• Home
  • »
  • News
  • »
  • lifestyle
  • »
  • ANTI SMOG SOUND CANNON TO TACKLE TOXIC POLLUTION INVENTED BY POLISH RESEARCHERS GH AP AS

ਜ਼ਹਿਰੀਲੇ ਪ੍ਰਦੂਸ਼ਣ ਨੂੰ ਦੂਰ ਕਰੇਗੀ ਐਂਟੀ-ਸਮੋਗ ਸਾਊਂਡ ਕੈਨਨ, ਪੋਲੈਂਡ 'ਚ ਸ਼ੁਰੂ ਹੋਈ ਟੈਸਟਿੰਗ

ਜਦੋਂ ਸੂਰਜ ਡੁੱਬਦਾ ਹੈ ਤਾਂ ਚਿਮਨੀਆਂ ਤੋਂ ਸੰਘਣਾ ਧੂੰਆਂ ਨਿਕਲਣ ਕਾਰਨ ਕਸਬੇ 'ਤੇ ਭਾਰੀ ਧੂੰਆਂ ਛਾਇਆ ਰਹਿੰਦਾ ਹੈ। ਪੋਲੈਂਡ ਯੂਰਪ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ਵਿੱਚੋਂ ਇੱਕ ਹੈ, ਜੋ ਸਾਲ ਦੇ ਸਭ ਤੋਂ ਭੈੜੇ ਸਮਿਆਂ ਵਿੱਚ ਸੈਂਕੜੇ ਪ੍ਰਤੀਸ਼ਤ ਅੰਕਾਂ ਨਾਲ ਯੂਰਪੀ ਸੰਘ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ।

ਜ਼ਹਿਰੀਲੇ ਪ੍ਰਦੂਸ਼ਣ ਨੂੰ ਦੂਰ ਕਰੇਗੀ ਐਂਟੀ-ਸਮੋਗ ਸਾਊਂਡ ਕੈਨਨ, ਪੋਲੈਂਡ 'ਚ ਸ਼ੁਰੂ ਹੋਈ ਟੈਸਟਿੰਗ

  • Share this:
ਸਮੋਗ ਤੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਲਗਾਤਾਰ ਹਲ ਲੱਭੇ ਜਾ ਰਹੇ ਹਨ ਪਰ ਕੋਈ ਕਰਾਗਰ ਉਪਾਅ ਸਾਹਮਣੇ ਨਹੀਂ ਆ ਰਿਹਾ ਪਰ ਪੋਲੈਂਡ ਦੇ ਵਿਗਿਆਨੀਆਂ ਨੇ ਇੱਕ ਨਵੀਂ "ਕੈਨਨ" ਦੀ ਟੈਸਟਿੰਗ ਸ਼ੁਰੂ ਕੀਤੀ ਹੈ ਜੋ ਹਵਾ ਵਿੱਚੋਂ ਜ਼ਹਿਰੀਲੇ ਕਣਾਂ ਨੂੰ ਉੱਚੇ ਪੱਧਰ 'ਤੇ ਵਾਯੂਮੰਡਲ ਵਿੱਚ ਧੱਕਣ ਲਈ ਧੁਨੀ ਤਰੰਗਾਂ ਦੀ ਵਰਤੋਂ ਕਰਦੀ ਹੈ।

ਇੱਕ ਧਾਤ ਦੇ ਕੰਟੇਨਰ ਦੇ ਸਿਖਰ 'ਤੇ ਸਥਾਪਤ, ਪ੍ਰਯੋਗਾਤਮਕ ਯੰਤਰ ਵਿੱਚ ਇੱਕ ਕੈਨਨ ਲੱਗੀ ਹੋਈ ਹੈ। ਕੈਨਨ ਦੀ ਤਰ੍ਹਾਂ ਦਿਖਣ ਵਾਲਾ ਇਹ ਯੰਤਰ ਸਕਿੰਟਾਂ ਵਿੱਚ ਉੱਚੀ ਆਵਾਜ਼ ਕਰਦਾ ਹੈ। ਇਸ ਦਾ ਉਦੇਸ਼ ਕਲਵਾਰੀਆ ਜ਼ੇਬਰਜ਼ੀਡੋਵਸਕਾ ਤੋਂ ਧੂੰਏਂ ਨੂੰ ਹਟਾਉਣਾ ਹੈ ਜੋ ਕਿ ਬਹੁਤ ਸਾਰੇ ਪੋਲਿਸ਼ ਕਸਬਿਆਂ ਅਤੇ ਸ਼ਹਿਰਾਂ ਵਿੱਚ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ।

