Anjeer Kheer: ਵਧੇਰੇ ਮਿੱਠਾ ਖਾਣਾ ਸਿਹਤ ਲਈ ਮਾੜਾ ਮੰਨਿਆਂ ਜਾਂਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਤਾਂ ਮਿੱਠਾ ਖਾਣ ਤੋਂ ਬਿਲਕੁਲ ਹੀ ਮਨ੍ਹਾਂ ਕੀਤਾ ਜਾਂਦਾ ਹੈ। ਪਰ ਮਿੱਠਾ ਖਾਣ ਨੂੰ ਕੀਹਦਾ ਜੀਅ ਨਹੀਂ ਕਰਦਾ। ਅੱਜ ਅਸੀਂ ਤੁਹਾਡੇ ਲਈ ਇੱਕ ਖੀਰ ਦੀ ਰੈਸਿਪੀ ਲੈ ਕੇ ਆਏ ਹਾਂ, ਜੋ ਤੁਹਾਡੀ ਸਿਹਤ ਲਈ ਚੰਗੀ ਹੈ। ਅਸੀਂ ਅੰਜੀਰ ਦੀ ਖੀਰ ਦੀ ਗੱਲ ਕਰ ਰਹੇ ਹਾਂ।
ਅੰਜੀਰ ਸਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ। ਇਹ ਸ਼ੂਗਰ ਦੇ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਅੰਜੀਰ ਦੀ ਖੀਰ ਖਾਣ ਵਿੱਚ ਬਹੁਤ ਸਵਾਦ ਬਣਦੀ ਹੈ। ਇਸਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਕਿ ਇਸਦੀ ਰੈਸਿਪੀ ਕੀ ਹੈ।
ਅੰਜੀਰ ਖੀਰ ਬਣਾਉਣ ਲਈ ਲੋੜੀਂਦੀ ਸਮੱਗਰੀ
ਅੰਜੀਰ ਦੀ ਖੀਰ ਬਣਾਉਣ ਲਈ ਤੁਹਾਨੂੰ 1 ਲੀਟਰ ਦੁੱਧ, 15 ਅੰਜੀਰ, ਕੰਡੈਂਸਡ ਮਿਲਕ, ਦੇਸੀ ਘਿਓ, ਬਦਾਮ, ਕਾਜੂ, ਪਿਸਤੇ, ਕੇਸਰ, ਇਲਾਇਚੀ ਤੇ ਖੰਡ ਆਦਿ ਦੀ ਲੋੜ ਪਵੇਗੀ।
ਅੰਜੀਰ ਖੀਰ ਬਣਾਉਣ ਦੀ ਰੈਸਿਪੀ
- ਅੰਜੀਰ ਖੀਰ ਬਣਾਉਣ ਲਈ ਸਭ ਤੋਂ ਪਹਿਲਾਂ ਅੰਜੀਰ ਨੂੰ ਧੋ ਕੇ ਕੱਟ ਲਓ। ਇਸ ਤੋਂ ਬਾਅਦ ਅੰਜੀਰ ਦੇ ਟੁਕੜਿਆਂ ਨੂੰ ਦੇਸੀ ਘਿਓ ਘੱਟ ਅੱਗ ‘ਤੇ ਚੰਗੀ ਤਰ੍ਹਾਂ ਭੁੰਨ ਲਓ। ਇਸ ਭੁੰਜੇ ਹੋਏ ਅੰਜੀਰ ਨੂੰ ਦੁੱਧ ਵਿੱਚ 4 ਤੋਂ 5 ਘੰਟਿਆਂ ਲਈ ਭਿਓ ਦਿਓ।
- ਇਸੇ ਦੇਸੀ ਘਿਓ ਵਿੱਚ ਹੀ ਬਦਾਮਾਂ ਨੂੰ ਭੁੰਨ ਲਓ ਤੇ ਫਿਰ ਭੁੱਜੇ ਹੋਏ ਬਦਾਮਾਂ ਵਿੱਚ ਇਲਾਇਚੀ ਪਾ ਕੇ ਪੀਸ ਲਓ। ਇਸਦੇ ਨਾਲ ਹੀ ਦੁੱਧ ਵਿੱਚ ਭਿੱਜੇ ਅੰਜੀਰ ਨੂੰ ਵੀ ਪੀਸ ਲਓ।
- ਹੋਰ ਲੋੜੀਂਦੇ ਸੁੱਕੇ ਮੇਵਿਆਂ ਨੂੰ ਵੀ ਫ੍ਰਾਈ ਕਰ ਲਓ ਤੇ ਦੁੱਧ ਨੂੰ ਉੱਬਲਣ ਲਈ ਰੱਖ ਦਿਓ। ਇਸ ਦੀ ਵਿੱਚ ਪੀਸਿਆ ਹੋਇਆ ਮਿਸ਼ਰਨ ਰਲਾ ਕੇ ਘੱਟ ਅੱਗ ਤੇ ਪਕਾਓ। ਧਿਆਨ ਰੱਖੋ ਕਿ ਖੀਰ ਨੂੰ ਵਾਰ ਵਾਰ ਹਲਾਉਂਦੇ ਰਹੋ।
- ਇਸੇ ਦੌਰਾਨ ਹੀ ਅੰਜੀਰ ਖੀਰ ਵਿੱਚ ਥੋੜਾ ਕੰਡੈਂਸਡ ਮਿਲਕ ਪਾ ਦਿਓ। ਇਸ ਤੋਂ ਬਾਅਦ ਇਸ ਵਿੱਚ ਦੁੱਧ ਵਿੱਚ ਭਿੱਜਾ ਹੋਇਆ ਕੇਸਰ ਤੇ ਭੁੰਨ੍ਹੇ ਹੋਏ ਸੁੱਕੇ ਮੇਵੇ ਕੱਟ ਕੇ ਪਾਓ। ਖੀਰ ਨੂੰ 5 ਮਿੰਟ ਲਈ ਢੱਕ ਕੇ ਪਕਾਓ।
- ਤੁਸੀਂ ਇਸਨੂੰ ਫਿੱਕਾ ਵੀ ਰੱਖ ਸਕਦੇ ਹੋ ਤੇ ਆਪਣੇ ਸਵਾਦ ਅਨੁਸਾਰ ਖੰਡ ਵੀ ਪਾ ਸਕਦੇ ਹੋ। ਇਸ ਤਰ੍ਹਾਂ ਤੁਹਾਡੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਵਾਦੀ ਅੰਜੀਰ ਖੀਰ ਤਿਆਰ ਹੈ। ਇਸ ਨੂੰ ਡਰਾਈ ਫਰੂਟਸ ਨਾਲ ਗਾਰਨਿਸ਼ ਕਰਕੇ ਸਰਵ ਕਰੋ।
Published by:Tanya Chaudhary
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।