Home /News /lifestyle /

ਸਾਵਧਾਨ! ਸੁਰੱਖਿਅਤ ਨਹੀਂ ਹਨ Apple ਦੇ ਪ੍ਰੋਡਕਟ, ਸਰਕਾਰ ਨੇ ਦਿੱਤੀ ਚੇਤਾਵਨੀ

ਸਾਵਧਾਨ! ਸੁਰੱਖਿਅਤ ਨਹੀਂ ਹਨ Apple ਦੇ ਪ੍ਰੋਡਕਟ, ਸਰਕਾਰ ਨੇ ਦਿੱਤੀ ਚੇਤਾਵਨੀ

Apple Products Are Not Safe: ਸਾਵਧਾਨ! ਸੁਰੱਖਿਅਤ ਨਹੀਂ ਹਨ Apple ਦੇ ਪ੍ਰੋਡਕਟ, ਸਰਕਾਰ ਨੇ ਦਿੱਤੀ ਚੇਤਾਵਨੀ

Apple Products Are Not Safe: ਸਾਵਧਾਨ! ਸੁਰੱਖਿਅਤ ਨਹੀਂ ਹਨ Apple ਦੇ ਪ੍ਰੋਡਕਟ, ਸਰਕਾਰ ਨੇ ਦਿੱਤੀ ਚੇਤਾਵਨੀ

Apple Products Are Not Safe: ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਐਪਲ ਉਪਭੋਗਤਾਵਾਂ ਲਈ ਇੱਕ ਐਡਵਾਈਜ਼ਰੀ ਜਾਰੀ ਕਰਕੇ ਉਨ੍ਹਾਂ ਨੂੰ ਆਪਣੇ ਉਤਪਾਦਾਂ ਨੂੰ ਤੁਰੰਤ ਅਪਡੇਟ ਕਰਨ ਲਈ ਕਿਹਾ ਹੈ। ਐਪਲ ਦੇ ਕੁੱਝ ਉਤਪਾਦਾਂ ਵਿੱਚ ਕੁਝ ਖਾਮੀਆਂ ਪਾਈਆਂ ਗਈਆਂ ਹਨ ਜਿਸ ਕਾਰਨ ਉਨ੍ਹਾਂ ਉੱਤੇ ਸਾਈਬਰ ਹਮਲਾ ਹੋ ਸਕਦਾ ਹੈ।

ਹੋਰ ਪੜ੍ਹੋ ...
  • Share this:

ਏਜੰਸੀ ਨੇ ਆਪਣੀ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਐਪਲ ਦੇ ਉਤਪਾਦਾਂ ਵਿੱਚ ਕਈ ਖਾਮੀਆਂ ਪਾਈਆਂ ਗਈਆਂ ਹਨ ਜਿਸ ਨਾਲ ਹੈਕਰ ਤੁਹਾਡੀ ਡਿਵਾਈਸ ਤੱਕ ਪਹੁੰਚ ਕਰਕੇ ਡਿਵਾਈਸ ਦੇ ਸੁਰੱਖਿਆ ਸਿਸਟਮ ਨੂੰ ਬਾਈਪਾਸ ਕਰਕੇ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰ ਸਕਦੇ ਹਨ। CERT ਦੇ ਅਨੁਸਾਰ ਪ੍ਰਭਾਵਿਤ ਹੋਣ ਵਾਲੀਆਂ ਡਿਵਾਈਸਾਂ ਵਿੱਚ iPhone 6s, iPad Pro (ਸਾਰੇ ਮਾਡਲ), iPad Air 2, iPad 5th Gen, iPad mini 4 ਅਤੇ iPod ਟੱਚ (7th Gen) ਸ਼ਾਮਲ ਹਨ। ਇਸ ਤੋਂ ਇਲਾਵਾ ਆਈਫੋਨ 8 ਅਤੇ ਆਈਓਐਸ 16 'ਤੇ ਚੱਲਣ ਵਾਲੇ ਆਈਫੋਨ ਵੀ ਇਨ੍ਹਾਂ ਖਾਮੀਆਂ ਨਾਲ ਪ੍ਰਭਾਵਿਤ ਹੋ ਰਹੇ ਹਨ।

CERT-In ਦਾ ਕਹਿਣਾ ਹੈ ਕਿ ਇਹ ਖਾਮੀਆਂ Safari Extensions, ATS, Maps, PackageKit ਅਤੇ ਸ਼ਾਰਟਕੱਟ ਕੰਪੋਨੈਂਟਸ ਵਿੱਚ logic issue ਕਾਰਨ Apple ਉਤਪਾਦਾਂ ਵਿੱਚ ਮੌਜੂਦ ਹਨ। ਵੈੱਬ ਕਿਟ ਕੰਪੋਨੈਂਟਸ ਵਿੱਚ ਬਫਰ ਓਵਰਫਲੋ ਇਸ਼ੂ, ਆਊਟ ਆਫ ਬਾਊਂਡ ਰੀਡ ਇਸ਼ੂ ਅਤੇ ਇੰਪ੍ਰੋਪਰ UI ਹੈਂਡਲਿੰਗ ਵੀ Apple ਡਿਵਾਈਸਾਂ ਨੂੰ ਪ੍ਰਭਾਵਤ ਕਰ ਰਹੀ ਹੈ। ਐਪਲ ਦਾ ਕਹਿਣਾ ਹੈ ਕਿ ਇਹ ਖਾਮੀਆਂ ਸਾਈਬਪ ਹਮਲੇ ਕਰਨ ਵਾਲਿਆਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਫਾਈਲਾਂ ਜਾਂ ਐਪਲੀਕੇਸ਼ਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਸਕਦੀਆਂ ਹਨ। ਇਹਨਾਂ ਕਮੀਆਂ ਦਾ ਫਾਇਦਾ ਉਠਾ ਕੇ, ਹੈਕਰ ਮਨਮਾਨੇ ਕੋਡਾਂ ਨੂੰ ਅਪਲਾਈ ਕਰਕੇ ਉਪਭੋਗਤਾਵਾਂ ਦੀ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰ ਸਕਦੇ ਹਨ ਅਤੇ ਇਸ ਨਾਲ ਟਾਰਗੇਟ ਸਿਸਟਮ 'ਤੇ ਸੁਰੱਖਿਆ ਨੂੰ ਬਾਈਪਾਸ ਕੀਤਾ ਜਾ ਸਕਦਾ ਹੈ।

ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ : ਆਪਣੀ ਐਡਵਾਈਜ਼ਰੀ ਵੈੱਬਪੇਜ ਵਿੱਚ CERT-in ਨੇ ਉਪਭੋਗਤਾਵਾਂ ਨੂੰ Safari 16, macOS Big Sur 11.7, macOS Monterey 12.6 ਅਤੇ iOS 16 ਲਈ Apple ਸਕਿਓਰਿਟੀ ਅਪਡੇਟ ਵਿੱਚ ਪ੍ਰਦਾਨ ਕੀਤੇ ਗਏ ਸੌਫਟਵੇਅਰ ਅਪਡੇਟ ਨੂੰ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਇਸ ਦਿੱਕਤ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾ ਸਕੇ ਤੇ ਡਿਵਾਈਸ ਨੂੰ ਸੁਰੱਖਿਅਤ ਬਣਾਇਆ ਜਾ ਸਕੇ।

Published by:Rupinder Kaur Sabherwal
First published:

Tags: Central government, Indian government, Tech News, Tech updates, Technology