Annpurana Jayanti: 8 ਦਸੰਬਰ ਨੂੰ ਯਾਨੀ ਕਿ ਕੱਲ੍ਹ ਨੂੰ ਅੰਨਪੂਰਨਾ ਜਯੰਤੀ ਹੈ। ਹਰ ਸਾਲ ਮਾਰਸ਼ਿਸ਼ ਪੂਰਨਿਮਾ ਤਿਥੀ ਨੂੰ ਅੰਨਪੂਰਨਾ ਜਯੰਤੀ ਮਨਾਈ ਜਾਂਦੀ ਹੈ। ਮਾਂ ਅੰਨਪੂਰਨਾ ਨੂੰ ਅੰਨ ਦੀ ਦੇਵੀ ਮੰਨਿਆ ਜਾਂਦਾ ਹੈ। ਮਾਂ ਅੰਨਪੂਰਨਾ ਦੀ ਪੂਜਾ ਕਰਨ ਨਾਲ ਘਰ ਦੇ ਅੰਨ ਭੰਡਾਰਾਂ ਵਿੱਚ ਵਾਧਾ ਹੁੰਦਾ ਹੈ। ਅੰਨਪੂਰਨਾ ਜਯੰਤੀ ਨੂੰ ਮਾਂ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਮਾਂ ਅੰਨਪੂਰਨਾ ਘਰ ਵਿੱਚ ਤਰੱਕੀ ਤੇ ਖ਼ੁਸ਼ਹਾਲੀ ਲੈ ਕੇ ਆਉਂਦੀ ਹੈ। ਹਿੰਦੂ ਮਿਥਿਹਾਸਕ ਕਥਾ ਅਨੁਸਾਰ ਭਗਵਾਨ ਸ਼ਿਵ ਨੂੰ ਮਾਂ ਅੰਨਪੂਰਨਾ ਤੋਂ ਭੀਖ ਮੰਗਨੀ ਪਈ ਸੀ। ਆਓ ਜਾਣਦੇ ਹਾਂ ਅੰਨਪੂਰਨਾ ਜਯੰਤੀ ਦੀ ਕਥਾ ਬਾਰੇ-
ਮਾਂ ਅੰਨਪੂਰਨਾ ਦੀ ਕਥਾ
ਹਿੰਦੂ ਮਿਥਿਹਾਸ ਵਿੱਚ ਮਾਂ ਅੰਨਪੂਰਨਾ ਤੇ ਭਗਵਾਨ ਸ਼ਿਵ ਦੀ ਕਥਾ ਪ੍ਰਚੱਲਿਤ ਹੈ। ਇਸ ਕਥਾ ਦੇ ਅਨੁਸਾਰ ਇੱਕ ਵਾਰ ਪੂਰੀ ਧਰਤੀ ਉੱਤ ਅੰਨ ਦਾ ਕਾਲ ਪੈ ਗਿਆ। ਜਿਸ ਕਰਕੇ ਧਰਤੀ ਦੇ ਸਾਰੇ ਜੀਵਾਂ ਦੇ ਜੀਵਨ ਨੂੰ ਖਤਰਾ ਪੈ ਗਿਆ। ਲੋਕ ਅੰਨ ਨੂੰ ਤਰਸਨ ਲੱਗੇ। ਇਸ ਸਮੱਸਿਆ ਦੇ ਨਿਵਾਰਨ ਲਈ ਲੋਕਾਂ ਨੇ ਭਗਵਾਨ ਸ਼ਿਵ, ਬ੍ਰਹਮਾ ਤੇ ਵਿਸ਼ਨੂੰ ਦੀ ਪੂਜਾ ਕੀਤੀ। ਇਸ ਦੌਰਾਨ ਹੀ ਮਾਤਾ ਪਾਰਵਤੀ ਮਾਂ ਅੰਨਪੂਰਨਾ ਦਾ ਅਵਤਾਰ ਧਾਰ ਕੇ ਧਰਤੀ ਉੱਤੇ ਆਈ। ਭਗਵਾਨ ਸ਼ਿਵ ਨੇ ਭਖਾਰੀ ਦਾ ਰੂਪ ਧਾਰ ਕੇ ਮਾਂ ਅੰਨਪੂਰਨਾ ਤੋਂ ਅੰਨ ਮੰਗਿਆ।
ਇਸ ਤੋਂ ਬਾਅਦ ਜੋ ਭੋਜਨ ਮਾਂ ਅੰਨਪੂਰਨਾ ਨੇ ਭਗਵਾਨ ਸ਼ਿਵ ਨੂੰ ਭੀਖ ਦੇ ਰੂਪ ਵਿੱਚ ਦਿੱਤਾ, ਉਸਨੂੰ ਭਗਵਾਨ ਸ਼ਿਵ ਨੇ ਲੋਕਾਂ ਵਿੱਚ ਵੰਡ ਦਿੱਤਾ। ਇਸ ਤਰ੍ਹਾਂ ਧਰਤੀ ਉੱਤੇ ਫਿਰ ਅੰਨ ਦੀ ਖ਼ੁਸ਼ਹਾਲੀ ਆ ਗਈ। ਉਸ ਦਿਨ ਤੋਂ ਲੋਕਾਂ ਦੁਆਰਾ ਮਾਂ ਅੰਨਪੂਰਨਾ ਦੀ ਪੂਜਾ ਕੀਤੀ ਜਾਂਦੀ ਹੈ। ਘਰ ਦੇ ਰਸੋਈ ਘਰ ਵਿੱਚ ਮਾਂ ਅੰਨਪੂਰਨਾ ਦੀ ਤਸਵੀਰ ਵੀ ਲਗਾਈ ਜਾਂਦੀ ਹੈ, ਤਾਂ ਜੋ ਘਰ ਦੇ ਅੰਨ ਵਿੱਚ ਬਰਕਤ ਰਹੇ।
ਜ਼ਿਕਰਯੋਗ ਹੈ ਕਿ ਲੋਕਾਂ ਦੁਆਰਾ ਮਾਂ ਅੰਨਪੂਰਨਾ ਦੇ ਰੂਪ ਵਿੱਚ ਮਾਤਾ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਅੰਨ ਦੀ ਦੇਵੀ, ਮਾਂ ਅੰਨਪੂਰਨਾ ਦੀ ਪੂਜਾ ਕਰਨ ਨਾਲ ਅੰਨ ਦੀ ਕਦੇ ਕਮੀਂ ਨਹੀਂ ਆਉਂਦੀ। ਇਸਦੇ ਨਾਲ ਹੀ ਘਰ ਦੀ ਧੰਨ ਸੰਪੱਤੀ ਵਿੱਚ ਵੀ ਬਰਕਤ ਹੁੰਦੀ ਹੈ ਅਤੇ ਘਰ ਵਿੱਚ ਖ਼ੁਸ਼ਹਾਲੀ ਆਉਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Lord Shiva, Religion