Home /News /lifestyle /

ਤੁਸੀਂ ਵੀ ਹੋ Android ਫੋਨ ਯੂਜ਼ਰ ਤਾਂ ਜਾਣੋ ਇਹ ਸ਼ਾਨਦਾਰ ਫ਼ੀਚਰ, ਆਵੇਗਾ ਬਹੁਤ ਕੰਮ

ਤੁਸੀਂ ਵੀ ਹੋ Android ਫੋਨ ਯੂਜ਼ਰ ਤਾਂ ਜਾਣੋ ਇਹ ਸ਼ਾਨਦਾਰ ਫ਼ੀਚਰ, ਆਵੇਗਾ ਬਹੁਤ ਕੰਮ

ਤੁਸੀਂ ਵੀ ਹੋ Android ਫੋਨ ਦੇ ਯੂਜ਼ਰ ਤਾਂ ਜਾਣੋ ਇਹ ਸ਼ਾਨਦਾਰ ਫ਼ੀਚਰ, ਆਵੇਗਾ ਬਹੁਤ ਕੰਮ

ਤੁਸੀਂ ਵੀ ਹੋ Android ਫੋਨ ਦੇ ਯੂਜ਼ਰ ਤਾਂ ਜਾਣੋ ਇਹ ਸ਼ਾਨਦਾਰ ਫ਼ੀਚਰ, ਆਵੇਗਾ ਬਹੁਤ ਕੰਮ

ਬੇਸ਼ੱਕ ਸਾਨੂੰ ਐਂਡਰਾਇਡ ਫੋਨ ਚਲਾਉਂਦੇ ਹੋਏ ਬਹੁਤ ਸਮਾਂ ਹੋ ਗਿਆ ਹੈ ਪਰ ਫਿਰ ਕੁੱਝ ਅਜਿਹੀਆਂ ਚੀਜ਼ਾਂ ਹਨ ਜਿਨਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਅੱਜ ਦੁਨੀਆਂ ਭਰ ਵਿੱਚ ਵੱਡੀ ਗਿਣਤੀ ਐਂਡਰਾਇਡ ਫੋਨ ਵਰਤਦੀ ਹੈ ਅਤੇ ਉਹਨਾਂ ਵਿੱਚੋਂ ਬਹੁਤਿਆਂ ਨੂੰ ਇਸ ਟ੍ਰਿਕ ਬਾਰੇ ਨਹੀਂ ਪਤਾ ਹੋਵੇਗਾ ਜੋ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਬਹੁਤ ਸਾਰੇ ਫ਼ਾਇਦਿਆਂ ਦੇ ਨਾਲ ਸਮਾਰਟਫੋਨ ਦੇ ਨੁਕਸਾਨ ਵੀ ਹਨ ਜਿਹਨਾਂ ਨੂੰ ਅਸੀਂ ਕੁੱਝ ਟ੍ਰਿਕਸ ਦੀ ਮਦਦ ਨਾਲ ਘੱਟ ਕਰ ਸਕਦੇ ਹਾਂ।

ਹੋਰ ਪੜ੍ਹੋ ...
  • Share this:

