LIC IPO ਵਿੱਚ ਪਾਲਿਸੀ ਧਾਰਕਾਂ ਨੂੰ ਮਿਲੇਗੀ ਛੋਟ, ਦੇਖੋ ਕੌਣ-ਕੌਣ ਕਰ ਸਕਦਾ ਹੈ ਅਪਲਾਈ

Apply Policy Holders will get discount in LIC IPO: ਨਿਵੇਸ਼ਕ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਦੇ IPO ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸਰਕਾਰ IPO ਰਾਹੀਂ LIC 'ਚ ਕਰੀਬ 5 ਫੀਸਦੀ ਹਿੱਸੇਦਾਰੀ ਵੇਚਣ ਜਾ ਰਹੀ ਹੈ। LIC ਦੁਆਰਾ 13 ਫਰਵਰੀ ਨੂੰ ਦਾਇਰ ਕੀਤੇ ਡਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ (DRHP) ਦੇ ਅਨੁਸਾਰ, ਸਰਕਾਰ ਇਸ IPO ਰਾਹੀਂ 10 ਰੁਪਏ ਦੇ ਫੇਸ ਵੈਲਯੂ ਦੇ 316,249,885 ਇਕਵਿਟੀ ਸ਼ੇਅਰ ਵੇਚਣ ਦਾ ਇਰਾਦਾ ਰੱਖਦੀ ਹੈ। ਇਹ ਇਸ਼ੂ ਪੂਰੀ ਤਰ੍ਹਾਂ ਵਿਕਰੀ ਲਈ ਪੇਸ਼ਕਸ਼ (OFS) 'ਤੇ ਆਧਾਰਿਤ ਹੋਵੇਗਾ।

LIC IPO ਵਿੱਚ ਪਾਲਿਸੀ ਧਾਰਕਾਂ ਨੂੰ ਮਿਲੇਗੀ ਛੋਟ (ਸੰਕੇਤਕ ਫੋਟੋ)

  • Share this:
    Apply Policy Holders will get discount in LIC IPO: ਨਿਵੇਸ਼ਕ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਦੇ IPO ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸਰਕਾਰ IPO ਰਾਹੀਂ LIC 'ਚ ਕਰੀਬ 5 ਫੀਸਦੀ ਹਿੱਸੇਦਾਰੀ ਵੇਚਣ ਜਾ ਰਹੀ ਹੈ। LIC ਦੁਆਰਾ 13 ਫਰਵਰੀ ਨੂੰ ਦਾਇਰ ਕੀਤੇ ਡਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ (DRHP) ਦੇ ਅਨੁਸਾਰ, ਸਰਕਾਰ ਇਸ IPO ਰਾਹੀਂ 10 ਰੁਪਏ ਦੇ ਫੇਸ ਵੈਲਯੂ ਦੇ 316,249,885 ਇਕਵਿਟੀ ਸ਼ੇਅਰ ਵੇਚਣ ਦਾ ਇਰਾਦਾ ਰੱਖਦੀ ਹੈ। ਇਹ ਇਸ਼ੂ ਪੂਰੀ ਤਰ੍ਹਾਂ ਵਿਕਰੀ ਲਈ ਪੇਸ਼ਕਸ਼ (OFS) 'ਤੇ ਆਧਾਰਿਤ ਹੋਵੇਗਾ।

    IPO 'ਚ ਵਿਕਰੀ ਲਈ ਪੇਸ਼ ਕੀਤੇ ਗਏ ਲਗਭਗ 31.62 ਕਰੋੜ ਸ਼ੇਅਰਾਂ 'ਚੋਂ 10 ਫੀਸਦੀ ਸ਼ੇਅਰ LIC ਦੇ ਪਾਲਿਸੀਧਾਰਕਾਂ ਲਈ ਅਤੇ 5 ਫੀਸਦੀ ਕੰਪਨੀ ਦੇ ਕਰਮਚਾਰੀਆਂ ਲਈ ਰਾਖਵੇਂ ਹੋਣਗੇ। ਇਸ ਤਰ੍ਹਾਂ, LIC ਦੇ ਕਰੋੜਾਂ ਪਾਲਿਸੀਧਾਰਕਾਂ ਕੋਲ ਇਸ IPO ਲਈ ਅਪਲਾਈ ਕਰਨ ਦਾ ਮੌਕਾ ਹੈ। ਇਸ ਤੋਂ ਇਲਾਵਾ ਇਸ਼ੂ ਕੀਮਤ 'ਤੇ 10 ਫੀਸਦੀ ਦੀ ਛੋਟ ਦੀ ਵੀ ਉਮੀਦ ਹੈ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ, LIC ਦੇ ਇਸ਼ੂ ਦੀ ਕੀਮਤ 2,000 ਰੁਪਏ ਤੋਂ 2,100 ਰੁਪਏ ਦੇ ਵਿਚਕਾਰ ਹੋ ਸਕਦੀ ਹੈ।

    ਦੇਖੋ ਕੌਣ ਕਰ ਸਕਦਾ ਹੈ ਇਸ IPO ਲਈ ਅਪਲਾਈ
    -ਜੇਕਰ ਤੁਸੀਂ ਪਾਲਿਸੀ ਧਾਰਕ ਹੋ ਅਤੇ ਪਾਲਿਸੀ ਧਾਰਕ ਕੋਟੇ ਦੇ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਦੇ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ।
    -ਪਾਲਿਸੀ ਤੁਹਾਡੇ ਨਾਮ 'ਤੇ 13 ਫਰਵਰੀ, 2022 ਨੂੰ ਜਾਂ ਇਸ ਤੋਂ ਪਹਿਲਾਂ ਅਲਾਟ ਕੀਤੀ ਜਾਣੀ ਚਾਹੀਦੀ ਹੈ।
    -ਪੈਨ ਨੂੰ ਪਾਲਿਸੀ ਨਾਲ ਜੋੜਿਆ ਹੋਣਾ ਚਾਹੀਦਾ ਹੈ। ਪਾਲਿਸੀ ਅਤੇ ਪੈਨ ਕਾਰਡ ਨੂੰ ਲਿੰਕ ਕਰਨ ਦੀ ਆਖਰੀ ਮਿਤੀ 28 ਫਰਵਰੀ ਹੈ।
    -ਇਸ ਤੋਂ ਇਲਾਵਾ, ਤੁਹਾਡੇ ਨਾਮ 'ਤੇ ਡੀਮੈਟ ਖਾਤਾ ਹੋਣਾ ਚਾਹੀਦਾ ਹੈ। ਸੰਯੁਕਤ ਡੀਮੈਟ ਖਾਤਾ ਧਾਰਕਾਂ ਦੇ ਮਾਮਲੇ ਵਿੱਚ, ਪਹਿਲਾ ਧਾਰਕ ਯੋਗ ਹੋਵੇਗਾ।
    -ਇੱਕ ਡੀਮੈਟ ਖਾਤੇ ਰਾਹੀਂ, ਇੱਕ ਪਾਲਿਸੀਧਾਰਕ ਪਾਲਿਸੀਧਾਰਕਾਂ ਦੇ ਕੋਟੇ ਦੇ ਤਹਿਤ 2 ਲੱਖ ਰੁਪਏ ਦਾ ਨਿਵੇਸ਼ ਕਰ ਸਕਦਾ ਹੈ। ਇਸ ਤੋਂ ਇਲਾਵਾ, ਉਹ ਪ੍ਰਚੂਨ ਨਿਵੇਸ਼ਕਾਂ ਲਈ ਆਮ ਪੂਲ ਵਿੱਚ 2 ਲੱਖ ਰੁਪਏ ਹੋਰ ਨਿਵੇਸ਼ ਕਰਨ ਲਈ ਅਰਜ਼ੀ ਦੇ ਸਕਦਾ ਹੈ। ਇਸ ਤਰ੍ਹਾਂ ਉਹ ਵੱਧ ਤੋਂ ਵੱਧ 4 ਲੱਖ ਰੁਪਏ ਦੇ ਨਿਵੇਸ਼ ਲਈ ਅਪਲਾਈ ਕਰ ਸਕਦਾ ਹੈ।

    ਜੋ ਨਹੀਂ ਕਰ ਸਕਦੇ ਅਪਲਾਈ :
    -ਜਿਹੜੇ ਲੋਕ LIC ਪਾਲਿਸੀ ਧਾਰਕਾਂ ਲਈ ਰਾਖਵੇਂ ਹਿੱਸੇ ਦੇ ਤਹਿਤ ਅਪਲਾਈ ਨਹੀਂ ਦੇ ਸਕਣਗੇ, ਉਨ੍ਹਾਂ ਵਿੱਚ ਨੌਮਿਨੀ ਵਿਅਕਤੀ, ਪਾਲਿਸੀ ਧਾਰਕਾਂ ਦੀ ਮੌਤ ਤੋਂ ਬਾਅਦ ਸਾਲਨਾ ਐਨਯੁਟੀ ਪ੍ਰਾਰਤ ਕਰਨ ਵਾਲੇ ਲੋਕ ਅਤੇ NRI ਪਾਲਿਸੀਧਾਰਕ ਸ਼ਾਮਲ ਹਨ।
    -ਸੰਯੁਕਤ ਜੀਵਨ ਪਾਲਿਸੀਆਂ ਦੇ ਮਾਮਲੇ ਵਿੱਚ, ਮੰਨ ਲਓ ਕਿ ਦੋਵੇਂ ਪਾਲਿਸੀ ਧਾਰਕ ਯੋਗ ਹਨ, ਪਰ ਜੇਕਰ ਪਾਲਿਸੀ ਧਾਰਕ ਕੋਲ ਡੀਮੈਟ ਖਾਤਾ ਨਹੀਂ ਹੈ ਜਾਂ ਉਹ ਜੌਇੰਟ ਡੀਮੈਟ ਖਾਤੇ ਦਾ ਪਹਿਲਾ ਧਾਰਕ ਨਹੀਂ ਹੈ, ਤਾਂ ਉਹ ਵੀ ਇਸ ਆਈਪੀਓ ਲਈ ਅਪਲਾਈ ਨਹੀਂ ਕਰ ਸਕਦਾ ਹੈ।
    -ਪਾਲਿਸੀਧਾਰਕ ਜਿਨ੍ਹਾਂ ਦੀਆਂ ਪਾਲਿਸੀਆਂ 13 ਫਰਵਰੀ, 2022 ਤੋਂ ਬਾਅਦ ਅਲਾਟ ਕੀਤੀਆਂ ਗਈਆਂ ਹਨ, ਪਾਲਿਸੀ ਧਾਰਕਾਂ ਦੇ ਕੋਟੇ ਲਈ ਅਰਜ਼ੀ ਦੇਣ ਦੇ ਯੋਗ ਨਹੀਂ ਹਨ।
    -ਪਾਲਿਸੀ ਧਾਰਕ ਜਿਨ੍ਹਾਂ ਦੀ ਪਾਲਿਸੀ ਪੈਨ ਕਾਰਡ ਨਾਲ ਲਿੰਕ ਨਹੀਂ ਹੈ, ਉਹ ਵੀ ਇਸ ਕੋਟੇ ਦੇ ਤਹਿਤ ਅਪਲਾਈ ਕਰਨ ਦੇ ਯੋਗ ਨਹੀਂ ਹਨ।
    Published by:rupinderkaursab
    First published: