Bank Holidays In April 2022: 1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ 2022-23 ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿੱਤੀ ਸਾਲ ਦੇ ਸ਼ੁਰੂ ਵਿੱਚ ਹੀ 1 ਅਪ੍ਰੈਲ ਤੋਂ ਲਗਾਤਾਰ 5 ਦਿਨ ਬੈਂਕ ਬੰਦ ਰਹਿਣਗੇ ਅਤੇ ਅਪ੍ਰੈਲ ਦੇ ਪੂਰੇ ਮਹੀਨੇ ਵਿੱਚ 15 ਦਿਨ ਬੈਂਕ ਬੰਦ ਰਹਿਣਗੇ। ਯਾਨੀ ਅਪ੍ਰੈਲ 'ਚ ਬੈਂਕ ਅੱਧਾ ਮਹੀਨਾ ਹੀ ਖੁੱਲ੍ਹਣਗੇ। ਅਪ੍ਰੈਲ ਵਿੱਚ ਗੁੜੀ ਪਾੜਵਾ, ਸਰਹੁਲ ਅਤੇ ਵਿਸਾਖੀ ਵਰਗੇ ਤਿਉਹਾਰ ਆਉਂਦੇ ਹਨ ਅਤੇ ਕਈ ਵਰ੍ਹੇਗੰਢ ਹੋਣ ਕਾਰਨ ਬੈਂਕਾਂ ਵਿੱਚ ਛੁੱਟੀਆਂ ਹੁੰਦੀਆਂ ਹਨ।
ਜੇਕਰ ਤੁਹਾਡਾ ਵੀ ਬੈਂਕ ਬ੍ਰਾਂਚ 'ਚ ਕੋਈ ਕੰਮ ਹੈ ਤਾਂ ਉਸ ਨੂੰ ਸਮੇਂ 'ਤੇ ਨਿਪਟਾਓ, ਨਹੀਂ ਤਾਂ ਤੁਹਾਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪਵੇਗਾ। ਇਸਦੇ ਨਾਲ ਹੀ ਇਸ ਸਮੇਂ ਦੌਰਾਨ ਤੁਸੀਂ ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਰਾਹੀਂ ਆਪਣੇ ਕੰਮ ਦਾ ਨਿਪਟਾਰਾ ਕਰ ਸਕਦੇ ਹੋ।ਰਿਜ਼ਰਵ ਬੈਂਕ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਅਨੁਸਾਰ ਅਪ੍ਰੈਲ ਮਹੀਨੇ ਵਿੱਚ 15 ਦਿਨਾਂ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।
ਅਜਿਹੇ 'ਚ ਜੇਕਰ ਤੁਹਾਡੇ ਲਈ ਬ੍ਰਾਂਚ ਜਾਣਾ ਜ਼ਰੂਰੀ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੈਂਕ ਕਿਸ ਦਿਨ ਅਤੇ ਕਿੱਥੇ ਬੰਦ ਰਹਿਣਗੇ। ਆਓ ਜਾਣਦੇ ਹਾਂ ਅਪ੍ਰੈਲ ਮਹੀਨੇ ਦੌਰਾਨ ਬੈਂਕ ਵਿੱਚ ਹੋਣ ਵਾਲੀਆਂ ਛੁੱਟੀਆਂ ਦੀ ਲਿਸਟ-
ਅਪ੍ਰੈਲ ਵਿੱਚ ਬੈਂਕ ਛੁੱਟੀਆਂ ਦੀ ਸੂਚੀ
1 ਅਪ੍ਰੈਲ – ਬੈਂਕ ਬੰਦ (ਸਾਰੇ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ)
2 ਅਪ੍ਰੈਲ - ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਮਹਾਰਾਸ਼ਟਰ, ਗੋਆ, ਮਨੀਪੁਰ, ਜੰਮੂ ਅਤੇ ਕਸ਼ਮੀਰ ਵਿੱਚ ਗੁੜੀ ਪਾੜਵਾ/ਪਹਿਲੀ ਨਵਰਾਤਰੀ/ਉਗਾਦੀ ਤਿਉਹਾਰ/ਤੇਲੁਗੂ ਨਵਾਂ ਸਾਲ/ਸਾਜੀਬੂ ਨੋਂਗਮਪੰਬਾ (ਚੈਰੋਬਾ) ਦੀ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ।
3 ਅਪ੍ਰੈਲ - ਐਤਵਾਰ (ਹਫ਼ਤਾਵਾਰੀ ਛੁੱਟੀ)
4 ਅਪ੍ਰੈਲ – ਸਰਹੁਲ ਕਾਰਨ ਝਾਰਖੰਡ ਵਿੱਚ ਬੈਂਕ ਬੰਦ।
5 ਅਪ੍ਰੈਲ – ਹੈਦਰਾਬਾਦ (ਤੇਲੰਗਾਨਾ) ਵਿੱਚ ਬਾਬੂ ਜਗਜੀਵਨ ਰਾਮ ਜੈਅੰਤੀ ਦੀ ਛੁੱਟੀ
9 ਅਪ੍ਰੈਲ - ਸ਼ਨੀਵਾਰ (ਮਹੀਨੇ ਦਾ ਦੂਜਾ ਸ਼ਨੀਵਾਰ)10 ਅਪ੍ਰੈਲ - ਐਤਵਾਰ (ਹਫ਼ਤਾਵਾਰੀ ਛੁੱਟੀ)
14 ਅਪ੍ਰੈਲ - ਡਾ. ਅੰਬੇਡਕਰ ਜਯੰਤੀ/ਮਹਾਵੀਰ ਜਯੰਤੀ/ਵਿਸਾਖੀ/ਤਾਮਿਲ ਨਵੇਂ ਸਾਲ/ਬੀਜੂ/ਬੀਹੂ ਦੀ ਛੁੱਟੀ ਦੇ ਕਾਰਨ ਮੇਘਾਲਿਆ ਅਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਸਾਰੇ ਭਾਰਤ ਦੇ ਬੈਂਕ ਬੰਦ ਰਹਿਣਗੇ।
15 ਅਪ੍ਰੈਲ – ਗੁੱਡ ਫਰਾਈਡੇ/ਬੰਗਾਲੀ ਨਵਾਂ ਸਾਲ/ਹਿਮਾਚਲ ਦਿਵਸ/ਬੀਜੂ/ਬੀਹੂ ਕਾਰਨ ਰਾਜਸਥਾਨ, ਜੰਮੂ ਅਤੇ ਕਸ਼ਮੀਰ ਨੂੰ ਛੱਡ ਕੇ ਹੋਰ ਥਾਵਾਂ 'ਤੇ ਬੈਂਕ ਬੰਦ ਰਹਿਣਗੇ।
16 ਅਪ੍ਰੈਲ – ਬੋਹਾਗ ਬਿਹੂ (ਆਸਾਮ ਵਿੱਚ ਬੈਂਕ ਬੰਦ)
17 ਅਪ੍ਰੈਲ - ਐਤਵਾਰ (ਹਫ਼ਤਾਵਾਰੀ ਛੁੱਟੀ)
21 ਅਪ੍ਰੈਲ – ਗਡੀਆ ਪੂਜਾ (ਅਗਰਤਲਾ ਵਿੱਚ ਬੈਂਕ ਬੰਦ)
23 ਅਪ੍ਰੈਲ - ਸ਼ਨੀਵਾਰ (ਮਹੀਨੇ ਦਾ ਚੌਥਾ ਸ਼ਨੀਵਾਰ)
24 ਅਪ੍ਰੈਲ - ਐਤਵਾਰ (ਹਫ਼ਤਾਵਾਰੀ ਛੁੱਟੀ)
29 ਅਪ੍ਰੈਲ – ਸ਼ਬ-ਏ-ਕਦਰ/ਜਮਾਤ-ਉਲ-ਵਿਦਾ (ਜੰਮੂ ਅਤੇ ਕਸ਼ਮੀਰ ਵਿੱਚ ਬੈਂਕ ਬੰਦ)
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।