Home /News /lifestyle /

ਖ਼ਤਰੇ 'ਚ ਹਨ Apple iPhone ਤੇ iPad ਯੂਜ਼ਰਸ , ਸਰਕਾਰ ਨੇ ਜਾਰੀ ਕੀਤੀ ਇਹ ਚੇਤਾਵਨੀ

ਖ਼ਤਰੇ 'ਚ ਹਨ Apple iPhone ਤੇ iPad ਯੂਜ਼ਰਸ , ਸਰਕਾਰ ਨੇ ਜਾਰੀ ਕੀਤੀ ਇਹ ਚੇਤਾਵਨੀ

ਖ਼ਤਰੇ 'ਚ ਹਨ Apple iPhone ਤੇ iPad ਯੂਜ਼ਰਸ, ਸਰਕਾਰ ਨੇ ਜਾਰੀ ਕੀਤੀ ਇਹ ਚੇਤਾਵਨੀ

ਖ਼ਤਰੇ 'ਚ ਹਨ Apple iPhone ਤੇ iPad ਯੂਜ਼ਰਸ, ਸਰਕਾਰ ਨੇ ਜਾਰੀ ਕੀਤੀ ਇਹ ਚੇਤਾਵਨੀ

ਇੰਡੀਅਨ ਕੰਪਿਊਟਰ ਰਿਸਪਾਂਸ ਟੀਮ (CERT-In) ਨੇ Apple iOS ਅਤੇ iPadOS ਵਿੱਚ ਕਈ ਕਮਜ਼ੋਰੀਆਂ ਦੀ ਪਛਾਣ ਕੀਤੀ ਹੈ ਜੋ ਹੈਕਰਾਂ ਨੂੰ ਤੁਹਾਡੇ iOS ਪਲੇਟਫਾਰਮ ਤੋਂ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਨ ਦੀ ਇਜਾਜ਼ਤ ਦਿੰਦੀਆਂ ਹਨ। ਇਨ੍ਹਾਂ ਖਾਮੀਆਂ ਕਾਰਨ ਹੈਕਰ ਤੁਹਾਡੇ ਆਈਫੋਨ ਜਾਂ ਆਈਪੈਡ ਨੂੰ ਰਿਮੋਟਲੀ ਐਕਸੈਸ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:

Tech News: ਐਪਲ ਆਈਫੋਨ (Iphone) ਅਤੇ ਆਈਪੈਡ ਯੂਜ਼ਰਸ ਲਈ ਭਾਰਤ ਸਰਕਾਰ ਨੇ ਚੇਤਾਵਨੀ ਜਾਰੀ ਕੀਤੀ ਹੈ। ਇਸ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇੰਡੀਅਨ ਕੰਪਿਊਟਰ ਰਿਸਪਾਂਸ ਟੀਮ (CERT-In) ਨੇ Apple iOS ਅਤੇ iPadOS ਵਿੱਚ ਕਈ ਕਮਜ਼ੋਰੀਆਂ ਦੀ ਪਛਾਣ ਕੀਤੀ ਹੈ ਜੋ ਹੈਕਰਾਂ ਨੂੰ ਤੁਹਾਡੇ iOS ਪਲੇਟਫਾਰਮ ਤੋਂ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਨ ਦੀ ਇਜਾਜ਼ਤ ਦਿੰਦੀਆਂ ਹਨ। ਇਨ੍ਹਾਂ ਖਾਮੀਆਂ ਕਾਰਨ ਹੈਕਰ ਤੁਹਾਡੇ ਆਈਫੋਨ ਜਾਂ ਆਈਪੈਡ ਨੂੰ ਰਿਮੋਟਲੀ ਐਕਸੈਸ ਕਰ ਸਕਦੇ ਹਨ। ਕੇਂਦਰ ਸਰਕਾਰ ਦੀ ਐਡਵਾਈਜ਼ਰੀ ਰਿਪੋਰਟ ਮੁਤਾਬਕ ਐਪਲ ਆਈਓਐਸ 16.1 ਅਤੇ ਐਪਲ ਆਈਓਐਸ 16.0 ਦੇ ਪੁਰਾਣੇ ਵਰਜ਼ਨ ਵਿੱਚ ਖਾਮੀਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਡਿਵਾਈਸਾਂ ਵਿੱਚ CVE-2022-42827 ਵਰਗੀਆਂ ਖਾਮੀਆਂ ਪਾਈਆਂ ਗਈਆਂ ਹਨ।

ਇਹਨਾਂ ਖਾਮੀਆਂ ਵਿੱਚ Apple Mobile File Integrity ਕੰਪੋਨੈਂਟ ਵਿੱਚ ਗਲਤ ਸੁਰੱਖਿਆ ਪ੍ਰਬੰਧਨ, Ave ਵੀਡੀਓ ਏਨਕੋਡਰ ਕੰਪੋਨੈਂਟ ਦੀ ਗਲਤ ਜਾਂਚ, CrNetwork ਦੀ ਗਲਤ ਪ੍ਰਮਾਣਿਕਤਾ, GPU ਡਰਾਈਵਰ ਦੀ ਮੈਮੋਰੀ ਹੈਂਡਲਿੰਗ, IOHID ਮੈਮੋਰੀ ਕਰੈਸ਼, IOKit ਵਿੱਚ ਫ੍ਰੀ ਇਸ਼ੂ ਆਦਿ ਸ਼ਾਮਲ ਹਨ। ਐਪਲ ਆਈਫੋਨ 8 ਅਤੇ ਬਾਅਦ ਦੇ ਆਈਫੋਨ ਮਾਡਲਾਂ ਦੇ ਨਾਲ-ਨਾਲ ਆਈਪੈਡ ਪ੍ਰੋ ਮਾਡਲਾਂ, ਆਈਪੈਡ ਏਅਰ 3rd ਜਨਰੇਸ਼ਨ ਤੇ ਇਸ ਤੋਂ ਬਾਅਦ ਦੇ ਮਾਡਲ ਅਤੇ ਆਈਪੈਡ ਮਿਨੀ 5th ਜਨਰੇਸ਼ਨ ਵਿੱਚ ਇਹਨਾਂ ਖਾਮੀਆਂ ਦੀ ਪਛਾਣ ਕੀਤੀ ਗਈ ਹੈ।

CERT-IN ਦੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ Apple iOS ਅਤੇ iPadiOS ਵਿੱਚ ਖਾਮੀਆਂ ਮੌਜੂਦ ਹਨ। CERT-In ਦੇ ਅਨੁਸਾਰ, ਇਹਨਾਂ ਕਮੀਆਂ ਦੀ ਵਰਤੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਫਾਈਲਾਂ ਜਾਂ ਐਪਲੀਕੇਸ਼ਨਾਂ ਨੂੰ ਖੋਲ੍ਹਣ ਲਈ ਕੀਤੀ ਜਾ ਸਕਦੀ ਹੈ। ਇਹਨਾਂ ਕਮੀਆਂ ਦੇ ਮਾਧਿਅਮ ਨਾਲ, ਹੈਕਿੰਗ ਕਰਨ ਵਾਲੇ ਉਪਭੋਗਤਾਵਾਂ ਦੀ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹਨ, ਮਨਮਾਨੇ ਕੋਡਾਂ ਨੂੰ ਚਲਾ ਸਕਦੇ ਹਨ ਅਤੇ ਇੰਟਰਫੇਸ ਐਡਰੈਸ ਦੀ ਸਪੂਫਿੰਗ ਕਰ ਸਕਦੇ ਹਨ।

ਉਪਭੋਗਤਾਵਾਂ ਨੂੰ ਕੀ ਕਰਨਾ ਚਾਹੀਦਾ ਹੈ?

CERT-In ਦੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਉਪਭੋਗਤਾਵਾਂ ਨੂੰ ਆਪਣੇ ਡਿਵਾਈਸ ਦੇ ਸੌਫਟਵੇਅਰ ਨੂੰ ਐਪਲ ਸਕਿਓਰਿਟੀ ਅਪਡੇਟ ਦੇ ਨਾਲ ਅਪ-ਟੂ-ਡੇਟ ਰੱਖਣਾ ਚਾਹੀਦਾ ਹੈ। ਅਣਜਾਣ ਲਿੰਕਾਂ 'ਤੇ ਕਲਿੱਕ ਕਰਨ ਤੋਂ ਬਚਣਾ ਚਾਹੀਦਾ ਹੈ। ਕਿਸੇ ਵੀ ਐਪ ਨੂੰ ਡਾਉਨਲੋਡ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਕਰ ਲੈਣੀ ਚਾਹੀਦੀ ਹੈ ਤੇ ਐਪ ਨੂੰ ਰੇਟਿੰਗ ਦੇਖ ਕੇ ਡਾਊਨਲੋਡ ਕਰਨਾ ਚਾਹੀਦਾ ਹੈ।

Published by:Tanya Chaudhary
First published:

Tags: Apple, Apple iPod, Iphone