Home /News /lifestyle /

India Post Jobs: ਇੰਡੀਆ ਪੋਸਟ ਵਿੱਚ ਨੌਕਰੀ ਲਈ 10ਵੀਂ ਪਾਸ ਕਰੋ ਅਪਲਾਈ, ਜਾਣੋ ਆਖਰੀ ਤਰੀਕ

ਇੰਡੀਆ ਪੋਸਟ (India Post) ਵਿੱਚ ਸਰਕਾਰੀ ਨੌਕਰੀ ਲੱਭਣ ਵਾਲਿਆਂ ਲਈ ਖੁਸ਼ਖ਼ਬਰੀ ਹੈ। ਇੰਡੀਆ ਪੋਸਟ ਵਿੱਚ ਕਾਰ ਡਰਾਇਵਰ ਦੀਆਂ ਅਸਾਮੀਆਂ ਨਿੱਕਲੀਆਂ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ ਅੱਜ ਯਾਨੀ ਕਿ 20 ਜੁਲਾਈ 2022 ਹੈ। ਇੰਡੀਆ ਪੋਸਟ (India Post) ਦੀ ਇਸ ਭਰਤੀ ਵਿੱਚ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਇੰਡੀਆ ਪੋਸਟ ਦੀ ਅਧਿਕਾਰਤ ਵੈੱਬਸਾਈਟ indiapost.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:

ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ www.indiapost.gov.in/vas/Pages ਰਾਹੀਂ ਇਹਨਾਂ ਇੰਡੀਆ ਪੋਸਟ ਭਰਤੀ 2022 (India Post Recruitment 2022) ਲਈ ਅਸਾਮੀਆਂ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੇ ਹਨ। ਇਸ ਲਿੰਕ 'ਤੇ ਕਲਿੱਕ ਕਰਕੇ ਉਮੀਦਵਾਰ ਇੰਡੀਆ ਪੋਸਟ ਡਰਾਈਵਰ ਭਰਤੀ 2022 ਨਾਲ ਸੰਬੰਧਤ ਨੋਟੀਫਿਕੇਸ਼ਨ PDF ਅਤੇ ਹਰ ਇੱਕ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹਨ। ਇੱਥੇ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇੰਡੀਆ ਪੋਸਟ ਭਰਤੀ 2022 ਦੇ ਤਹਿਤ ਕੁੱਲ 24 ਅਸਾਮੀਆਂ ਭਰੀਆਂ ਜਾਣੀਆਂ ਹਨ। ਆਓ ਜਾਣਦੇ ਹਾਂ ਇੰਡੀਆ ਪੋਸਟ ਭਰਤੀ 2022 ਬਾਰੇ ਡਿਟੇਲ ਜਾਣਕਾਰੀ-

ਇੰਡੀਆ ਪੋਸਟ ਭਰਤੀ 2022 ਲਈ ਨਿਰਧਾਰਿਤ ਯੋਗਤਾ

ਤੁਹਾਨੂੰ ਦੱਸ ਦੇਈਏ ਕਿ ਇੰਡੀਆ ਪੋਸਟ ਭਰਤੀ 2022 (India Post Recruitment 2022) ਲਈ ਯੋਗਤਾ ਮਾਪਦੰਡ ਵੀ ਨਿਰਧਾਰਿਤ ਕੀਤਾ ਗਿਆ ਹੈ। ਇੰਡੀਆ ਪੋਸਟ ਵਿੱਚ ਡਰਾਇਵਰ ਦੀਆਂ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਉਮੀਦਵਾਰਾਂ ਦੁਆਰਾ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 10ਵੀਂ ਜਮਾਤ ਪਾਸ ਕੀਤੀ ਹੋਣੀ ਜ਼ਰੂਰੀ ਹੈ।

ਇੰਡੀਆ ਪੋਸਟ ਭਰਤੀ 2022 ਲਈ ਉਮਰ ਸੀਮਾ

ਇਸਦੇ ਨਾਲ ਹੀ ਇੰਡੀਆ ਪੋਸਟ ਭਰਤੀ 2022 (India Post Recruitment 2022) ਲਈ ਉਮਰ ਸੀਮਾ ਵੀ ਤਹਿ ਕੀਤੀ ਗਈ ਹੈ। ਇਨ੍ਹਾਂ ਪੋਸਟਾ ਲਈ ਬਿਨੈ-ਪੱਤਰ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 'ਤੇ ਉਮੀਦਵਾਰਾਂ ਦੀ ਉਮਰ ਸੀਮਾ 56 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਇੰਡੀਆ ਪੋਸਟ ਭਰਤੀ 2022 ਲਈ ਅਪਲਾਈ ਕਰਨ ਦੇ ਤਰੀਕੇ

ਜਾਣਕਾਰੀ ਹਿਤ ਜ਼ਿਕਰਯੋਗ ਹੈ ਕਿ ਇੰਡੀਆਂ ਪੋਸਟ (India Post) ਦੀ ਇਸ ਭਰਤੀ ਦੇ ਲਈ ਉਮੀਦਵਾਰਾਂ ਕੋਲ ਆਨਲਾਈਨ ਅਤੇ ਆਫ਼ਲਾਈਨ ਦੋਵਾਂ ਤਰ੍ਹਾਂ ਨਾਲ ਫਾਰਮ ਭਰਨ ਦਾ ਵਿਕਲਪ ਹੈ। ਉਮੀਦਵਾਰ ਬਿਨੈ-ਪੱਤਰ ਫਾਰਮ ਵੀ ਭਰ ਸਕਦੇ ਹਨ ਅਤੇ ਇਸ ਨੂੰ ਸੀਨੀਅਰ ਮੈਨੇਜਰ (JEG) ਮੇਲ ਮੋਟਰ ਸਰਵਿਸ, ਨੰਬਰ 37, ਗ੍ਰੀਮਸ ਰੋਡ, ਚੇਨਈ- 600006 ਨੂੰ ਭੇਜ ਸਕਦੇ ਹਨ।
Published by:rupinderkaursab
First published:

Tags: Government job, Government jobs, India Post, Job, Job update, Jobs

ਅਗਲੀ ਖਬਰ