ਦਰਅਸਲ ਹਰ ਸਾਲ ਸਰਦੀਆਂ ਵਿੱਚ ਇੱਥੋਂ ਦੇ ਵਸਨੀਕ ਬਹੁਤ ਜ਼ਿਆਦਾ ਪ੍ਰਦੂਸ਼ਤ ਹੀਟਿੰਗ ਸਿਸਟਮ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਇਹ ਧੂਆਂ ਹੋ ਜਾਂਦਾ ਹੈ।

ਜਦੋਂ ਸੂਰਜ ਡੁੱਬਦਾ ਹੈ ਤਾਂ ਚਿਮਨੀਆਂ ਤੋਂ ਸੰਘਣਾ ਧੂੰਆਂ ਨਿਕਲਣ ਕਾਰਨ ਕਸਬੇ 'ਤੇ ਭਾਰੀ ਧੂੰਆਂ ਛਾਇਆ ਰਹਿੰਦਾ ਹੈ। ਪੋਲੈਂਡ ਯੂਰਪ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ਵਿੱਚੋਂ ਇੱਕ ਹੈ, ਜੋ ਸਾਲ ਦੇ ਸਭ ਤੋਂ ਭੈੜੇ ਸਮਿਆਂ ਵਿੱਚ ਸੈਂਕੜੇ ਪ੍ਰਤੀਸ਼ਤ ਅੰਕਾਂ ਨਾਲ ਯੂਰਪੀ ਸੰਘ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਧੁਨੀ ਤਰੰਗਾਂ ਬਣਾ ਕੇ "ਤੋਪ "ਕਸਬੇ ਦੀ ਹਵਾ ਵਿੱਚ ਹਾਨੀਕਾਰਕ PM2.5 ਅਤੇ PM10 ਕਣਾਂ ਦੇ ਗਾੜ੍ਹੇਪਣ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਪੋਲੈਂਡ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਕ੍ਰਾਕੋ ਵਿੱਚ ਅਕੈਡਮੀ ਆਫ ਮਾਈਨਿੰਗ ਐਂਡ ਮੈਟਾਲੁਰਜੀ ਦੇ ਡੋਮਿਨਿਕ ਗ੍ਰਾਇਬੋਸ ਨੇ ਕਿਹਾ "ਅਸੀਂ ਇੱਕ ਲੰਬੀ ਸ਼ੌਕਵੇਵ ਦੀ ਵਰਤੋਂ ਕਰ ਰਹੇ ਹਾਂ ਜੋ ਐਸੀਟਿਲੀਨ ਤੇ ਹਵਾ ਦੇ ਬਲਨ ਨਾਲ ਤਿਆਰ ਕੀਤੀ ਜਾਂਦੀ ਹੈ।"

