Home /News /lifestyle /

Technology: ਅਤਿ-ਆਧੁਨਿਕ ਫੀਚਰਸ ਨਾਲ ਲਾਂਚ ਹੋਏ Apple ਦੇ AirPods Pro 2, ਜਾਣੋ ਕੀ ਹੈ ਇਸ ਦੀ ਕੀਮਤ

Technology: ਅਤਿ-ਆਧੁਨਿਕ ਫੀਚਰਸ ਨਾਲ ਲਾਂਚ ਹੋਏ Apple ਦੇ AirPods Pro 2, ਜਾਣੋ ਕੀ ਹੈ ਇਸ ਦੀ ਕੀਮਤ

ਈਵੈਂਟ 'ਚ ਕੰਪਨੀ ਨੇ AirPods Pro 2 ਦੇ ਨਾਲ-ਨਾਲ iPhone 14 ਸੀਰੀਜ਼ ਅਤੇ Apple Watch 8 ਸੀਰੀਜ਼ ਨੂੰ ਵੀ ਲਾਂਚ ਕੀਤਾ ਹੈ।

ਈਵੈਂਟ 'ਚ ਕੰਪਨੀ ਨੇ AirPods Pro 2 ਦੇ ਨਾਲ-ਨਾਲ iPhone 14 ਸੀਰੀਜ਼ ਅਤੇ Apple Watch 8 ਸੀਰੀਜ਼ ਨੂੰ ਵੀ ਲਾਂਚ ਕੀਤਾ ਹੈ।

Apple Launch AirPods Pro-2 booking open 9 start 9 september: ਟੈਕਨਾਲੋਜੀ ਦੀ ਦੁਨੀਆ 'ਚ ਮਸ਼ਹੂਰ ਕੰਪਨੀ ਐਪਲ ਨੇ ਬੁੱਧਵਾਰ ਨੂੰ ਆਯੋਜਿਤ ਈਵੈਂਟ 'ਚ 2nd ਜਨਰੇਸ਼ਨ ਦੇ ਏਅਰਪੌਡਸ ਨੂੰ ਲਾਂਚ ਕੀਤਾ ਹੈ। Apple ਦੇ Far Out Event ਦੌਰਾਨ ਲਾਂਚ ਕੀਤੇ ਗਏ ਐਪਲ ਏਅਰਪੌਡਸ 'ਚ ਨੋਇਸ ਕੈਂਸਲੇਸ਼ਨ ਸਪੋਰਟ ਦਿੱਤੀ ਗਈ ਹੈ।

ਹੋਰ ਪੜ੍ਹੋ ...
  • Share this:

Apple Launch AirPods Pro-2 in price 26900: ਟੈਕਨਾਲੋਜੀ ਦੀ ਦੁਨੀਆ 'ਚ ਮਸ਼ਹੂਰ ਕੰਪਨੀ ਐਪਲ ਨੇ ਬੁੱਧਵਾਰ ਨੂੰ ਆਯੋਜਿਤ ਈਵੈਂਟ 'ਚ 2nd ਜਨਰੇਸ਼ਨ ਦੇ ਏਅਰਪੌਡਸ ਨੂੰ ਲਾਂਚ ਕੀਤਾ ਹੈ। Apple ਦੇ Far Out Event ਦੌਰਾਨ ਲਾਂਚ ਕੀਤੇ ਗਏ ਐਪਲ ਏਅਰਪੌਡਸ 'ਚ ਨੋਇਸ ਕੈਂਸਲੇਸ਼ਨ ਸਪੋਰਟ ਦਿੱਤੀ ਗਈ ਹੈ। ਈਵੈਂਟ 'ਚ ਕੰਪਨੀ ਨੇ AirPods Pro 2 ਦੇ ਨਾਲ-ਨਾਲ iPhone 14 ਸੀਰੀਜ਼ ਅਤੇ Apple Watch 8 ਸੀਰੀਜ਼ ਨੂੰ ਵੀ ਲਾਂਚ ਕੀਤਾ ਹੈ। ਕੰਪਨੀ ਨੇ ਏਅਰਪੌਡਸ ਵਿੱਚ ਅਡੈਪਟਿਵ ਟਰਾਂਸਪੇਰੈਂਸੀ ਮੋਡ ਵੀ ਦਿੱਤਾ ਹੈ, ਜੋ ਕਿ ਨੌਇਸ ਕੈਂਸਲੇਸ਼ਨ ਦਾ ਇੱਕ ਹਿੱਸਾ ਹੈ। ਇਸ ਤੋਂ ਇਲਾਵਾ ਏਅਰਪੌਡਸ 'ਚ ਦੋ ਟੱਚ ਕੰਟਰੋਲ ਵੀ ਦਿੱਤੇ ਗਏ ਹਨ।

ਤੁਹਾਨੂੰ ਦਸ ਦਈਏ ਕਿ Apple ਨੇ AirPods Pro 2 ਐੱਚ2 ਚਿੱਪ ਦੇ ਨਾਲ ਲਾਂਚ ਕੀਤੇ ਹਨ। ਨਵੇਂ ਲੋਅ-ਡਿਸਟੋਰਸ਼ਨ ਡ੍ਰਾਈਵਰ ਦੀ ਵਰਤੋਂ ਬਡਸ ਵਿੱਚ ਆਵਾਜ਼ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਕੀਤੀ ਗਈ ਹੈ। AirPods Pro 2 'ਚ ਨੌਇਸ ਕੈਂਸਲੇਸ਼ਨ ਨੂੰ ਵੀ ਬਿਹਤਰ ਬਣਾਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ 'ਚ ਐਕਟਿਵ ਨੌਇਸ ਕੈਂਸਲੇਸ਼ਨ (ANC) ਨੂੰ ਦੁੱਗਣਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਡਸ 'ਚ ਪਰਸਨਲਾਈਜ਼ਡ ਸਪੇਸ਼ੀਅਲ ਆਡੀਓ ਦੀ ਸਹੂਲਤ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਬਿਲਟ-ਇਨ ਸਪੀਕਰ ਹੈ। ਜਿਸ ਦੀ ਵਰਤੋਂ ਕਰਦੇ ਹੋਏ ਯੂਜ਼ਰਸ ਫਾਈਂਡ ਮਾਈ ਫੋਨ ਫੀਚਰ ਰਾਹੀਂ ਆਪਣੇ ਬਡਸ ਨੂੰ ਲੱਭ ਸਕਣਗੇ। ਏਅਰਪੌਡਸ 100% ਰੀਸਾਈਕਲ ਕੀਤੀ ਸਮੱਗਰੀ ਤੋਂ ਬਣਾਏ ਗਏ ਹਨ।

ਐਪਲ ਨੇ AirPods Pro 2 ਦੀ ਬੈਟਰੀ ਬਾਰੇ ਦਾਅਵਾ ਕੀਤਾ ਹੈ ਕਿ ਇਹ 30 ਘੰਟੇ ਦੇ ਬੈਕਅਪ ਦੇਣਗੇ। ਇਸ ਦੇ ਨਾਲ ਹੀ ਬਿਨਾਂ ਕੇਸ ਦੇ ਬਡਸ 'ਚ ਸਿਰਫ 6 ਘੰਟੇ ਦਾ ਬੈਕਅੱਪ ਮਿਲੇਗਾ। AirPods Pro 2 ਨੂੰ ਮੈਗਸੇਫ ਨਾਲ ਵਾਇਰਲੈੱਸ ਤਰੀਕੇ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ।

ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਜੋ ਲੋਕ ਇਸ ਨੂੰ ਖਰੀਦਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਦੀ ਕੀਮਤ 26 ਹਜ਼ਾਰ 900 ਰੁਪਏ ਅਦਾ ਕਰਨੀ ਪਵੇਗੀ। AirPods Pro 2 ਨੂੰ 9 ਸਤੰਬਰ ਤੋਂ ਕੰਪਨੀ ਦੀ ਅਧਿਕਾਰਤ ਸਾਈਟ ਤੋਂ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਕੰਪਨੀ ਵੱਲੋਂ ਇਨ੍ਹਾਂ ਦੀ ਸ਼ਿਪਿੰਗ 23 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ।

Published by:Krishan Sharma
First published:

Tags: Apple, Apple iPod, Tech News, Technology