ਐਪਲ ਆਈਫੌਨ (Apple iPhone) ਦੁਨੀਆਂ ਭਰ ਵਿਚੋਂ ਜਾਣੇ ਮਾਣੇ ਸਮਾਰਟ ਫੌਨਾਂ ਵਿਚੋਂ ਇਕ ਹੈ। ਐਪਲ (Apple) ਆਪਣੇ ਸਮਾਰਟਫੌਨਾਂ ਵਿਚ ਵਰਤੋਂਕਾਰਾਂ ਲਈ ਨਵੇਂ ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ। ਹਾਲ ਹੀ ਵਿਚ ਐਪਲ (Apple) ਆਪਣੇ ਉਪਭੋਗਤਾਵਾਂ ਲਈ ਅਜਿਹਾ ਫੀਚਰ ਲੈ ਕੇ ਆਇਆ ਹੈ, ਜੋ ਉਨ੍ਹਾਂ ਨੂੰ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿਚਕਾਰ ਆਰਾਮ ਦੇਵੇਗਾ ਅਤੇ ਉਨ੍ਹਾਂ ਦਾ ਧਿਆਨ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।
ਭਾਵੇਂ ਪੜ੍ਹਾਈ ਹੋਵੇ ਜਾਂ ਦਫ਼ਤਰੀ ਕੰਮ, ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੁਸੀਂ ਫੋਕਸ ਨਹੀਂ ਕਰ ਪਾ ਰਹੇ ਹੋ ਤਾਂ ਆਈਫੋਨ (iPhone) ਦਾ ਬੈਕਗਰਾਊਂਡ ਸਾਊਂਡ ਫੀਚਰ ਤੁਹਾਡੇ ਲਈ ਬਹੁਤ ਮਦਦਗਾਰ ਹੋ ਸਕਦਾ ਹੈ। ਬੈਕਗਰਾਊਂਡ ਸਾਊਂਡ ਤੁਹਾਨੂੰ ਮਾਨਸਿਕ ਤੌਰ ਤੇ ਹਲਕਾ ਫੁਲਕਾ ਕਰਨ ਲਈ ਸਹਾਈ ਹੋਵੇਗਾ। ਇਸ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ YouTube 'ਤੇ ਕੋਈ ਵੀਡੀਓ ਦੇਖਣ ਦੀ ਲੋੜ ਨਹੀਂ ਹੈ ਬਲਕਿ ਤੁਸੀਂ ਆਪਣੇ ਆਈਫੋਨ (iPhone) 'ਤੇ ਇਨ-ਬਿਲਟ ਬੈਕਗ੍ਰਾਊਂਡ ਸਾਊਂਡ ਦੀ ਵਰਤੋਂ ਰਾਹੀਂ ਅਜਿਹਾ ਕਰ ਸਕਦੇ ਹੋ।
ਐਪਲ (Apple) ਦੇ ਆਈਫੋਨ (iPhone) ਦਾ ਇਕ ਫੀਚਰ ਅਜਿਹਾ ਵੀ ਹੈ ਜੋ ਤੁਹਾਨੂੰ ਕੰਮ 'ਤੇ ਧਿਆਨ ਦੇਣ ਲਈ ਬੈਕਗ੍ਰਾਉਂਡ ਸਾਊਂਡ ਚਲਾਉਣ ਦਾ ਵਿਕਲਪ ਦਿੰਦਾ ਹੈ। ਇਹ ਫੀਚਰ iOS 15 ਦੇ ਨਾਲ ਰੋਲਆਊਟ ਕੀਤਾ ਗਿਆ ਹੈ। ਇਹ ਫੀਚਰ ਸਿਰਫ iOS 15 ਅਤੇ ਇਸ ਤੋਂ ਬਾਅਦ ਵਾਲੇ ਵਰਜ਼ਨ 'ਤੇ ਉਪਲਬਧ ਹੈ। ਆਓ ਤੁਹਾਨੂੰ ਉਹ ਸਟੈੱਪ ਦੱਸਦੇ ਹਾਂ ਜਿਨ੍ਹਾਂ ਦੀ ਮੱਦਦ ਨਾਲ ਤੁਸੀਂ ਇਸ ਫੀਚਰ ਦੀ ਵਰਤੋਂ ਕਰ ਸਕਦੇ ਹੋ,
- ਸਭ ਤੋਂ ਪਹਿਲਾਂ ਆਈਫੋਨ (iPhone) ਦੀ ਸੈਟਿੰਗ 'ਚ ਜਾ ਕੇ Accessibility ਦੇ ਆਪਸ਼ਨ 'ਤੇ ਕਲਿੱਕ ਕਰੋ।
- ਇੱਥੇ ਸਕ੍ਰੀਨ ਨੂੰ ਸਵਾਈਪ ਕਰੋ। ਜਿਸ ਤੋਂ ਬਾਅਦ ਤੁਹਾਨੂੰ ਆਡੀਓ/ਵਿਜ਼ੂਅਲ ਦਾ ਆਪਸ਼ਨ ਦਿਖਾਈ ਦੇਵੇਗਾ। ਇਸ ਨੂੰ ਚੁਣੋ।
- ਤੁਹਾਨੂੰ ਸਕ੍ਰੀਨ 'ਤੇ ਬੈਕਗ੍ਰਾਉਂਡ ਸਾਊਂਡ ਦਾ ਵਿਕਲਪ ਦਿਖਾਈ ਦੇਵੇਗਾ।
- ਇਸਨੂੰ ਸ਼ੁਰੂ ਕਰਨ ਲਈ, ਉੱਪਰ ਸੱਜੇ ਪਾਸੇ ਟੌਗਲ 'ਤੇ ਟੈਪ ਕਰੋ ਅਤੇ ਇੱਥੇ ਉਪਲਬਧ 6 ਵੱਖ-ਵੱਖ ਆਵਾਜ਼ਾਂ ਵਿੱਚੋਂ ਇੱਕ ਨੂੰ ਚੁਣੋ।
- ਵਰਤੋਂ ਵਿੱਚ ਨਾ ਹੋਣ 'ਤੇ ਆਵਾਜ਼ ਬੰਦ ਕਰੋ।
ਧਿਆਨ ਯੋਗ ਹੈ ਕਿ ਜੇਕਰ ਆਈਫੋਨ (iPhone) ਨੂੰ ਪਹਿਲੀ ਵਾਰ ਲਾਕ ਕੀਤਾ ਗਿਆ ਹੈ ਜਾਂ ਕੋਈ ਹੋਰ ਐਪ ਵਰਤ ਰਹੇ ਹੋਵੋਗੇ ਤਾਂ ਵੀ ਬੈਕਗ੍ਰਾਊਂਡ ਦੀ ਆਵਾਜ਼ ਆਉਂਦੀ ਰਹੇਗੀ। ਇਸ ਲਈ ਜਦੋਂ ਤੁਸੀਂ ਇਸਦੀ ਵਰਤੋਂ ਨਹੀਂ ਕਰ ਰਹੇ ਹੋ ਤਾਂ ਇਸਨੂੰ ਬੰਦ ਕਰਨਾ ਯਾਦ ਰੱਖੋ। ਇਸਦੀ ਆਵਾਜ਼ ਬਹੁਤ ਉੱਚੀ ਨਹੀਂ ਹੈ ਅਤੇ ਤੁਸੀਂ ਇਸਨੂੰ ਮਹਿਸੂਸ ਨਹੀਂ ਕਰ ਸਕਦੇ, ਇਸ ਲਈ ਇਸਨੂੰ ਬੰਦ ਕਰਨਾ ਯਾਦ ਰੱਖੋ। ਇਸ ਤਰ੍ਹਾਂ, ਤੁਸੀਂ ਆਈਫੋਨ (iPhone) ਦੀ ਬੈਕਗ੍ਰਾਉਂਡ ਸਾਊਂਡ ਫੀਚਰ ਦੀ ਵਰਤੋਂ ਕਰਕੇ ਆਸਾਨੀ ਨਾਲ ਆਪਣੇ ਅਧਿਐਨ ਜਾਂ ਕੰਮ 'ਤੇ ਧਿਆਨ ਕੇਂਦਰਿਤ ਕਰ ਸਕਦੇ ਹੋ। ਇਹ ਤੁਹਾਡੇ ਫੋਕਸ ਨੂੰ ਵੀ ਸੁਧਾਰ ਸਕਦਾ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।