Home /News /lifestyle /

Anger Management: ਜੇਕਰ ਤੁਹਾਨੂੰ ਵੀ ਆਉਂਦਾ ਹੈ ਜ਼ਿਆਦਾ ਗੁੱਸਾ ਤਾਂ ਅਪਣਾਓ ਜੋਤਿਸ਼ ਸ਼ਾਸਤਰ ਦੇ ਇਹ ਉਪਾਅ

Anger Management:  ਗੁੱਸਾ ਕਰਨਾ ਮਨੁੱਖ ਦਾ ਸੁਭਾਅ ਹੈ। ਸਾਰੇ ਇਨਸਾਨਾਂ ਨੂੰ ਗੁੱਸਾ ਆਉਂਦਾ ਹੈ ਪਰ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਕਰਨਾ ਠੀਕ ਨਹੀਂ ਹੈ। ਗੁੱਸੇ ਕਾਰਨ ਵਿਅਕਤੀ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਈ ਵਾਰ ਇਸ ਕਾਰਨ ਵੱਡਾ ਨੁਕਸਾਨ ਵੀ ਉਠਾਉਣਾ ਪੈਂਦਾ ਹੈ। ਅੱਤ ਦੇ ਗੁੱਸੇ ਵਿੱਚ ਬੰਦਾ ਸਹੀ-ਗ਼ਲਤ ਵਿੱਚ ਫਰਕ ਨਹੀਂ ਸਮਝਦਾ।

ਹੋਰ ਪੜ੍ਹੋ ...
  • Share this:

ਇਸ ਨੂੰ ਸਿਹਤ ਲਈ ਵੀ ਹਾਨੀਕਾਰਕ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਬਹੁਤ ਗੁੱਸਾ ਆਉਂਦਾ ਹੈ, ਉਨ੍ਹਾਂ ਨੂੰ ਅਕਸਰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਨੂੰ ਵੀ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤਾਂ ਜੋਤਿਸ਼ ਸ਼ਾਸਤਰ ਵਿੱਚ ਕੁਝ ਉਪਾਅ ਦੱਸੇ ਗਏ ਹਨ। ਆਓ ਭੋਪਾਲ ਨਿਵਾਸੀ ਜੋਤਸ਼ੀ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਤੋਂ ਜਾਣਦੇ ਹਾਂ ਇਨ੍ਹਾਂ ਉੁਪਾਅ ਬਾਰੇ।

ਤੁਹਾਨੂੰ ਗੁੱਸਾ ਕਿਉਂ ਆਉਂਦਾ ਹੈ
ਜੋਤਿਸ਼ ਸ਼ਾਸਤਰ ਅਨੁਸਾਰ ਗੁੱਸੇ ਹੋਣ ਦਾ ਮੁੱਖ ਕਾਰਨ ਮੰਗਲ, ਸੂਰਜ, ਸ਼ਨੀ, ਰਾਹੂ ਅਤੇ ਚੰਦ ਗ੍ਰਹਿ ਹਨ। ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਅਤੇ ਚੰਦਰਮਾ, ਮੰਗਲ ਇੱਕ-ਦੂਜੇ ਨਾਲ ਸਬੰਧ ਬਣਾ ਲੈਂਦੇ ਹਨ ਤਾਂ ਵਿਅਕਤੀ ਨੂੰ ਉਮੀਦ ਤੋਂ ਜ਼ਿਆਦਾ ਗੁੱਸਾ ਆਉਂਦਾ ਹੈ। ਗੁੱਸਾ ਅੱਗ ਦੇ ਤੱਤ ਦੀ ਨਿਸ਼ਾਨੀ ਹੈ। ਜਦੋਂ ਇਹ ਅਗਨੀ ਤੱਤ ਹੋਰ ਰਾਸ਼ੀਆਂ ਜਾਂ ਗ੍ਰਹਿਆਂ ਨਾਲ ਰਲ ਜਾਂਦਾ ਹੈ, ਤਾਂ ਵਿਅਕਤੀ ਨੂੰ ਬਹੁਤ ਗੁੱਸਾ ਆਉਂਦਾ ਹੈ। ਜੋਤਿਸ਼ ਵਿੱਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦਾ ਮੰਗਲ ਚੰਗਾ ਨਹੀਂ ਹੁੰਦਾ, ਉਨ੍ਹਾਂ ਵਿੱਚ ਗੁੱਸਾ ਜ਼ਿਆਦਾ ਹੁੰਦਾ ਹੈ।

ਗੁੱਸੇ ਨੂੰ ਕਾਬੂ ਕਰਨ ਦੇ ਜੋਤਿਸ਼ ਉਪਾਅ
ਜੋਤਿਸ਼ ਸ਼ਾਸਤਰ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਚੰਦਨ ਦੀ ਖੁਸ਼ਬੂ ਨਾਲ ਗੁੱਸੇ 'ਤੇ ਕਾਬੂ ਪਾਇਆ ਜਾ ਸਕਦਾ ਹੈ। ਜਿਸ ਵਿਅਕਤੀ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ, ਉਸ ਨੂੰ ਆਪਣੇ ਆਲੇ-ਦੁਆਲੇ ਚੰਦਨ ਦੀ ਲੱਕੜ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਚੰਦਨ ਦੀ ਵਰਤੋਂ ਨਾਲ ਰਾਹੂ ਦੋਸ਼ ਦੂਰ ਹੁੰਦਾ ਹੈ ਅਤੇ ਗੁੱਸਾ ਵੀ ਸ਼ਾਂਤ ਹੁੰਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਬਹੁਤ ਗੁੱਸਾ ਆਉਂਦਾ ਹੈ, ਉਨ੍ਹਾਂ ਨੂੰ ਚੰਦਰਮਾ ਨੂੰ ਅਰਘ ਦੇਣਾ ਚਾਹੀਦਾ ਹੈ। ਚੰਦਰਮਾ ਠੰਢਕ ਦਾ ਪ੍ਰਤੀਕ ਹੈ।

ਜੋਤਿਸ਼ ਵਿੱਚ ਦੱਸਿਆ ਗਿਆ ਇੱਕ ਉਪਾਅ ਹੈ ਧਰਤੀ ਮਾਤਾ ਨੂੰ ਮੱਥਾ ਟੇਕਣਾ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਹੁਤ ਗੁੱਸਾ ਆਉਂਦਾ ਹੈ, ਉਨ੍ਹਾਂ ਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਧਰਤੀ ਮਾਂ ਨੂੰ ਮੱਥਾ ਟੇਕਣਾ ਚਾਹੀਦਾ ਹੈ। ਇਸ ਤੋਂ ਬਾਅਦ ਆਪਣਾ ਸੱਜਾ ਪੈਰ ਜ਼ਮੀਨ 'ਤੇ ਰੱਖੋ। ਜਿਨ੍ਹਾਂ ਲੋਕਾਂ ਨੂੰ ਬਹੁਤ ਗੁੱਸਾ ਆਉਂਦਾ ਹੈ, ਉਨ੍ਹਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਵੇਰੇ ਉੱਠਣ ਤੋਂ ਬਾਅਦ ਘੱਟੋ-ਘੱਟ 15 ਤੋਂ 20 ਮਿੰਟ ਤੱਕ ਕਿਸੇ ਨਾਲ ਗੱਲ ਨਾ ਕਰੋ।
Published by:rupinderkaursab
First published:

Tags: Astrology, Hindu, Horoscope, Religion

ਅਗਲੀ ਖਬਰ