ਔਰਤਾਂ ਲਈ ਸੇਬ ਦੇ ਸਿਰਕੇ (Apple Cider Vinegar) ਦੇ ਕਈ ਸਾਰੇ ਸਿਹਤ ਲਾਭ ਹਨ। ਇਹ ਔਰਤਾਂ ਵਿੱਚ ਮਾਹਵਾਰੀ ਦੌਰਾਨ ਪੇਟ ਦਰਦ, ਕੜਵੱਲ, ਕਮਰ ਦਰਦ, ਯੋਨੀ ਦੀ ਲਾਗ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰ ਸਕਦਾ ਹੈ। ਜੇਕਰ ਤੁਹਾਡਾ ਭਾਰ ਜ਼ਿਆਦਾ ਹੈ, ਤਾਂ ਵੀ ਐਪਲ ਸਾਈਡਰ ਵਿਨੇਗਰ ਦੀ ਵਰਤੋਂ ਕਰ ਕੇ ਭਾਰ ਘਟਾਇਆ ਜਾ ਸਕਦਾ ਹੈ।
ਸੇਬ ਦੇ ਸਿਰਕੇ ਵਿੱਚ ਮੌਜੂਦ ਤੱਤ ਤੁਹਾਡੇ ਵਾਲਾਂ ਅਤੇ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਘੱਟ ਕਰ ਸਕਦੇ ਹਨ। ਇੰਨਾ ਹੀ ਨਹੀਂ ਇਸ 'ਚ ਮੌਜੂਦ ਫਲੇਵੋਨੋਇਡਸ, ਪੋਲੀਫੇਨੋਲਿਕ ਕੰਪਾਊਂਡ, ਐਸੀਟਿਕ ਐਸਿਡ ਵੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਕਈ ਤਰ੍ਹਾਂ ਦੇ ਐਂਟੀਬੈਕਟੀਰੀਅਲ, ਐਂਟੀਮਾਈਕ੍ਰੋਬਾਇਲ ਤੱਤ ਹੋਣ ਕਾਰਨ ਇਹ ਇਨਫੈਕਸ਼ਨ ਨੂੰ ਵੀ ਰੋਕਦਾ ਹੈ। ਜਾਣੋ, ਔਰਤਾਂ ਨੂੰ ਸੇਬ ਦੇ ਸਿਰਕੇ ਦਾ ਸੇਵਨ ਕਰਨ ਦੇ ਹੋਰ ਕੀ ਫਾਇਦੇ ਹੁੰਦੇ ਹਨ।
ਜੇਕਰ ਬਲੱਡ ਸ਼ੂਗਰ ਲੈਵਲ ਵਧਦਾ ਰਹਿੰਦਾ ਹੈ ਤਾਂ ਐਪਲ ਸਾਈਡਰ ਵਿਨੇਗਰ ਇਸ ਨੂੰ ਕੰਟਰੋਲ ਕਰ ਸਕਦਾ ਹੈ। ਜਦੋਂ ਤੁਸੀਂ ਜ਼ਿਆਦਾ ਸਟਾਰਚ ਭੋਜਨ ਖਾਂਦੇ ਹੋ, ਤਾਂ ਉਸ ਤੋਂ ਬਾਅਦ ਸੇਬ ਦੇ ਸਿਰਕੇ ਦਾ ਸੇਵਨ ਕਰਨਾ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ।
MedicineNet.com ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ, ਜੇਕਰ ਪੀਰੀਅਡਸ ਦੌਰਾਨ ਪੇਟ ਵਿੱਚ ਤੇਜ਼ ਦਰਦ ਹੁੰਦਾ ਹੈ ਤਾਂ ਐਪਲ ਸਾਈਡਰ ਵਿਨੇਗਰ ਇਸ ਨੂੰ ਦੂਰ ਕਰ ਸਕਦਾ ਹੈ। ਮਾਹਵਾਰੀ ਕਾਰਨ ਹੋਣ ਵਾਲੇ ਕੜਵੱਲ, ਮੂਡ ਸਵਿੰਗ, ਚਿੜਚਿੜੇਪਨ, ਪੇਟ ਫੁੱਲਣ ਤੋਂ ਰਾਹਤ ਪਾਉਣ ਵਿੱਚ ਸੇਬ ਦਾ ਸਿਰਕਾ ਮਦਦ ਕਰ ਸਕਦਾ ਹੈ।
ਜੇਕਰ ਗਰਮੀਆਂ 'ਚ ਸਰੀਰ ਵਿੱਚੋਂ ਬਦਬੂ ਜ਼ਿਆਦਾ ਆਉਂਦੀ ਹੈ ਤਾਂ ਇਹ ਸਿਰਕਾ ਸਕਿਨ ਦੇ pH ਨੂੰ ਸੰਤੁਲਿਤ ਕਰਦਾ ਹੈ, ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਮਾਰਦਾ ਹੈ, ਜਿਸ ਨਾਲ ਸਰੀਰ ਦੀ ਬਦਬੂ ਦੂਰ ਹੋ ਜਾਂਦੀ ਹੈ। ਜੇਕਰ ਤੁਸੀਂ ਚਾਹੋ ਤਾਂ ਇੱਕ ਬਾਲਟੀ ਪਾਣੀ ਵਿੱਚ ਦੋ ਚੱਮਚ ਐਪਲ ਸਾਈਡਰ ਵਿਨੇਗਰ ਮਿਲਾ ਕੇ ਨਹਾ ਸਕਦੇ ਹੋ ਜਿਸ ਨਾਲ ਫਾਇਦਾ ਹੋਵੇਗਾ। ਸੇਬ ਦੇ ਸਿਰਕੇ ਨੂੰ ਪਾਣੀ 'ਚ ਮਿਲਾ ਕੇ ਸਿਰ ਦੀ ਸਕਿਨ 'ਤੇ ਲਗਾਉਣ ਨਾਲ ਡੈਂਡਰਫ ਦੀ ਸਮੱਸਿਆ ਦੂਰ ਹੁੰਦੀ ਹੈ। ਡੈਂਡਰਫ ਕਾਰਨ ਖੋਪੜੀ 'ਤੇ ਫਲੇਕਿੰਗ, ਸੋਜ ਜਾਂ ਖੁਜਲੀ ਹੁੰਦੀ ਹੈ, ਤਾਂ ਸੇਬ ਦੇ ਸਿਰਕੇ ਵਿੱਚ ਮੌਜੂਦ ਐਸੀਟਿਕ ਐਸਿਡ ਖੋਪੜੀ ਦੇ ਪੀਐਚ ਨੂੰ ਬਦਲਦਾ ਹੈ, ਜੋ ਖਮੀਰ ਦੇ ਵਾਧੇ ਨੂੰ ਰੋਕਦਾ ਹੈ।
ਇਸ ਤੋਂ ਇਲਾਵਾ ਜੇਕਰ ਯੋਨੀ ਵਿੱਚ ਇਨਫੈਕਸ਼ਨ ਜਾਂ ਯੋਨੀ 'ਚ ਖਾਰਸ਼ ਹੈ ਤਾਂ ਐਪਲ ਸਾਈਡਰ ਵਿਨੇਗਰ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਤੁਸੀਂ ਪਾਣੀ ਵਿੱਚ ਇੱਕ ਚੱਮਚ ਐਪਲ ਸਾਈਡਰ ਵਿਨੇਗਰ ਮਿਲਾ ਕੇ ਯੋਨੀ ਨੂੰ ਸਾਫ਼ ਕਰ ਸਕਦੇ ਹੋ। ਕਾਫੀ ਹੱਦ ਤੱਕ ਯੋਨੀ ਦੀ ਇਨਫੈਕਸ਼ਨ ਅਤੇ ਖੁਜਲੀ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਐਂਟੀਬੈਕਟੀਰੀਅਲ ਤੱਤ ਦੇ ਕਾਰਨ ਇਹ ਸਿਰਕਾ ਯੋਨੀ ਦੇ pH ਪੱਧਰ ਨੂੰ ਬਣਾਏ ਰੱਖਣ ਵਿੱਚ ਕਾਰਗਰ ਹੈ।
ਖੋਜ ਦਰਸਾਉਂਦੀ ਹੈ ਕਿ ਸੇਬ ਦਾ ਸਿਰਕਾ ਤੁਹਾਨੂੰ ਲੰਬੇ ਸਮੇਂ ਲਈ ਪੇਟ ਭਰਿਆ ਮਹਿਸੂਸ ਕਰਵਾਉਂਦਾ ਹੈ। ਇਸ ਤਰ੍ਹਾਂ ਕੋਈ ਜ਼ਿਆਦਾ ਖਾਣ ਦੀ ਲਾਲਸਾ ਨੂੰ ਘਟਾ ਸਕਦਾ ਹੈ। ਇਹ ਤੁਹਾਨੂੰ ਜ਼ਿਆਦਾ ਕੈਲੋਰੀ ਲੈਣ ਤੋਂ ਬਚਾਉਂਦਾ ਹੈ, ਜਿਸ ਨਾਲ ਭਾਰ ਨੂੰ ਕੰਟਰੋਲ ਕਰਨਾ ਆਸਾਨ ਹੋ ਸਕਦਾ ਹੈ।
ਵਾਲਾਂ ਅਤੇ ਸਕਿਨ ਲਈ ਵੀ ਸੇਬ ਦਾ ਸਿਰਕਾ ਵਧੀਆ ਰਹਿੰਦਾ ਹੈ। ਪਾਣੀ ਵਿੱਚ ਸੇਬ ਦੇ ਸਿਰਕੇ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਅਤੇ ਵਾਲਾਂ ਦੀ ਸੁੰਦਰਤਾ ਵਿੱਚ ਵਾਧਾ ਹੋ ਸਕਦਾ ਹੈ। ਵਾਲ ਚਮਕਦਾਰ ਹੋਣਗੇ ਅਤੇ ਇਸ ਦੇ ਨਾਲ ਹੀ ਟੋਨਰ 'ਚ ਮੌਜੂਦ ਐਪਲ ਸਾਈਡਰ ਵਿਨੇਗਰ ਮੁਹਾਸਿਆਂ ਦੇ ਇਲਾਜ 'ਚ ਮਦਦ ਕਰ ਸਕਦਾ ਹੈ। ਸਕਿਨ ਨੂੰ ਜਵਾਨ ਬਣਾਉਂਦਾ ਹੈ ਤੇ ਝੁਰੜੀਆਂ ਨੂੰ ਰੋਕਦਾ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Apple, Health, Health benefits, Health care, Health care tips, Lifestyle