Home /News /lifestyle /

5G ਦੀ ਦੌੜ 'ਚ ਇਕ ਹੋਰ ਸਮਾਰਟਫੋਨ ਹੋਇਆ ਲਾਂਚ, ਮਿਲੇਗੀ ਦਮਦਾਰ 6000mAh ਦੀ ਬੈਟਰੀ

Tecno ਨੇ ਅਧਿਕਾਰਤ ਤੌਰ 'ਤੇ ਭਾਰਤ ਵਿੱਚ ਨਵਾਂ Tecno Pova Neo 5G ਫੋਨ ਲਾਂਚ ਕਰ ਦਿੱਤਾ ਹੈ। ਇਹ ਡਿਵਾਈਸ Pova Neo 4G ਦੀ ਥਾਂ ਲਵੇਗਾ, ਜੋ ਇਸ ਸਾਲ ਦੇ ਸ਼ੁਰੂ ਵਿੱਚ ਲਾਂਚ ਕੀਤਾ ਗਿਆ ਸੀ। ਫੋਨ 'ਚ ਬਿਲਕੁਲ ਨਵਾਂ ਡਿਜ਼ਾਈਨ ਦਿੱਤਾ ਗਿਆ ਹੈ। ਇਹ MediaTek ਦੇ ਡਾਇਮੇਂਸ਼ਨ ਚਿੱਪਸੈੱਟ ਦੁਆਰਾ ਸੰਚਾਲਿਤ ਹੈ। ਡਿਵਾਈਸ ਇੱਕ ਵਿਸ਼ਾਲ 6,000mAh ਬੈਟਰੀ ਪੈਕ ਕਰਦੀ ਹੈ।

ਹੋਰ ਪੜ੍ਹੋ ...
  • Share this:

    ਭਾਰਤ ਵਿੱਚ Pova Neo 5G ਦੀ ਕੀਮਤ 20,000 ਰੁਪਏ ਤੋਂ ਘੱਟ ਹੈ। ਇਹ ਪੋਕੋ, ਰੈੱਡਮੀ, ਸੈਮਸੰਗ, ਰੀਅਲਮੀ ਅਤੇ ਮੋਟੋਰੋਲਾ ਵਰਗੇ ਬ੍ਰਾਂਡਾਂ ਦੇ ਫੋਨਾਂ ਨਾਲ ਮੁਕਾਬਲਾ ਕਰੇਗਾ। ਕੰਪਨੀ ਨੇ ਇਸ ਨੂੰ 15,499 ਰੁਪਏ ਦੀ ਕੀਮਤ 'ਤੇ ਪੇਸ਼ ਕੀਤਾ ਹੈ। ਇਹ ਦੋ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਫੋਨ ਨੂੰ 26 ਸਤੰਬਰ ਤੋਂ ਅਮੇਜ਼ਨ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।

