Home /News /lifestyle /

Apple HomePod (2nd Gen) ਭਾਰਤ 'ਚ ਹੋਇਆ ਲਾਂਚ, ਮਾਪ ਲੈਂਦਾ ਹੈ ਕਮਰੇ ਦਾ ਤਾਪਮਾਨ

Apple HomePod (2nd Gen) ਭਾਰਤ 'ਚ ਹੋਇਆ ਲਾਂਚ, ਮਾਪ ਲੈਂਦਾ ਹੈ ਕਮਰੇ ਦਾ ਤਾਪਮਾਨ

ਇਸ 'ਚ Apple S7 ਪ੍ਰੋਸੈਸਰ ਤੋਂ ਇਲਾਵਾ ਇਨਬਿਲਟ ਸੈਂਸਰ ਅਤੇ EQ ਮਾਈਕ੍ਰੋਫੋਨ ਹੈ

ਇਸ 'ਚ Apple S7 ਪ੍ਰੋਸੈਸਰ ਤੋਂ ਇਲਾਵਾ ਇਨਬਿਲਟ ਸੈਂਸਰ ਅਤੇ EQ ਮਾਈਕ੍ਰੋਫੋਨ ਹੈ

Apple HomePod 2 ਨੂੰ ਵ੍ਹਾਈਟ ਅਤੇ ਨਵੇਂ ਮਿਡਨਾਈਟ ਕਲਰ 'ਚ ਪੇਸ਼ ਕੀਤਾ ਗਿਆ ਹੈ। Apple HomePod 2 ਦੀ ਕੀਮਤ 32,900 ਰੁਪਏ ਰੱਖੀ ਗਈ ਹੈ ਅਤੇ ਇਹ ਸਪੀਕਰ ਐਪਲ ਸਟੋਰ 'ਤੇ ਪ੍ਰੀ-ਆਰਡਰ ਲਈ ਉਪਲਬਧ ਹੈ। ਸਪੀਕਰ ਦੀ ਵਿਕਰੀ 3 ਫਰਵਰੀ ਤੋਂ ਸ਼ੁਰੂ ਹੋਵੇਗੀ।

  • Share this:

Apple HomePod Features: ਐਪਲ ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸਮਾਰਟ ਸਪੀਕਰ Apple HomePod 2 ਲਾਂਚ ਕਰ ਦਿੱਤਾ ਹੈ। Apple HomePod 2 ਨੂੰ ਨਵੇਂ ਡਿਜ਼ਾਈਨ ਅਤੇ ਬਿਹਤਰ ਆਡੀਓ ਕੁਆਲਿਟੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਨਵਾਂ ਸਪੀਕਰ ਸਿਰੀ ਵੌਇਸ ਕਮਾਂਡ ਨਾਲ ਸਮਾਰਟ ਹੋਮ ਉਤਪਾਦਾਂ ਨੂੰ ਕੰਟਰੋਲ ਕਰਨ ਦੇ ਸਮਰੱਥ ਹੈ। ਐਪਲ ਹੋਮਪੌਡ 2 'ਚ S7 ਪ੍ਰੋਸੈਸਰ ਦਿੱਤਾ ਗਿਆ ਹੈ।

Apple HomePod 2 ਨੂੰ ਵ੍ਹਾਈਟ ਅਤੇ ਨਵੇਂ ਮਿਡਨਾਈਟ ਕਲਰ 'ਚ ਪੇਸ਼ ਕੀਤਾ ਗਿਆ ਹੈ। Apple HomePod 2 ਦੀ ਕੀਮਤ 32,900 ਰੁਪਏ ਰੱਖੀ ਗਈ ਹੈ ਅਤੇ ਇਹ ਸਪੀਕਰ ਐਪਲ ਸਟੋਰ 'ਤੇ ਪ੍ਰੀ-ਆਰਡਰ ਲਈ ਉਪਲਬਧ ਹੈ। ਸਪੀਕਰ ਦੀ ਵਿਕਰੀ 3 ਫਰਵਰੀ ਤੋਂ ਸ਼ੁਰੂ ਹੋਵੇਗੀ।

ਐਪਲ ਹੋਮਪੌਡ 2 ਦੀ ਸਾਊਂਡ ਕੁਆਲਿਟੀ ਦੇ ਬਾਰੇ 'ਚ ਐਪਲ ਨੇ ਕਿਹਾ ਹੈ ਕਿ ਇਸ 'ਚ ਇਕ ਖਾਸ ਵੂਫਰ ਦਿੱਤਾ ਗਿਆ ਹੈ, ਜੋ ਬਿਹਤਰੀਨ ਬੇਸ ਦਿੰਦਾ ਹੈ ਤੇ ਸਾਊਂਡ ਕੁਆਲਿਟੀ ਨੂੰ ਇੰਪਰੂਵ ਕਰਦਾ ਹੈ। ਇਸ ਵਿੱਚ ਪੰਜ ਟਵੀਟਰ ਹਨ ਜੋ ਇਮਰਸਿਵ ਆਡੀਓ ਪ੍ਰਦਾਨ ਕਰਦੇ ਹਨ। ਇਸ 'ਚ Apple S7 ਪ੍ਰੋਸੈਸਰ ਤੋਂ ਇਲਾਵਾ ਇਨਬਿਲਟ ਸੈਂਸਰ ਅਤੇ EQ ਮਾਈਕ੍ਰੋਫੋਨ ਹੈ। ਨਵੇਂ ਸਪੀਕਰ ਦੇ ਬਾਰੇ 'ਚ ਐਪਲ ਦਾ ਕਹਿਣਾ ਹੈ ਕਿ ਇਹ ਸਾਊਂਡ ਰਿਫਲੈਕਸ਼ਨ ਨੂੰ ਪਛਾਣਨ 'ਚ ਸਮਰੱਥ ਹੈ। ਇਹ ਸਪੀਕਰ ਕਮਰੇ ਵਿੱਚ ਆਪਣੀ ਸਥਿਤੀ ਦੇ ਅਨੁਸਾਰ ਆਡੀਓ ਨੂੰ ਐਡਜਸਟ ਕਰ ਸਕਦਾ ਹੈ।

Apple HomePod 2 ਦਾ ਬਾਹਰੀ ਹਿੱਸਾ ਰੀਸਾਈਕਲ ਕੀਤੇ ਫੈਬਰਿਕਸ ਤੋਂ ਬਣਾਇਆ ਗਿਆ ਹੈ। ਸਪੀਕਰ ਨੂੰ ਮੈਸੇਜ ਬ੍ਰਾਡਕਾਸਟਿੰਗ ਲਈ ਵੀ ਵਰਤਿਆ ਜਾ ਸਕਦਾ ਹੈ। ਦੋ ਹੋਮਪੌਡਸ ਸਪੀਕਰਾਂ ਨੂੰ ਵੀ ਇਕੱਠੇ ਜੋੜਿਆ ਜਾ ਸਕਦਾ ਹੈ। ਐਪਲ ਟੀਵੀ ਨੂੰ ਇਸ ਸਪੀਕਰ ਨਾਲ ਕਨੈਕਟ ਕੀਤਾ ਜਾ ਸਕਦਾ ਹੈ ਅਤੇ ਵੌਇਸ ਕਮਾਂਡ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। Apple HomePod 2 ਸਪੀਕਰ ਧੂੰਏਂ ਅਤੇ ਕਾਰਬਨ ਮੋਨੋਆਕਸਾਈਡ ਦਾ ਪਤਾ ਲਗਾ ਸਕਦਾ ਹੈ ਅਤੇ ਤੁਹਾਡੇ ਦੂਰ ਹੋਣ 'ਤੇ ਤੁਹਾਡੇ iPhone ਨੂੰ ਮੈਸੇਜ ਭੇਜ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਚ ਤਾਪਮਾਨ ਅਤੇ ਨਮੀ ਦੀ ਜਾਂਚ ਕਰਨ ਵਾਲੇ ਸੈਂਸਰ ਵੀ ਦਿੱਤੇ ਗਏ ਹਨ।

Published by:Tanya Chaudhary
First published:

Tags: Apple, Lifestyle, Tech News, Temperature