Home /News /lifestyle /

Apple ਲੈ ਕੇ ਆ ਰਿਹਾ ਹੈ Self-Driving ਇਲੈਕਟ੍ਰਿਕ ਕਾਰ, Voice Assistant ਨਾਲ ਕਰੇਗੀ ਕੰਮ

Apple Self-Driving Electric Car: ਇਲੈਕਟ੍ਰਕਿ ਵਾਹਨਾਂ ਤੋਂ ਬਾਅਦ ਸੈਲਫ ਡ੍ਰਾਈਵਿੰਗ ਵਾਹਨਾਂ ਦਾ ਦੌਰ ਵੀ ਰੁਝਾਨ ਫੜ ਰਿਹਾ ਹੈ। ਸੋਚਿਆ ਜਾਵੇ ਤਾਂ ਤੁਹਾਡੀ ਆਵਾਜ਼ ਸੁਣ ਕੇ ਹੀ ਕਾਰ ਚੱਲਣ ਲੱਗ ਜਾਵੇ ਤਾਂ ਇਹ ਤਕਨਾਲੋਜੀ ਦਾ ਅਗਲਾ ਪੜਾਅ ਹੋਵੇਗਾ। ਹਾਲ ਹੀ 'ਚ ਆਈਫੋਨ ਬਣਾਉਣ ਵਾਲੀ ਮਸ਼ਹੂਰ ਕੰਪਨੀ Apple ਆਪਣੀ ਸੈਲਫ-ਡ੍ਰਾਈਵਿੰਗ ਇਲੈਕਟ੍ਰਿਕ ਕਾਰ 'ਤੇ ਕੰਮ ਕਰ ਰਹੀ ਹੈ। Apple ਨੇ ਇਸ ਪ੍ਰੋਜੈਕਟ ਦਾ ਨਾਮ ਟਾਈਟਨ ਰੱਖਿਆ ਹੈ। ਚਰਚਾ ਹੈ ਕਿ ਇਸ ਕਾਰ 'ਚ Siri ਵਾਇਸ ਕਮਾਂਡ ਸਿਸਟਮ ਮਿਲੇਗਾ। ਇਸ ਫੀਚਰ ਕਾਰਨ ਇਹ ਕਾਰ ਤੁਹਾਡੀ ਆਵਾਜ਼ 'ਤੇ ਆਈਫੋਨ ਵਾਂਗ ਕੰਮ ਕਰੇਗੀ।

ਹੋਰ ਪੜ੍ਹੋ ...
  • Share this:

Siri Apple ਦਾ ਵਾਇਸ ਕਮਾਂਡ ਸਿਸਟਮ ਹੈ। ਇਸ ਕਾਰ 'ਚ ਆਟੋਨੋਮਸ ਡ੍ਰਾਈਵਿੰਗ ਤਕਨੀਕ ਵੀ ਉਪਲੱਬਧ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ Appleਦੀ ਇਲੈਕਟ੍ਰਿਕ ਕਾਰ ਆਈਫੋਨ ਨਾਲ ਲਿੰਕ ਹੋਵੇਗੀ। ਇਸ ਤੋਂ ਬਾਅਦ ਤੁਸੀਂ ਇਸ ਕਾਰ ਨੂੰ ਆਈਫੋਨ ਦੀ Siri ਵਾਇਸ ਕਮਾਂਡ ਨਾਲ ਚਲਾ ਸਕਦੇ ਹੋ। ਤੁਹਾਡੇ ਹੁਕਮ 'ਤੇ ਕਾਰ ਪਾਰਕਿੰਗ ਵਿੱਚ ਆਪਣੇ ਆਪ ਪਾਰਕ ਹੋ ਜਾਵੇਗੀ। ਤੁਸੀਂ ਇਸ ਨੂੰ ਕਿਸੇ ਵੀ ਥਾਂ 'ਤੇ ਭੇਜ ਸਕਦੇ ਹੋ ਅਤੇ ਤੁਸੀਂ ਕਾਰ ਨੂੰ ਕਾਲ ਕਰਨ ਦੇ ਯੋਗ ਵੀ ਹੋਵੋਗੇ।

ਕੁੱਲ ਮਿਲਾ ਕੇ, Apple ਦੀ ਨਵੀਂ ਇਲੈਕਟ੍ਰਿਕ ਕਾਰ ਤੁਹਾਡੇ ਆਦੇਸ਼ਾਂ ਦੀ ਪਾਲਣਾ ਕਰੇਗੀ। ਦੱਸਿਆ ਜਾ ਰਿਹਾ ਹੈ ਕਿ Apple ਨੇ ਆਪਣੀ ਇਲੈਕਟ੍ਰਿਕ ਕਾਰ ਲਈ ਆਟੋਪਾਇਲਟ ਚਿੱਪ ਬਣਾਉਣ ਲਈ ਦੱਖਣੀ ਕੋਰੀਆ ਦੀ ਇੱਕ ਕੰਪਨੀ ਨਾਲ ਸਮਝੌਤਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਡ੍ਰਾਈਵਰਾਂ ਨੂੰ ਸੂਚਿਤ ਕਰਨ ਲਈ ਵਾਹਨ 'ਚ LED ਸਕ੍ਰੀਨ ਦੀ ਵਰਤੋਂ ਕੀਤੀ ਜਾਵੇਗੀ। ਇਹ ਇਸ ਗੱਲ 'ਤੇ ਨਜ਼ਰ ਰੱਖੇਗਾ ਕਿ ਸੈਲਫ ਡ੍ਰਾਈਵਿੰਗ ਸਿਸਟਮ ਕੀ ਕਰ ਰਿਹਾ ਹੈ। ਕਿਹਾ ਜਾ ਸਕਦਾ ਹੈ ਕਿ ਇਲੈਕਟ੍ਰਿਕ ਕਾਰ ਦੇ ਮਾਮਲੇ 'ਚ Apple ਟੇਸਲਾ (Tesla)ਨੂੰ ਫਾਲੋ ਕਰ ਰਹੀ ਹੈ। ਟੇਸਲਾ (Tesla) ਨੇ ਟੇਸਲਾ (Tesla) ਦੀ ਕਾਰ ਲਈ ਆਟੋਪਾਇਲਟ ਚਿੱਪ ਵਿਕਸਿਤ ਕਰਨ ਲਈ ਸੈਮਸੰਗ ਮੈਮੋਰੀ ਦੀ ਵਰਤੋਂ ਕੀਤੀ ਹੈ। ਟੇਸਲਾ (Tesla) ਨੇ ਇਸ ਕੰਮ ਲਈ ਕੋਰੀਆਈ ਕੰਪਨੀ ਨਾਲ ਸਮਝੌਤਾ ਕੀਤਾ ਹੈ।

ਪ੍ਰੋਜੈਕਟ ਟਾਈਟਨ

ਇੱਥੇ ਇਹ ਵੀ ਦੱਸਿਆ ਦਈਏ ਕਿ ਪ੍ਰੋਜੈਕਟ ਟਾਈਟਨ Apple ਦੀ ਪਹਿਲੀ ਸੈਲਫ-ਡ੍ਰਾਈਵਿੰਗ ਇਲੈਕਟ੍ਰਿਕ ਕਾਰ ਬਣਾਉਣ ਲਈ ਕੰਮ ਕਰ ਰਿਹਾ ਹੈ। ਕਾਰ ਦੀ ਸਕ੍ਰੀਨ 'ਤੇ ਗ੍ਰਾਫਿਕ ਦੇ ਨਾਲ-ਨਾਲ ਕਾਰ ਦੀ ਸਪੀਡ, ਬ੍ਰੇਕਿੰਗ ਜਾਂ ਹੋਰ ਸੰਦੇਸ਼ਾਂ ਦੀ ਜਾਣਕਾਰੀ ਵੀ ਵੀਡੀਓ 'ਚ ਦਿਖਾਈ ਜਾਵੇਗੀ। Apple ਦੀ ਕਾਰ 'ਚ A12 ਬਾਇਓਨਿਕ ਪ੍ਰੋਸੈਸਰ 'ਤੇ ਆਧਾਰਿਤ ਚਿੱਪ ਦੀ ਵਰਤੋਂ ਕੀਤੀ ਜਾਵੇਗੀ। ਇਸ ਪ੍ਰੋਜੈਕਟ ਤਹਿਤ 1000 ਕਾਰਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ 'ਚ Siri ਵਾਇਸ ਕਮਾਂਡ ਤਕਨੀਕ ਦਾ ਵੀ ਇਸਤੇਮਾਲ ਕੀਤਾ ਜਾਵੇਗਾ। Apple ਦੀ ਵਾਇਸ ਕਮਾਂਡ ਟੈਕਨਾਲੋਜੀ (Voice Command Technology) ਦੂਜੀਆਂ ਤਕਨੀਕਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਕਾਰ ਵਾਇਸ ਕਮਾਂਡਾਂ ਰਾਹੀਂ ਸਿਗਨਲ ਪ੍ਰਾਪਤ ਕਰੇਗੀ। ਸਿਗਨਲ ਪ੍ਰਾਪਤ ਕਰਨ ਤੋਂ ਬਾਅਦ, ਕਾਰ ਦਾ ਸਿਸਟਮ ਆਨਬੋਰਡ ਕੈਮਰਿਆਂ ਅਤੇ ਸੈਂਸਰਾਂ ਨੂੰ ਸਹੀ ਸਥਾਨ ਦਾ ਪਤਾ ਲਗਾਉਣ ਅਤੇ ਪਹੁੰਚਣ ਲਈ ਸਮਰੱਥ ਬਣਾਉਂਦਾ ਹੈ।
Published by:rupinderkaursab
First published:

Tags: Apple, Auto, Auto industry, Auto news, Automobile, Electric, Electric Scooter

ਅਗਲੀ ਖਬਰ