Home /News /lifestyle /

Apple iPhone 14 ਸੀਰੀਜ਼ ਦਾ ਇੱਕ ਹੋਰ ਫੀਚਰ ਲੀਕ, ਡਿਸਪਲੇਅ ਬਾਰੇ ਹੋਇਆ ਖੁਲਾਸਾ!

Apple iPhone 14 : ਐਪਲ ਆਈਫੋਨ 14 ਸੀਰੀਜ਼ ਲਾਂਚ ਹੋਣ ਤੋਂ ਕੁਝ ਦਿਨ ਦੂਰ ਹੈ, ਅਤੇ ਇਸ ਬਾਰੇ ਲਗਾਤਾਰ ਅਫਵਾਹਾਂ ਅਤੇ ਫੀਚਰ ਲੀਕ ਦੀਆਂ ਰਿਪੋਰਟਾਂ ਆ ਰਹੀਆਂ ਹਨ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਆਈਫੋਨ 14 ਸੀਰੀਜ਼ ਕੰਪਨੀ ਦੀ ਬਹੁਤ ਹੀ ਪ੍ਰੀਮੀਅਮ ਸੀਰੀਜ਼ ਹੋਵੇਗੀ। ਆਈਫੋਨ 'ਚ ਜਿਸ ਫੀਚਰ ਦਾ ਯੂਜ਼ਰਸ ਹਮੇਸ਼ਾ ਇੰਤਜ਼ਾਰ ਕਰਦੇ ਹਨ, ਉਹ ਐਪਲ ਆਈਫੋਨ 'ਚ ਅਜੇ ਤੱਕ ਨਹੀਂ ਦੇਖਿਆ ਗਿਆ ਹੈ, ਪਰ ਹੁਣ ਪਤਾ ਲੱਗਾ ਹੈ ਕਿ ਇਹ ਨਵੇਂ ਫੋਨ Apple iPhone 14 Pro ਅਤੇ iPhone 14 Pro Max ਦੇ ਨਾਲ ਕਈ ਨਵੇਂ ਫੀਚਰਸ ਨਾਲ ਸਭ ਕੁੱਝ ਬਦਲਣ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

ਬਲੂਮਬਰਗ ਰਿਪੋਰਟਸ ਮਾਰਕ ਗਾਰਾਮਨ (Bloomberg Reports Mark Garaman) ਦੇ ਮੁਤਾਬਕ, ਆਈਫੋਨ 14 ਸੀਰੀਜ਼ ਨੂੰ ਆਖਿਰਕਾਰ ਆਲਵੇਜ਼-ਆਨ ਡਿਸਪਲੇਅ (Always-on Display) ਦਾ ਫੀਚਰ ਮਿਲਣ ਵਾਲਾ ਹੈ।

ਹਾਲਾਂਕਿ, ਇਹ ਦੱਸਿਆ ਗਿਆ ਹੈ ਕਿ ਇਹ ਫੀਚਰ ਸਿਰਫ iPhone 14 Pro ਅਤੇ iPhone 14 Pro Max ਵਿੱਚ ਦਿੱਤਾ ਜਾਵੇਗਾ। ਵਿਸ਼ਲੇਸ਼ਕ ਨੇ ਅੰਦਾਜ਼ਾ ਲਗਾਇਆ ਸੀ ਕਿ LTPO ਡਿਸਪਲੇ ਟੈਕਨਾਲੋਜੀ ਦੀ ਵਰਤੋਂ ਨੂੰ ਧਿਆਨ ਵਿਚ ਰੱਖਦੇ ਹੋਏ, iPhone 14 ਸੀਰੀਜ਼ ਵਿਚ ਆਲਵੇਜ਼-ਆਨ ਡਿਸਪਲੇ ਫੀਚਰ ਹੋਵੇਗਾ।

ਪਰ ਇਹ ਆਮ ਐਂਡਰਾਇਡ ਫੀਚਰ ਫੋਨ ਦੇ ਨਾਲ ਨਹੀਂ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਕ ਨਵੇਂ ਵੀਡੀਓ 'ਚ Apple iPhone 14 ਦਾ ਡਿਜ਼ਾਈਨ ਵੀ ਦੇਖਿਆ ਗਿਆ ਹੈ। ਵੀਡੀਓ ਵਿੱਚ ਆਈਫੋਨ 14 ਮਾਡਲ ਦਾ ਫਰੰਟ ਡਿਜ਼ਾਈਨ ਵੀ ਪਿਛਲੇ ਰੈਂਡਰ ਦੀ ਪੁਸ਼ਟੀ ਕਰਦਾ ਹੈ ਜੋ ਆਈਫੋਨ 14 ਪ੍ਰੋ ਮਾਡਲ ਨੂੰ ਪਿਲ-ਆਕਾਰ ਦੇ ਕੱਟਆਊਟ ਦੇ ਨਾਲ ਫਰੰਟ 'ਤੇ ਇੱਕ ਹੋਲ-ਪੰਚ ਕੱਟਆਊਟ ਦੇ ਨਾਲ ਦਿਖਾ ਰਿਹਾ ਹੈ।

ਇਹ ਚਿਪਸੈੱਟ ਆਈਫੋਨ 'ਚ ਉਪਲੱਬਧ ਹੋਵੇਗਾ :ਹਾਲਾਂਕਿ ਆਈਫੋਨ 14 ਸੀਰੀਜ਼ ਦੀਆਂ ਵਿਸ਼ੇਸ਼ਤਾਵਾਂ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ, ਪਰ ਇਹ ਪਤਾ ਲੱਗਾ ਹੈ ਕਿ 'ਪ੍ਰੋ' ਮਾਡਲ ਵਿੱਚ ਇੱਕ ਨਵੀਂ A16 ਬਾਇਓਨਿਕ ਚਿੱਪ (A16 Bionic Chip) ਹੋਣ ਦੀ ਉਮੀਦ ਹੈ ਜੋ 4nm ਪ੍ਰੋਸੈਸਰ ਦੀ ਵਰਤੋਂ ਕਰਦੀ ਹੈ।ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕੀ ਵਨੀਲਾ ਮਾਡਲ ਨਵੀਂ A16 ਚਿੱਪ ਦੀ ਵਰਤੋਂ ਕਰੇਗਾ ਜਾਂ ਇਹ A15 ਬਾਇਓਨਿਕ ਮੋਬਾਈਲ ਪਲੇਟਫਾਰਮ ਦੇ ਅੱਪਗਰੇਡ ਵਰਜ਼ਨ ਦੇ ਨਾਲ ਆਵੇਗਾ।

ਤੁਹਾਨੂੰ ਦੱਸ ਦੇਈਏ ਕਿ ਐਪਲ 6 ਜੂਨ ਨੂੰ ਆਪਣੀ WWDC ਕਾਨਫਰੰਸ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ, ਜਿੱਥੇ ਦਰਸ਼ਕਾਂ ਨੂੰ iOS 16 ਵਿੱਚ ਆਉਣ ਵਾਲੇ ਨਵੇਂ ਬਦਲਾਅ ਬਾਰੇ ਪਤਾ ਲੱਗੇਗਾ ਅਤੇ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਈਵੈਂਟ ਵਿੱਚ ਕਿਸੇ ਕਿਸਮ ਦਾ ਹਾਰਡਵੇਅਰ ਵੀ ਪੇਸ਼ ਕੀਤਾ ਜਾ ਸਕਦਾ ਹੈ।
Published by:rupinderkaursab
First published:

Tags: Apple, Business, IPhone 14, Mobile phone, Tech News, Technology

ਅਗਲੀ ਖਬਰ