• Home
  • »
  • News
  • »
  • lifestyle
  • »
  • APPLE TO START IPHONE 13 PRODUCTION IN INDIA STARTING FEBRUARY 2022 GH AP AS

ਅਗਲੇ ਸਾਲ ਤੋਂ ਭਾਰਤ 'ਚ ਹੋਵੇਗਾ iPhone13 ਦਾ ਨਿਰਮਾਣ, ਫਰਵਰੀ 2022 ਤੋਂ ਸ਼ੁਰੂ ਹੋਵੇਗਾ ਉਤਪਾਦਨ

ਅਮਰੀਕਾ ਸਥਿਤ ਟੈਕਨਾਲੋਜੀ ਕੰਪਨੀ ਐਪਲ ਭਾਰਤ ਵਿੱਚ ਆਪਣੇ ਸਭ ਤੋਂ ਵੱਧ ਵਿਕਣ ਵਾਲੇ ਸਮਾਰਟਫੋਨ ਮਾਡਲਾਂ ਦਾ ਨਿਰਮਾਣ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ, ਇਹ ਸੈਮੀਕੰਡਕਟਰ ਚਿਪਸ ਦੀ ਸਪਲਾਈ ਨੂੰ ਸੁਰੱਖਿਅਤ ਕਰਨ ਵਿਚ ਵੀ ਸਫਲ ਰਹੀ ਹੈ, ਜਿਸ ਦੀ ਇਸ ਸਮੇਂ ਪੂਰੀ ਦੁਨੀਆ ਵਿੱਚ ਭਾਰੀ ਕਮੀ ਚੱਲ ਰਹੀ ਹੈ।

ਅਗਲੇ ਸਾਲ ਤੋਂ ਭਾਰਤ 'ਚ ਹੋਵੇਗਾ iPhone13 ਦਾ ਨਿਰਮਾਣ, ਫਰਵਰੀ 2022 ਤੋਂ ਸ਼ੁਰੂ ਹੋਵੇਗਾ ਉਤਪਾਦਨ

  • Share this:
ਪਿਛਲੇ ਕਈ ਸਾਲਾਂ ਤੋਂ ਇਹ ਕਿਆਸਰਾਈਆਂ ਸਨ ਕਿ ਐਪਲ ਆਈਫੋਨ (Apple iPhone) ਦਾ ਨਿਰਮਾਣ ਭਾਰਤ ਵਿੱਚ ਕਰਨਾ ਸ਼ੁਰੂ ਕਰੇਗਾ। ਇਸ ਸਮੇਂ ਦੁਨੀਆ ਵਿੱਚ ਸਭ ਤੋਂ ਵੱਡੀ ਸਮਾਰਟਫੋਨ ਮਾਰਕੀਟ ਬਣ ਕੇ ਉੱਭਰਿਆ ਭਾਰਤ ਦੇਸ਼ ਉਨ੍ਹੀਂ ਦੇਸ਼ਾਂ ਵਿੱਚੋਂ ਹੈ ਜਿੱਥੇ ਆਈਫੋਨ ਸਭ ਤੋਂ ਮਹਿੰਗਾ ਵਿੱਕਦਾ ਹੈ। ਭਾਰਤ ਵਿੱਚ ਆਈਫੋਨ ਦੇ ਨਿਰਮਾਣ ਨਾਲ ਇਸ ਦੀ ਕੀਮਤ ਵਿੱਚ ਵੀ ਫਰਕ ਦੇਖਣ ਨੂੰ ਮਿਲ ਸਕਦਾ ਹੈ।

ਐਪਲ ਨੇ ਭਾਰਤ ਵਿੱਚ ਆਈਫੋਨ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਚੇਨਈ ਦੇ ਨੇੜੇ ਆਪਣੇ ਫੌਕਸਕਾਨ ਪਲਾਂਟ ਵਿੱਚ ਆਪਣੇ ਨਵੀਨਤਮ ਫਲੈਗਸ਼ਿਪ ਆਈਫੋਨ 13 ਦੇ ਉਤਪਾਦਨ ਦੇ ਟਰਾਇਲ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਹਨ। ਉਸੇ ਪਲਾਂਟ 'ਤੇ ਸਮਾਰਟਫੋਨ ਦਾ ਵਪਾਰਕ ਉਤਪਾਦਨ ਫਰਵਰੀ 2022 ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜੋ ਘਰੇਲੂ ਬਾਜ਼ਾਰਾਂ ਅਤੇ ਨਿਰਯਾਤ ਦੋਵਾਂ ਦੀ ਮੰਗ ਨੂੰ ਪੂਰਾ ਕਰੇਗਾ।

ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਨਾਲ ਐਪਲ ਨੂੰ ਆਪਣੀ ਗਲੋਬਲ ਮਾਰਕੀਟ ਸਪਲਾਈ ਨੂੰ ਬਿਹਤਰ ਬਣਾਉਣ 'ਚ ਮਦਦ ਮਿਲੇਗੀ। ਭਾਰਤ ਦੇ ਉਤਪਾਦਨ ਦਾ ਲਗਭਗ 20-30 ਪ੍ਰਤੀਸ਼ਤ ਆਮ ਤੌਰ 'ਤੇ ਨਿਰਯਾਤ ਲਈ ਰੱਖਿਆ ਜਾਂਦਾ ਹੈ।

ਅਮਰੀਕਾ ਸਥਿਤ ਟੈਕਨਾਲੋਜੀ ਕੰਪਨੀ ਐਪਲ ਭਾਰਤ ਵਿੱਚ ਆਪਣੇ ਸਭ ਤੋਂ ਵੱਧ ਵਿਕਣ ਵਾਲੇ ਸਮਾਰਟਫੋਨ ਮਾਡਲਾਂ ਦਾ ਨਿਰਮਾਣ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ, ਇਹ ਸੈਮੀਕੰਡਕਟਰ ਚਿਪਸ ਦੀ ਸਪਲਾਈ ਨੂੰ ਸੁਰੱਖਿਅਤ ਕਰਨ ਵਿਚ ਵੀ ਸਫਲ ਰਹੀ ਹੈ, ਜਿਸ ਦੀ ਇਸ ਸਮੇਂ ਪੂਰੀ ਦੁਨੀਆ ਵਿੱਚ ਭਾਰੀ ਕਮੀ ਚੱਲ ਰਹੀ ਹੈ।

ਖਾਸ ਤੌਰ 'ਤੇ, ਮੁਕਾਬਲਤਨ ਘੱਟ ਕੀਮਤ ਵਾਲੇ ਆਈਫੋਨ ਮਾਡਲਾਂ ਜਿਵੇਂ ਕਿ ਆਈਫੋਨ 11 ਅਤੇ ਆਈਫੋਨ 12 ਦੀ ਭਾਰਤ ਵਿੱਚ ਸਭ ਤੋਂ ਵੱਧ ਵਿਕਰੀ ਹੋਈ ਹੈ। ਐਪਲ ਦੁਆਰਾ ਬਣਾਏ ਗਏ ਸਾਰੇ ਸਮਾਰਟਫ਼ੋਨਾਂ ਵਿੱਚੋਂ 70 ਪ੍ਰਤੀਸ਼ਤ ਇਸ ਦੇਸ਼ ਵਿੱਚ ਵਿਕਦੇ ਹਨ।

ਆਈਫੋਨ 11 ਅਤੇ ਆਈਫੋਨ 12 ਪਹਿਲਾਂ ਹੀ ਚੇਨਈ ਦੇ ਨੇੜੇ ਫੌਕਸਕਾਨ ਪਲਾਂਟ ਵਿੱਚ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ, ਆਈਫੋਨ SE ਦਾ ਉਤਪਾਦਨ ਵਿਸਟ੍ਰੋਨ ਪਲਾਂਟ, ਬੈਂਗਲੁਰੂ ਵਿਖੇ ਹੁੰਦਾ ਹੈ।

ਆਈਫੋਨ 13 ਦਾ ਭਾਰਤ ਵਿੱਚ ਨਿਰਮਾਣ ਸ਼ੁਰੂ ਕਰਨ ਨਾਲ ਐਪਲ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਹ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਮਾਡਲ ਹੈ। ਹਾਲਾਂਕਿ, ਐਪਲ ਵੱਲੋਂ ਆਈਫੋਨ 13 ਦੇ ਹੋਰ ਵੇਰੀਐਂਟਸ ਦੇ ਭਾਰਤ ਵਿੱਚ ਨਿਰਮਾਣ ਦੀ ਕੋਈ ਯੋਜਨਾ ਨਹੀਂ ਹੈ।
Published by:Amelia Punjabi
First published: