Home /News /lifestyle /

iPhone SE: Apple ਦਾ ਮਸ਼ਹੂਰ iPhone ਮਿਲ ਰਿਹਾ ਹੈ ਸਭ ਤੋਂ ਘੱਟ ਕੀਮਤ 'ਚ, 4K 'ਤੇ HDR ਫੀਚਰ ਸ਼ਾਮਲ!

iPhone SE: Apple ਦਾ ਮਸ਼ਹੂਰ iPhone ਮਿਲ ਰਿਹਾ ਹੈ ਸਭ ਤੋਂ ਘੱਟ ਕੀਮਤ 'ਚ, 4K 'ਤੇ HDR ਫੀਚਰ ਸ਼ਾਮਲ!

Apple ਦਾ ਮਸ਼ਹੂਰ iPhone ਮਿਲ ਰਿਹਾ ਹੈ ਸਭ ਤੋਂ ਘੱਟ ਕੀਮਤ 'ਚ, 4K 'ਤੇ HDR ਫੀਚਰ ਸ਼ਾਮਲ!

Apple ਦਾ ਮਸ਼ਹੂਰ iPhone ਮਿਲ ਰਿਹਾ ਹੈ ਸਭ ਤੋਂ ਘੱਟ ਕੀਮਤ 'ਚ, 4K 'ਤੇ HDR ਫੀਚਰ ਸ਼ਾਮਲ!

Flipkart Big Saving Day sale: ਅੱਜ (14 ਮਾਰਚ) ਫਲਿੱਪਕਾਰਟ ਦੀ ਬਿਗ ਸੇਵਿੰਗ ਡੇਜ਼ ਸੇਲ (Flipkart Big Saving Day sale) ਦਾ ਤੀਜਾ ਦਿਨ ਹੈ। ਸਾਰੇ ਗਾਹਕਾਂ ਲਈ ਇਹ ਸੇਲ 16 ਮਾਰਚ ਤੱਕ ਚੱਲੇਗੀ ਅਤੇ ਖਾਸ ਗੱਲ ਇਹ ਹੈ ਕਿ ਗਾਹਕਾਂ ਨੂੰ ਇੱਥੋਂ ਹਰ ਰੇਂਜ ਦੇ ਫੋਨ ਘੱਟ ਕੀਮਤ 'ਤੇ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। Apple iPhone 'ਤੇ ਮਿਲਣ ਵਾਲੇ ਡਿਸਕਾਊਂਟ ਦੀ ਗੱਲ ਕਰੀਏ ਤਾਂ ਗ੍ਰਾਹਕ ਬਹੁਤ ਵੱਡੀ ਛੋਟ 'ਤੇ ਇੱਥੋਂ iPhone SE ਲਿਆ ਸਕਦੇ ਹਨ।

ਹੋਰ ਪੜ੍ਹੋ ...
 • Share this:
  Flipkart Big Saving Day sale: ਅੱਜ (14 ਮਾਰਚ) ਫਲਿੱਪਕਾਰਟ ਦੀ ਬਿਗ ਸੇਵਿੰਗ ਡੇਜ਼ ਸੇਲ (Flipkart Big Saving Day sale) ਦਾ ਤੀਜਾ ਦਿਨ ਹੈ। ਸਾਰੇ ਗਾਹਕਾਂ ਲਈ ਇਹ ਸੇਲ 16 ਮਾਰਚ ਤੱਕ ਚੱਲੇਗੀ ਅਤੇ ਖਾਸ ਗੱਲ ਇਹ ਹੈ ਕਿ ਗਾਹਕਾਂ ਨੂੰ ਇੱਥੋਂ ਹਰ ਰੇਂਜ ਦੇ ਫੋਨ ਘੱਟ ਕੀਮਤ 'ਤੇ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। Apple iPhone 'ਤੇ ਮਿਲਣ ਵਾਲੇ ਡਿਸਕਾਊਂਟ ਦੀ ਗੱਲ ਕਰੀਏ ਤਾਂ ਗ੍ਰਾਹਕ ਬਹੁਤ ਵੱਡੀ ਛੋਟ 'ਤੇ ਇੱਥੋਂ iPhone SE ਲਿਆ ਸਕਦੇ ਹਨ। ਗਾਹਕ ਇਸ ਆਈਫੋਨ ਨੂੰ ਸਿਰਫ 29,999 ਰੁਪਏ 'ਚ ਖਰੀਦ ਸਕਦੇ ਹਨ ਅਤੇ ਤੁਹਾਨੂੰ ਦੱਸ ਦੇਈਏ ਕਿ ਇਸ ਦੀ ਅਸਲੀ ਕੀਮਤ 44,999 ਰੁਪਏ ਹੈ।

  ਇਸ ਤੋਂ ਇਲਾਵਾ ਐਕਸਚੇਂਜ ਆਫਰ ਦੇ ਤਹਿਤ ਗਾਹਕਾਂ ਨੂੰ ਫੋਨ 'ਤੇ 13,000 ਰੁਪਏ ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। ਫੋਨ ਦੀ ਐਕਸਚੇਂਜ ਕੀਮਤ ਤੁਹਾਡੇ ਫੋਨ ਦੀ ਸਥਿਤੀ 'ਤੇ ਨਿਰਭਰ ਕਰੇਗੀ ਅਤੇ ਜੇਕਰ ਤੁਸੀਂ 10,000 ਰੁਪਏ ਤੱਕ ਦਾ ਐਕਸਚੇਂਜ ਲੈਣ ਦੇ ਯੋਗ ਹੋ, ਤਾਂ ਤੁਹਾਨੂੰ ਇਹ ਆਈਫੋਨ ਸਿਰਫ 19,999 ਰੁਪਏ ਵਿੱਚ ਮਿਲੇਗਾ। ਆਓ ਜਾਣਦੇ ਹਾਂ iPhone SE ਦੇ ਫੀਚਰਸ...

  ਫੋਨ 'ਚ 4.7 ਇੰਚ ਦੀ ਰੈਟੀਨਾ HD ਡਿਸਪਲੇਅ ਹੈ ਜਿਸ ਦੇ ਉੱਪਰ ਅਤੇ ਹੇਠਾਂ ਚੌੜੇ ਬੇਜ਼ਲ ਹਨ। ਫੋਨ 'ਚ ਹੋਮ ਬਟਨ ਪਿਛਲੇ ਮਾਡਲਾਂ ਦੀ ਤਰ੍ਹਾਂ TouchID ਨਾਲ ਉਪਲੱਬਧ ਹੋਵੇਗਾ। ਇਸ ਦਾ ਡਿਜ਼ਾਈਨ ਜ਼ਿਆਦਾਤਰ iPhone 8 ਵਰਗਾ ਹੈ।

  ਇਸ ਨਵੇਂ ਆਈਫੋਨ 'ਚ ਐਪਲ ਦੀ ਏ13 ਬਾਇਓਨਿਕ ਚਿੱਪ ਹੈ, ਜਿਸ ਦਾ ਮਤਲਬ ਹੈ ਕਿ ਐਪਲ ਨੇ ਆਪਣੀ ਪਰਫਾਰਮੈਂਸ 'ਤੇ ਕੋਈ ਸਮਝੌਤਾ ਨਹੀਂ ਕੀਤਾ ਹੈ।

  IP67 ਰੇਟਿੰਗ ਮਿਲੇਗੀ
  ਇਸ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਹ ਫੋਨ ਵਾਟਰ ਅਤੇ ਡਸਟਪਰੂਫ ਹੈ। ਇਸ ਦੇ ਲਈ ਨਵੇਂ iPhone SE ਨੂੰ IP 67 ਰੇਟਿੰਗ ਦਿੱਤੀ ਗਈ ਹੈ। ਐਪਲ ਨੇ ਨਵੇਂ iPhone SE ਨੂੰ ਬਲੈਕ, ਵਾਈਟ ਅਤੇ ਪ੍ਰੋਡਕਟ ਰੈੱਡ ਕਲਰ ਆਪਸ਼ਨ 'ਚ ਲਾਂਚ ਕੀਤਾ ਹੈ।

  ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਸਿੰਗਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜੋ ਕਿ 12 ਮੈਗਾਪਿਕਸਲ ਦਾ ਹੈ ਅਤੇ ਇਸ ਦਾ ਅਪਰਚਰ F/1.8 ਹੈ। ਇਸ ਨਾਲ ਯੂਜ਼ਰਸ 4K ਵੀਡੀਓਗ੍ਰਾਫੀ ਵੀ ਕਰ ਸਕਦੇ ਹਨ। ਸੈਲਫੀ ਲਈ ਇਸ 'ਚ 7 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐਪਲ ਨੇ ਇਸ ਸਸਤੇ ਫੋਨ 'ਚ HDR ਅਤੇ ਪੋਰਟਰੇਟ ਵਰਗੇ ਫੀਚਰਸ ਵੀ ਦਿੱਤੇ ਹਨ। ਪਾਵਰ ਲਈ ਫੋਨ 'ਚ ਵਾਇਰਲੈੱਸ ਚਾਰਜਿੰਗ ਨੂੰ ਵੀ ਸਪੋਰਟ ਕੀਤਾ ਗਿਆ ਹੈ।
  Published by:rupinderkaursab
  First published:

  Tags: Apple, Iphone, IPhone13, Mobile phone, Sale

  ਅਗਲੀ ਖਬਰ