ਅਪੋਲੋ ਹਸਪਤਾਲ, ਹੈਦਰਾਬਾਦ ਦੇ ਨਿਊਰੋਲੋਜਿਸਟ ਡਾਕਟਰ ਸੁਧੀਰ ਕੁਮਾਰ ਨੇ 20 ਦਸੰਬਰ ਨੂੰ ਟਵੀਟ ਕਰ ਕੇ ਇੱਕ ਅਜਿਹੀ ਜਾਣਕਾਰੀ ਸਾਂਝੀ ਕੀਤੀ, ਜਿਸ ਬਾਰੇ ਸਭ ਨੂੰ ਪਤਾ ਹੋਣਾ ਜ਼ਰੂਰੀ ਹੈ। ਡਾਕਟਰ ਸੁਧੀਰ ਕੋਲ ਇੱਕ ਔਰਤ ਆਪਣੇ ਪਤੀ ਨੂੰ ਦਿਖਾਉਣ ਲਈ ਉਸ ਕੋਲ ਆਈ ਸੀ। ਔਰਤ ਦੇ ਪਤੀ ਨੂੰ ਪਿੱਠ ਦਰਦ ਦੀ ਸਮੱਸਿਆ ਸੀ। ਡਾਕਟਰ ਨੇ ਦੱਸਿਆ ਕਿ ਉਸ ਨੇ 37 ਸਾਲਾ ਔਰਤ ਦੇ ਚਿਹਰੇ ਅਤੇ ਉਸ ਦੀ ਜੁੱਤੀ ਦਾ ਨੰਬਰ ਦੇਖ ਕੇ ਉਸ ਦੇ ਦਿਮਾਗੀ ਰੋਗ ਦੀ ਪਛਾਣ ਕੀਤੀ। ਅਪੋਲੋ ਹਸਪਤਾਲ, ਹੈਦਰਾਬਾਦ ਦੇ ਨਿਊਰੋਲੋਜਿਸਟ ਡਾਕਟਰ ਸੁਧੀਰ ਕੁਮਾਰ ਨੇ ਦੱਸਿਆ ਕਿ ਜਨਰਲ ਓ.ਪੀ.ਡੀ. ਦੌਰਾਨ ਪਿੱਠ ਦਰਦ ਤੋਂ ਪੀੜਤ ਇਕ ਮਰੀਜ਼ ਨੂੰ ਦਿਖਾਉਣ ਆਈ ਇੱਕ ਔਰਤ ਦਾ ਉਨ੍ਹਾਂ ਨੇ ਚਿਹਰਾ ਦੇਖਿਆ।
ਉਸ ਔਰਤ ਵਿਚ ਦਿਮਾਗੀ ਬੀਮਾਰੀ ਦੇ ਲੱਛਣ ਦਿਖਾਈ ਦੇ ਰਹੇ ਸਨ। ਡਾਕਟਰ ਕੁਮਾਰ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਡਾਕਟਰ ਕੁਮਾਰ ਨੇ ਆਪਣੇ ਟਵੀਟ ਵਿੱਚ ਲਿਖਿਆ- ਔਰਤ ਦਾ ਨੱਕ ਅਤੇ ਬੁੱਲ ਆਮ ਨਾਲੋਂ ਥੋੜੇ ਵੱਡੇ ਲੱਗ ਰਹੇ ਸਨ। ਜਦੋਂ ਉਹ ਔਰਤ ਮੁਸਕਰਾ ਰਹੀ ਸੀ ਤਾਂ ਉਸਦੇ ਦੰਦਾਂ ਵਿੱਚ ਵੀ ਗੈਪ ਸੀ।
Case of a woman whose shoe size increased from 5 to 7 over two years
1. It was an usual OPD, when I was counselling one of my patients with back pain about exercise, diet and correct posture. Incidentally, I noticed his wife's face who was sitting beside the patient.#MedTwitter
— Dr Sudhir Kumar MD DM🇮🇳 (@hyderabaddoctor) December 20, 2022
ਇੰਨਾ ਹੀ ਨਹੀਂ ਉਸ ਦੀ ਜੀਭ ਵੀ ਆਮ ਨਾਲੋਂ ਵੱਡੀ ਲੱਗ ਰਹੀ ਸੀ। ਸਿਹਤ ਮਾਹਰ ਨੇ ਲਿਖਿਆ ਕਿ ਜਦੋਂ ਉਹ ਬੋਲ ਰਹੀ ਸੀ ਤਾਂ ਉਸ ਦੀ ਆਵਾਜ਼ ਵਿਚ ਭਾਰੀਪਨ ਸੀ। ਨਿਊਰੋਲੋਜਿਸਟ ਹੋਣ ਕਾਰਨ ਡਾਕਟਰ ਸੁਧੀਰ ਨੇ ਇਹ ਅੰਦਾਜ਼ਾ ਲਗਾਇਆ ਕਿ ਔਰਤ ਵਿੱਚ ਇਹ ਸਾਰੇ ਲੱਛਣ ਦਿਮਾਗੀ ਬੀਮਾਰੀ ਦੇ ਹੋ ਸਕਦੇ ਹਨ। ਇਸ ਤੋਂ ਬਾਅਦ ਡਾਕਟਰ ਸੁਧੀਰ ਨੇ ਔਰਤ ਨੂੰ ਪੁੱਛਿਆ ਕਿ ਕੀ ਉਸ ਦੇ ਪੈਰ ਦਾ ਆਕਾਰ ਵਧਿਆ ਹੈ ਤਾਂ ਔਰਤ ਨੇ ਜਵਾਬ ਦਿੱਤਾ ਕਿ ਪਿਛਲੇ ਦੋ ਸਾਲਾਂ ਵਿਚ ਉਸ ਦੀ ਜੁੱਤੀ ਦਾ ਆਕਾਰ ਪੰਜ ਤੋਂ ਸੱਤ ਹੋ ਗਿਆ ਹੈ। ਔਰਤ ਨੇ ਡਾਕਟਰ ਨੂੰ ਸਵਾਲ ਕੀਤਾ ਅਤੇ ਪੁੱਛਿਆ ਕਿ ਕੀ ਇਸ ਵਿਚ ਕੋਈ ਅਸਾਧਾਰਨ ਗੱਲ ਹੈ, ਕੀ ਉਮਰ ਦੇ ਨਾਲ ਸਾਰੇ ਲੋਕਾਂ ਦੇ ਪੈਰ ਵੱਡੇ ਨਹੀਂ ਹੁੰਦੇ। ਡਾਕਟਰ ਸੁਧੀਰ ਨੇ ਉਸ ਔਰਤ ਨੂੰ ਤੁਰੰਤ ਖੂਨ ਦੀ ਜਾਂਚ ਕਰਵਾਉਣ ਲਈ ਕਿਹਾ।
ਡਾ: ਕੁਮਾਰ ਨੇ ਕਿਹਾ ਕਿ ਖੂਨ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਔਰਤ ਵਿੱਚ ਇਨਸੁਲਿਨ ਦੀ ਮਾਤਰਾ ਵਧੀ ਹੈ, ਇਹ ਵਿਕਾਸ ਹਾਰਮੋਨ ਸੈਕਰੇਸ਼ਨ ਕਾਰਨ ਸੀ। ਡਾਕਟਰ ਨੇ ਔਰਤ ਨੂੰ ਦਿਮਾਗ ਦਾ ਐਮਆਰਆਈ ਕਰਵਾਉਣ ਲਈ ਕਿਹਾ, ਜਿਸ ਵਿੱਚ ਟਿਊਮਰ ਦੀ ਪੁਸ਼ਟੀ ਹੋਈ। ਔਰਤ ਦਾ ਆਪਰੇਸ਼ਨ ਇਸ ਤਰ੍ਹਾਂ ਕੀਤਾ ਗਿਆ ਕਿ ਦਿਮਾਗ 'ਚ ਕੋਈ ਚੀਰਾ ਨਹੀਂ ਲੱਗਾ। ਔਰਤ ਦਾ ਆਪਰੇਸ਼ਨ ਕੀਤਾ ਗਿਆ ਅਤੇ ਨੱਕ ਰਾਹੀਂ ਉਸ ਟਿਊਮਰ ਨੂੰ ਕੱਢਿਆ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Brain, Health, Lifestyle, Mental health