Home /News /lifestyle /

ਭਾਰਤ 'ਚ ਸ਼ੁਰੂ ਹੋਈ Apple iPad ਦੀ ਵਿਕਰੀ, ਦਮਦਾਰ M2 ਚਿਪ ਨਾਲ ਲੈਸ ਹੈ iPad Pro 2022 

ਭਾਰਤ 'ਚ ਸ਼ੁਰੂ ਹੋਈ Apple iPad ਦੀ ਵਿਕਰੀ, ਦਮਦਾਰ M2 ਚਿਪ ਨਾਲ ਲੈਸ ਹੈ iPad Pro 2022 

ਭਾਰਤ 'ਚ ਸ਼ੁਰੂ ਹੋਈ Apple iPad ਦੀ ਵਿਕਰੀ, ਦਮਦਾਰ M2 ਚਿਪ ਨਾਲ ਲੈਸ ਹੈ iPad Pro 2022 

ਭਾਰਤ 'ਚ ਸ਼ੁਰੂ ਹੋਈ Apple iPad ਦੀ ਵਿਕਰੀ, ਦਮਦਾਰ M2 ਚਿਪ ਨਾਲ ਲੈਸ ਹੈ iPad Pro 2022 

Apple ਨੇ ਹਾਲ ਹੀ ਵਿੱਚ ਆਈਪੈਡ ਅਤੇ ਆਈਪੈਡ ਪ੍ਰੋ ਦੇ ਨਿਊ ਜਨਰੇਸ਼ਨ ਮਾਡਲ ਲਾਂਚ ਕੀਤੇ ਹਨ। ਅੱਜ ਯਾਨੀ 28 ਅਕਤੂਬਰ ਤੋਂ ਭਾਰਤ 'ਚ ਇਨ੍ਹਾਂ ਦੀ ਵਿਕਰੀ ਸ਼ੁਰੂ ਹੋ ਰਹੀ ਹੈ। ਕੰਪਨੀ ਨੇ ਅੱਪਗ੍ਰੇਡਡ ਫੀਚਰਸ ਦੇ ਨਾਲ iPad 2022 ਅਤੇ iPad Pro 2022 ਲਾਂਚ ਕੀਤਾ ਹੈ। ਇਨ੍ਹਾਂ ਦੋਵਾਂ ਆਈਪੈਡ 'ਚ ਨਿਊ ਜਨਰੇਸ਼ਨ M2 ਚਿੱਪ ਦਿੱਤੀ ਗਈ ਹੈ। ਇੰਨਾ ਹੀ ਨਹੀਂ ਇਨ੍ਹਾਂ 'ਚ Apple ਪੈਨਸਿਲ ਅਤੇ ਮੈਜਿਕ ਕੀਬੋਰਡ ਵੀ ਸਪੋਰਟ ਮਿਲ ਰਿਹਾ ਹੈ।

ਹੋਰ ਪੜ੍ਹੋ ...
  • Share this:

Apple ਨੇ ਹਾਲ ਹੀ ਵਿੱਚ ਆਈਪੈਡ ਅਤੇ ਆਈਪੈਡ ਪ੍ਰੋ ਦੇ ਨਿਊ ਜਨਰੇਸ਼ਨ ਮਾਡਲ ਲਾਂਚ ਕੀਤੇ ਹਨ। ਅੱਜ ਯਾਨੀ 28 ਅਕਤੂਬਰ ਤੋਂ ਭਾਰਤ 'ਚ ਇਨ੍ਹਾਂ ਦੀ ਵਿਕਰੀ ਸ਼ੁਰੂ ਹੋ ਰਹੀ ਹੈ। ਕੰਪਨੀ ਨੇ ਅੱਪਗ੍ਰੇਡਡ ਫੀਚਰਸ ਦੇ ਨਾਲ iPad 2022 ਅਤੇ iPad Pro 2022 ਲਾਂਚ ਕੀਤਾ ਹੈ। ਇਨ੍ਹਾਂ ਦੋਵਾਂ ਆਈਪੈਡ 'ਚ ਨਿਊ ਜਨਰੇਸ਼ਨ M2 ਚਿੱਪ ਦਿੱਤੀ ਗਈ ਹੈ। ਇੰਨਾ ਹੀ ਨਹੀਂ ਇਨ੍ਹਾਂ 'ਚ Apple ਪੈਨਸਿਲ ਅਤੇ ਮੈਜਿਕ ਕੀਬੋਰਡ ਵੀ ਸਪੋਰਟ ਮਿਲ ਰਿਹਾ ਹੈ। Apple ਆਈਪੈਡ 2022 ਅਤੇ ਆਈਪੈਡ ਪ੍ਰੋ 2022 ਦੀ ਵਿਕਰੀ ਭਾਰਤ ਵਿੱਚ 28 ਅਕਤੂਬਰ, 2022 ਤੋਂ ਸ਼ੁਰੂ ਹੋ ਗਈ ਹੈ। ਇਨ੍ਹਾਂ ਨੂੰ ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਅਤੇ Apple ਇੰਡੀਆ ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਇਹ ਦੋਵੇਂ Apple ਆਈਪੈਡ ਕਈ ਮਾਡਲਾਂ 'ਚ ਲਿਆਂਦੇ ਗਏ ਹਨ।

ਇਹ ਸਿਰਫ਼ WiFi ਅਤੇ ਸੈਲੂਲਰ ਵਿਕਲਪਾਂ ਵਿੱਚ ਆਉਂਦੇ ਹਨ। iPad 2022 ਨੂੰ 2 ਸਟੋਰੇਜ ਵਿਕਲਪ 64GB ਅਤੇ 256GB ਵਿੱਚ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ, iPad Pro 2022 ਨੂੰ 5 ਸਟੋਰੇਜ ਆਪਸ਼ਨ 128GB, 256GB, 512GB, 1TB ਅਤੇ 2TB ਵਿੱਚ ਲਾਂਚ ਕੀਤਾ ਗਿਆ ਹੈ। ਆਈਪੈਡ 2022 ਵਿੱਚ Apple ਆਈਪੈਡ 10th gen ਵਿੱਚ 10.9-ਇੰਚ ਲਿਕਵਿਡ ਰੈਟੀਨਾ ਟਰੂ ਟੋਨ ਡਿਸਪਲੇ ਹੈ। ਇਸ ਦਾ ਪਿਕਸਲ ਰੈਜ਼ੋਲਿਊਸ਼ਨ 2360×1640, 264ppi ਪਿਕਸਲ ਡੈਂਸਿਟੀ ਅਤੇ 500nits ਬ੍ਰਾਈਟਨੈੱਸ ਨਾਲ ਆਉਂਦਾ ਹੈ। iPad (10th Gen) ਵਿੱਚ Apple A14 Bionic SoC ਉਪਲਬਧ ਹੈ। ਡਿਵਾਈਸ ਵਿੱਚ 64GB ਅਤੇ 256GB ਸਟੋਰੇਜ ਹੈ। iPad (10th Gen) ਡਿਵਾਈਸ iPadOS 16 ਦੇ ਨਾਲ ਆਉਂਦਾ ਹੈ। ਇਸ 'ਚ 12MP ਦਾ ਰਿਅਰ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 12MP ਕੈਮਰਾ ਦਿੱਤਾ ਗਿਆ ਹੈ।

ਆਈਪੈਡ ਪ੍ਰੋ 2022 ਸਪੈਸੀਫਿਕੇਸ਼ਨ

Apple ਆਈਪੈਡ ਪ੍ਰੋ ਦੋ ਸਕਰੀਨ ਸਾਈਜ਼ 11 ਇੰਚ ਅਤੇ 12.9 ਇੰਚ ਵਿੱਚ ਆਉਂਦਾ ਹੈ। ਇਸ ਨੂੰ ਸਿਲਵਰ ਅਤੇ ਸਪੇਸ ਗ੍ਰੇ ਕਲਰ 'ਚ ਲਾਂਚ ਕੀਤਾ ਗਿਆ ਹੈ। ਨਵੀਂ ਪੀੜ੍ਹੀ ਦਾ iPad ਪ੍ਰੋ 16GB ਤੱਕ ਰੈਮ ਅਤੇ 2TB ਤੱਕ ਸਟੋਰੇਜ ਦੇ ਨਾਲ ਆਉਂਦਾ ਹੈ। Apple ਆਈਪੈਡ ਪ੍ਰੋ 2022 ਦੀ ਡਿਸਪਲੇਅ 'ਚ 120Hz ਰਿਫਰੈਸ਼ ਰੇਟ ਦੇ ਨਾਲ ਪ੍ਰੋਮੋਸ਼ਨ ਫੀਚਰ ਦਿੱਤਾ ਗਿਆ ਹੈ। ਇਹ ਮਿਨੀ LED ਡਿਸਪਲੇਅ ਤਕਨਾਲੋਜੀ 'ਤੇ ਆਧਾਰਿਤ ਹੈ ਅਤੇ XDR ਫੀਚਰ ਨੂੰ ਸਪੋਰਟ ਕਰਦਾ ਹੈ। ਨਵੇਂ ਆਈਪੈਡ ਪ੍ਰੋ ਵਿੱਚ ਨਵੀਂ M2 ਚਿੱਪ Wi-Fi6, 5G ਅਤੇ USB ਟਾਈਪ C ਕਨੈਕਟੀਵਿਟੀ ਵਰਗੇ ਫੀਚਰ ਦਿੱਤੇ ਗਏ ਹਨ। ਇਸ ਵਿੱਸ 12MP + 12MP ਦਾ ਡਿਊਲ ਕੈਮਰਾ ਹੈ ਅਤੇ ਸੈਲਫੀ ਲਈ 12MP ਦਾ ਸਿੰਗਲ ਕੈਮਰਾ ਹੈ।

ਆਈਪੈਡ 2022 ਅਤੇ ਆਈਪੈਡ ਪ੍ਰੋ 2022 ਦੀ ਭਾਰਤ ਵਿੱਚ ਕੀਮਤ

ਆਈਪੈਡ 2022 ਦੀ ਸ਼ੁਰੂਆਤੀ ਕੀਮਤ 44,900 ਰੁਪਏ ਹੈ। ਇਸ ਦੇ ਨਾਲ ਹੀ, iPad Pro 2022 ਦੀ ਕੀਮਤ 81,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਦੋਵੇਂ ਆਈਪੈਡ ਕਈ ਰੰਗਾਂ ਦੇ ਵਿਕਲਪਾਂ ਵਿੱਚ ਆਉਂਦੇ ਹਨ।

Published by:Drishti Gupta
First published:

Tags: Apple iPod, Tech News, Technology