Skin Care Tips: ਮੌਸਮ 'ਚ ਬਦਲਾਅ ਕਾਰਨ ਸਕਿਨ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਕਿਉਂਕਿ ਇਸ ਮੌਸਮ ਵਿੱਚ ਪ੍ਰਦੂਸ਼ਣ ਕਾਰਨ ਸਾਡੀ ਸਕਿਨ ਬਹੁਤ ਕਠੋਰ ਹੋ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਇਨਫੈਕਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਮੌਸਮ ਵਿੱਚ ਸਨ ਟੈਨ, ਮੁਹਾਸੇ, ਦਾਗ-ਧੱਬੇ ਅਤੇ ਹੋਰ ਸਕਿਨ ਦੀਆਂ ਲਾਗਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਆਪਣੀ ਸਕਿਨ ਨੂੰ ਬਚਾਉਣਾ ਸਾਡੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ। ਪਰ ਐਪਲ ਸਾਈਡਰ ਵਿਨੇਗਰ ਤੁਹਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਦੇ ਸਕਦਾ ਹੈ। ਤੁਹਾਨੂੰ ਸਿਰਫ਼ ਇਹ ਜਾਣਨਾ ਹੋਵੇਗਾ ਕਿ ਇਸਦੀ ਸਹੀ ਵਰਤੋਂ ਕਿਵੇਂ ਕਰਨੀ ਹੈ। ਇੱਥੇ ਅਸੀਂ ਤੁਹਾਨੂੰ ਅਜਿਹੇ ਤਰੀਕੇ ਦੱਸ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਸਕਿਨ ਨੂੰ ਨਿਖਾਰ ਸਕਦੇ ਹੋ...
ਐਪਲ ਸਾਈਡਰ ਵਿਨੇਗਰ ਨਾਲ ਡੈੱਡ ਸਕਿਨ ਨੂੰ ਹਟਾਓ
ਐਪਲ ਸਾਈਡਰ ਵਿਨੇਗਰ ਵਿੱਚ ਅਲਫ਼ਾ ਹਾਈਡ੍ਰੋਕਸਿਲ ਐਸਿਡ ਹੁੰਦਾ ਹੈ, ਜੋ ਮਰੀ ਹੋਈ ਚਮੜੀ ਨੂੰ ਹਟਾਉਣ ਅਤੇ ਨਵੇਂ ਸੈੱਲਾਂ ਦੇ ਗਠਨ ਵਿੱਚ ਮਦਦ ਕਰਦਾ ਹੈ। ਨਹਾਉਣ ਲਈ ਬਾਥਟਬ ਵਿਚ ਕੋਸਾ ਪਾਣੀ ਭਰੋ ਅਤੇ ਇਸ ਵਿਚ 4 ਤੋਂ 5 ਕੱਪ ਐਪਲ ਸਾਈਡਰ ਵਿਨੇਗਰ ਪਾਓ। ਇਸ ਵਿੱਚ 15-20 ਮਿੰਟ ਲਈ ਬੈਠੋ। ਸਿਰਕਾ ਤੁਹਾਡੀ ਸਕਿਨ ਵਿੱਚ ਜਜ਼ਬ ਹੋ ਜਾਵੇਗਾ ਅਤੇ ਸਕਿਨ ਦਾ pH ਲੈਵਲ ਬਰਕਰਾਰ ਰਹੇਗਾ। ਇਸ ਨਾਲ ਸਕਿਨ ਦੇ ਮਰੇ ਹੋਏ ਸੈੱਲ ਆਸਾਨੀ ਨਾਲ ਬਾਹਰ ਆ ਜਾਣਗੇ।
ਇਸ ਤੋਂ ਇਲਾਵਾ ਐਪਲ ਸਾਈਡਰ ਵਿਨੇਗਰ ਵਿੱਚ ਸਿਟਰਿਕ ਗੁਣ ਹੁੰਦੇ ਹਨ ਜੋ ਸਕਿਨ ਵਿੱਚ pH ਪੱਧਰ ਨੂੰ ਸੰਤੁਲਿਤ ਕਰਨ ਦਾ ਕੰਮ ਕਰਦੇ ਹਨ। ਤੁਸੀਂ ਇੱਕ ਸਪਰੇਅ ਬੋਤਲ ਲਓ ਅਤੇ ਇਸ ਵਿੱਚ 1 ਕਵਾਟਰ ਸਿਰਕਾ ਪਾਓ ਅਤੇ ਬੋਤਲ ਨੂੰ ਡਿਸਟਿਲ ਕੀਤੇ ਪਾਣੀ ਨਾਲ ਭਰ ਦਿਓ। ਜੇਕਰ ਤੁਸੀਂ ਚਾਹੋ ਤਾਂ ਇਸ 'ਚ ਅਸੈਂਸ਼ੀਅਲ ਆਇਲ ਦੀਆਂ ਕੁਝ ਬੂੰਦਾਂ ਪਾ ਸਕਦੇ ਹੋ। ਹੁਣ ਜਦੋਂ ਚਾਹੋ ਚਿਹਰੇ 'ਤੇ ਇਸ ਦਾ ਛਿੜਕਾਅ ਕਰੋ ਤੇ ਤਾਜ਼ਗੀ ਮਹਿਸੂਸ ਕਰੋ।
ਮੁਹਾਸੇ ਨੂੰ ਹਟਾਉਣ ਲਈ ਕਰੋ ਐਪਲ ਸਾਈਡਰ ਵਿਨੇਗਰ ਦੀ ਸਹੀ ਵਰਤੋਂ
ਇੱਕ ਕਟੋਰੇ ਵਿੱਚ ਅੱਧਾ ਕੱਪ ਐਪਲ ਸਾਈਡਰ ਵਿਨੇਗਰ ਅਤੇ 3 ਕੱਪ ਡਿਸਟਿਲ ਵਾਟਰ ਨੂੰ ਮਿਲਾਓ। ਫਿਰ ਇਸ ਘੋਲ ਵਿਚ ਰੂੰ ਨੂੰ ਭਿਓ ਕੇ ਸਕਿਨ ਦੇ ਪ੍ਰਭਾਵਿਤ ਹਿੱਸੇ 'ਤੇ ਲਗਾਓ। 10 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਸ ਨੂੰ ਕੁਝ ਦਿਨਾਂ ਤੱਕ ਰੋਜ਼ਾਨਾ ਕਰੋ, ਸਕਿਨ ਉੱਤੇ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ।
ਐਪਲ ਸਾਈਡਰ ਵਿਨੇਗਰ ਸਨਬਰਨ ਨੂੰ ਹਟਾਉਣ ਵਿੱਚ ਮਦਦ ਕਰੇਗਾ
ਅੱਧਾ ਕੱਪ ਐਪਲ ਸਾਈਡਰ ਵਿਨੇਗਰ ਨੂੰ 4 ਕੱਪ ਪਾਣੀ 'ਚ ਮਿਲਾਓ ਅਤੇ ਇਸ ਨੂੰ ਰੂੰ ਦੀ ਮਦਦ ਨਾਲ ਸਨਬਰਨ ਵਾਲੀ ਜਗ੍ਹਾ 'ਤੇ ਲਗਾਓ। ਥੋੜੀ ਦੇਰ ਲਈ ਹਲਕਾ ਮਸਾਜ ਕਰੋ। ਕੁਝ ਦਿਨ ਇਸ ਤਰ੍ਹਾਂ ਕਰਨ ਨਾਲ ਸਕਿਨ 'ਚ ਨਿਖਾਰ ਆਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beauty tips, Fashion tips, Skin care tips