ਆਏ ਦਿਨ ਲੋਕ ਕੁੱਝ ਨਾ ਕੁੱਝ ਆ ਅਨੋਖਾ ਕਰਦੇ ਹਨ ਅਤੇ ਆਪਣੇ ਇਸ ਅਨੋਖੇਪਣ ਦੀਆਂ ਤਸਵੀਰਾਂ ਅਤੇ ਵੀਡਿਓਜ਼ ਇੰਟਰਨੈਟ 'ਤੇ ਸ਼ੇਅਰ ਵੀ ਕਰਦੇ ਹਨ। ਕੁੱਝ ਲੋਕ ਜਲਦੀ ਮਸ਼ਹੂਰ ਹੋ ਜਾਂਦੇ ਹਨ ਅਤੇ ਕੁੱਝ ਕੋਸ਼ਿਸ਼ਾਂ ਜਾਰੀ ਰੁਕਦੇ ਹਨ। ਇਸ ਤਰ੍ਹਾਂ ਦਾ ਕੁੱਝ ਜਦੋਂ ਆਨੰਦ ਮਹਿੰਦਰਾ ਦੇ ਹੱਥ ਲਗਦਾ ਹੈ ਤਾਂ ਉਹ ਇਸਨੂੰ ਟਵੀਟ ਕਰਨ ਤੋਂ ਪਿੱਛੇ ਨਹੀਂ ਹੱਟਦੇ।
ਤੁਹਾਨੂੰ ਦੱਸ ਦੇਈਏ ਕਿ ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਉਹਨਾਂ ਦੇ ਟਵੀਟ ਲੋਕਾਂ ਨੂੰ ਪ੍ਰੇਰਨਾ ਦਿੰਦੇ ਹਨ। ਉਹ ਆਪਣੇ ਟਵੀਟਸ ਰਾਹੀਂ ਦੇਸ਼ ਦੇ ਹੁਨਰਮੰਡ ਲੋਕਾਂ ਨੂੰ ਦੁਨੀਆਂ ਸਾਹਮਣੇ ਲੈ ਕੇ ਆਉਂਦੇ ਰਹਿੰਦੇ ਹਨ। ਹਾਲ ਹੀ ਵਿੱਚ ਆਨੰਦ ਮਹਿੰਦਰਾ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜੋ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਨੰਦ ਮਹਿੰਦਰਾ ਨੇ ਆਪਣੇ ਟਵੀਟਰ ਅਕਾਊਂਟ ਤੋਂ ਇਸਨੂੰ ਸਾਂਝਾ ਕੀਤਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਆਨੰਦ ਮਹਿੰਦਰਾ ਦੇ ਟਵੀਟਰ 'ਤੇ 1 ਕਰੋੜ ਤੋਂ ਵੱਧ ਫਾਲੋਅਰਜ਼ਹਨ ਜੋ ਉਹਨਾਂ ਦੀਆਂ ਟਵੀਟਸ ਨੂੰ ਪਸੰਦ ਕਰਦੇ ਹਨ।
Sri Durgaaparameshwari temple , Kateel, Karnataka.
Amazing. And I would like to think the Temple Elephant is bestowing a blessing on all of us for a Happier New Year! 😊 pic.twitter.com/s2xdqV8w5D
— anand mahindra (@anandmahindra) December 31, 2022
ਇਸ ਸ਼ੇਅਰ ਕੀਤੀ ਵੀਡੀਓ ਵਿੱਚ ਇੱਕ ਲੜਕੀ ਹਾਥੀ ਅੱਗੇ ਨੱਚ ਰਹੀ ਹੈ ਅਤੇ ਹਾਥੀ ਦੀ ਪ੍ਰਤੀਕਿਰਿਆ ਦੇਖ ਕੇ ਆਨੰਦ ਮਹਿੰਦਰਾ ਦੇ ਮੂੰਹੋਂ ਵੀ "ਅਮੇਜ਼ਿੰਗ" ਨਿਕਲ ਜਾਂਦਾ ਹੈ। ਅਸਲ ਵਿੱਚ ਇਹ ਵੀਡੀਓ ਕਰਨਾਟਕ ਦੇ ਕਟੇਲ 'ਚ ਸਥਿਤ ਸ਼੍ਰੀ ਦੁਰਗਾਪਰਮੇਸ਼ਵਰੀ ਮੰਦਰ ਦੀ ਹੈ, ਇੱਥੇ ਇਕ ਡਾਂਸਰ ਡਾਂਸ ਕਰ ਰਹੀ ਹੈ ਅਤੇ ਉਸ ਦੇ ਪਿੱਛੇ ਇਕ ਹਾਥੀ ਖੜ੍ਹਾ ਹੈ।
ਗਜਰਾਜ ਦੀ ਪ੍ਰਤੀਕਿਰਿਆ: ਵੀਡੀਓ ਵਿੱਚ ਲੜਕੀ ਰਵਾਇਤੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਜਦੋਂ ਉਹ ਅਖੀਰ 'ਤੇ ਹੱਥ ਜੋੜ ਕੇ ਹਾਥੀ ਦੇ ਅੱਗੇ ਸਿਰ ਝੁਕਾਉਂਦੀ ਹੈ ਤਾਂ ਗਜਰਾਜ ਉਸ ਦੇ ਸਿਰ ਉੱਤੇ ਆਪਣੀ ਸੁੰਡ ਰੱਖ ਕੇ ਉਸਨੂੰ ਆਸ਼ੀਰਵਾਦ ਦਿੰਦੇ ਹੋਏ ਦਿਖਾਈ ਦਿੰਦੇ ਹਨ।
ਵੀਡੀਓ ਹੋਇਆ ਵਾਇਰਲ: ਆਨੰਦ ਮਹਿੰਦਰਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਸਦਾ ਕੈਪਸ਼ਨ ਇਸ ਤਰ੍ਹਾਂ ਲਿਖਿਆ" 'Amazing'! ਮੈਨੂੰ ਲੱਗਦਾ ਹੈ ਕਿ ਮੰਦਰ ਦੇ ਗਜਰਾਜ ਸਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਨੂੰ ਹੁਣ ਤੱਕ 30 ਹਜ਼ਾਰ ਲਾਈਕਸ ਮਿਲ ਚੁਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anand mahindra, Viral, Viral news, Viral video