• Home
  • »
  • News
  • »
  • lifestyle
  • »
  • APPLE IPHONE 12 AT A FIRST EVER DISCOUNT LIKE THIS GET AMAZON OFFER BEST PRICE IPHONE GH AP AS

35 ਹਜ਼ਾਰ ਤੋਂ ਘੱਟ ਕੀਮਤ 'ਚ ਮਿਲ ਰਿਹਾ Apple iPhone 12, ਹੁਣ ਤੱਕ ਦਾ ਸਭ ਤੋਂ Best Offer

ਜੇਕਰ ਤੁਸੀਂ ਵੀ Apple iPhone ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਜੀ ਹਾਂ, iPhone 12 ਨੂੰ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। iPhone 12 ਨੂੰ Amazon ਤੋਂ 34,600 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ।

  • Share this:
Apple iPhone Offer:ਜ਼ਿਆਦਾਤਰ ਲੋਕ ਐਪਲ ਆਈਫੋਨ (Apple iPhone) ਦੇ ਦੀਵਾਨੇ ਹਨ, ਪਰ ਮਹਿੰਗੀ ਕੀਮਤ ਦੇ ਕਾਰਨ, ਹਰ ਕੋਈ ਇਸ ਨੂੰ ਖਰੀਦਣ ਦੇ ਯੋਗ ਨਹੀਂ ਹੈਅਤੇ ਇਸ ਨੂੰ ਖਰੀਦਣ ਲਈ ਕਈ ਲੋਕ ਆਫਰਸ ਜਾਂ ਸੇਲਸ ਦਾ ਇੰਤਜ਼ਾਰ ਕਰਦੇ ਹਨ।

ਜੇਕਰ ਤੁਸੀਂ ਵੀ Apple iPhone ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਜੀ ਹਾਂ, iPhone 12 ਨੂੰ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। iPhone 12 ਨੂੰ Amazon ਤੋਂ 34,600 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ।

ਦਰਅਸਲ, ਆਈਫੋਨ 12 ਦੀ ਅਧਿਕਾਰਤ ਕੀਮਤ 79,990 ਰੁਪਏ ਹੈ ਜੋ ਕਿ ਇਸ ਦੇ 64 ਜੀਬੀ ਮਾਡਲ ਲਈ ਹੈ, ਪਰ ਇਸ ਨੂੰ ਐਮਾਜ਼ਾਨ 'ਤੇ 54,900 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਐਕਸਚੇਂਜ ਆਫਰ ਦਾ ਫਾਇਦਾ ਉਠਾ ਕੇ, ਗਾਹਕ ਆਪਣੇ ਪੁਰਾਣੇ ਫੋਨ 'ਤੇ 18,800 ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹਨ, ਜਿਸ ਤੋਂ ਬਾਅਦ ਇਸ ਦੀ ਕੀਮਤ 36,100 ਰੁਪਏ ਹੋ ਜਾਂਦੀ ਹੈ।

ਇਸ ਤੋਂ ਇਲਾਵਾ ਜੇਕਰ ਤੁਸੀਂ ਆਈਫੋਨ ਖਰੀਦਦੇ ਸਮੇਂ CitiBank ਡੈਬਿਟ ਅਤੇ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਤੁਸੀਂ ਇਸ 'ਤੇ 1,500 ਰੁਪਏ ਬਚਾ ਸਕਦੇ ਹੋ, ਜਿਸ ਨਾਲ iPhone 12 64GB ਐਡੀਸ਼ਨ ਦੀ ਕੀਮਤ 34,600 ਰੁਪਏ ਹੋ ਜਾਵੇਗੀ। ਆਈਫੋਨ 12 ਵਿੱਚ 6.1 ਇੰਚ ਦੀ ਸੁਪਰ ਰੇਟੀਨਾ ਐਕਸਡੀਆਰ ਡਿਸਪਲੇ ਹੈ। ਫੋਨ ਦੀ ਡਿਸਪਲੇ ਦੇ ਉੱਪਰ ਨੌਚ ਡਿਜ਼ਾਈਨ ਦਿੱਤਾ ਗਿਆ ਹੈ। ਇਸ ਦੀ ਡਿਸਪਲੇ ਹਾਈ ਰੈਜ਼ੋਲਿਊਸ਼ਨ ਅਤੇ 4K ਵੀਡੀਓ ਨੂੰ ਸਪੋਰਟ ਕਰਦੀ ਹੈ।

ਆਓ ਜਾਣਦੇ ਹਾਂ Apple iPhone 12 ਦੇ ਖਾਸ ਫੀਚਰਸ ਬਾਰੇ : A14 ਬਾਇਓਨਿਕ ਚਿੱਪ iPhone 12 ਵਿੱਚ ਉਪਲਬਧ ਹੈ, ਜੋ ਕਿ ਨੈਕਸਟ ਜਨਰੇਸ਼ਨ ਦੇ ਨਿਊਰਲ ਇੰਜਣ 'ਤੇ ਕੰਮ ਕਰਦੀ ਹੈ। ਫ਼ੋਨ 256GB ਤੱਕ ਸਟੋਰੇਜ ਨੂੰ ਸਪੋਰਟ ਕਰਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿੱਚ 12-ਮੈਗਾਪਿਕਸਲ ਪ੍ਰਾਇਮਰੀ ਕੈਮਰੇ ਦੇ ਨਾਲ 12-ਮੈਗਾਪਿਕਸਲ ਦਾ ਸੈਕੰਡਰੀ ਲੈਂਸ ਹੈ। ਸੈਲਫੀ ਲਈ ਫੋਨ ਦੇ ਫਰੰਟ 'ਚ 12 ਮੈਗਾਪਿਕਸਲ ਦਾ ਕੈਮਰਾ ਲਗਾਇਆ ਗਿਆ ਹੈ। ਫ਼ੋਨ IP68 ਰੇਟਡ ਹੈ ਯਾਨੀ ਫ਼ੋਨ ਪਾਣੀ ਅਤੇ ਧੂੜ ਤੋਂ ਸੁਰੱਖਿਅਤ ਰਹੇਗਾ। ਨਾਲ ਹੀ, ਇਹ ਵਾਇਰਲੈੱਸ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ।
Published by:Amelia Punjabi
First published: