨਦਾਰ ਜਗ੍ਹਾ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾ ਸਕਦੇ ਹਨ, ਠੀਕ ਕਿਹਾ ਨਾ?

News18 Network 'ਤੇ #BYJUSYoungGeniusSeason2 ਦੇ ਇਸ ਐਪੀਸੋਡ ਨੂੰ ਦੇਖਣਾ ਨਾ ਭੁੱਲਣਾ।

Published by:Ashish Sharma
First published:

Tags: BYJU's, Byjus-young-genius