ਉਸ ਨੇ ਅੱਗੇ ਦੱਸਿਆ ਦੱਸਿਆ ਕਿ ਇਹ ਸ਼ੌਕਵੇਵ ਪ੍ਰਦੂਸ਼ਿਤ ਹਵਾ ਨੂੰ ਉੱਚਾ ਚੁੱਕਦੀ ਹੈ।” ਜ਼ਹਿਰੀਲੇ ਕਣ ਕਈ ਸੌ ਮੀਟਰ (ਗਜ਼) ਉੱਚੇ ਭੇਜੇ ਜਾਂਦੇ ਹਨ, ਜਿਸ ਨਾਲ ਉਹ ਲੋਕਾਂ ਲਈ ਨੁਕਸਾਨਦੇਹ ਨਹੀਂ ਰਹਿ ਜਾਂਦੇ। ਗ੍ਰਾਇਬੋਸ ਨੇ ਕਿਹਾ ਕਿ "ਅਸੀਂ ਪਾਇਆ ਹੈ ਕਿ ਜੇ ਅਸੀਂ ਅੱਧੇ ਘੰਟੇ ਜਾਂ ਇੱਕ ਘੰਟੇ ਲਈ ਕੈਨਨ ਦੀ ਵਰਤੋਂ ਕਰੀਏ ਤਾਂ ਕੈਨਨ ਤੋਂ ਦੋ-ਤਿੰਨ ਕਿਲੋਮੀਟਰ (1.2-1.9 ਮੀਲ) ਦੇ ਘੇਰੇ ਵਿੱਚ ਪ੍ਰਦੂਸ਼ਣ 15-30 ਪ੍ਰਤੀਸ਼ਤ ਤੱਕ ਘੱਟ ਜਾਂਦਾ ਹੈ।"

ਇਸ ਦਾ ਅਸਰ ਇੱਕ ਤੋਂ ਤਿੰਨ ਘੰਟੇ ਦੇ ਵਿੱਚਕਾਰ ਰਹਿੰਦਾ ਹੈ। ਕੈਨਨ ਦੇ ਧਮਾਕਿਆਂ ਦੀ ਲੋੜੀਂਦੀ ਬਾਰੰਬਾਰਤਾ ਦੇ ਨਾਲ-ਨਾਲ ਸਮੁੱਚੀ ਪ੍ਰਕਿਰਿਆ ਲਈ ਲੋੜੀਂਦੀ ਮਿਆਦ ਅਤੇ ਸਮੇਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਘੰਟੇ ਦੀ ਵਰਤੋਂ ਲਈ ਕੀਮਤ 1,000-1,500 ਜ਼ਲੋਟੀ ($250-$375) ਹੋਣ ਦਾ ਅਨੁਮਾਨ ਹੈ।

ਗ੍ਰਾਇਬੋਸ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਸ ਖੋਜ ਦੀ ਵਪਾਰਕ ਵਰਤੋਂ ਕੀਤੀ ਜਾਵੇਗੀ। ਕਲਵਾਰੀਆ ਜ਼ੇਬਰਜ਼ੀਡੋਵਸਕਾ ਦੇ ਨਿਵਾਸੀ ਸ਼ੋਰ ਦੇ ਬਾਵਜੂਦ ਇਸ ਵਿਚਾਰ ਦੇ ਹੱਕ ਵਿੱਚ ਹਨ। ਇੱਥੋਂ ਦੇ ਇੱਕ ਵਸਨੀਕ ਨੇ ਕਿਹਾ ਕਿ "ਇੱਥੇ ਧੂੰਆਂ ਬਹੁਤ ਭਾਰੀ ਹੈ।

ਹਵਾ ਵਿੱਚ ਬਹੁਤ ਬਦਬੂ ਆਉਂਦੀ ਹੈ। ਇਸ ਲਈ, ਜੇ ਇਹ ਮਦਦ ਕਰ ਸਕਦਾ ਹੈ, ਉਨ੍ਹਾਂ ਨੂੰ ਟੈਸਟ ਕਰਨ ਦਿਓ। ਕੈਨਨ ਦੀ ਆਵਾਜ਼ ਨਾਲ ਸਾਨੂੰ ਫਰਕ ਨਹੀਂ ਪੈਂਦਾ, ਇਹ ਤਾਂ ਸਾਡੇ ਲਈ ਆਤਿਸ਼ਬਾਜ਼ੀ ਵਾਂਗ ਹੋਵੇਗਾ।
Published by:Amelia Punjabi
First published: