Home /News /lifestyle /

DU ਅਸਿਸਟੈਂਟ ਪ੍ਰੋਫੈਸਰ ਭਰਤੀ ਲਈ ਜਲਦ ਕਰੋ ਅਪਲਾਈ, ਜਾਣੋ ਕਦੋ ਹੈ ਆਖ਼ਰੀ ਤਾਰੀਖ

DU ਅਸਿਸਟੈਂਟ ਪ੍ਰੋਫੈਸਰ ਭਰਤੀ ਲਈ ਜਲਦ ਕਰੋ ਅਪਲਾਈ, ਜਾਣੋ ਕਦੋ ਹੈ ਆਖ਼ਰੀ ਤਾਰੀਖ

DU ਅਸਿਸਟੈਂਟ ਪ੍ਰੋਫੈਸਰ ਭਰਤੀ ਲਈ ਜਲਦ ਕਰੋ ਅਪਲਾਈ, ਜਾਣੋ ਕਦੋ ਹੈ ਆਖ਼ਰੀ ਤਾਰੀਖ

DU ਅਸਿਸਟੈਂਟ ਪ੍ਰੋਫੈਸਰ ਭਰਤੀ ਲਈ ਜਲਦ ਕਰੋ ਅਪਲਾਈ, ਜਾਣੋ ਕਦੋ ਹੈ ਆਖ਼ਰੀ ਤਾਰੀਖ

ਦਿੱਲੀ ਯੂਨੀਵਰਸਿਟੀ (Delhi University) ਵਿੱਚ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ। ਸੇਂਟ ਸਟੀਫਨ ਕਾਲਜ, ਦਿੱਲੀ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ(DU Recruitment 2022) ਦੀਆਂ ਅਸਾਮੀਆਂ ਨਿੱਕਲੀਆਂ ਹਨ। ਦਿੱਲੀ ਯੂਨੀਵਰਸਿਟੀ (Delhi University) ਦੀਆਂ ਨਿੱਕਲੀਆਂ ਇਨ੍ਹਾਂ ਅਸਮਾਮੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ ਕੱਲ੍ਹ ਯਾਨੀ ਕਿ 19 ਅਗਸਤ 2022 ਹੈ। ਡੀਯੂ ਦੀ ਇਸ ਭਰਤੀ ਵਿੱਚ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਇਸਦੇ ਲਈ ਅਪਲਾਈ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:
ਦਿੱਲੀ ਯੂਨੀਵਰਸਿਟੀ (Delhi University) ਵਿੱਚ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ। ਸੇਂਟ ਸਟੀਫਨ ਕਾਲਜ, ਦਿੱਲੀ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ(DU Recruitment 2022) ਦੀਆਂ ਅਸਾਮੀਆਂ ਨਿੱਕਲੀਆਂ ਹਨ। ਦਿੱਲੀ ਯੂਨੀਵਰਸਿਟੀ (Delhi University) ਦੀਆਂ ਨਿੱਕਲੀਆਂ ਇਨ੍ਹਾਂ ਅਸਮਾਮੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ ਕੱਲ੍ਹ ਯਾਨੀ ਕਿ 19 ਅਗਸਤ 2022 ਹੈ। ਡੀਯੂ ਦੀ ਇਸ ਭਰਤੀ ਵਿੱਚ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਇਸਦੇ ਲਈ ਅਪਲਾਈ ਕਰ ਸਕਦੇ ਹਨ। ਜਿਨ੍ਹਾਂ ਨੇ ਅਜੇ ਤੱਕ ਇਨ੍ਹਾਂ ਅਸਾਮੀਆਂ ਲਈ ਅਪਲਾਈ ਨਹੀਂ ਕੀਤਾ ਹੈ, ਉਹ ਸੇਂਟ ਸਟੀਫਨ ਕਾਲਜ (St.Stephens College) ਦੀ ਅਧਿਕਾਰਤ ਵੈੱਬਸਾਈਟ ststephens.edu 'ਤੇ ਜਾ ਕੇ ਅਰਜ਼ੀ ਦੇ ਸਕਦੇ ਹੋ। ਧਿਆਨਦੇਣ ਯੋਗ ਹੈ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 19 ਅਗਸਤ ਹੈ।

ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ https://www.ststephens.edu/vacancy-advt-asst-prof-2022/ ਰਾਹੀਂ ਦਿੱਲੀ ਯੂਨੀਵਰਸਿਟੀ (Delhi University) ਦੀਆਂ ਇਹਨਾਂ ਅਸਾਮੀਆਂ ਲਈ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ ਇਸ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਦਿੱਲੀ ਯੂਨੀਵਰਸਿਟੀ ਦੀ ਅਸਿਸਟੈਂਟ ਪ੍ਰੋਫੈਸਰ ਭਰਤੀ (DU Recruitment 2022) ਦੇ ਸੰਬੰਧ ਵਿੱਚ ਨੋਟੀਫਿਕੇਸ਼ਨ PDF ਅਤੇ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। ਦੱਸ ਦੇਈਏ ਕਿ ਇਸ ਭਰਤੀ ਪ੍ਰਕਿਰਿਆ ਦੇ ਤਹਿਤ ਕੁੱਲ 17 ਅਸਾਮੀਆਂ ਭਰੀਆਂ ਜਾਣਗੀਆਂ।

ਡੀਯੂ ਅਸਿਸਟੈਂਟ ਪ੍ਰੋਫੈਸਰ ਭਰਤੀ ਲਈ ਯੋਗਤਾ ਮਾਪਦੰਡ

ਤੁਹਾਨੂੰ ਦੱਸ ਦੇਈ ਕਿ ਦਿੱਲੀ ਯੂਨੀਵਰਸਿਟੀ (Delhi University) ਦੀ ਅਸਿਸਟੈਂਟ ਪ੍ਰੋਫੈਸਰ ਭਰਤੀ ਦੇ ਲਈ ਉਮੀਦਵਾਰਾਂ ਕੋਲ ਕਿਸੇ ਭਾਰਤੀ ਯੂਨੀਵਰਸਿਟੀ ਤੋਂ ਸਬੰਧਤ ਵਿਸ਼ੇ ਵਿੱਚ 55 ਪ੍ਰਤੀਸ਼ਤ ਅੰਕਾਂ ਦੇ ਨਾਲ ਮਾਸਟਰ ਡਿਗਰੀ ਜਾਂ ਕਿਸੇ ਮਾਨਤਾ ਪ੍ਰਾਪਤ ਵਿਦੇਸ਼ੀ ਯੂਨੀਵਰਸਿਟੀ ਤੋਂ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਮੀਦਵਾਰਾਂ ਨੂੰ UGC, CSIR ਦੁਆਰਾ ਆਯੋਜਿਤ ਰਾਸ਼ਟਰੀ ਯੋਗਤਾ ਪ੍ਰੀਖਿਆ ਜਾਂ UGC ਦੁਆਰਾ ਮਾਨਤਾ ਪ੍ਰਾਪਤ ਸਮਾਨ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।

ਡੀਯੂ ਭਰਤੀ 2022 ਸੰਬੰਧੀ ਅਹਿਮ ਜਾਣਕਾਰੀ

ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਸਕਰੀਨਿੰਗ ਕਮੇਟੀ ਸਾਰੇ ਉਮੀਦਵਾਰਾਂ ਦੀ ਇੱਕ ਸੂਚੀ ਤਿਆਰ ਕਰੇਗੀ, ਉਹਨਾਂ ਦੁਆਰਾ ਪ੍ਰਾਪਤ ਕੀਤੇ ਗਏ ਅੰਕ ਘਟਦੇ ਕ੍ਰਮ ਵਿੱਚ ਦਿਖਾਏਗੀ। 50 ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਬਿਨੈਕਾਰਾਂ ਨੂੰ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।
Published by:Drishti Gupta
First published:

Tags: Delhi university jobs, Jobs

ਅਗਲੀ ਖਬਰ