• Home
  • »
  • News
  • »
  • lifestyle
  • »
  • APPLE IOS 15 2 UPDATE ICLOUD CAN BE ACCESSED EVEN AFTER DEATH OF USER KNOW HOW GH AP AS

User ਦੀ ਮੌਤ ਤੋਂ ਬਾਅਦ ਵੀ ਕੀਤਾ ਜਾ ਸਕੇਗਾ iCloud ਨੂੰ ਐਕਸੈਸ, Check ਕਰੋ New Update

ਨਵੀਂ ਅਪਡੇਟ 'ਚ ਸਭ ਤੋਂ ਅਹਿਮ ਖਾਸੀਅਤ ਇਹ ਹੈ ਕਿ ਜੇਕਰ ਯੂਜ਼ਰ ਦੀ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਕੁਝ ਲੋਕ ਉਸ ਦੇ ਐਪਲ ਅਕਾਊਂਟ ਨੂੰ ਐਕਸੈਸ ਕਰ ਸਕਦੇ ਹਨ। ਇਸ ਵਿੱਚ iCloud, Photos, Messages, Email ਅਤੇ ਹੋਰ ਡਾਟਾ ਸ਼ਾਮਲ ਹੈ।

User ਦੀ ਮੌਤ ਤੋਂ ਬਾਅਦ ਵੀ ਕੀਤਾ ਜਾ ਸਕੇਗਾ iCloud ਨੂੰ ਐਕਸੈਸ, Check ਕਰੋ New Update

  • Share this:
ਦੁਨੀਆ ਦੀ ਸਭ ਤੋਂ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਨੇ ਆਪਣੇ ਡਿਵਾਈਸ ਦੇ ਈਕੋਸਿਸਟਮ ਲਈ ਓਪਰੇਟਿੰਗ ਸਿਸਟਮ ਅਪਡੇਟ (ਐਪਲ iOS 15.2) ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ 'ਚ ਕਈ ਖਾਸ ਫੀਚਰ ਦਿੱਤੇ ਗਏ ਹਨ। ਨਵੀਂ ਅਪਡੇਟ 'ਚ ਸਭ ਤੋਂ ਅਹਿਮ ਖਾਸੀਅਤ ਇਹ ਹੈ ਕਿ ਜੇਕਰ ਯੂਜ਼ਰ ਦੀ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਕੁਝ ਲੋਕ ਉਸ ਦੇ ਐਪਲ ਅਕਾਊਂਟ ਨੂੰ ਐਕਸੈਸ ਕਰ ਸਕਦੇ ਹਨ। ਇਸ ਵਿੱਚ iCloud, Photos, Messages, Email ਅਤੇ ਹੋਰ ਡਾਟਾ ਸ਼ਾਮਲ ਹੈ।

ਇੰਝ ਕੰਮ ਕਰੇਗਾ ਐਪਲ ਦਾ ਨਵਾਂ ਅਪਡੇਟ : ਐਪਲ ਨੇ ਹਾਲ ਹੀ ਵਿੱਚ iOS 15.2 ਅਪਡੇਟ ਜਾਰੀ ਕੀਤੀ ਹੈ, ਜੋ ਕਿ ਨਿਊਡਿਟੀ ਨੂੰ ਬੱਚਿਆਂ ਤੱਕ ਪਹੁੰਚਣ ਤੋਂ ਰੋਕਦਾ ਹੈ। ਹਾਲਾਂਕਿ ਇਸ ਲਈ ਮਾਪਿਆਂ ਨੂੰ ਸੁਚੇਤ ਹੋਣਾ ਪਵੇਗਾ। ਐਪਲ ਹੁਣ ਉਨ੍ਹਾਂ ਨੂੰ ਅਲਰਟ ਨਹੀਂ ਕਰੇਗਾ। ਨਵੀਂ ਅਪਡੇਟ ਤੋਂ ਬਾਅਦ, ਹੁਣ ਐਪਲ ਅੱਗੇ ਵਧਣ ਤੋਂ ਪਹਿਲਾਂ ਬੱਚਿਆਂ ਨੂੰ ਸਿਰਫ ਅਜਿਹੇ ਡਲਟ ਕੰਟੈਂਟ ਬਾਰੇ ਚੇਤਾਵਨੀ ਦੇਵੇਗਾ।

