Home /News /lifestyle /

Apple ਨੇ ਜਾਰੀ ਕੀਤਾ Next Generation CarPlay, ਡਰਾਈਵਰਾਂ ਨੂੰ ਹੋਵੇਗਾ ਲਾਭ

ਆਪਣੀ ਸਾਲਾਨਾ ਡਿਵੈਲਪਰ ਕਾਨਫਰੰਸ (WWDC) ਵਿੱਚ, ਤਕਨੀਕੀ ਦਿੱਗਜ ਐਪਲ (Apple) ਨੇ ਘੋਸ਼ਣਾ ਕੀਤੀ ਕਿ ਉਹ ਕਾਰਪਲੇ (Apple CarPlay) ਦੀ ਅਗਲੀ ਪੀੜ੍ਹੀ ਨੂੰ ਪੇਸ਼ ਕਰੇਗੀ। ਇਸ ਨੂੰ ਕਾਰਾਂ ਦੇ ਮੁੱਖ ਡਰਾਈਵਿੰਗ ਸਿਸਟਮ ਵਿੱਚ ਜੋੜਿਆ ਜਾਵੇਗਾ। ਕੰਪਨੀ ਦਾ ਨਵਾਂ ਕਾਰ ਡੈਸ਼ਬੋਰਡ ਸਾਫਟਵੇਅਰ ਵਾਹਨ ਦੇ ਸਾਰੇ ਡਰਾਈਵਰ ਸਕ੍ਰੀਨਾਂ 'ਤੇ ਸਪੀਡ, ਫਿਊਲ ਲੈਵਲ ਅਤੇ ਮਾਈਲੇਜ ਵਰਗਾ ਡਾਟਾ ਭੇਜੇਗਾ। ਹਾਲਾਂਕਿ, ਅਗਲੇ ਸਾਲ ਦੇ ਅੰਤ ਤੱਕ ਸਾਫਟਵੇਅਰ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਵੇਗਾ। ਫਿਲਹਾਲ ਕੰਪਨੀ ਫੋਰਡ, ਨਿਸਾਨ, ਮਰਸੀਡੀਜ਼-ਬੈਂਜ਼ ਅਤੇ ਹੌਂਡਾ ਮੋਟਰ ਵਰਗੀਆਂ ਵਾਹਨ ਨਿਰਮਾਤਾ ਕੰਪਨੀਆਂ ਨਾਲ ਇਸ 'ਤੇ ਕੰਮ ਕਰ ਰਹੀ ਹੈ।

ਹੋਰ ਪੜ੍ਹੋ ...
  • Share this:

ਕਾਰ ਡੈਸ਼ਬੋਰਡ ਲਈ ਆਉਣ ਵਾਲਾ ਐਪਲ (Apple) ਸਾਫਟਵੇਅਰ ਇਸ ਦੇ ਪਿਛਲੇ ਸੰਸਕਰਣ ਨਾਲੋਂ ਕੋਰ ਡਰਾਈਵਿੰਗ ਸਿਸਟਮ (Core Driving System) ਅਤੇ ਵਾਹਨ ਹਾਰਡਵੇਅਰ (Vehicle Hardware) ਨਾਲ ਵਧੇਰੇ ਡੂੰਘਾਈ ਨਾਲ ਜੁੜਿਆ ਹੋਵੇਗਾ।

ਸਾਫਟਵੇਅਰ ਦੇ ਪਿਛਲੇ ਸੰਸਕਰਣ ਜਿਆਦਾਤਰ ਵਾਹਨ ਦੇ ਇਨਫੋਟੇਨਮੈਂਟ ਡਿਸਪਲੇ ਤੱਕ ਸੀਮਿਤ ਸਨ। ਉਹ ਮਿਊਜ਼ਿਕ ਵਜਾਉਣ ਅਤੇ ਨਕਸ਼ੇ 'ਤੇ ਨੈਵੀਗੇਟ ਕਰਨ ਵਰਗੀਆਂ ਚੀਜ਼ਾਂ ਕਰਦੇ ਸਨ, ਪਰ ਆਉਣ ਵਾਲਾ ਨਵਾਂ ਸੌਫਟਵੇਅਰ ਡਰਾਈਵਰਾਂ ਨੂੰ ਕਾਰਪਲੇ (Apple CarPlay) ਐਪ ਤੋਂ ਬਾਹਰ ਜਾਏ ਬਿਨਾਂ ਸੀਟਾਂ ਅਤੇ ਕੈਬਿਨ ਦੇ ਤਾਪਮਾਨ ਨੂੰ ਅਨੁਕੂਲ ਕਰਨ ਦੀ ਇਜਾਜ਼ਤ ਦੇਵੇਗਾ ਤੇ ਇਸੇ ਤਰ੍ਹਾਂ ਕਾਰ ਦੇ ਹੋਰ ਫੰਕਸ਼ਨ ਵੀ ਇਸੇ ਤਰ੍ਹਾਂ ਕੰਮ ਕਰਨਗੇ।

ਇੰਸਟਰੂਮੈਂਟ ਕਲਸਟਰ ਨੂੰ ਮਿਲੇਗੀ ਪਾਵਰ : ਇਕਸਾਰ ਅਤੇ ਯੂਨੀਫਾਈਡ ਯੂਜ਼ਰ ਇੰਟਰਫੇਸ ਦੇ ਨਾਲ, ਆਉਣ ਵਾਲਾ ਐਪਲ (Apple) ਕਾਰਪਲੇ (Apple CarPlay) ਆਈਫੋਨ ਅਤੇ ਕਾਰ ਦੋਵਾਂ ਲਈ ਫਾਇਦੇਮੰਦ ਹੋਵੇਗਾ। ਇਹ ਕਾਰ ਦੀ ਸਕਰੀਨ 'ਤੇ ਆਈਫੋਨ ਦੁਆਰਾ ਸੰਚਾਲਿਤ ਵਿਜੇਟਸ ਦਿਖਾਏਗਾ।

ਨੈਕਸਟ-ਜਨਰੇਸ਼ਨ ਕਾਰਪਲੇ (Apple CarPlay) ਸਿਰਫ ਇਨਫੋਟੇਨਮੈਂਟ ਸਕ੍ਰੀਨ ਤੱਕ ਹੀ ਸੀਮਿਤ ਨਹੀਂ ਹੋਵੇਗਾ, ਬਲਕਿ ਇਹ ਵਾਹਨ ਦੇ ਪੂਰੇ ਇੰਸਟਰੂਮੈਂਟ ਕਲੱਸਟਰ ਨੂੰ ਵੀ ਪਾਵਰ ਦੇਵੇਗਾ, ਜਿਸ ਨਾਲ ਡਰਾਈਵਰ ਆਪਣੇ ਐਂਗਲ ਨੂੰ ਬਦਲੇ ਬਿਨਾਂ ਸਕ੍ਰੀਨ 'ਤੇ ਮਹੱਤਵਪੂਰਨ ਜਾਣਕਾਰੀ ਤੱਕ ਆਸਾਨੀ ਨਾਲ ਪਹੁੰਚ ਕਰ ਸਕਣਗੇ। ਇਸ ਤੋਂ ਇਲਾਵਾ, ਕਾਰਪਲੇ (Apple CarPlay) ਦੇ ਜ਼ਰੀਏ, ਕਾਰ ਦੇ ਮਾਲਕ ਵੱਖ-ਵੱਖ ਰੰਗਾਂ, ਡਾਇਲ ਟ੍ਰੀਟਮੈਂਟਸ, ਥੀਮ, ਲੇਆਉਟ ਅਤੇ ਬੈਕਗ੍ਰਾਊਂਡ ਦੀ ਚੋਣ ਕਰਕੇ ਆਪਣੇ ਇੰਸਟਰੂਮੈਂਟ ਕਲੱਸਟਰ ਦੀ ਦਿੱਖ ਨੂੰ ਕਸਟਮਾਈਜ਼ ਕਰ ਸਕਦੇ ਹਨ।

98% ਤੋਂ ਵੱਧ ਵਾਹਨਾਂ ਵਿੱਚ ਕਾਰਪਲੇ : ਤੁਹਾਨੂੰ ਦੱਸ ਦੇਈਏ ਕਿ ਐਪਲ ਕਾਰਪਲੇ (Apple CarPlay) ਦੀ ਵਰਤੋਂ ਵਾਹਨਾਂ ਵਿੱਚ 2014 ਤੋਂ ਕੀਤੀ ਜਾ ਰਹੀ ਹੈ। ਇਹ ਵਰਤਮਾਨ ਵਿੱਚ ਦੁਨੀਆ ਭਰ ਵਿੱਚ 600 ਤੋਂ ਵੱਧ ਮਾਡਲਾਂ ਵਿੱਚ ਉਪਲਬਧ ਹੈ। ਇੰਨਾ ਹੀ ਨਹੀਂ ਇਹ ਕੁਝ ਦੋ ਪਹੀਆ ਵਾਹਨਾਂ 'ਚ ਵੀ ਮੌਜੂਦ ਹੈ। ਤਕਨੀਕੀ ਦਿੱਗਜ ਦਾ ਦਾਅਵਾ ਹੈ ਕਿ ਕਾਰਪਲੇ (Apple CarPlay) ਅਮਰੀਕਾ ਵਿੱਚ 98 ਪ੍ਰਤੀਸ਼ਤ ਤੋਂ ਵੱਧ ਵਾਹਨਾਂ ਵਿੱਚ ਉਪਲਬਧ ਹੈ, ਜਦੋਂ ਕਿ 79 ਪ੍ਰਤੀਸ਼ਤ ਵਾਹਨ ਖਰੀਦਦਾਰ ਸਿਰਫ ਓਹੀ ਵਾਹਨ ਖਰੀਦਣ ਉੱਤੇ ਵਿਚਾਰ ਕਰ ਰਹੇ ਹਨ ਜਿਸ ਵਿੱਚ ਕਾਰਪਲੇ (Apple CarPlay) ਕੰਮ ਕਰਦਾ ਹੈ।
Published by:rupinderkaursab
First published:

Tags: Apple, Auto, Auto industry, Auto news, Automobile, Technology

ਅਗਲੀ ਖਬਰ