Home /News /lifestyle /

ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲਗਾਓ ਨਾਰੀਅਲ ਫੇਸ ਪੈਕ

ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲਗਾਓ ਨਾਰੀਅਲ ਫੇਸ ਪੈਕ

ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲਗਾਓ ਨਾਰੀਅਲ ਫੇਸ ਪੈਕ

ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲਗਾਓ ਨਾਰੀਅਲ ਫੇਸ ਪੈਕ

ਗਰਮੀ ਦੇ ਮੌਸਮ ਵਿੱਚ ਸਕਿਨ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਕਸਰ ਹੀ ਆ ਜਾਂਦੀਆਂ ਹਨ। ਇਨ੍ਹਾਂ ਵਿੱਚੋ ਟੈਨਿੰਗ, ਪਿੰਪਲਸ ਅਤੇ ਐਕਨੇ ਆਦਿ ਪ੍ਰਮੁੱਖ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਗਰਮੀਆਂ ਵਿਚ ਸਕਿਨ ਦੀ ਵਿਸ਼ੇਸ਼ ਤੌਰ ਉੱਤੇ ਦੇਖਭਾਲ ਕਰਨੀ ਪੈਂਦੀ ਹੈ। ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸੂਰਜ ਤੋਂ ਬਚਾਉਣ ਲਈ ਛੱਤਰੀ, ਸਕਾਰਫ਼, ਸਨਗਲਾਸ ਅਤੇ ਸਨਸਕ੍ਰੀਨ ਲੋਸ਼ਨ ਦੀ ਵਰਤੋਂ ਕਰਦੇ ਹਨ। ਪਰ, ਇਸ ਸਭ ਦੇ ਬਾਅਦ ਵੀ ਸਕਿਨ 'ਤੇ ਮੁਹਾਸੇ ਅਤੇ ਟੈਨਿੰਗ ਆਦਿ ਆ ਜਾਂਦੇ ਹਨ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੀ ਸਕਿਨ ਦੀ ਦੇਖਭਾਲ ਵਿਚ ਕੁਦਰਤੀ ਚੀਜ਼ਾਂ ਨਾਲ ਵੀ ਕਰ ਸਕਦੇ ਹੋ। ਨਾਰੀਅਲ ਦੀ ਮਦਦ ਨਾਲ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਨਾਰੀਅਲ ਦੀ ਵਰਤੋਂ ਤੁਸੀਂ ਫੇਸ ਪੈਕ ਦੇ ਵਜੋਂ ਕਰ ਸਕਦੇ ਹੋ। ਇਸਦੀ ਵਰਤੋਂ ਦੇ ਨਾਲ ਤੁਹਾਡੀ ਸਕਿਨ ਸਿਹਤਮੰਦ ਅਤੇ ਚਮਕਦਾਰ ਬਣੇਗੀ। ਆਓ ਜਾਣਦੇ ਹਾਂ ਕਿ ਨਾਰੀਅਲ ਦੀ ਵਰਤੋਂ ਨਾਲ ਸਕਿਨ ਦੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ ਅਤੇ ਇਸ ਦੇ ਕੀ ਫਾਇਦੇ ਹਨ।

ਬਲੈਕਹੈੱਡਸ ਨੂੰ ਹਟਾਉਣ ਲਈ

ਜੇਕਰ ਤੁਹਾਡੇ ਚਿਹਰੇ 'ਤੇ ਬਲੈਕਹੈੱਡਸ ਹਨ ਤਾਂ ਨਾਰੀਅਲ ਦੀ ਮਦਦ ਨਾਲ ਇਨ੍ਹਾਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸਦੇ ਲਈ 1 ਚਮਚ ਨਾਰੀਅਲ ਪਾਊਡਰ ਅਤੇ 1 ਚਮਚ ਬੇਕਿੰਗ ਸੋਡਾ ਮਿਲਾ ਕੇ ਬਲੈਕਹੈੱਡਸ ਵਾਲੀ ਥਾਂ 'ਤੇ ਲਗਾਓ ਅਤੇ 10 ਮਿੰਟ ਬਾਅਦ ਚਿਹਰਾ ਧੋ ਲਓ।

