Home /News /lifestyle /

Apple ਇਸ ਮਹੀਨੇ ਲਾਂਚ ਕਰ ਸਕਦੀ ਹੈ ਆਈਪੈਡ ਪ੍ਰੋ 2022, M2 ਚਿੱਪ ਦੇ ਨਾਲ ਆਉਣ ਦੀ ਹੈ ਉਮੀਦ

ਐਪਲ ਦੇ ਪ੍ਰਾਡਕਟਸ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਆਈਫੋਨ 14 ਦੇ ਲਾਂਚ ਹੋਣ ਤੋਂ ਬਾਅਦ ਐਪਲ ਦੇ ਫੈਨ ਨਵੇਂ ਆਈਪੈਡ ਪ੍ਰੋ 2022 ਤੇ ਨਵੇਂ ਮੈਕ ਦੀ ਉਡੀਕ ਕਰ ਰਹੇ ਹਨ। ਜਾਣਕਾਰੀ ਦੇ ਮੁਤਾਬਿਕ ਐਪਲ ਇਨ੍ਹਾਂ ਪ੍ਰਾਡਕਟਸ ਨੂੰ 24 ਅਕਤੂਬਰ ਨੂੰ ਪੇਸ਼ ਕਰ ਸਕਦਾ ਹੈ।

  • Share this:

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਵੇਲੇ ਐਪਲ ਇੱਕ ਖਾਸ ਪ੍ਰਾਡਕਟ ਉੱਤੇ ਕੰਮ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਐਪਲ ਆਈਪੈਡ 10 ਕੋਡਨੇਮ J272 'ਤੇ ਕੰਮ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਆਈਪੈਡ 'ਚ ਸਭ ਤੋਂ ਵੱਡੇ ਬਦਲਾਅ ਵਜੋਂ USB Type-C ਹੋਵੇਗੀ। ਲੋਕਾਂ ਨੂੰ ਇਹ ਵੀ ਉਮੀਦ ਹੈ ਕਿ ਐਪਲ ਵੱਲੋਂ ਅਪਡੇਟਿਡ 11-ਇੰਚ ਅਤੇ 12.9-ਇੰਚ ਆਈਪੈਡ ਪ੍ਰੋ ਨੂੰ M2 ਚਿੱਪ ਅਤੇ ਮੈਗਸੇਫ ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ ਲਾਂਚ ਕਰ ਸਕਦੀ ਹੈ।

M2 ਚਿੱਪ ਦੇ ਆਉਣ ਨਾਲ ਸਭ ਤੋਂ ਵੱਡਾ ਬਦਲਾਅ ਇਹ ਹੋਵੇਗਾ ਕਿ ਆਈਪੈਡ ਦੇ ਪ੍ਰੋਸੈਸਰ ਦੀ ਸਪੀਡ ਨੂੰ ਲਗਭਗ 20% ਤੱਕ ਵਧ ਜਾਵੇਗੀ। ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਐਂਟਰੀ-ਲੇਵਲ ਆਈਪੈਡ ਨੂੰ ਲਾਂਚ ਕਰੇਗੀ, ਜੋ ਕਿ ਨਵੇਂ ਡਿਜ਼ਾਈਨ ਅਤੇ 10.5 ਇੰਚ ਦੀ ਵੱਡੀ ਡਿਸਪਲੇ ਦੇ ਨਾਲ ਆ ਸਕਦਾ ਹੈ।

ਇਹ USB-C ਪੋਰਟ, ਫਲੈਟ ਐਜ ਚੈਸੀ ਅਤੇ ਰੀਅਰ ਕੈਮਰਾ ਬੰਪ ਦੇ ਨਾਲ ਆਵੇਗਾ। ਇਸ 'ਚ A14 ਬਾਇਓਨਿਕ ਚਿੱਪ ਅਤੇ 5G ਸਪੋਰਟ ਦਿੱਤਾ ਜਾਵੇਗਾ। ਆਈਪੈਡ ਪ੍ਰੋ ਵਾਇਰਲੈੱਸ ਚਾਰਜਿੰਗ, ਮੈਗਸੇਫ ਦੇ ਨਾਲ ਬੈਕਲਾਈਟਿੰਗ ਅਤੇ 11-ਇੰਚ ਆਈਪੈਡ ਪ੍ਰੋ ਲਈ ਮਿੰਨੀ LED ਦੇ ਨਾਲ ਵੀ ਆ ਸਕਦਾ ਹੈ। ਇੰਨਾ ਹੀ ਨਹੀਂ, ਇਸ ਸਾਲ ਮੈਕ ਮਿਨੀ, ਮੈਕ ਪ੍ਰੋ ਅਤੇ ਮੈਕਬੁੱਕ ਪ੍ਰੋ ਦੇ ਲਾਂਚ ਹੋਣ ਦੀ ਉਮੀਦ ਹੈ।

iOS 16.1 ਨੂੰ ਲਾਂਚ ਕੀਤਾ ਜਾਵੇਗਾ

ਇਸ ਤੋਂ ਇਲਾਵਾ ਐਪਲ ਇਸ ਮਹੀਨੇ iPadOS 16.1 ਦੇ ਨਾਲ iOS 16.1 ਨੂੰ ਵੀ ਪੇਸ਼ ਕਰੇਗਾ। ਨਵੇਂ ਸੌਫਟਵੇਅਰ ਦੇ ਨਾਲ, ਆਈਫੋਨ ਉਪਭੋਗਤਾਵਾਂ ਨੂੰ ਥਰਡ-ਪਾਰਟੀ ਐਪਸ ਲਈ ਲਾਈਵ ਐਕਟੀਵਿਟੀ ਸਪੋਰਟ ਸਮੇਤ ਕਈ ਨਵੀਆਂ ਵਿਸ਼ੇਸ਼ਤਾਵਾਂ ਮਿਲਣਗੀਆਂ। ਜਾਣਕਾਰੀ ਮਿਲੀ ਹੈ ਕਿ ਲਾਂਚ ਕੀਤੇ ਜਾ ਰਹੇ ਨਵੇਂ ਉਤਪਾਦਾਂ ਦੀ ਗਿਣਤੀ ਘੱਟ ਹੈ ਇਸ ਲਈ ਐਪਲ ਇਨ੍ਹਾਂ ਪ੍ਰਾਡਕਟਸ ਨੂੰ ਲਾਂਚ ਕਰਨ ਲਈ ਅਕਤੂਬਰ 'ਚ ਕੋਈ ਵੱਖਰਾ ਸਮਾਗਮ ਨਹੀਂ ਆਯੋਜਿਤ ਕਰੇਗੀ।

Published by:Drishti Gupta
First published:

Tags: Iphone, Tech News, Tech updates, Technical, Technology