Home /News /lifestyle /

ਹਾਥੀ ਦੇ ਹਮਲੇ ਦਾ ਹੁਸ਼ਿਆਰੀ ਨਾਲ ਮੁਕਾਬਲਾ ਕਰਨ ਵਾਲੇ ਦੀ ਆਨੰਦ ਮਹਿੰਦਰਾ ਨੇ ਕੀਤੀ ਪ੍ਰਸ਼ੰਸਾ

ਹਾਥੀ ਦੇ ਹਮਲੇ ਦਾ ਹੁਸ਼ਿਆਰੀ ਨਾਲ ਮੁਕਾਬਲਾ ਕਰਨ ਵਾਲੇ ਦੀ ਆਨੰਦ ਮਹਿੰਦਰਾ ਨੇ ਕੀਤੀ ਪ੍ਰਸ਼ੰਸਾ

Anand Mahindra ਹਾਥੀ ਦਾ ਮੁਕਾਬਲਾ ਕਰਨ ਵਾਲੇ ਡਰਾਈਵਰ ਦੀ ਆਨੰਦ ਮਹਿੰਦਰਾ ਨੇ ਕੀਤੀ ਪ੍ਰਸ਼ੰਸਾ

Anand Mahindra ਹਾਥੀ ਦਾ ਮੁਕਾਬਲਾ ਕਰਨ ਵਾਲੇ ਡਰਾਈਵਰ ਦੀ ਆਨੰਦ ਮਹਿੰਦਰਾ ਨੇ ਕੀਤੀ ਪ੍ਰਸ਼ੰਸਾ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿੱਚ ਇੱਕ ਹਾਥੀ ਸਾਹਮਣੇ ਤੋਂ ਆ ਕੇ ਮਹਿੰਦਰਾ ਬੋਲੈਰੋ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਮਹਿੰਦਰਾ ਬੋਲੈਰੋ ਦਾ ਡਰਾਈਵਰ ਆਪਣੀ ਡਰਾਈਵਿੰਗ ਸਕਿੱਲਸ ਦਾ ਪ੍ਰਦਰਸ਼ਨ ਕਰਦੇ ਹੋਏ ਰਿਵਰਸਗੇਅਰ ਵਿੱਚ ਗੱਡੀ ਨੂੰ ਭਜਾ ਲੈਂਦਾ ਹੈ ਤੇ ਕਾਫੀ ਦੂਰੀ ਤੱਕ ਰਿਵਰਸ ਗੇਅਰ ਵਿੱਚ ਹੀ ਗੱਡੀ ਨੂੰ ਚਲਾਉਂਦਾ ਹੈ ਪਰ ਹਾਥੀ ਦੇ ਹਮਸੇ ਤੋਂ ਬਚ ਜਾਂਦਾ ਹੈ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ ...
  • Share this:

ਅਜਿਹੀਆਂ ਵਾਇਰਲ ਚੀਜ਼ਾਂ ਨੂੰ ਸ਼ੇਅਰ ਕਰਨ ਲਈ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਆਨੰਦ ਮਹਿੰਦਰਾ ਦੀ ਵੀ ਇਸ ਵੀਡੀਓ ਉੱਤੇ ਨਜ਼ਰ ਪਈ। ਉਨ੍ਹਾਂ ਨੇ ਮਹਿੰਦਰਾ ਬੋਲੈਰੋ ਚਲਾਉਂਦੇ ਹੋਏ ਡਰਾਈਵਰ ਦੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਨਾਲ ਹੀ ਆਨੰਦ ਮਹਿੰਦਰਾ ਨੇ ਲਿਖਿਆ, ਇਹ ਕਬਿਨੀ ਨੈਸ਼ਨਲ ਪਾਰਕ, ​​ਮੈਸੂਰ ਦਾ ਵੀਡੀਓ ਹੈ, ਜੋ ਪਿਛਲੇ ਵੀਰਵਾਰ ਲਿਆ ਗਿਆ ਸੀ। ਮੈਂ ਇੱਥੇ ਇਹ ਕਹਿਣਾ ਚਾਹਾਂਗਾ ਕਿ ਜੋ ਵਿਅਕਤੀ ਕਾਰ ਚਲਾ ਰਿਹਾ ਹੈ ਉਹ ਦੁਨੀਆ ਦਾ ਸਭ ਤੋਂ ਵਧੀਆ ਬੋਲੈਰੋ ਡਰਾਈਵਰ ਹੈ। ਇਸ ਦੇ ਨਾਲ ਹੀ ਮਹਿੰਦਰਾ ਨੇ ਉਨ੍ਹਾਂ ਨੂੰ ਕੈਪਟਨ ਕੂਲ ਦਾ ਨਾਂ ਵੀ ਦਿੱਤਾ ਹੈ।