ਅਸੀਂ ਫੋਨ 'ਤੇ ਜਿੱਥੇ ਆਪਣੇ ਰਿਸ਼ਤੇਦਾਰਾਂ ਅਤੇ ਸਾਥੀਆਂ ਨਾਲ ਗੱਲ ਕਰਦੇ ਹਾਂ ਉੱਥੇ ਹੀ ਇਸ ਫੋਨ ਨਾਲ ਗਾਣੇ ਸੁਣਦੇ ਹਾਂ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ ਭੀੜ ਵਾਲੇ ਇਲਾਕੇ ਵਿੱਚ ਹੁੰਦੇ ਹੋ ਤਾਂ ਤੁਹਾਨੂੰ ਬਹੁਤ ਜ਼ੋਰ ਜ਼ੋਰ ਦੀ ਬੋਲਣਾ ਪੈਂਦਾ ਹੈ ਜਾਂ ਫਿਰ ਗਾਣੇ ਸੁਣਨ ਸਮੇਂ ਆਵਾਜ ਉੱਚੀ ਕਰਨੀ ਪੈਂਦੀ ਹੈ। ਇਸ ਨਾਲ ਤੁਹਾਡੇ ਕੰਨਾਂ ਨੂੰ ਨੁਕਸਾਨ ਹੁੰਦਾ ਹੈ ਕਿਉਂਕਿ ਲਗਾਤਾਰ ਉੱਚੀ ਆਵਾਜ਼ ਵਿੱਚ ਸੁਣਨ ਨਾਲ ਸਾਡੇ ਕੰਨਾਂ ਨੂੰ ਦੀ ਸੁਣਨ ਦੀ ਸਮਰਥਾ ਪ੍ਰਭਾਵਿਤ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੇ ਅਨੁਸਾਰ, 2 ਘੰਟਿਆਂ ਲਈ 80-85 ਡੈਸੀਬਲ 'ਤੇ ਕੁਝ ਸੁਣਨ ਨਾਲ ਸੁਣਨ ਦੀ ਸਮਰੱਥਾ ਥੋੜ੍ਹੀ ਅਤੇ ਸਿਰਫ 50 ਮਿੰਟ ਲਈ 95 ਡੈਸੀਬਲ 'ਤੇ ਕੁਝ ਸੁਣਨ ਨਾਲ ਸੁਣਨ ਦੀ ਸਮਰੱਥਾ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਐਂਡਰਾਇਡ ਫੋਨ ਦੀ ਆਵਾਜ਼ ਨਾਲ ਜੁੜੇ ਹੈਕ ਬਾਰੇ ਦੱਸਾਂਗੇ ਜੋ ਕਿ ਤੁਹਾਡੇ ਬਹੁਤ ਕੰਮ ਆਵੇਗਾ।

ਆਓ ਜਾਣਦੇ ਹਾਂ ਕਿ ਕਿਵੇਂ ਕਰਨੀ ਹੈ ਇਸ ਹੈਕ ਦੀ ਵਰਤੋਂ: ਸਭ ਤੋਂ ਪਹਿਲਾਂ ਆਪਣੇ ਐਂਡਰਾਇਡ ਫੋਨ ਨੂੰ ਅਨਲੌਕ ਕਰੋ ਅਤੇ ਇਸ ਤੋਂ ਬਾਅਦ Settings ਖੋਲ੍ਹੋ। ਤੁਹਾਨੂੰ Settings ਵਿੱਚ Sounds and Vibration 'ਤੇ ਕਲਿੱਕ ਕਰਨਾ ਹੋਵੇਗਾ ਅਤੇ ਫਿਰ Volume 'ਤੇ ਜਾਓ। ਸੱਜੇ ਪਾਸੇ ਉੱਪਰ 3 ਬਿੰਦੀਆਂ ਵਾਲੇ ਆਈਕਨ 'ਤੇ ਕਲਿੱਕ ਕਰੋ ਅਤੇ Media Volume Limit ਨੂੰ ਚੁਣੋ। ਤੁਸੀਂ ਸਲਾਈਡਰ ਦੀ ਮਦਦ ਨਾਲ ਐਂਡਰਾਇਡ ਫੋਨ ਦੀ ਵੱਧ ਤੋਂ ਵੱਧ ਵਾਲੀਅਮ ਨੂੰ ਕੰਟਰੋਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਪਿੰਨ ਦੀ ਮਦਦ ਨਾਲ ਇਨ੍ਹਾਂ ਸੈਟਿੰਗਾਂ ਨੂੰ ਲਾਕ ਵੀ ਕਰ ਸਕਦੇ ਹੋ ਤਾਂ ਕਿ ਕੋਈ ਵੀ ਤੁਹਾਡੀ ਡਿਵਾਈਸ 'ਤੇ ਵਾਲੀਅਮ ਨਾਲ ਛੇੜਛਾੜ ਨਾ ਕਰ ਸਕੇ। ਤੁਹਾਨੂੰ ਦੱਸ ਦੇਈਏ ਕਿ ਫੋਨ ਦੇ ਮਾਡਲ ਦੇ ਮੁਤਾਬਕ ਇਨ੍ਹਾਂ ਸੈਟਿੰਗਾਂ ਦੀ ਲੋਕੇਸ਼ਨ 'ਚ ਕੁਝ ਫਰਕ ਹੋ ਸਕਦਾ ਹੈ।

Published by:Drishti Gupta
First published:

Tags: Smartphone, Tech News, Technology