Gold Loan: ਕਈ ਵਾਰ ਸਾਨੂੰ ਪੈਸਿਆਂ ਦੀ ਅਚਾਨਕ ਜ਼ਰੂਰਤ ਆ ਪੈਂਦੀ ਹੈ ਅਤੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਇਸ ਲਈ ਅਸੀਂ ਤੁਰੰਤ ਲੋਨ ਲੈਣ ਬਾਰੇ ਸੋਚਦੇ ਹਾਂ ਪਰ ਲੋਨ ਦੀ ਪ੍ਰੀਕਿਰਿਆ ਨੂੰ ਸਮਾਂ ਲਗਦਾ ਹੈ ਅਤੇ ਸਮੇਂ ਸਾਡੇ ਕੋਲ ਹੁੰਦਾ ਨਹੀਂ। ਇਸ ਲਈ ਲੋਨ ਲਈ ਅਸੀਂ ਸਭ ਤੋਂ ਸੌਖਾ ਤਰੀਕਾ ਵਰਤਦੇ ਹਾਂ ਆਪਣੇ ਸੋਨੇ ਦੇ ਗਹਿਣੇ ਬੈਂਕ ਵਿਚ ਰੱਖ ਕੇ ਲੋਨ ਲੈਣ ਦਾ। ਸੋਨੇ ਤੇ ਲੋਨ ਸਾਨੂੰ ਜਲਦੀ ਮਿਲਦਾ ਹੈ।
ਅੱਜ ਅਸੀਂ ਤੁਹਾਨੂੰ ਕੁੱਝ ਬੈਂਕਾਂ ਬਾਰੇ ਦੱਸਦੇ ਹੈ ਜਿਥੋਂ ਤੁਸੀਂ ਘੱਟ ਵਿਆਜ 'ਤੇ ਗੋਲਡ ਲੋਨ ਲੈ ਸਕਦੇ ਹੋ।
ਜੇਕਰ ਸਭ ਤੋਂ ਘਟ ਵਿਆਜ ਦੀ ਗੱਲ ਕਰੀਏ ਤਾਂ ਇੰਡੀਅਨ ਬੈਂਕ (Indian Bank) 7% ਦੀ ਫਲੋਟਿੰਗ ਵਿਆਜ ਦਰ 'ਤੇ ਗੋਲਡ ਲੋਨ ਦਿੰਦੀ ਹੈ ਅਤੇ ਇਸ ਲਈ ਤੁਹਾਨੂੰ 0.56% ਫ਼ੀਸ ਦੇਣੀ ਪੈਂਦੀ ਹੈ।
ਦੂਸਰੀ ਬੈਂਕ ਹੈ ਸੈਂਟਰਲ ਬੈਂਕ ਆਫ ਇੰਡੀਆ (Central Bank of India) ਜੋ ਕਿ ਤੁਹਾਨੂੰ ਗੋਲਡ ਲੋਨ 'ਤੇ 7.10% ਤੋਂ 7.20% ਵਿਆਜ ਲਗਾਉਂਦੀ ਹੈ ਅਤੇ ਇਸ ਦੀ ਪ੍ਰੋਸੈਸਿੰਗ ਫ਼ੀਸ ਲੋਨ ਦਾ 0.75% ਹੁੰਦੀ ਹੈ।
ਜੇ ਤੁਸੀਂ ਸਰਕਾਰੀ ਖੇਤਰ ਦੇ ਯੂਕੋ ਬੈਂਕ (Uco Bank) ਤੋਂ ਸੋਨੇ ਤੇ ਕਰਜ਼ ਲੈਣਾ ਹੈ ਤਾਂ ਤੁਹਾਨੂੰ 7.20% ਤੋਂ 7.40% ਵਿਆਜ ਦੇਣਾ ਹੋਵੇਗਾ ਅਤੇ ਨਾਲ ਹੀ ਤੁਹਾਨੂੰ ਇਸਦੀ ਪ੍ਰੋਸੈਸਿੰਗ ਫੀਸ ਜੋ ਕਿ 250 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਹੋ ਸਕਦੀ ਹੈ ਉਹ ਵੀ ਦੇਣੀ ਹੋਵੇਗੀ।
ਇਸੇ ਤਰ੍ਹਾਂ ਜੇਕਰ ਤੁਸੀਂ ਯੂਨੀਅਨ ਬੈਂਕ ਆਫ ਇੰਡੀਆ (Union Bank of India) ਤੋਂ ਗੋਲਡ ਲੋਨ ਲੈਂਦੇ ਹੋ ਤਾਂ ਤੁਹਾਨੂੰ 7.25% ਤੋਂ 7.50% ਵਿਆਜ ਦੇਣਾ ਹੋਵੇਗਾ।
ਉੱਪਰ ਦਸੀਆਂ ਸਾਰੀਆਂ ਬੈਂਕਾਂ ਸਰਕਾਰੀ ਹਨ ਅਤੇ ਜੇਕਰ ਪ੍ਰਾਈਵੇਟ ਬੈਂਕ ਦੀ ਗੱਲ ਕਰੀਏ ਤਾਂ HDFC ਬੈਂਕ ਗੋਲਡ ਲੋਨ 'ਤੇ 7.60% ਤੋਂ 16.81% ਵਿਆਜ ਵਸੂਲਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਤੁਹਾਨੂੰ 1% ਪ੍ਰੋਸੈਸਿੰਗ ਫੀਸ ਦਾ ਭੁਗਤਾਨ ਵੀ ਕਰਨਾ ਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gold, Gold price, Loan