ਭਾਰਤ ਸਮੇਤ ਕਈ ਦੇਸ਼ਾਂ 'ਚ ਜਲਦ ਹੀ ਅਪਡੇਟ ਜਾਰੀ ਕੀਤੀ ਜਾਵੇਗੀ : ਯੂਜ਼ਰਸ ਆਪਣੀ ਡਿਵਾਈਸ ਨੂੰ ਐਪਲ ਦੇ iOS 15.2 ਅਪਡੇਟ ਲਈ ਚੈੱਕ ਕਰ ਸਕਦੇ ਹਨ। ਇਸ ਦੇ ਲਈ ਸੈਟਿੰਗਜ਼ ਸ਼੍ਰੇਣੀ 'ਚ ਜਾਣ ਤੋਂ ਬਾਅਦ ਉਨ੍ਹਾਂ ਨੂੰ ਜਨਰਲ ਅਤੇ ਅੰਤ 'ਚ ਸਾਫਟਵੇਅਰ ਅਪਡੇਟ ਸੈਕਸ਼ਨ 'ਚ ਜਾ ਕੇ ਚੈੱਕ ਕਰਨਾ ਹੋਵੇਗਾ। ਫਿਲਹਾਲ ਇਸ ਨੂੰ ਅਮਰੀਕਾ ਵਰਗੇ ਚੋਣਵੇਂ ਬਾਜ਼ਾਰਾਂ 'ਚ ਰਿਲੀਜ਼ ਕੀਤਾ ਗਿਆ ਹੈ ਪਰ ਜਲਦ ਹੀ ਇਹ ਅਪਡੇਟ ਭਾਰਤ ਸਮੇਤ ਕਈ ਦੇਸ਼ਾਂ 'ਚ ਦੇਖਣ ਨੂੰ ਮਿਲੇਗੀ।

ਮੌਤ ਤੋਂ ਬਾਅਦ ਆਈਕਲਾਉਡ ਤੱਕ ਕੌਣ ਪਹੁੰਚ ਸਕੇਗਾ?
ਯੂਜ਼ਰ ਸੈਟਿੰਗ ਮੀਨੂ ਵਿੱਚ 5 ਤੱਕ ਲੈਗੇਸੀ ਕਾਂਟੈਕਟ ਐਡ ਕਰ ਸਕਦੇ ਹਨ। ਸਿਰਫ਼ ਇਹ ਲੈਗੇਸੀ ਕਾਂਟੈਕਟ ਹੀ ਉਸ ਦੀ ਮੌਤ ਤੋਂ ਬਾਅਦ ਉਪਭੋਗਤਾ ਦੇ ਐਪਲ ਖਾਤੇ ਤੱਕ ਪਹੁੰਚ ਕਰ ਸਕਦੇ ਹਨ। ਯੂਜ਼ਰਸ ਦੇ ਅਕਾਊਂਟ ਡਿਟੇਲ 'ਚ ਲੌਗਇਨ ਕਰਨ ਤੋਂ ਬਾਅਦ ਇਸ ਦਾ ਆਪਸ਼ਨ ਸਕ੍ਰੀਨ ਦੇ ਹੇਠਾਂ ਦਿਖਾਈ ਦੇਵੇਗਾ। ਉਪਭੋਗਤਾ ਦੇ ਲੈਗੇਸੀ ਕਾਂਟੈਕਟ ਸਾਰੇ iCloud ਵੇਰਵੇ ਦੇਖਣ ਦੇ ਯੋਗ ਹੋਣਗੇ, ਪਰ ਸੇਵ ਕੀਤੇ ਪਾਸਵਰਡ ਨਹੀਂ ਦੇਖ ਪਾਉਣਗੇ। ਜੇਕਰ ਯੂਜ਼ਰ ਨੇ ਇਸ ਨੂੰ ਖਰੀਦਿਆ ਹੈ, ਤਾਂ ਉਹ ਨਾਂ ਨੂੰ ਕਿਤਾਬਾਂ, ਸੰਗੀਤ ਜਾਂ ਫਿਲਮਾਂ ਤੱਕ ਐਕਸੈਸ ਨਹੀਂ ਮਿਲੇਗਾ।