ਨਮੀ ਬਰਕਰਾਰ ਰੱਖਣ ਲਈ

ਜੇਕਰ ਗਰਮੀ ਕਰਕੇ ਤੁਹਾਡਾ ਚਿਹਰਾ ਖੁਸ਼ਕ ਹੋ ਗਿਆ ਹੈ ਤਾਂ ਤੁਸੀਂ ਐਵੋਕਾਡੋ ਅਤੇ ਸ਼ਹਿਦ ਦੇ ਨਾਲ ਨਾਰੀਅਲ ਦੇ ਤੇਲ ਨੂੰ ਮਿਲਾ ਕੇ ਫੇਸ ਮਾਸਕ ਦੇ ਰੂਪ 'ਚ ਵਰਤ ਸਕਦੇ ਹੋ। ਇਸ ਨੂੰ ਬਣਾਉਣ ਲਈ ਐਵੋਕਾਡੋ ਦੇ ਛਿਲਕੇ, 1 ਚਮਚ ਨਾਰੀਅਲ ਤੇਲ ਅਤੇ 2 ਚਮਚ ਸ਼ਹਿਦ ਨੂੰ ਮਿਲਾ ਕੇ ਬਰੀਕ ਪੇਸਟ ਤਿਆਰ ਕਰੋ ਅਤੇ ਇਸ ਨੂੰ ਚਿਹਰੇ 'ਤੇ 15 ਮਿੰਟ ਲਈ ਰੱਖੋ। ਸੁੱਕਣ ਤੋਂ ਬਾਅਦ ਇਸ ਨੂੰ ਧੋ ਲਓ।

ਯੂਵੀ ਕਿਰਨਾਂ ਦੇ ਪ੍ਰਭਾਵਾਂ ਨੂੰ ਦੂਰ ਕਰਨ ਲਈ

ਨਾਰੀਅਲ ਸਕਿਨ ਨੂੰ ਨੁਕਸਾਨਦੇਹ ਯੂਵੀ ਕਿਰਨਾਂ ਤੋਂ ਬਚਾਉਣ ਅਤੇ ਕੋਲੇਜਨ ਦੇ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸਦੇ ਲਈ ਤੁਸੀਂ 1 ਚਮਚ ਨਾਰੀਅਲ ਤੇਲ ਅਤੇ 1 ਚਮਚ ਕੌਫੀ ਪਾਊਡਰ ਨੂੰ ਮਿਲਾ ਕੇ ਚਿਹਰੇ 'ਤੇ ਮਸਾਜ ਕਰੋ। 15 ਮਿੰਟ ਬਾਅਦ ਚਿਹਰਾ ਧੋ ਲਓ।

ਸਕਿਨ ਦੀ ਮੁਰੰਮਤ ਲਈ

ਜੇਕਰ ਤੁਹਾਡੇ ਚਿਹਰੇ 'ਤੇ ਧੱਫੜ ਜਾਂ ਲਾਲੀ ਆ ਗਈ ਹੈ, ਤਾਂ ਇਸਨੂੰ ਨਾਰੀਅਲ ਦੀ ਮਦਦ ਨਾਲ ਠੀਕ ਕਰ ਸਕਦੇ ਹੋ। ਨਾਰੀਅਲ ਵਿਚ ਐਂਟੀਸੈਪਟਿਕ ਅਤੇ ਇਲਾਜ ਦੇ ਗੁਣ ਹਨ ਜੋ ਸਕਿਨ ਦੇ ਸੈੱਲਾਂ ਦੀ ਮੁਰੰਮਤ ਕਰ ਸਕਦੇ ਹਨ ਅਤੇ ਇਸ ਨੂੰ ਰਾਤ ਭਰ ਚਿਹਰੇ 'ਤੇ ਲਗਾਉਣ ਨਾਲ ਸਕਿਨ ਨੂੰ ਚਮਕਦਾਰ ਹੁੰਦੀ ਹੈ। ਇਸ ਨੂੰ ਬਣਾਉਣ ਲਈ 1 ਚਮਚ ਨਾਰੀਅਲ ਤੇਲ ਅਤੇ ਟੀ ​​ਟ੍ਰੀ ਆਇਲ ਦੀਆਂ 2-3 ਬੂੰਦਾਂ ਮਿਲਾ ਕੇ ਬੋਤਲ 'ਚ ਰੱਖੋ। ਹੁਣ ਇਸ 3-4 ਬੂੰਦਾਂ ਨੂੰ ਰੋਜ਼ ਸੌਣ ਤੋਂ ਪਹਿਲਾਂ ਚਿਹਰੇ 'ਤੇ ਲਗਾਓ।
Published by:rupinderkaursab
First published:

Tags: Lifestyle, Skin, Skin care tips, Summer care tips

ਅਗਲੀ ਖਬਰ