Homemade face pack of honey and papaya: ਗਰਮੀਆਂ ਦਾ ਮੌਸਮ ਆਉਂਦੇ ਹੀ ਚਿਹਰੇ ਨੂੰ ਟੈਨਿੰਗ, ਡੀਹਾਈਡ੍ਰੇਸ਼ਨ ਵਰਗੀਆਂ ਕਈ ਸਮੱਸਿਆਵਾਂ ਪਰੇਸ਼ਾਨ ਕਰਨ ਲੱਗਦੀਆਂ ਹਨ। ਤੇਜ਼ ਧੁੱਪ ਵਿਚ ਸਕਿਨ ਬੁਰੀ ਤਰ੍ਹਾਂ ਸੜ ਜਾਂਦੀ ਹੈ। ਇਸ ਤੋਂ ਬਚਣ ਲਈ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਓ ਤਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਢੱਕੋ ਅਤੇ ਬਾਹਰ ਨਿਕਲਣ ਤੋਂ 20 ਮਿੰਟ ਪਹਿਲਾਂ ਸਨਸਕ੍ਰੀਨ ਲਗਾਉਣਾ ਨਾ ਭੁੱਲੋ। ਇੱਕ ਚੰਗੀ ਕੁਆਲਿਟੀ ਵਾਲੀ ਸਨਸਕ੍ਰੀਨ ਤੁਹਾਨੂੰ ਸੂਰਜ ਦੀਆਂ ਕਠੋਰ ਕਿਰਨਾਂ ਤੋਂ ਬਚਾਉਂਦੀ ਹੈ ਅਤੇ ਤੁਹਾਡੀ ਸਕਿਨ ਨੂੰ ਸੁਰੱਖਿਅਤ ਰੱਖਦੀ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਚਿਹਰੇ 'ਤੇ ਤਾਜ਼ਗੀ ਅਤੇ ਸੁੰਦਰਤਾ ਲਿਆਉਣ ਲਈ ਘਰ ਦਾ ਬਣਿਆ ਫੇਸ ਪੈਕ ਵੀ ਲਗਾ ਸਕਦੇ ਹੋ। ਜਿਸ ਨਾਲ ਤੁਹਾਡੀ ਸਕਿਨ ਚਮਕਦਾਰ ਹੋ ਜਾਵੇਗੀ। ਇਸ ਦੇ ਨਾਲ ਹੀ ਇਹ ਤੁਹਾਡੀ ਖ਼ੂਬਸੂਰਤੀ ਵਿੱਚ ਵੀ ਚਾਰ ਚੰਦ ਲਗਾ ਦੇਵੇਗਾ। ਆਓ ਜਾਣਦੇ ਹਾਂ ਸ਼ਹਿਦ ਅਤੇ ਪਪੀਤੇ ਨਾਲ ਬਣੇ ਫੇਸ ਪੈਕ ਬਾਰੇ ਜੋ ਤੁਹਾਨੂੰ ਚਮਕਦਾਰ ਸਕਿਨ ਦੇ ਸਕਦਾ ਹੈ।
ਇਸ ਫੇਸ ਪੈਕ ਨੂੰ ਬਣਾਉਣ ਲਈ ਲੋੜੀਂਦੀ ਸਮੱਗਰੀ
-ਸ਼ਹਿਦ ਇੱਕ ਚਮਚ
-ਇਕ ਚਮਚ ਪਪੀਤੇ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ
-ਸੰਤਰੇ ਦੇ ਪਲਪ ਜਾਂ ਪਾਊਡਰ ਦਾ ਇੱਕ ਚਮਚਾ
ਫੇਸ ਪੈਕ ਬਣਾਉਣ ਦੀ ਵਿਧੀ : ਸ਼ਹਿਦ, ਮੈਸ਼ ਕੀਤੇ ਹੋਏ ਪਪੀਤੇ ਅਤੇ ਸੰਤਰੇ ਦੇ ਗੁੱਦੇ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਫੇਸ ਪੈਕ ਨੂੰ ਹੌਲੀ-ਹੌਲੀ ਆਪਣੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਲਈ ਇਸ ਤਰ੍ਹਾਂ ਹੀ ਰਹਿਣ ਦਿਓ। 15 ਮਿੰਟ ਬਾਅਦ ਇਹ ਫੇਸ ਪੈਕ ਪੂਰੀ ਤਰ੍ਹਾਂ ਸੁੱਕ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਸਾਧਾਰਨ ਪਾਣੀ ਦੀ ਮਦਦ ਨਾਲ ਧੋ ਲਓ। ਇਸ ਫੇਸ ਪੈਕ ਦੀ ਵਰਤੋਂ ਤੁਸੀਂ ਹਫ਼ਤੇ ਵਿੱਚ ਦੋ ਵਾਰ ਕਰ ਸਕਦੇ ਹੋ। ਲਗਾਤਾਰ ਵਰਤੋਂ ਨਾਲ ਤੁਹਾਨੂੰ ਕੁਝ ਹੀ ਦਿਨਾਂ 'ਚ ਫਰਕ ਨਜ਼ਰ ਆਉਣ ਲੱਗੇਗਾ ਅਤੇ ਤੁਹਾਡੀ ਸਕਿਨ ਚਮਕਦਾਰ ਦਿਖਾਈ ਦੇਵੇਗੀ।
ਗਰਮੀਆਂ 'ਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ : ਗਰਮੀਆਂ ਵਿੱਚ ਸਾਡੇ ਸਰੀਰ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਅਜਿਹੇ 'ਚ ਤੁਹਾਨੂੰ ਖਾਸ ਧਿਆਨ ਰੱਖਣਾ ਹੋਵੇਗਾ ਕਿ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ। ਇਸ ਦੇ ਲਈ ਦਿਨ ਭਰ ਸਹੀ ਮਾਤਰਾ ਵਿੱਚ ਪਾਣੀ ਪੀਓ। ਇਸ ਤੋਂ ਇਲਾਵਾ ਤੁਸੀਂ ਨਾਰੀਅਲ ਪਾਣੀ, ਨਿੰਬੂ ਪਾਣੀ, ਮੌਸਮੀ ਫਲ, ਹਰੀਆਂ ਸਬਜ਼ੀਆਂ, ਪੁੰਗਰੇ ਹੋਏ ਅਨਾਜ, ਦਹੀ, ਲੱਸੀ ਆਦਿ ਦਾ ਸੇਵਨ ਕਰ ਸਕਦੇ ਹੋ। ਨਾਲ ਹੀ, ਹਮੇਸ਼ਾ ਆਪਣੇ ਚਿਹਰੇ 'ਤੇ ਹਰਬਲ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰੋ। ਚਿਹਰੇ 'ਤੇ ਠੰਡਕ ਪਾਉਣ ਲਈ ਤੁਸੀਂ ਮੁਲਤਾਨੀ ਮਿੱਟੀ ਨੂੰ ਫੇਸ ਪੈਕ ਦੇ ਤੌਰ 'ਤੇ ਵੀ ਵਰਤ ਸਕਦੇ ਹੋ। ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਇਸ 'ਤੇ ਮਾਇਸਚਰਾਈਜ਼ਰ ਲਗਾ ਕੇ ਹੀ ਸੌਣਾ ਚਾਹੀਦਾ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beauty, Beauty tips, Fashion tips, Honey, Lifestyle, Papaya, Summers