ਲੈਗੇਸੀ ਕਾਂਟੈਕਟ ਨੂੰ ਇੰਝ ਮਿਲੇਗੀ 'ਐਕਸੈਸ ਕੀ' : ਲੈਗੇਸੀ ਕਾਂਟੈਕਟ ਨੂੰ ਲਿੰਕ ਕਰਨ ਤੋਂ ਬਾਅਦ, ਯੂਜ਼ਰ ਇੱਕ ਮੈਸੇਜ ਰਾਹੀਂ ਉਹਨਾਂ ਨੂੰ ਇੱਕ 'ਐਕਸੈਸ ਕੀ' ਭੇਜ ਸਕਦੇ ਹਨ। ਜੇਕਰ ਲੈਗੇਸੀ ਕਾਂਟੈਕਟ ਕੋਲ iOS 15.2 ਅਪਡੇਟ ਹੈ ਤਾਂ 'ਐਕਸੈਸ ਕੀ' ਡਿਵਾਈਸ 'ਤੇ ਸਟੋਰ ਕੀਤੀ ਜਾਵੇਗੀ। ਐਪਲ ਕੋਲ ਪ੍ਰਿੰਟ ਵਿਕਲਪ ਵੀ ਹੈ, ਤਾਂ ਜੋ ਯੂਜ਼ਰ ਆਪਣੀ 'ਐਕਸੈਸ ਕੀ' ਤੇ ਹੋਰ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਪ੍ਰਿੰਟ ਕਰਨ ਲਈ ਆਪਣੇ ਲੈਗੇਸੀ ਕਾਂਟੈਕਟ ਨੂੰ ਦੇ ਸਕਣ। ਲੈਗੇਸੀ ਕਾਂਟੈਕਟ ਯੂਜ਼ਰ ਦੇ ਖਾਤੇ ਤੋਂ ਕੋਈ ਸੰਦੇਸ਼ ਜਾਂ ਈਮੇਲ ਭੇਜਣ ਦੇ ਯੋਗ ਨਹੀਂ ਹੋਣਗੇ, ਪਰ ਸਿਰਫ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹਨ।

ਐਪਲ ਅਕਾਊਂਟ ਨੂੰ ਕਿਵੇਂ ਐਕਸੈਸ ਕੀਤਾ ਜਾਵੇਗਾ : ਐਪਲ ਅਕਾਉਂਟ ਯੂਜ਼ਰ ਦੀ ਮੌਤ ਤੋਂ ਬਾਅਦ, ਲੈਗੇਸੀ ਕਾਂਟੈਕਟ digital-legacy.apple.com 'ਤੇ ਜਾ ਸਕਦਾ ਹੈ ਅਤੇ iCloud ਖਾਤੇ ਨਾਲ ਲੌਗਇਨ ਕਰ ਸਕਦਾ ਹੈ ਅਤੇ 'ਐਕਸੈੱਸ ਕੀ' ਨੂੰ ਫੀਡ ਕਰ ਸਕਦਾ ਹੈ। ਇਸ ਦੇ ਲਈ ਲੈਗੇਸੀ ਕਾਂਟੈਕਟ ਨੂੰ ਇੱਕ ਡੈੱਥ ਸਰਟੀਫਿਕੇਟ ਵੀ ਅਪਲੋਡ ਕਰਨਾ ਹੋਵੇਗਾ, ਜਿਸ ਦੀ ਐਪਲ ਕਰਮਚਾਰੀਆਂ ਦੁਆਰਾ ਸਮੀਖਿਆ ਕੀਤੀ ਜਾਵੇਗੀ। ਜੇਕਰ ਐਪਲ ਅਤੇ ਇਸ ਦੀ ਕਾਨੂੰਨੀ ਟੀਮ ਦੁਆਰਾ ਸਮੀਖਿਆ ਤੋਂ ਬਾਅਦ ਸਭ ਕੁਝ ਠੀਕ ਲੱਗਦਾ ਹੈ, ਤਾਂ ਖਾਤੇ ਲਈ ਇੱਕ ਪਾਸਵਰਡ ਬਣਾਉਣ ਲਈ ਇੱਕ ਲਿੰਕ ਲੈਗੇਸੀ ਕਾਂਟੈਕਟ ਨੂੰ ਭੇਜਿਆ ਜਾਵੇਗਾ। ਉਹ ਇਸ ਦੀ ਵਰਤੋਂ ਕਰ ਕੇ ਲੌਗਇਨ ਕਰ ਸਕਦੇ ਹਨ ਅਤੇ ਡੇਟਾ ਤੱਕ ਪਹੁੰਚ ਕਰ ਸਕਦੇ ਹਨ।
Published by:Amelia Punjabi
First published: