• Home
  • »
  • News
  • »
  • lifestyle
  • »
  • APPLE MOST BEAUTIFUL SMARTPHONE IPHONE SE 2020 AT A 16 THOUSAND RUPEES DISCOUNT ON FLIPKART GET BEST DISPLAY GH AP

ਇਸ iPhone 'ਤੇ ਮਿਲ ਰਿਹਾ 16 ਹਜ਼ਾਰ ਦਾ ਡਿਸਕਾਉਂਟ, ਦੇਖੋ ਕਿੱਥੇ ਮਿਲ ਰਿਹਾ ਆਫਰ

iPhone SE 2020 ਫਲਿੱਪਕਾਰਟ 'ਤੇ ਤਿੰਨ ਰੰਗਾਂ ਕਾਲੇ, ਲਾਲ ਅਤੇ ਚਿੱਟੇ ਰੰਗ ਵਿੱਚ ਉਪਲਬਧ ਹੈ। ਫੋਨ 'ਚ 4.7 ਇੰਚ ਦੀ ਰੈਟੀਨਾ HD ਡਿਸਪਲੇਅ ਹੈ ਜਿਸ ਦੇ ਉੱਪਰ ਅਤੇ ਹੇਠਾਂ ਚੌੜੇ ਬੇਜ਼ਲ ਹਨ। ਫੋਨ 'ਚ ਹੋਮ ਬਟਨ ਪਿਛਲੇ ਮਾਡਲਾਂ ਦੀ ਤਰ੍ਹਾਂ TouchID ਨਾਲ ਉਪਲੱਬਧ ਹੋਵੇਗਾ। ਇਸ ਦਾ ਡਿਜ਼ਾਈਨ ਜ਼ਿਆਦਾਤਰ ਆਈਫੋਨ 8 ਵਰਗਾ ਹੈ।

ਇਸ iPhone 'ਤੇ ਮਿਲ ਰਿਹਾ 16 ਹਜ਼ਾਰ ਦਾ ਡਿਸਕਾਉਂਟ, ਦੇਖੋ ਕਿੱਥੇ ਮਿਲ ਰਿਹਾ ਆਫਰ

  • Share this:
ਭਾਰਤੀ ਯੂਜ਼ਰਸ ਨੂੰ Apple iPhone SE 2020 ਜਾਂ iPhone SE ਦਾ ਸੈਕਿੰਡ ਜਨਰੇਸ਼ਨ ਵਾਲਾ ਫ਼ੋਨ ਭਾਰੀ ਛੋਟ 'ਤੇ ਮਿਲ ਰਿਹਾ ਹੈ। iPhone SE ਨੂੰ ਫਲਿੱਪਕਾਰਟ ਰਾਹੀਂ ਤਿੰਨ ਵੇਰੀਐਂਟਸ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿ ਇਹ ਫੋਨ ਤੁਹਾਨੂੰ ਕਿੰਨਾ ਸਸਤਾ ਮਿਸੇਗਾ ਤੇ ਇਸ ਫੋਨ ਦੇ ਪੂਰੇ ਸਪੈਸੀਫਿਕੇਸ਼ਨ ਕੀ ਹਨ। ਭਾਰਤ ਵਿੱਚ Apple iPhone SE 2020 ਦੀ ਸ਼ੁਰੂਆਤੀ ਕੀਮਤ 27,999 ਰੁਪਏ ਹੈ, ਜੋ ਕਿ ਇਸ ਦੇ 64GB ਸਟੋਰੇਜ ਲਈ ਹੈ।

ਫੋਨ ਦੇ 128GB ਦੀ ਕੀਮਤ 32,999 ਰੁਪਏ ਅਤੇ 256GB ਸਟੋਰੇਜ ਵੇਰੀਐਂਟ ਦੀ ਕੀਮਤ 42,999 ਰੁਪਏ ਹੈ। ਪਰ ਗਾਹਕ ਨੂੰ ਐਕਸਚੇਂਜ ਆਫਰ ਦੇ ਤਹਿਤ ਵਾਧੂ ਛੋਟ ਮਿਲ ਰਹੀ ਹੈ, ਜਿਸ ਦੇ ਤਹਿਤ 16,050 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। iPhone SE 2020 ਫਲਿੱਪਕਾਰਟ 'ਤੇ ਤਿੰਨ ਰੰਗਾਂ ਕਾਲੇ, ਲਾਲ ਅਤੇ ਚਿੱਟੇ ਰੰਗ ਵਿੱਚ ਉਪਲਬਧ ਹੈ। ਫੋਨ 'ਚ 4.7 ਇੰਚ ਦੀ ਰੈਟੀਨਾ HD ਡਿਸਪਲੇਅ ਹੈ ਜਿਸ ਦੇ ਉੱਪਰ ਅਤੇ ਹੇਠਾਂ ਚੌੜੇ ਬੇਜ਼ਲ ਹਨ। ਫੋਨ 'ਚ ਹੋਮ ਬਟਨ ਪਿਛਲੇ ਮਾਡਲਾਂ ਦੀ ਤਰ੍ਹਾਂ TouchID ਨਾਲ ਉਪਲੱਬਧ ਹੋਵੇਗਾ। ਇਸ ਦਾ ਡਿਜ਼ਾਈਨ ਜ਼ਿਆਦਾਤਰ ਆਈਫੋਨ 8 ਵਰਗਾ ਹੈ।

ਇਸ ਆਈਫੋਨ 'ਚ ਐਪਲ ਦੀ ਏ13 ਬਾਇਓਨਿਕ ਚਿੱਪ ਹੈ, ਜਿਸ ਦਾ ਮਤਲਬ ਹੈ ਕਿ ਐਪਲ ਨੇ ਆਪਣੀ ਪਰਫਾਰਮੈਂਸ 'ਤੇ ਕੋਈ ਸਮਝੌਤਾ ਨਹੀਂ ਕੀਤਾ ਹੈ। ਇਸ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਹ ਫੋਨ ਵਾਟਰ ਅਤੇ ਡਸਟਪਰੂਫ ਹੈ। ਇਸ ਦੇ ਲਈ ਨਵੇਂ iPhone SE ਨੂੰ IP 67 ਰੇਟਿੰਗ ਦਿੱਤੀ ਗਈ ਹੈ। ਐਪਲ ਨੇ ਨਵੇਂ iPhone SE ਨੂੰ ਬਲੈਕ, ਵਾਈਟ ਅਤੇ ਪ੍ਰੋਡਕਟ ਰੈੱਡ ਕਲਰ ਆਪਸ਼ਨ 'ਚ ਲਾਂਚ ਕੀਤਾ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਸਿੰਗਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜੋ ਕਿ 12 ਮੈਗਾਪਿਕਸਲ ਦਾ ਹੈ ਅਤੇ ਇਸ ਦਾ ਅਪਰਚਰ F/1.8 ਹੈ। ਇਸ ਨਾਲ ਯੂਜ਼ਰਸ 4K ਵੀਡੀਓਗ੍ਰਾਫੀ ਵੀ ਕਰ ਸਕਦੇ ਹਨ। ਸੈਲਫੀ ਲਈ ਇਸ 'ਚ 7 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐਪਲ ਨੇ ਇਸ ਸਸਤੇ ਫੋਨ 'ਚ HDR ਅਤੇ ਪੋਰਟਰੇਟ ਵਰਗੇ ਫੀਚਰਸ ਵੀ ਦਿੱਤੇ ਹਨ। ਪਾਵਰ ਲਈ ਫੋਨ 'ਚ ਵਾਇਰਲੈੱਸ ਚਾਰਜਿੰਗ ਨੂੰ ਵੀ ਸਪੋਰਟ ਦਿੱਤਾ ਗਿਆ ਹੈ।
Published by:Amelia Punjabi
First published: