HOME » NEWS » Life

IAF Group C Recruitment - 10ਵੀਂ ਅਤੇ 12ਵੀਂ ਪਾਸ ਲਈ ਭਾਰਤੀ ਹਵਾਈ ਸੈਨਾ 'ਚ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

News18 Punjabi | News18 Punjab
Updated: February 14, 2021, 11:30 AM IST
share image
IAF Group C Recruitment - 10ਵੀਂ ਅਤੇ 12ਵੀਂ ਪਾਸ ਲਈ ਭਾਰਤੀ ਹਵਾਈ ਸੈਨਾ 'ਚ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ - ਇੰਡੀਅਨ ਏਅਰਫੋਰਸ (IAF) ਵਿੱਚ ਗਰੁੱਪ ਸੀ ਕੈਟੇਗਰੀ ਦੀ ਅਸਾਮੀਆਂ ਵਿੱਚ ਕਰੀਅਰ ਬਣਾਉਣ ਦਾ ਇੱਕ ਸੁਨਹਿਰਾ ਮੌਕਾ ਮਿਲ ਰਿਹਾ ਹੈ। ਭਾਰਤੀ ਹਵਾਈ ਸੈਨਾ ਨੇ ਪੱਛਮੀ ਏਅਰ ਕਮਾਂਡ ਲਈ ਸਿਵਿਲੀਅਨ ਦੇ ਅਹੁਦਿਆਂ 'ਤੇ 255 ਵੈਕੇਂਸੀ/ਭਰਤੀਆਂ ਕੱਢੀਆਂ ਹਨ। ਨੋਟੀਫਿਕੇਸ਼ਨ ਦੇ ਅਨੁਸਾਰ ਪੱਛਮੀ ਏਅਰ ਕਮਾਂਡ ਵਿੱਚ ਸਿਵਿਲੀਅਨ ਦੀਆਂ  255 ਖਾਲੀ ਅਸਾਮੀਆਂ 'ਤੇ ਭਰਤੀ ਕੀਤੀ ਜਾਣੀ ਹੈ। ਇਹ ਗਰੁੱਪ ਸੀ ਸ਼੍ਰੇਣੀ ਦੀਆਂ ਪੋਸਟਾਂ ਹਨ। ਐਪਲੀਕੇਸ਼ਨਾਂ/ਅਰਜ਼ੀਆਂ ਓਫ਼ਲਾਈਨ ਸਬਮਿਟ ਕੀਤੀਆਂ ਜਾਣੀਆਂ ਹਨ ਅਤੇ ਨੋਟੀਫਿਕੇਸ਼ਨ ਦੇ ਨਾਲ ਫਾਰਮ ਵੀ ਜਾਰੀ ਕੀਤੇ ਗਏ ਹਨ।

ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 13 ਮਾਰਚ, 2021

ਤਨਖ਼ਾਹ/ਪੇ ਸਕੇਲ - ਵੱਖ-ਵੱਖ ਅਹੁਦਿਆਂ ਦੇ ਅਨੁਸਾਰ ਤਨਖ਼ਾਹ ਵਿੱਚ ਵੀ ਅੰਤਰ ਹੈ।
* ਲੈਵਲ - 1 = 18,000 ਰੁਪਏ ਪ੍ਰਤੀ ਮਹੀਨਾ।

* ਲੈਵਲ - 2 = 19,900 ਰੁਪਏ ਪ੍ਰਤੀ ਮਹੀਨਾ।

* ਲੈਵਲ - 4 = 25,500 ਰੁਪਏ ਪ੍ਰਤੀ ਮਹੀਨਾ।

ਉਮਰ ਦੀ ਸੀਮਾ/ਹੱਦ - 18 ਤੋਂ 25 ਸਾਲ। ਉਮਰ ਸੀਮਾ ਵਿੱਚ ਓ.ਬੀ.ਸੀ. ਨੂੰ 3 ਸਾਲ, ਐੱਸ.ਸੀ./ਐੱਸ.ਟੀ. ਨੂੰ 5 ਸਾਲ ਅਤੇ ਦਿਵਿਆਂਗ ਉਮੀਦਵਾਰਾਂ ਨੂੰ 10 ਸਾਲ ਦੀ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਧਵਾ, ਤਲਾਕਸ਼ੁਦਾ, ਨਿਆਇਕ ਤੌਰ 'ਤੇ ਪਤੀ ਤੋਂ ਵੱਖ ਰਹਿ ਰਹੀ ਪਰ ਇਸ ਤੋਂ ਬਾਅਦ ਵਿਆਹ ਨਾ ਕਰਾਉਣ ਵਾਲੀ ਮਹਿਲਾ ਉਮੀਦਵਾਰ 35 ਸਾਲ ਦੀ ਉਮਰ ਤੱਕ ਅਰਜ਼ੀ ਦੇ ਸਕਦੀ ਹੈ। ਇਸ ਸ਼ਰਤ ਦੇ ਨਾਲ ਐੱਸ.ਸੀ. ਅਤੇ ਐੱਸ.ਟੀ. ਸ਼੍ਰੇਣੀ ਦੀਆਂ ਮਹਿਲਾਵਾਂ ਦੀ ਉਮਰ ਹੱਦ/ਸੀਮਾ 40 ਸਾਲ ਤੱਕ ਹੈ।

ਲੋੜੀਂਦੀ ਯੋਗਤਾ -

>> ਮਲਟੀ ਟਾਸਕਿੰਗ ਸਟਾਫ਼, ਹਾਊਸ ਕੀਪਿੰਗ ਸਟਾਫ਼, ਮੇਸ ਸਟਾਫ਼ - ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਜਾਂ ਇਸ ਦੇ ਬਰਾਬਰ।

>> ਐੱਲ.ਡੀ.ਸੀ, ਕਲਰਕ ਹਿੰਦੀ ਟਾਈਪਿਸਟ - 12ਵੀਂ ਪਾਸ ਹੋਣ ਦੇ ਨਾਲ ਅੰਗ੍ਰੇਜ਼ੀ ਵਿੱਚ ਘੱਟੋ-ਘੱਟ 30 ਸ਼ਬਦ ਪ੍ਰਤੀ ਮਿੰਟ ਦੀ ਟਾਈਪਿੰਗ ਸਪੀਡ ਮੈਨੂਅਲ ਟਾਈਪਰਾਇਟਰ 'ਤੇ ਅਤੇ ਕੰਪਿਊਟਰ 'ਤੇ 35 ਸ਼ਬਦ ਪ੍ਰਤੀ ਮਿੰਟ।

>> ਸਟੈਨੋਗ੍ਰਾਫਰ ਗ੍ਰੇਡ-II/ਸਟੋਰ ਸੁਪ੍ਰਿਟੈਂਡੈਂਟ - ਕਿਸੀ ਵੀ ਵਿਸ਼ੇ 'ਚ ਗ੍ਰੈਜੂਏਸ਼ਨ।

>> ਸਟੋਰ ਕੀਪਰ - 12ਵੀਂ ਪਾਸ ਹੋਣਾ ਲਾਜ਼ਮੀ ਹੈ।

>> ਲੌਂਡਰੀਮੈਨ, ਆਯਾ, ਵਾਰਡ ਅਧਿਕਾਰੀ - ਕਿਸੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ।

>> ਕਾਰਪੈਂਟਰ/ਤਰਖਾਣ, ਪੇਂਟਰ - 10ਵੀਂ ਪਾਸ ਹੋਣ ਦੇ ਨਾਲ ਕਾਰਪੈਂਟ੍ਰਿੰਗ ਅਤੇ ਪੇਂਟਿੰਗ ਦੇ ਵਪਾਰ 'ਚ ਆਈ.ਟੀ.ਆਈ. ਸਰਟੀਫਿਕੇਟ।

>> ਵੂਲਕੈਨਾਈਜ਼ਰ - 10ਵੀਂ ਪਾਸ ਹੋਣਾ ਲਾਜ਼ਮੀ ਹੈ।

>> ਸਿਵਿਲੀਅਨ ਮਕੈਨੀਕਲ ਟ੍ਰਾਂਸਪੋਰਟ ਡਰਾਈਵਰ (ਸਾਧਾਰਣ/ਓਰਡੀਨਰੀ ਗ੍ਰੇਡ) - 10ਵੀਂ ਪਾਸ ਹੋਣ ਦੇ ਨਾਲ ਲਾਈਟ ਵਹੀਕਲ/ਵਾਹਨ ਦਾ ਡਰਾਈਵਿੰਗ ਲਾਇਸੈਂਸ ਅਤੇ ਦੋ ਸਾਲਾਂ ਦਾ ਡ੍ਰਾਇਵਿੰਗ ਤਜ਼ੁਰਬਾ।

>> ਫਾਇਰ ਮੈਨ - 10ਵੀਂ ਪਾਸ ਹੋਣ ਦੇ ਨਾਲ ਸਟੇਟ ਫਾਇਰ ਸਰਵਿਸ ਵੱਲੋਂ ਫਾਇਰ ਫਾਇਟਿੰਗ ਟ੍ਰੇਨਿੰਗ ਦਾ ਸਰਟੀਫਿਕੇਟ।

ਭਾਰਤੀ ਹਵਾਈ ਸੈਨਾ ਦੀਆਂ ਅਸਾਮੀਆਂ 'ਤੇ ਅਰਜ਼ੀਆਂ ਲਈ ਅਤੇ ਐਪਲੀਕੇਸ਼ਨ ਫਾਰਮ ਤੇ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ : http://www.davp.nic.in/WriteReadData/ADS/eng_10801_19_2021b.pdf
Published by: Anuradha Shukla
First published: February 14, 2021, 11:13 AM IST
ਹੋਰ ਪੜ੍ਹੋ
ਅਗਲੀ ਖ਼ਬਰ