    ਆਓ ਜਾਣਦੇ ਹਾਂ Tecno Pova Neo 5G ਦੀਆਂ ਕੀ ਸਪੈਸੀਫਿਕੇਸ਼ਨਸ ਹਨ

    ਇਸ ਸਮਾਰਟਫੋਨ ਨੂੰ ਨਵੇਂ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਗਿਆ ਹੈ ਜੋ ਕਿ ਇਸ ਦੇ ਪਿਛਲੇ ਮਾਡਲ ਤੋਂ ਕਾਫੀ ਬਿਹਤਰ ਦਿਖਦਾ ਹੈ। ਫਰੰਟ ਸਾਈਡ 'ਤੇ ਪੰਚ-ਹੋਲ ਪੈਨਲ ਦਿੱਤਾ ਗਿਆ ਹੈ, ਜਦਕਿ ਇਸ ਦੇ ਪਿਛਲੇ ਪਾਸੇ ਪੈਟਰਨ ਵਾਲਾ ਡਿਜ਼ਾਈਨ ਦਿੱਤਾ ਗਿਆ ਹੈ। ਸਮਾਰਟਫੋਨ 'ਚ 6.8-ਇੰਚ ਦੀ ਫੁੱਲ HD+ LCD ਡਿਸਪਲੇਅ ਹੈ ਅਤੇ ਇਸ ਦੀ ਰਿਫ੍ਰੈਸ਼ ਰੇਟ 120Hz ਹੈ। ਇਸ ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਫੋਨ ਦਾ ਪ੍ਰਾਇਮਰੀ ਲੈਂਸ 50MP ਦਾ ਹੈ ਅਤੇ ਇਹ AI ਸੈਂਸਰ ਦੇ ਨਾਲ ਡਿਊਲ-ਰੀਅਰ ਕੈਮਰਾ ਸਿਸਟਮ ਨੂੰ ਸਪੋਰਟ ਕਰਦਾ ਹੈ। ਫੋਨ ਦੇ ਫਰੰਟ 'ਚ ਸੈਲਫੀ ਲਈ 8MP ਕੈਮਰਾ ਦਿੱਤਾ ਗਿਆ ਹੈ। ਘੱਟ ਰੋਸ਼ਨੀ 'ਚ ਤਸਵੀਰਾਂ ਨੂੰ ਚਮਕ ਦੇਣ ਲਈ ਅੱਗੇ ਅਤੇ ਪਿੱਛੇ ਦੋਵੇਂ ਪਾਸੇ ਫਲੈਸ਼ ਮੋਡੀਊਲ ਹੈ। ਕੰਪਨੀ ਨੇ ਕੈਮਰੇ 'ਚ ਕਈ ਮੋਡਸ ਅਤੇ ਫਿਲਟਰਸ ਪੇਸ਼ ਕੀਤੇ ਹਨ।

    ਇਸ ਸਮਾਰਟਫੋਨ ਮੀਡੀਆਟੇਕ ਡਾਇਮੇਂਸਿਟੀ 810 SoC ਦੁਆਰਾ ਸੰਚਾਲਿਤ ਹੈ, ਜੋ ਫੋਨ ਦੇ 5G ਸਪੋਰਟ ਨੂੰ ਯਕੀਨੀ ਬਣਾਉਂਦਾ ਹੈ। ਇਸ ਨੂੰ 4GB LPDDR4x ਰੈਮ ਅਤੇ 128GB eMCP ਇੰਟਰਨਲ ਸਟੋਰੇਜ ਦੇ ਨਾਲ ਇੱਕ ਔਕਟਾ-ਕੋਰ ਚਿੱਪਸੈੱਟ ਨਾਲ ਜੋੜਿਆ ਗਿਆ ਹੈ। ਇਹ 3GB ਵਰਚੁਅਲ ਰੈਮ ਸਪੋਰਟ ਦੇ ਨਾਲ ਆਉਂਦਾ ਹੈ, ਜਿਸ ਨਾਲ ਫੋਨ ਦੀ ਕੁੱਲ ਰੈਮ 7GB ਤੱਕ ਹੁੰਦੀ ਹੈ। ਵਾਧੂ ਸਟੋਰੇਜ ਲਈ ਫੋਨ 'ਚ ਮਾਈਕ੍ਰੋਐੱਸਡੀ ਕਾਰਡ ਸਲਾਟ ਵੀ ਦਿੱਤਾ ਗਿਆ ਹੈ। ਡਿਵਾਈਸ ਵਿੱਚ 2.0 ਪੈਂਥਰ ਗੇਮ ਇੰਜਣ ਹੈ ਅਤੇ ਗੇਮਿੰਗ ਲਈ ਗੇਮ 2.0 ਸਪੇਸ ਹੈ। ਇਹ 18W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਇੱਕ ਵਿਸ਼ਾਲ 6,000mAh ਬੈਟਰੀ ਦਿੱਤੀ ਗਈ ਹੈ। ਫ਼ੋਨ ਵਿੱਚ ਇੱਕ ਸਾਈਡ-ਮਾਉਂਟਡ ਫਿੰਗਰਪ੍ਰਿੰਟ ਸਕੈਨਰ ਹੈ ਅਤੇ ਇਹ ਐਂਡਰਾਇਡ 12 OS 'ਤੇ ਕੰਮ ਕਰਦਾ ਹੈ।

    First published:

    Tags: Mobile phone, Smartphone, Tech News