ਇਸ ਵੀਡੀਓ ਨੂੰ ਸੁਪ੍ਰੀਆ ਸਾਹੂ ਨਾਂ ਦੀ ਆਈਏਐਸ ਅਧਿਕਾਰੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੋਲੈਰੋ ਵਿੱਚ ਦੋ ਹੋਰ ਸੈਲਾਨੀ ਮੌਜੂਦ ਸਨ ਤੇ ਇਸ ਗੱਡੀ ਉੱਤੇ ਹਾਥੀ ਨੇ ਹਮਲਾ ਕਰ ਦਿੱਤਾ ਤੇ ਤੇਜ਼ੀ ਨਾਲ ਗੱਡੀ ਵੱਲ ਭੱਜਿਆ। ਡਰਾਈਵਰ ਨੇ ਸਮਝਦਾਰੀ ਦਿਖਾਉਂਦੇ ਹੋਏ ਸਭ ਦੀ ਜਾਨ ਬਚਾਈ। ਹਾਥੀ ਗੁੱਸੇ ਵਿੱਚ ਹੋਣ ਦੇ ਬਵਜੂਦ ਡਰਾਈਵਰ ਡਰਿਆ ਨਹੀਂ, ਸਹਿਜ ਰਿਹਾ ਤੇ ਆਉਟਸਾਈਡ ਰੇਅਰ ਵਿਊ ਮਿਰਰ ਦੀ ਮਦਦ ਨਾਲ ਗੱਡੀ ਨੂੰ ਬੈਕ ਗੇਅਰ ਵਿੱਚ ਭਜਾ ਲਿਆ।

ਇਸ ਦੌਰਾਨ ਹਾਥੀ ਨੇ ਆਪਣੀ ਸੁੰਡ ਅਤੇ ਦੰਦਾਂ ਦੀ ਮਦਦ ਨਾਲ ਕਾਰ 'ਤੇ ਕਈ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਗੱਡੀ ਤੱਕ ਨਹੀਂ ਪਹੁੰਚ ਸਕਿਆ। ਇਸ ਦੌਰਾਨ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਹਾਥੀ ਕਾਰ ਦੇ ਬਿਲਕੁਲ ਨੇੜੇ ਪਹੁੰਚ ਗਿਆ ਅਤੇ ਉਸ ਨੂੰ ਟੱਕਰ ਮਾਰ ਕੇ ਪਲਟਣ ਹੀ ਵਾਲਾ ਸੀ ਪਰ ਡਰਾਈਵਰ ਨੇ ਸਮਝਦਾਰੀ ਦਿਖਾਉਂਦੇ ਹੋਏ ਸਪੀਡ ਬਣਾਈ ਰੱਖੀ ਅਤੇ ਇਸ ਤੋਂ ਬਾਅਦ ਹਾਥੀ ਦੇ ਰੁਕਣ 'ਤੇ ਉਸ ਨੇ ਕਾਰ ਨੂੰ ਦੂਜੀ ਦਿਸ਼ਾ ਵਿੱਚ ਘੁਮਾ ਲਿਆ। ਗਨੀਮਤ ਇਹ ਰਹੀ ਹੈ ਇਸ ਸਭ ਵਿੱਚ ਕੋਈ ਵੀ ਘਾਇਲ ਨਹੀਂ ਹੋਇਆ।

Published by:Rupinder Kaur Sabherwal
First published:

Tags: Anand mahindra, Elephant, Viral, Viral news, Viral video