• Home
  • »
  • News
  • »
  • lifestyle
  • »
  • APPS META DISABLES 7 SURVEILLANCE FOR HIRE ENTITIES ALERTS 50000 USERS GH AP AS

Metaverse ਨੇ ਜਾਸੂਸੀ ਕਰਨ ਵਾਲੀਆਂ 7 ਕੰਪਨੀਆਂ ਨੂੰ ਕੀਤਾ BLOCK, ਭਾਰਤ ਦੀ ਵੀ ਇੱਕ ਕੰਪਨੀ ਸ਼ਾਮਲ

ਮੈਟਾ, ਜਿਸ ਦਾ ਪਹਿਲਾਂ ਨਾਮ ਫੇਸਬੁੱਕ ਸੀ, 100 ਤੋਂ ਵੱਧ ਦੇਸ਼ਾਂ ਵਿੱਚ ਲਗਭਗ 50,000 ਲੋਕਾਂ ਨੂੰ ਚੇਤਾਵਨੀਆਂ ਭੇਜ ਰਿਹਾ ਹੈ, ਜਿਨ੍ਹਾਂ ਬਾਰੇ ਮੇਟਾ ਦਾ ਮੰਨਣਾ ਹੈ ਕਿ ਇਹਨਾਂ ਨੂੰ ਇੱਕ ਜਾਂ ਇੱਕ ਤੋਂ ਵੱਧ ਸੰਸਥਾਵਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ।

Metaverse ਨੇ ਜਾਸੂਸੀ ਕਰਨ ਵਾਲੀਆਂ 7 ਕੰਪਨੀਆਂ ਨੂੰ ਕੀਤਾ BLOCK, ਭਾਰਤ ਦੀ ਵੀ ਇੱਕ ਕੰਪਨੀ ਸ਼ਾਮਲ

  • Share this:
ਜੇਕਰ ਤੁਸੀਂ ਸੋਸ਼ਲ ਮੀਡੀਆ ਐਪਸ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦੇ ਯੂਜ਼ਰ ਹੋ, ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੋ ਸਕਦੀ ਹੈ। ਦਰਅਸਲ, ਸੋਸ਼ਲ ਮੀਡੀਆ ਦਿੱਗਜ ਮੇਟਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਸੱਤ ਕੰਪਨੀਆਂ ਨੂੰ ਅਯੋਗ ਕਰਾਰ ਦਿੱਤਾ ਹੈ ਜੋ ਆਨਲਾਈਨ ਗਤੀਵਿਧੀਆਂ ਦੀ ਜਾਸੂਸੀ ਕਰ ਰਹੀਆਂ ਹਨ। ਜ਼ਰੂਰੀ ਗੱਲ ਇਹ ਹੈ ਕਿ ਇਨ੍ਹਾਂ ਸੱਤ ਕੰਪਨੀਆਂ ਵਿੱਚ ਇੱਕ ਭਾਰਤੀ ਕੰਪਨੀ ਵੀ ਸ਼ਾਮਲ ਹੈ।

ਮੈਟਾ, ਜਿਸ ਦਾ ਪਹਿਲਾਂ ਨਾਮ ਫੇਸਬੁੱਕ ਸੀ, 100 ਤੋਂ ਵੱਧ ਦੇਸ਼ਾਂ ਵਿੱਚ ਲਗਭਗ 50,000 ਲੋਕਾਂ ਨੂੰ ਚੇਤਾਵਨੀਆਂ ਭੇਜ ਰਿਹਾ ਹੈ, ਜਿਨ੍ਹਾਂ ਬਾਰੇ ਮੇਟਾ ਦਾ ਮੰਨਣਾ ਹੈ ਕਿ ਇਹਨਾਂ ਨੂੰ ਇੱਕ ਜਾਂ ਇੱਕ ਤੋਂ ਵੱਧ ਸੰਸਥਾਵਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ।

ਇਹ ਕੰਪਨੀਆਂ 100 ਦੇਸ਼ਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਸਨ : ਇਹ ਕੰਪਨੀਆਂ 100 ਦੇਸ਼ਾਂ ਵਿੱਚ ਆਪਣੇ ਗਾਹਕਾਂ ਲਈ ਸਿਆਸਤਦਾਨਾਂ, ਚੋਣ ਅਧਿਕਾਰੀਆਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਮਸ਼ਹੂਰ ਹਸਤੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਇਹ ਕੰਪਨੀਆਂ ਚੀਨ, ਇਜ਼ਰਾਈਲ, ਭਾਰਤ ਅਤੇ ਉੱਤਰੀ ਮੈਸੇਡੋਨੀਆ ਵਿੱਚ ਸਥਿਤ ਹਨ। ਇਨ੍ਹਾਂ 7 ਕੰਪਨੀਆਂ ਵਿੱਚ ਬੇਲਟ੍ਰੋਕਸ (ਭਾਰਤ), ਸਿਟਰੌਕਸ (ਉੱਤਰੀ ਮੈਸੇਡੋਨੀਆ), ਕੋਬਵੇਬਸ ਟੈਕਨੋਲੋਜੀਜ਼, ਕੋਗਨਿਟ, ਬਲੈਕਕਿਊਬ ਅਤੇ ਬਲੂਹਾਕ ਸੀਆਈ (ਇਜ਼ਰਾਈਲ) ਅਤੇ ਇੱਕ ਅਣਪਛਾਤੀ ਚੀਨੀ ਕੰਪਨੀ ਸ਼ਾਮਲ ਹੈ।

ਕੰਪਨੀਆਂ ਪੈਸੇ ਲੈ ਕੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਜਾਸੂਸੀ ਕਰਦੀਆਂ ਸਨ : ਇਹ ਕੰਪਨੀਆਂ ਗਾਹਕਾਂ ਤੋਂ ਪੈਸੇ ਲੈ ਕੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਜਾਸੂਸੀ ਕਰਦੀਆਂ ਸਨ। ਇਸ ਲਈ ਉਹਨਾਂ ਨੂੰ ਸਰਵਿਲਾਂਸ-ਫਾਰ-ਹਾਯਰ ਕੰਪਨੀਆਂ ਕਿਹਾ ਜਾਂਦਾ ਹੈ। ਇਹ ਕੰਪਨੀਆਂ ਖੁਫੀਆ ਜਾਣਕਾਰੀ ਇਕੱਠੀ ਕਰਦੀਆਂ ਹਨ, ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੀਆਂ ਹਨ ਅਤੇ ਇੰਟਰਨੈੱਟ 'ਤੇ ਉਨ੍ਹਾਂ ਦੇ ਡਿਵਾਈਸਾਂ ਅਤੇ ਖਾਤਿਆਂ ਵਿੱਚ ਸੇਂਧਮਾਰੀ ਕਰਦੀਆਂ ਹਨ।
Published by:Amelia Punjabi
First published: