• Home
  • »
  • News
  • »
  • lifestyle
  • »
  • ANAND MAHINDRA SHARES FUNNY DOG VIDEO COMMENTS ON ADDICTION TO HABITS GH AP

ਉਲਝਣ ਵਿੱਚ ਪਏ ਕੁੱਤੇ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ , ਆਨੰਦ ਮਹਿੰਦਰਾ ਨੇ ਟਵਿੱਟਰ 'ਤੇ ਲਿਖੀ ਇਹ ਗੱਲ

ਉਲਝਣ ਵਿੱਚ ਪਏ ਕੁੱਤੇ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ , ਆਨੰਦ ਮਹਿੰਦਰਾ ਨੇ ਟਵਿੱਟਰ 'ਤੇ ਲਿਖੀ ਇਹ ਗੱਲ

ਉਲਝਣ ਵਿੱਚ ਪਏ ਕੁੱਤੇ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ , ਆਨੰਦ ਮਹਿੰਦਰਾ ਨੇ ਟਵਿੱਟਰ 'ਤੇ ਲਿਖੀ ਇਹ ਗੱਲ

  • Share this:
ਉਦਯੋਗਪਤੀ ਆਨੰਦ ਮਹਿੰਦਰਾ (Anand Mahindra) ਅਕਸਰ ਆਪਣੇ ਪ੍ਰਸ਼ੰਸਕਾਂ ਲਈ ਪ੍ਰੇਰਣਾਦਾਇਕ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਆਨੰਦ ਮਹਿੰਦਰਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਅਜਿਹੀ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਮਨੁੱਖ ਹੀ ਨਹੀਂ, ਕਈ ਵਾਰ ਜਾਨਵਰ ਅਦਾਕਾਰੀ ਕਰਨ ਤੋਂ ਪਿੱਛੇ ਨਹੀਂ ਹਟਦੇ। ਜੀ ਹਾਂ, ਸੋਸ਼ਲ ਮੀਡੀਆ 'ਤੇ ਕੁੱਤੇ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਤੁਹਾਨੂੰ ਵੀ ਸੋਚਣ ਲਈ ਮਜਬੂਰ ਕਰ ਦੇਵੇਗੀ। ਇੱਕ ਵਿਅਕਤੀ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਆਨੰਦ ਮਹਿੰਦਰਾ ਨੇ ਆਪਣੇ ਅਕਾਊਂਟ 'ਤੇ ਸਾਂਝੀ ਕੀਤੀ ਹੈ।

ਉਲਝਣ ਵਿੱਚ ਪਏ ਕੁੱਤੇ ਦੀ ਵੀਡੀਓ ਇੰਟਰਨੈੱਟ 'ਤੇ ਹੋਈ ਵਾਇਰਲ : ਆਨੰਦ ਮਹਿੰਦਰਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਕੁੱਤਾ ਘਰ ਦੇ ਅੰਦਰ ਹੈ ਅਤੇ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਸ ਨੂੰ ਲੱਗਦਾ ਹੈ ਕਿ ਦਰਵਾਜ਼ੇ ਤੇ ਗਲਾਸ ਹੈ, ਜਦਕਿ ਦਰਵਾਜ਼ੇ ਤੇ ਕੋਈ ਗਲਾਸ ਨਹੀਂ ਹੈ। ਇਸ ਕਾਰਨ ਕੁੱਤਾ ਦਰਵਾਜ਼ੇ ਦੇ ਵਿਚਕਾਰ ਆਪਣੇ ਪੈਰ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ।

ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਜਦੋਂ ਉਹ ਉਲਝਣ ਵਿੱਚ ਰਹਿੰਦਾ ਹੈ ਕਿ ਉਸ ਨੂੰ ਬਾਹਰ ਨਿਕਲਣਾ ਚਾਹੀਦਾ ਹੈ ਜਾਂ ਨਹੀਂ ਤਾਂ ਉਹ ਚੁੱਪਚਾਪ ਖੜ੍ਹਾ ਹੋ ਜਾਂਦਾ ਹੈ। ਇਸ ਵੀਡੀਓ ਨੂੰ 9 ਲੱਖ ਵਿਊਜ਼ ਮਿਲੇ ਹਨ ਤੇ 24 ਹਜ਼ਾਰ ਲਾਈਕ ਵੀ ਮਿਲੇ ਹਨ। ਲੋਕਾਂ ਨੂੰ ਇਹ ਵੀਡੀਓ ਇੰਨੀ ਪਸੰਦ ਆਈ ਕਿ ਇਸ ਨੂੰ 5200 ਵਾਰ ਰੀਟਵੀਟ ਕੀਤਾ ਗਿਆ ਹੈ।

ਆਨੰਦ ਮਹਿੰਦਰਾ ਨੇ ਇਹ ਗੱਲ ਟਵਿੱਟਰ 'ਤੇ ਲਿਖੀ : ਕੁਝ ਹੀ ਸਕਿੰਟਾਂ ਵਿੱਚ, ਅੰਦਰ ਇੱਕ ਵਿਅਕਤੀ ਦਰਵਾਜ਼ਾ ਖੋਲ੍ਹਦਾ ਹੈ ਅਤੇ ਕੁੱਤਾ ਤੇਜ਼ੀ ਨਾਲ ਬਾਹਰ ਆ ਜਾਂਦਾ ਹੈ। ਕੁਝ ਸਕਿੰਟਾਂ ਲਈ ਚੱਲਣ ਵਾਲੀ ਇਸ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਕੀ ਕਿਸੇ ਦੀ ਆਦਤ ਉਦੋਂ ਤੱਕ ਨਹੀਂ ਬਦਲੀ ਜਾ ਸਕਦੀ ਜਦੋਂ ਤੱਕ ਉਸ ਦਾ ਭਰਮ ਟੁੱਟ ਨਹੀਂ ਜਾਂਦਾ।ਆਨੰਦ ਮਹਿੰਦਰਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਸਾਡੀ ਆਦਤ ਦਾ ਭੰਬਲਭੂਸਾ ਦਿਖਾਉਣ ਦਾ ਇਸ ਤੋਂ ਵਧੀਆ ਕੋਈ ਤਰੀਕਾ ਨਹੀਂ ਹੋ ਸਕਦਾ। ਅੱਜ ਕਾਰੋਬਾਰ ਵਿਚ ਸਭ ਤੋਂ ਕੀਮਤੀ ਹੁਨਰ ਇਹ ਜਾਣਨਾ ਹੈ ਕਿ ਇਸ ਭਰਮ ਨੂੰ ਕਿਵੇਂ ਤੋੜਿਆ ਜਾਵੇ।
Published by:Amelia Punjabi
First published: